ਤੇਜ਼ ਮੀਹ ਹਨੇਰੀ ਝੱਖੜ ਕਾਰਨ ਰਾਸ਼ਟਰੀ ਰਾਜਮਾਰਗ ਕਿਨਾਰੇ ਦਰੱਖਤ ਟੁੱਟ ਕੇ ਰਸਤੇ ਚ’ ਡਿੱਗੇ -ਆਵਾਜਾਈ ਪ੍ਰਭਾਵਿਤ


ਰਾਏਪੁਰ ਰਸੂਲਪੁਰ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਰਾਏਪੁਰ – ਰਸੂਲਪੁਰ, ਬੱਲਾ ਨਜਦੀਕ ਤੇਜ ਮੀਹ ਹਨੇਰੀ ਝੱਖੜ ਨਾਲ ਸੜ੍ਕ ਕਿਨਾਰੇ ਦਰੱਖ਼ਤ ਟੁੱਟ ਕੇ ਡਿਗ ਗਏ ,ਜਿਸ ਕਾਰਨ ਆਵਾਜਾਈ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਕਈ ਵਾਰ ਤਾ ਤੇਜ ਰਫਤਾਰ ਵਾਹਨ ਰਸਤੇ ਚ’ ਡਿੱਗੇ ਦਰੱਖਤਾਂ ਨਾਲ ਟਕਰਾਉਣ ਤੋ ਵਾਲ- 2 ਬਚੇ। ਜਿਸ ਕਾਰਨ ਰਾਏਪੁਰ ਰਸੂਲਪੁਰ ਦੇ ਨਿਵਾਸੀ ਜਤਿੰਦਰ ਵਿਰਦੀ ਜੋ ਕਿ ਐਕਟਿਵਾ ਤੇ ਘਰ ਵਾਪਿਸ ਜਾ ਰਹੇ ਸੀ ਤਾ ਦਰੱਖ਼ਤ ਵਿੱਚ ਐਕਟਿਵਾ ਜਾ ਵੱਜੀ ਗਨੀਮਤ ਦੀ ਗੱਲ ਰਹੀ ਕਿ ਜਿਆਦਾ ਸੱਟਾ ਨਹੀ ਲੱਗੀਆਂ ਤੇ ਫਿਰ ਰਸਤੇ ਵਿਚਾਲੇ ਡਿਗੇ ਸਾਰੇ ਦਰੱਖਤ ਰਾਹਗੀਰਾ ਦੀ ਸਹਾਇਤਾ ਨਾਲ ਸਾਇਡ ਤੇ ਕੀਤੇ। ਇਸ ਮੌਕੇ ਦੋਆਬਾ ਟਾਇਮਜ਼ ਦੇ ਐਡੀਟਰ ਗੁਰਪ੍ਰੀਤ ਬੱਲ ਵੀ ਮੌਜੂਦ ਸਨ । ਰਾਤ ਦੇ 10 ਵਜੇ ਦੇ ਕਰੀਬ ਰਸਤੇ ਜਾਦਿਆ ਇੱਕ ਪੁਲਿਸ ਮੁਲਾਜ਼ਮ ਨੂੰ ਮਦਦ ਲਈ ਰੁਕਣ ਦਾ ਇਸ਼ਾਰਾ ਕੀਤਾ ਤਾ ਉਹ ਨਹੀ ਰੁਕਿਆ।
NEXT NEWS
ਡਾ. ਰਿਚਰਡ ਓਹਰੀ ਦੀ ਅਗਵਾਈ ਵਿੱਚ ਸਿਵਲ ਡਿਸਪੈਂਸਰੀ ਭੋਗਪੁਰ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਂਇਆ

ਭੋਗਪੁਰ(ਗੁਰਪ੍ਰੀਤ ਬੱਲ) ਸਰੀਰ ਨੂੰ ਫਿੱਟ ਰੱਖਣ ਅਤੇ ਮਨ ਨੂੰ ਸ਼ਾਂਤ ਰੱਖਣ ਲਈ, ਦੁਨੀਆ ਭਰ ਦੇ ਜ਼ਿਆਦਾਤਰ ਲੋਕ ਯੋਗਾ ਦਾ ਸਹਾਰਾ ਲੈ ਰਹੇ ਹਨ। ਵਿਸ਼ਵ ਭਰ ਵਿੱਚ ਯੋਗਾ ਬਾਰੇ ਜਾਗਰੂਕਤਾ ਫੈਲਾਉਣ ਲਈ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਅੱਜ ਮੰਗਲਵਾਰ ਨੂੰ ਦੁਨੀਆ ਭਰ ਵਿੱਚ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਹ ਜਾਣਕਾਰੀ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਅਧੀਨ ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਨਿਰਦੇਸ਼ਾਂ ਅਧੀਨ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸਿਵਲ ਡਿਸਪੈਂਸਰੀ ਭੋਗਪੁਰ ਵਿਖੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਂਉਦਿਆ ਡਾ ਓਹਰੀ ਨੇ ਦਿੱਤੀ।
ਡਾ ਓਹਰੀ ਨੇ ਦੱਸਿਆ ਕਿ ਵਿਸ਼ਵ ਯੋਗਾ ਦਿਵਸ ਪਹਿਲੀ ਵਾਰ 21 ਜੂਨ 2015 ਨੂੰ ਮਨਾਇਆ ਗਿਆ ਸੀ।ਇਸ ਤੋਂ ਬਾਅਦ ਹਰ ਸਾਲ 21 ਜੂਨ ਨੂੰ ਇਹ ਦਿਨ ਵਿਸ਼ਵ ਯੋਗਾ ਦਿਵਸ ਵਜੋਂ ਮਨਾਇਆ ਜਾਣ ਲੱਗਾ।
ਦਮਾ, ਸ਼ੂਗਰ, ਬਲੱਡ ਪ੍ਰੈਸ਼ਰ, ਗਠੀਆ, ਪਾਚਨ ਸੰਬੰਧੀ ਵਿਗਾੜ ਅਤੇ ਹੋਰ ਬਿਮਾਰੀਆਂ ਵਿੱਚ ਯੋਗ ਇੱਕ ਸਫਲ ਇਲਾਜ ਵਿਕਲਪ ਹੈ|ਡਾਕਟਰੀ ਵਿਗਿਆਨੀਆਂ ਦੇ ਅਨੁਸਾਰ, ਯੋਗਾ ਉਪਚਾਰ ਸਫਲ ਹੈ ਕਿਉਂਕਿ ਨਰਵਸ ਅਤੇ ਐਂਡੋਕਰੀਨ ਪ੍ਰਣਾਲੀਆਂ ਵਿੱਚ ਸੰਤੁਲਨ ਪੈਦਾ ਹੁੰਦਾ ਹੈ |ਜੋ ਸਰੀਰ ਦੇ ਹੋਰ ਸਾਰੇ ਪ੍ਰਣਾਲੀਆਂ ਅਤੇ ਅੰਗਾਂ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ|
ਇਸ ਸਮੇਂ ਸਿਹਤ ਕਰਮੀਆਂ ਨੂੰ ਡਾ ਰੰਜਨਾ ਵੱਲੋਂ ਯੋਗ ਆਸਨ ਕਰਵਾਏ ਗਏ ਤੇ ਓਹਨਾਂ ਦੇ ਲਾਭ ਦੱਸੇ।ਇਸ ਸਮੇਂ ਬੀਈਈ ਨੀਤੀਰਾਜ ਬੀ ਸਿੰਘ,ਸਿਹਤ ਸੁਪਰਵਾਈਜ਼ਰ ਅਜੀਤ ਸਿੰਘ ਤੇ ਸੀ ਐਚ ਓ ਤੋਂ ਇਲਾਵਾ ਬਹੁਮੰਤਵੀ ਸਿਹਤ ਕਰਮੀ ਮੇਲ ਵੀ ਹਾਜ਼ਿਰ ਸਨ।