

85 ਸਾਲ ਬਿਰਧ ਮਾਤਾ ਠੋਕਰਾ ਖਾਣ ਲਈ ਮਜਬੂਰ
* ਆਪਣੇ ਲੜਕੇ ਤੇ ਲਗਾਇਆ ਤੰਗ ਤੇ ਪ੍ਰੇਸ਼ਾਨ ਕਰਨ ਦਾ ਆਰੋਪ ਨਹੀਂ ਕਰ ਰਹੇ ਦੇਖਭਾਲ, ਨਹੀਂ ਦੇ ਰਹੇ ਰੋਟੀ ਪਾਣੀ, ਕਰ ਰਹੇ ਹਨ ਗਾਲੀ ਗਲੋਚ।



- ਘਰ ਦੋਵੇਂ ਲੜਕਿਆਂ ਦੇ ਨਾਮ ਤੇ ਕਰਵਾ ਚੁੱਕੀ ਹੈ ਬਜ਼ੁਰਗ ਔਰਤ
ਜਲੰਧਰ/ ਆਦਮਪੁਰ :(ਗੁਰਪ੍ਰੀਤ ਸਿੰਘ/ਸੁਰਜੀਤਪਾਲ) ਗੁਰਦੁਆਰਾ ਬਾਬੇ ਸ਼ਹੀਦਾਂ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਬ੍ਰਾਚ ਸਰਮਸਤਪੁਰ ਜਲੰਧਰ ਵਿਖੇ ਮਹਿੰਦਰ ਕੌਰ ਵਿਧਵਾ ਹਰਭਜਨ ਸਿੰਘ ਮਕਾਨ ਨੰ. 3315 ਵਾਰਡ ਨੰ. 12, ਮੁਹੱਲਾ ਗਾਜੀਪੁਰ , ਆਦਮਪੁਰ ਵੱਲੋਂ ਇਕ ਦਰਖਾਸਤ ਆਪਣੇ ਪੁੱਤਰ ਬਲਵੀਰ ਸਿੰਘ ਵਿਰੁੱਧ ਦਿੱਤੀ। ਜ਼ਿਕਰਯੋਗ ਹੈ ਕਿ ਬਜ਼ੁਰਗ ਮਾਤਾ ਵੱਲੋਂ ਆਪਣੇ ਦੋਵੇਂ ਲੜਕਿਆਂ ਨੂੰ ਹਿੱਸਾ ਦੇ ਚੁੱਕੀ ਹੈ।ਦੋਵੇਂ ਲੜਕੇ ਉਸ ਨੂੰ ਰੋਟੀ ਪਾਣੀ ਦੇਣ ਤੋਂ ਵੀ ਆਨਾਕਾਨੀ ਕਰ ਰਹੇ ਹਨ।ਬਜ਼ੁਰਗ ਔਰਤ ਆਪਣੀ ਅਲੱਗ ਰੋਟੀ ਪਾਣੀ ਬਣਾਉਣ ਲਈ ਮਜਬੂਰ ਹੈ।ਪ੍ਰੰਤੂ ਉਸ ਦੇ ਲੜਕੇ ਵੱਲੋਂ ਉਸਨੂੰ ਕੁੱਟਮਾਰ ਕੀਤੀ ਜਾਂਦੀ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਬਜ਼ੁਰਗ ਮਾਂ ਦੇ ਘਰ ਰੋਟੀ ਪਾਣੀ ਬਣਾਉਣ ਲਈ ਗੈਸ ਵਾਲੇ ਚੁੱਲ੍ਹੇ ਦੀ ਵੀ ਭੰਨਤੋਡ਼ ਉਸਦੇ ਲੜਕੇ ਨੇ ਕਰ ਦਿੱਤੀ।ਬਜ਼ੁਰਗ ਔਰਤ ਨੇ ਕਈ ਵਾਰ ਇਲਾਕੇ ਦੇ ਪਤਵੰਤਿਆਂ ਨੂੰ ਇਸ ਸਬੰਧੀ ਸੂਚਿਤ ਕੀਤਾ ਪ੍ਰੰਤੂ ਉਸ ਦਾ ਲੜਕਾ ਮੋਹਤਬਾਰਾਂ ਨੂੰ ਵੀ ਟਿੱਚ ਜਾਣਦਾ ਹੈ।ਉਕਤ ਕਲਯੁੱਗੀ ਪੁੱਤਰ ਵੱਲੋਂ ਆਪਣੀ ਬਜ਼ੁਰਗ ਮਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ।ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਜ਼ੁਰਗ ਮਾਤਾ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਸ ਦੇ ਲੜਕੇ ਤੇ ਨੂੰਹ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।