Doaba Times

ਗ਼ਦਰੀ ਬਾਬੇ ਬੰਤਾ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਕਿਸ਼ਨਗੜ( ਗੁਰਪ੍ਰੀਤ ਬੱਲ ) ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਸੰਘਵਾਲ ਪਿੰਡ ਵਿਖੇ ਏਡੀਸੀ ਜਲੰਧਰ ਵਰਿੰਦਰਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਗਦਰੀ ਬਾਬਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਸਰਕਾਰੀ ਮਿਡਲ ਸਕੂਲ ਸੰਘਵਾਲ ਵਿਖੇ ਗਰਾਮ ਪੰਚਾਇਤ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਏਡੀਸੀ ਵਰਿੰਦਰਜੀਤ ਸਿੰਘ ਬਾਜਵਾ ਬੀਡੀਪੀਓ ਸੇਵਾ ਸਿੰਘ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਤੇ ਡਾ. ਜਸਬੀਰ ਕੌਰ ਗਿੱਲ ਵੱਲੋਂ ਸ਼ਹੀਦ ਬੰਤਾ ਸਿੰਘ, ਸ਼ਹੀਦ ਅਰੂੜ ਸਿੰਘ ਦੀ ਸ਼ਹਾਦਤ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਸਰਪੰਚ ਮਾ. ਭਾਗ ਰਾਮ, ਡਾ .ਗੁਰਵੀਰ ਸਿੰਘ ਗਿੱਲ, ਜਸਬੀਰ ਕੌਰ ਗਿੱਲ ,ਪਹਿਲਵਾਨ ਹਰਭਜਨ ਸਿੰਘ ,ਮੇਜਰ ਸਿੰਘ, ਨੰਬਰਦਾਰ ਇੰਦਰਜੀਤ ਸਿੰਘ ਬਿੱਲੂ , ਤੋ ਇਲਾਵਾ ਇਲਾਕੇ ਦੇ ਮੋਹਤਵਰ ਮੌਜੂਦ ਸਨ।

NEXT NEWS

ਦਰਬਾਰ ਹਜ਼ਰਤ ਸਾਈਂ ਫੱਜੇ ਸ਼ਾਹ ਜੀ ਸਾਲਾਨਾ ਜੋੜ ਮੇਲਾ ਮਨਾਇਆ

ਜਲੰਧਰ (ਗੁਰਪ੍ਰੀਤ ਬੱਲ ) 20 ਵਾਂ ਸਲਾਨਾ ਜੋੜ ਮੇਲਾ ਦਰਬਾਰ ਹਜ਼ਰਤ ਸਾਈਂ ਫੱਜੇ ਸ਼ਾਹ ਜੀ ਸਿਕੰਦਰਪੁਰ ਧੋਗੜੀ ਜਲੰਧਰ ਵਿਖੇ ਮੌਜੂਦਾ ਗੱਦੀਨਸ਼ੀਨ ਸ. ਗੁਰਪਿੰਦਰ ਸਿੰਘ ਸੂਸ ਜੀ ਅਤੇ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਧੂਮ ਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਤੇ ਸਾਈਂ ਫਕੀਰ ਦਰਬਾਰ ਬਾਬਾ ਇੱਛਾਧਾਰੀ ਜੀ ਤੋਂ ਬਾਬਾ ਦਿਲਬਾਗ ਜੀ ਉਚੇਚੇ ਤੌਰ ਤੇ ਪਹੁੰਚੇ ਧੋਗੜੀ ਸਾਈ ਗੁਰਮੇਲ ਸ਼ਾਹ ਗੁੱਜਾ ਪੀਰ, ਬੀਬੀ ਗੁਰਮੀਤੋ ਕਬੂਲਪੁਰ, ਰੂਪ ਲਾਲ ਪ੍ਰਧਾਨ, ਸੁੁਰਜੀਤ ਕੁਮਾਰ ਪ੍ਰੇਮ ਲਾਲ , ਸੋਢੀ ਚਮਨ ਅੰਜਨਾ ਕੁਮਾਰੀ ਸਰਪੰਚ ਤੂੜੀ ਤੋਂ ਅਨੀਤਾ ਰਾਣੀ ਸਰਪੰਚ ਸਿਕੰਦਰਪੁਰ ਜੈ ਮਾਤਾ ਜਵਾਲਾ ਕਮੇਟੀ ਸਿਕੰਦਰਪੁਰ , ਸੋਢੀ ਮੁਰਾਦਪੁਰ , ਕੁਲਵਿੰਦਰ ਕੌਰ ,ਜਸਵੀਰ ਰਣਦੀਪ ਸੂਸ, ਸ਼ੇਰਾ, ਜਸਵੀਰ ਕੌਰ ਪੰਚ , ਡਾ ਵਰਿੰਦਰ ਕੁਮਾਰ, ਰਾਜੂ ,ਅਕਾਸ਼ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਪਿੰਡ ਸਿਕੰਦਰ ਤੇ ਧੌਗੜੀ ਦੀ ਸਮੂਹ ਸੰਗਤ ਮੌਜੂਦ ਸੀ।ਇਸ ਮੌਕੇ ਤੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਦਵਿੰਦਰ ਦਿਆਲਪੁਰੀ, ਸਟੇਜ ਸੈਕਟਰੀ ਦੀ ਸੇਵਾ ਬੂਟਾ ਧੋਗਡ਼ੀ ਵੱਲੋਂ ਨਿਭਾਈ ਗਈ,ਬੂਟਾ ਮੁਹੰਮਦ ਕੱਵਾਲ ਜਮਸ਼ੇਰ ਵਾਲੇ, ਕੁਲਵਿੰਦਰ ਕਿੰਦਾ, ਪੰਮੀ ਨਕਾਲ ਪਾਰਟੀ ਵੱਲੋਂ ਆਈਆਂ ਸੰਗਤਾਂ ਦਾ ਮਨੋਰੰਜਨ ਕੀਤਾ।
ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਏ ਗਏ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ।

Leave a comment