Doaba Times

ਅਲਾਵਲਪੁਰ ਦੇ ਇਲਾਕਾ ਨਿਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ

ਕਾਲਾ ਬੱਕਰਾ (ਹਰਪ੍ਰੀਤ ਸਿੰਘ)ਆਦਮਪੁਰ ਹਲਕੇ ਅਲਾਵਲਪੁਰ ਵਿਖੇ ਵਾਇਸ ਪ੍ਰੈਜ਼ੀਡੈਂਟ ਟਰੇਡ ਵਿੰਗ ਜਲੰਧਰ ਸਰਬਜੀਤ ਸਿੰਘ ਅਤੇ ਅਲਾਵਲਪੁਰ ਦੇ ਇਲਾਕਾ ਨਿਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ.ਇਸ ਮੌਕੇ ਤੇ ਸਰਬਜੀਤ ਸਿੰਘ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ ਭਾਵੇਂ ਹੀ 75ਸਾਲ ਹੋ ਗਏ ਹਨ.ਪਰ ਸਾਡਾ ਦੇਸ਼ ਹਾਲੇ ਵੀ ਇਨ੍ਹਾਂ ਰਾਜਨੀਤਕ ਪਾਰਟੀਆਂ ਦੀ ਗੁਲਾਮੀ ਬਣ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ.ਇਸ ਵਾਰ ਪੰਜਾਬ ਦੇ ਲੋਕ ਬਦਲਾਓ ਚਾਹੁੰਦੇ ਹਨ.ਬਦਲਾਅ ਦੇ ਲਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਉਣਾ ਬਹੁਤ ਜ਼ਰੂਰੀ ਹੈ.ਇਸ ਵਾਰ ਸਰਬਜੀਤ ਸਿੰਘ ਸਾਬੀ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਆਖਿਆ ਕਿ ਇਸ ਵਾਰ ਉਹ ਆਪਣੀ ਵੋਟ ਦਾ ਸਹੀ ਮਤਦਾਨ ਕਰਨ ਤਾਂ ਜੋ ਪੰਜਾਬ ਦਾ ਭਲਾ ਤੇ ਵਿਕਾਸ ਹੋ ਸਕੇ.ਪੰਜਾਬ ਦੇ ਅੱਜ ਦੇ ਹਾਲਾਤ ਜੇਕਰ ਆਪਾਂ ਦੇਖੀਏ ਤਾਂ ਪੂਰੇ ਪੰਜਾਬ ਦੇ ਲੋਕ ਮੌਕੇ ਦੀਆਂ ਸਰਕਾਰਾਂ ਤੋਂ ਦੁਖੀ ਤੇ ਪ੍ਰੇਸ਼ਾਨ ਹਨ.ਉਨ੍ਹਾਂ ਨੇ ਆਦਮਪੁਰ ਹਲਕੇ ਦੇ ਲਾਗੇ ਲਾਗੇ ਦੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਇਹ ਜਾਣਿਆ ਕਿ ਨਾ ਤਾਂ ਲੋਕਾਂ ਦੇ ਕੋਲ ਕੋਈ ਕੰਮ ਕਾਰ ਹੈ ਤੇ ਨਾ ਕੋਈ ਸਰਕਾਰੀ ਨੌਕਰੀ ਨਾ ਵਧੀਆ ਮੈਡੀਕਲ ਸਹੂਲਤਾਂ ਅਤੇ ਨਾ ਹੀ ਕੋਈ ਵਧੀਆ ਰੁਜ਼ਗਾਰ.ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਜਨਤਾ ਨੂੰ ਸਿਰਫ਼ ਲਾਰਿਆਂ ਵਿਚ ਵਿੱਚ ਹੀ ਰੱਖਿਆ ਹੈ.ਤੇ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕੀਤੇ ਹਨ.ਜੇਕਰ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਅੱਜ ਹਰ ਨੌਜਵਾਨ ਨੂੰ ਨਸ਼ੇ ਦੀ ਲੱਤ ਲੱਗ ਚੁੱਕੀ ਹੈ.

ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੀ ਹਰ ਮਹਿਲਾ ਨੂੰ ਜਿਸ ਦੀ ਉਮਰ ਅਠਾਰਾਂ ਸਾਲ ਤੋਂ ਵੱਧ ਹੈ ਉਸ ਨੂੰ ਹਰ ਮਹੀਨੇ ਇੱਕ ਹਜ਼ਾਰ ਦੀ ਮਦਦ ਕੀਤੀ ਜਾਵੇਗੀ.ਅਤੇ ਬਿਜਲੀ ਦੇ ਬਿੱਲਾਂ ਵਿੱਚ ਵੀ ਵੱਡੀ ਕਟੌਤੀ ਕੀਤੀ ਜਾਵੇਗੀ ਤਿੱਨ ਸੌ ਯੂਨਿਟ ਫ੍ਰੀ ਦੇ ਨਾਲ ਨਾਲ ਵਧੀਆ ਸਕੂਲ ਵਧੀਆ ਐਜੂਕੇਸ਼ਨ ਵਧੀਆ ਹਸਪਤਾਲ ਬਣਾਏ ਜਾਣਗੇ.ਸਰਬਜੀਤ ਸਿੰਘ ਵੱਲੋਂ ਵੋਟਰਾਂ ਨੂੰ ਬੇਨਤੀ ਕੀਤੀ ਗਈ ਇਸ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਿਓ ਤਾਂ ਜੋ ਪੰਜਾਬ ਨੂੰ ਨਸ਼ਾਮੁਕਤ ਪੰਜਾਬ ਬਣਾ ਸਕੀਏ.
ਸਰਬਜੀਤ ਸਿੰਘ ( ਵਾਈਸ ਪ੍ਧਾਨ ਟਰੇਡ ਵਿੰਗ ਜੰਲਧਰ ) ਪਵਨ ਖੋਸਲਾ ( ਪ੍ਧਾਨ ਐਸੀ ਵਿੰਗ ਆਦਮਪੁਰ )
ਵਰਿੰਦਰ ਸਿੰਘ . ਇਕਬਾਲ .ਸੰਦੀਪ ਕੁਮਾਰ . ਵਿਕਾਸ ਭੱਟੀ .

Leave a comment