Doaba Times

ਕਿੱਕ ਡਰੱਗਜ਼ ਆਸਟ੍ਰੇਲੀਆ ਵੱਲੋਂ ਪਹਿਲਾਂ ਕਬੱਡੀ ਕੱਪ ਸਲੇਮਪੁਰ ਮਸੰਦਾ ਵਿਖੇ ਸ਼ਾਨੋ-ਸ਼ਕੌਤ ਨਾਲ ਸੰਪਨ


ਕਿਸ਼ਨਗੜ੍ਹ(ਗੁਰਪ੍ਰੀਤ ਬੱਲ) ਕਿੱਕ ਡਰੱਗਜ਼ ਆਸਟ੍ਰੇਲੀਆ ਵੱਲੋਂ ਸਲੇਮਪੁਰ ਮਸੰਦਾ ਜਲੰਧਰ ਵਿਖੇ ਪਹਿਲਾਂ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆ ਜਸਪਾਲ ਸਿੰਘ ਤੇਜਾ ਕਿਸ਼ਨਗੜ੍ਹ ਦੀਪਕ ਆਨੰਦ, ਵਿਵੇਕ ਜੋਸ਼ੀ (ਤਿੰਨੋਂ ਮੈਂਬਰ) ਤੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ਤੇ ਦੱਸਿਆ ਕਿ ਕਿੱਕ ਡਰੱਗਜ਼ ਆਸਟ੍ਰੇਲੀਆ ਸੰਸਥਾ ਵੱਲੋਂ ਕਰਵਾਏ ਪਹਿਲੇ ਕਬੱਡੀ ਕੱਪ ਟੂਰਨਮੈਂਟ ‘ਚ ਅੱਠ ਟੀਮਾਂ ਨੇ ਭਾਗ ਲਿਆ।

ਟੂਰਨਾਮੈਂਟ ਦੇ ਓਪਨ ਮੁਕਾਲਬਲੇ ‘ਚ ਮੇਜ਼ਬਾਨ ਸਲੇਮਪੁਰ ਮਸੰਦਾ ਦੀ ਟੀਮ ਨੇ ਸੁਰਖਪੁਰ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਦਿਆ ਟਰਾਫ਼ੀ ਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ 70 ਕਿਲੋਂ ਭਾਰ ਵਰਗ ਦੇ ਕਰਵਾਏ ਜਬਰਦਸਤ ਮੁਕਾਬਲੇ ‘ਚ ਬਾਬਾ ਪਾਲਾ ਸਿੰਘ (ਲੋਹਗੜ੍ਹ) ਦੀ ਟੀਮ ਨੇ ਬਾਬਾ ਜਵਾਲਾ ਸਿੰਘ (ਹਰਖੋਵਾਲ) ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕਰਕੇ ਕੱਪ ਤੇ ਕਬਜ਼ਾ ਕੀਤਾ।

ਕਿੱਕ ਡਰੱਗਜ਼ ਆਸਟ੍ਰੇਲੀਆ ਵੱਲੋਂ ਕਾਫੀ ਲੰਬੇ ਅਰਸੇ ਤੋਂ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਸਕੂਲਾਂ, ਕਾਲਜਾਂ ‘ਚ ਫ੍ਰਰੀ ਸੈਮੀਨਾਰ ਲਗਾਏ ਜਾਂਦੇ ਹਨ। ਜਿਸ ‘ਚ ਨਸ਼ਿਆ ਦੇ ਮਾੜੇ ਪ੍ਰਭਾਵਾਂ ਨਾਲ ਹੋਣ ਵਾਲੇ ਵੱਡੇ ਨੁਕਸਾਨਾਂ ਬਾਰੇ ਬੱਚਿਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਜਾਗਰੂਕ ਕਰਵਾਇਆ ਜਾਂਦਾ ਹੈ।

ਕਿੱਕ ਡਰੱਗਜ਼ ਸੰਸਥਾ ਵੱਲੋਂ ਖੇਡਾਂ ਵੱਲ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਪਹਿਲਾਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਨੂੰ ਨੇਪਰੇ ਚੜਾਉਣ ‘ਚ ਗੁਰਮੀਤ ਸਿੰਘ ਪਰਾਸਰਾਮਪੁਰ, ਭਜਿੰਦਰ ਸਿੰਘ ਮਾਨ, ਬੌਬੀ ਜੌਹਲ, ਨਵੀਂ ਮਾਨ, ਪਰਮਿੰਦਰ ਸਿੰਘ ਆਦਿ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।

