ਨਜਾਇਜ਼ ਲੱਗੇ ਐਸ, ਸੀ, ਐਸ, ਟੀ ਐਕਟ ਵਿਰੁੱਧ ਜਥੇਬੰਦੀ ਵੱਲੋਂ ਧਰਨਾ
ਸੁਲਤਾਨਪੁਰ ਲੋਧੀ 19 ਜੁਲਾਈ (ਜੋਸ਼ੀ)-
ਬੀਤੇ ਦਿਨੀਂ ਪਿੰਡ ਡਡਵਿੰਡੀ ਵਿਖੇ ਦੋ ਪਰਿਵਾਰਾਂ ਦਾ ਵਿਵਾਦਿਤ ਪਲਾਟ ਤੋਂ ਝਗੜਾ ਹੋ ਗਿਆ। ਜਿਸ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਅੰਦਰ ਦਾਖਲ ਹੋਕੇ ਪਤੀ, ਪਤਨੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਂਦਾ ਹੈ। ਜਿਸਦੀਆ ਪਿਛਲੇ ਦਿਨੀਂ ਸੋ਼ਸਲ ਮੀਡੀਆ ਤੇ ਕਾਫ਼ੀ ਵੀਡੀਓ ਵਾਇਰਲ ਵੀ ਹੁੰਦੀਆਂ ਹਨ।ਪਰ ਬੀਤੇ ਦਿਨੀਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੀੜਤ ਪਰਿਵਾਰ ਤੇ ਨਜਾਇਜ਼ ਤਰੀਕੇ ਨਾਲ ਐਸ, ਸੀ, ਐਸ, ਟੀ ਐਕਟ ਲਗਾ ਦਿੱਤਾ ਗਿਆ ਹੈ ।ਇਸ ਮਾਮਲੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਸ ਬੇਇਨਸਾਫੀ ਖਿਲਾਫ ਵੱਡੀ ਗਿਣਤੀ ਵਿੱਚ ਵਰਕਰਾਂ ਨਾਲ ਡੀਐੱਸਪੀ ਦਫਤਰ ਬਾਹਰ ਵਿਸ਼ਾਲ ਰੋਸ ਮੁਜਾਹਰਾ ਕਰਦਿਆਂ ਧਰਨਾ ਲਗਾਇਆ ਗਿਆ। ਇਸ ਸਮੇਂ ਜਿਲਾ ਪ੍ਧਾਨ ਸਰਵਣ ਸਿੰਘ ਬਾਊਪੁਰ ਨੇ ਦੱਸਿਆ ਕਿ ਕੁਝ ਕੁ ਲੋਕ ਆਪਣੀ ਲੀਡਰੀ ਚਮਕਾਉਣ ਖਾਤਰ ਪਿੰਡਾਂ ਦੇ ਭਾਈਚਾਰੇ ਅੰਦਰ ਦਰਾੜ ਪਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਜਰੂਰਤ ਹੈ।ਇਸਦੇ ਨਾਲ ਹੀ ਜੋਨ ਪ੍ਧਾਨ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਉਨ੍ਹਾਂ ਡੀਐਸਪੀ ਸੁਲਤਾਨਪੁਰ ਲੋਧੀ ਨੂੰ ਲਿਖਤੀ ਮੰਗ ਪੱਤਰ ਜਰੀਏ ਦੱਸਿਆ ਕਿ 25 ਜੁਲਾਈ ਤੱਕ ਦਾ ਸਮਾਂ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤਾ ਗਿਆ ਹੈ ਜੇਕਰ ਇਹ ਨਜਾਇਜ਼ ਐਸ, ਸੀ, ਐਸ, ਟੀ ਐਕਟ ਦਾ ਪਰਚਾ ਨਹੀਂ ਹਟਾਇਆ ਜਾਂਦਾ ਤਾਂ ਜਥੇਬੰਦੀ ਵੱਲੋਂ ਅਣਮਿੱਥੇ ਸਮੇ ਲਈ ਧਰਨੇ ਦਾ ਐਲਾਨ ਕੀਤਾ ਜਾਵੇਗਾ। ਇਸ ਵਿਸ਼ਾਲ ਧਰਨੇ ਸਮੇਂ ਪਰਮਜੀਤ ਸਿੰਘ ਜੱਬੋਵਾਲ, ਸੁੱਖਪੀ੍ਤ ਸਿੰਘ ਰਾਮੇ,ਹਰਨੇਕ ਸਿੰਘ ਜੈਨਪੁਰ, ਸੁੱਖਪੀ੍ਤ ਸਿੰਘ ਪੱਸਣ ਕਦੀਮ,ਮਨਜੀਤ ਸਿੰਘ ਡੱਲਾ, ਲਖਵਿੰਦਰ ਸਿੰਘ ਗਿੱਲਾਂ,ਗੁਰਦੀਪ ਸਿੰਘ ਭੰਡਾਲ, ਕੁਲਜੀਤ ਸਿੰਘ ਤਲਵੰਡੀ ਚੌਧਰੀਆਂ,ਅਮਰ ਸਿੰਘ ਛੰਨਾਂ ਸ਼ੇਰ ਸਿੰਘ, ਮੁਖਤਿਆਰ ਸਿੰਘ ਮੁੰਡੀ ਛੰਨਾਂ,ਪੁਸ਼ਪਿੰਦਰ ਸਿੰਘ ਸੋਡੀ, ਸਰਬਜੀਤ ਸਿੰਘ ਕਾਲੇਵਾਲ, ਬੋਹੜ ਸਿੰਘ ਹਜਾਰਾ, ਬਲਜਿੰਦਰ ਸਿੰਘ ਸੇ਼ਰਪੁਰ ਆਦਿ ਆਗੂ ਹਾਜਰ ਸਨ।
ਇਸ ਮਾਮਲੇ ਡੀਐਸਪੀ ਸੁਲਤਾਨਪੁਰ ਲੋਧੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਆਨਾਂ ਦੇ ਆਧਾਰ ਤੇ ਹੀ ਐਸਸੀ ਐਸਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਲਾਗੂ ਕੀਤੀ ਜਾਵੇਗ
ਤਿਲਕ ਰਾਜ ਜੋਸ਼ੀ।
ਫੋਟੋ ਕੈਪਸ਼ਨ- .ਡੀਐਸਪੀ ਸੁਲਤਾਨਪੁਰ ਲੋਧੀ ਦਫਤਰ ਦੇ ਬਾਹਰ ਜਥੇਬੰਦੀ ਦੇ ਆਗੂ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦੇ ਹੋਏ।
ਤਿਲਕ ਰਾਜ ਜੋਸ਼ੀ