ਐਮ.ਐਲ.ਏ ਬਲਕਾਰ ਸਿੰਘ ਦੀ ਸਰਪ੍ਰਸਤੀ ਹੇਠ ਪਿੰਡ ਬੱਲਾ ਵਿਖੇ ਸੁਵਿਧਾ ਕੈਂਪ ਲਗਾਇਆ
*ਆਮ ਆਦਮੀ ਪਾਰਟੀ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ -ਨੰਬਰਦਾਰ ਯੂਨੀਅਨ ਕਰਤਾਰਪੁਰ ਪ੍ਰਧਾਨ ਸੰਦੀਪ ਵਿਰਦੀ

ਜਲੰਧਰ /ਕਿਸ਼ਨਗਡ਼੍ਹ (ਗੁਰਪ੍ਰੀਤ ਬੱਲ/ਗੁਰਮੁੱਖ ਸਿੰਘ ) ਜਲੰਧਰ ਦੇ ਪਿੰਡ ਬੱਲਾਂ ਵਿਖੇ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਦੀ ਸਰਪ੍ਰਸਤੀ ਹੇਠ ਤੇ ਐਸ ਡੀ ਐਮ ਬਲਬੀਰ ਰਾਜ ਸਿੰਘ,ਬੀ.ਡੀ.ਪੀ.ਓ ਸੇਵਾ ਸਿੰਘ ਅਤੇ ਰਾਜਵਿੰਦਰ ਕੌਰ ਸੀ.ਡੀ.ਪੀ.ਓ ਬਲਾਕ ਜਲੰਧਰ ਪੱਛਮੀ ਦੀ ਦੇਖ ਰੇਖ ਹੇਠ ਸੁਵਿਧਾ ਕੈੰਪ ਲਗਾਇਆ ਗਿਆ।ਕੈਂਪ ਦੌਰਾਨ ਵੱਖ ਵੱਖ ਮਹਿਕਮਿਆਂ ਵੱਲੋਂ ਪੈਨਸ਼ਨ, ਲੇਬਰ ਕਾਰਡ ,ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ ਲੋਕਾਂ ਦੇ ਫਾਰਮ ਭਰੇ ਗਏ।ਇਸ ਮੌਕੇ ਹਲਕਾ ਕਰਤਾਰਪੁਰ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਬੀਰ ਚੰਦ ਸੁਰੀਲਾ ਰੰਧਾਵਾ ਮਸੰਦਾਂ,ਸਰਕਲ ਪ੍ਰਧਾਨ ਗਿਆਨ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਨੰਬਰਦਾਰ ਸੰਦੀਪ ਸਿੰਘ ਵਿਰਦੀ ,ਹਰਵਿੰਦਰ ਸਿੰਘ ਹੋਠੀ ਮੈਂਬਰ ਪੰਚਾਇਤ,ਮਦਨ ਲਾਲ ਮੱਦੂ,ਵਿਵੇਕ ਭਾਰਗਵ ਸੀਨੀਅਰ ਆਗੂ ਆਪ,ਰਵਿੰਦਰ ਵਿਰਦੀ ਪ੍ਰਧਾਨ ਆਮ ਆਦਮੀ ਪਾਰਟੀ,ਸੁਖਵਿੰਦਰ ਸਿੰਘ ਬਿੱਟੂ ,ਸਾਬਕਾ ਪੰਚ ਬਲਵੀਰ ਕੌਰ,ਸਾਬਕਾ ਸਰਪੰਚ ਸੁਖਦੇਵ ਸਿੰਘ ਸੁੱਖੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਚੰਦਨ ਗਿੱਲਲੇਬਰ ਇਨਫੋਰਸਮੈਂਟ ਅਫਸਰ ,ਜੀ.ਆਰ.ਐੱਸ ਮਨਰੇਗਾ ਮਨਿੰਦਰ ਸਿੰਘ ਜਲੰਧਰ,ਕਸ਼ਮੀਰੀ ਲਾਲ ਪਟਵਾਰੀ ਕਮ ਕਾਨੂੰਗੋ ,ਕੁੰਦਨ ਲਾਲ ਫਰੀਦਪੁਰ ਸਰਪੰਚ ,ਅੱਗਮਲ ਬੱਲ ,ਰਾਜ ਕੁਮਾਰ ਬੈਂਸ ਸਮਸਤਪੁਰ, ਬਲਵੀਰ ਕੌਰ ਸਾਬਕਾ ਮੈਂਬਰ ਪੰਚਾਇਤ, ਸੁਖਵੀਰ ਸਿੰਘ , ਪਰਮਜੀਤ ਸਿੰਘ ਨੰਬਰਦਾਰ ਮੰਨਣਾ, ਦੇਸ਼ਪਾਲ ਕੌਰ ਸਾਬਕਾ ਪੰਚ ਰਾਏਪੁਰ ਰਸੂਲਪੁਰ ,ਸਾਬਕਾ ਪੰਚ ਗਰਦੇਵ ਰਾਏਪੁਰ ਰਸੂਲਪੁਰ, ਮਨਜੀਤ ਕੌਰ ,ਪਰਮਿੰਦਰ ਵਿਰਦੀ, ਓਮ ਪ੍ਰਕਾਸ਼ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।