ਟੂਰਨਾਮੈਂਟ ਨੂੰ ਸਪਾਂਸਰ ਕੈਮਡਨ ਕਾਲਜ, ਸਿੰਘ ਡੇਅਰੀ, ਮਨਜੀਤ ਜੌਹਲ, ਡੀ.ਸੀ ਸੀਨੂੰ, ਸਿੰਘ ਫੈਬਰੀਕੇਸਨ, ਰਿਆਲੀਟੀ ਰੀਅਲ ਇਸਟੇਟ, ਜੈਪੁਰ ਪੈਲੇਸ ਆਦਿ ਵੱਲੋਂ ਕਰਨ ਤੇ ਕਿੱਕ ਡਰੱਗਜ ਆਸਟ੍ਰੇਲੀਆ ਸੰਸਥਾ ਵੱਲੋਂ ਵਿਸੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕ ਹੋਰਾਂ ਤੋਂ ਇਲਾਵਾ ਵਿਵੇਕ ਜੋਸ਼ੀ, ਜਸਪਾਲ ਸਿੰਘ ਤੇਜਾ, ਪਲਵਿੰਦਰ ਸਿੰਘ ਤੇਜਾ (ਦੋਨੋਂ ਕਿਸ਼ਨਗੜ੍ਹ), ਦੀਪਕ ਆਨੰਦ, ਹੈਪੀ, ਹੈਰੀ, ਗੁਰਦਿਆਲ ਸਿੰਘ ਮਾਨ, ਸਰਪੰਚ ਕੁਲਵਿੰਦਰ ਸਿੰਘ ਜੌਹਲ, ਜਸਪ੍ਰੀਤ ਸਿੰਘ ਜੱਸਾ ਸੰਘਵਾਲ, ਸੁਰਿੰਦਰ ਸਿੰਘ ਨਿਜ਼ਾਮਦੀਨਪੁਰ, ਜਤਿੰਦਰ ਸਿੰਘ ਜੋਹਲ, ਬਲਕਾਰ ਸਿੰਘ, ਡਾ. ਗੁਰਬਖਸ਼ ਸੁਆਮੀ, ਵਿੱਕੀ, ਰਵਿੰਦਰ ਸਿੰਘ ਫੁਲ, ਪਰਮਿੰਦਰ ਸਿੰਘ (ਐਸ ਐਚ ਓ ਜਲੰਧਰ ਕੈਂਟ), ਡੀ ਸੀ ਜੌਹਲ, ਹਰਪ੍ਰੀਤ ਸਿੰਘ ਜੌਹਲ, ਜਸਕਰਨ ਸਿੰਘ, ਵਿਜੈ ਮਾਡਰ, ਜਸਵਿੰਦਰ ਭੱਲਾ, ਮਨਜੀਤ ਸਿੰਘ ਜੌਹਲ, ਗੁਰਮੀਤ ਸਿੰਘ ਆਦਿ ਵਿਸ਼ੇਸ ਤੌਰ ਤੇ ਹਾਜ਼ਿਰ ਸਨ |
ਉਕਤ ਟੂਰਨਾਮੈਂਟ ਦੇ ਆਖਰੀ ‘ਚ ਜੇਤੂ ਤੇ ਉਪ ਜੇਤੂ ਰਹੀਆਂ ਟੀਮਾਂ ਨੂੰ ਕਿੱਕ ਡਰੱਗਜ਼ ਆਸਟੇ੍ਰਲੀਆ ਦੇ ਮੈਂਬਰਾਂ ਤੇ ਸਲੇਮਪੁਰ ਦੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਮੰਚ ਸੰਚਾਲਨ ਦੀਆਂ ਸੇਵਾਵਾਂ ਜਸਪਾਲ ਸਿੰਘ ਤੇਜਾ ਤੇ ਗਰਾਊਡ ‘ਚ ਮੈਚ ਦੌਰਾਨ ਕਮੈਂਟਰੀ ਦੀ ਭੂਮਿਕਾ ਬਿੱਟੂ ਵੱਲੋਂ ਬਾਖੂਬੀ ਨਿਭਾਈਆਂ ਗਈਆ।
ਫੋਟੋ ਕੈਪਸ਼ਨ – ਕਿੱਕ ਡਰੱਗਜ ਆਸਟ੍ਰੇਲੀਆ ਸੰਸਥਾ ਦੇ ਮੈਂਬਰਾਂ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ।

Leave a comment