ਬਿਆਸ ਪਿੰਡ ਵਿੱਚ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ-ਜੀਤ ਲਾਲ ਭੱਟੀ ਜੀ ਨੂੰ ਸਰੋਪੇ ਪਾ ਕੇ ਕੀਤਾ ਗਿਆ ਸਨਮਾਨਿਤ.


ਬਿਆਸਪਿੰਡ(ਹਰਪ੍ਰੀਤ ਸਿੰਘ) ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਤ ਲਾਲ ਭੱਟੀ.ਹਲਕਾ ਆਦਮਪੁਰ ਨੂੰ ਅੱਜ ਬਿਆਸ ਪਿੰਡ ਵਿਖੇ ਸਰੋਪੇ ਪਾ ਕੇ ਸਨਮਾਨਤ ਕੀਤਾ ਗਿਆ ਅਤੇ ਜੀਤ ਲਾਲ ਪੱਟੀ ਵੱਲੋਂ ਡੋਰ ਟੂ ਡੋਰ ਬਿਆਸ ਪਿੰਡ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਜਾਣਿਆ ਤੇ ਨਾਲ ਹੀ ਇਹ ਭਰੋਸਾ ਦਿਵਾਇਆ ਕਿ ਆਪ ਦੀ ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਔਰਤਾਂ ਨੂੰ ਹਰ ਮਹੀਨੇ ਇੱਕ ਹਜਾਰ ਰੁਪਏ ਦੀ ਮਦਦ ਕੀਤੀ ਜਾਵੇਗੀ.ਤੇ ਨਾਲ ਹੀ ਆ ਰਹੇ ਬਿਜਲੀ ਦੇ ਬਿੱਲਾਂ ਤੋਂ ਵੱਡੀ ਰਾਹਤ ਮਿਲੇਗੀ.ਬੱਚਿਆਂ ਨੂੰ ਵਧੀਆ ਭਵਿੱਖ ਵਧੀਆ ਸਕੂਲ ਵਧੀਆ ਐਜੂਕੇਸ਼ਨ ਮਿਲਣ ਦੇ ਨਾਲ ਨਾਲ ਬੱਚਿਆਂ ਨੂੰ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਹੀ ਵਧੀਆ ਨੌਕਰੀਆਂ ਦਿੱਤੀਆਂ ਜਾਣਗੀਆਂ.ਅਤੇ ਨਸ਼ਾ ਵੇਚਣ ਵਾਲਿਆਂ ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ.ਬਿਆਸ ਪਿੰਡ ਦੇ ਸੈਂਕੜੇ ਪਰਿਵਾਰਾਂ ਨੇ ਆਪਣੀਆਂ ਮੁਸ਼ਕਲਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਉਹ ਪਹਿਲੀਆਂ ਸਰਕਾਰਾਂ ਦੇ ਝੂਠੇ ਲਾਰਿਆਂ ਤੋਂ ਬੜੇ ਤੰਗ ਪ੍ਰੇਸ਼ਾਨ ਹਨ ਉਹ ਇਸ ਵਾਰ ਬਦਲਾਅ ਚਾਹੁੰਦੇ ਹਨ.ਤੇ ਉਹ ਇਸ ਵਾਰ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ ਦੂਜੀ ਹੋਰ ਕੋਈ ਨਹੀਂ.ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਪਰਖ ਲਿਆ ਸਭ ਉਨ੍ਹਾਂ ਦੇ ਨਾਲ ਝੂਠੇ ਵਾਅਦੇ ਕਰ ਕੇ ਪੰਜ ਸਾਲ ਧੋਖੇ ਵਿੱਚ ਰੱਖਦੀਆਂ ਹਨ.ਇਸ ਵਾਰ ਉਹ ਸਿਰਫ਼ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ।
ਅਗਲੀ ਖਬਰ
ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਘਵਾਲ ਪਿੰਡ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ

ਕਿਸ਼ਨਗੜ(ਗੁਰਪ੍ਰੀਤ ਸਿੰਘ) ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਸੰਘਵਾਲ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਵਿਖੇ ਅਰਦਾਸ ਕਰਨ ਉਪਰੰਤ ਪੂਰੇ ਇਲਾਕੇ ਵਿਚ ਸੰਗਤਾਂ ਦੀ ਭਾਰੀ ਗਿਣਤੀ ਵਿਚ ਕੱਢਿਆ ਗਿਆ, ਜਿਸ ਦੌਰਾਨ ਚਾਹ-ਪਕੌਡ਼ੇ, ਫਲ-ਫਰੂਟ ਦੇ ਅਟੁੱਟ ਲੰਗਰ ਸੰਗਤਾਂ ਵਿੱਚ ਵਰਤਾਏ ਗਏ। ਅਖ਼ੀਰ ਗੁਰਦੁਆਰਾ ਸਿੰਘ ਸਭਾ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਈ।
ਇਸ ਮੌਕੇ ਤੇ ਗੁਰਦੀਪ ਸਿੰਘ, ਬਿੱਲੂ ਲੰਬੜਦਾਰ, ਜੋਰਾਵਰ ਲੰਬੜਦਾਰ, ਇਕਬਾਲ ਸਿੰਘ, ਸੁਬੇਦਾਰ ਦਰਸ਼ਨ ਸਿੰਘ, ਦਤਾਰ ਸਿੰਘ ਕਨੇਡਾ, ਜਸਕਰਨ ਸਿੰਘ, ਸੁੱਖਾ ਕਬੱਡੀ, ਤਰਲੋਕ ਕਨੇਡਾ, ਤਰਲੋਚਨ ਸਿੰਘ, ਪੰਜ ਪਿਆਰੇ -ਜਸਵੰਤ ਸਿੰਘ, ਸੋਹਣ ਸਿੰਘ, ਜਗਦੀਸ਼ ਸਿੰਘ, ਭੁਪਿੰਦਰ ਸਿੰਘ, ਹਰਬੰਸ ਸਿੰਘ /.ਜਸਪਰੀਤ ਜਂਸਾ, ਤਰਨੇਕ ਸਿੰਘ, ਗੁਰਪਰੀਤ ਗੋਪੀ, ਅਮਿ੍ਤ, ਭਰਪ੍ਰੀਤ, ਸੀਮਾ, ਮੇਜਰ ਸਿੰਘ ਸਟੇਜ ਸੈਕਟਰੀ ਤੇ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ।