Doaba Times

ਹਰ ਘਰ ਤਿਰੰਗਾ’ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਕਮਿਊਨਟੀ ਹੈਲਥ ਅਫਸਰਾਂ ਦੀ ਮੀਟਿੰਗ

ਕਾਲਾ ਬੱਕਰਾ(ਮੁਕੇਸ਼ ਕੁਮਾਰ)ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾਂ ਦੇ ਨਿਰਦੇਸ਼ਾਂ ਹੇਠ ਹਰ ਘਰ ਤਿਰੰਗਾ’ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਕਮਿਊਨਟੀ ਹੈਲਥ ਅਫਸਰਾਂ ਦੀ ਮੀਟਿੰਗ ਕੀਤੀ ਗਈ।ਡਾ ਓਹਰੀ ਨੇ ਦੱਸਿਆ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਤਿਰੰਗਾ ਹਰ ਘਰ ਲਿਆਉਣ ਅਤੇ ਇਸ ਨੂੰ ਲਹਿਰਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਗਵਾਈ ਹੇਠ ਇੱਕ ਮੁਹਿੰਮ ਹੈ। ਇਸ ਤਰ੍ਹਾਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਇੱਕ ਰਾਸ਼ਟਰ ਦੇ ਰੂਪ ਵਿੱਚ ਸਮੂਹਿਕ ਤੌਰ ‘ਤੇ ਝੰਡੇ ਨੂੰ ਘਰ ਪਹੁੰਚਾਉਣਾ ਤਿਰੰਗੇ ਨਾਲ ਨਾ ਸਿਰਫ਼ ਨਿੱਜੀ ਸਬੰਧ ਦਾ ਪ੍ਰਤੀਕ ਬਣਦੀ ਹੈ, ਸਗੋਂ ਰਾਸ਼ਟਰ ਨਿਰਮਾਣ ਪ੍ਰਤੀ ਸਾਡੀ ਵਚਨਬੱਧਤਾ ਦਾ ਵੀ ਪ੍ਰਤੀਕ ਬਣਦਾ ਹੈ। ਪਹਿਲਕਦਮੀ ਦੇ ਪਿੱਛੇ ਦਾ ਵਿਚਾਰ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣਾ ਅਤੇ ਭਾਰਤੀ ਰਾਸ਼ਟਰੀ ਝੰਡੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਰਾਸ਼ਟਰੀ ਝੰਡਾ ਸਾਡੇ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਦੀ ਪ੍ਰਤੀਕ ਹੈ ਇਸ ਨੂੰ ਲਹਿਰਾਉਣ ਸਮੇਂ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।ਜਿਸ ਵਿੱਚ ਰਾਸ਼ਟਰੀ ਝੰਡੇ ਨੂੰ ਉਲਟੇ ਢੰਗ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਜਾਵੇਗਾ ਭਾਵ ਕੇਸਰੀ ਰੰਗ ਉਪਰ ਰੱਖਿਆ ਜਾਵੇ।ਖਰਾਬ ਜਾਂ ਕਿਸੇ ਵੀ ਕਿਸਮ ਨਾਲ ਵਿਗਾੜਿਆ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਨਹੀਂ ਕੀਤਾ ਜਾਵੇ।ਰਾਸ਼ਟਰੀ ਝੰਡੇ ਨੂੰ ਕਿਸੇ ਵਿਅਕਤੀ ਜਾਂ ਚੀਜ਼ ਨੂੰ ਸਲਾਮੀ ਵਿੱਚ ਨਹੀਂ ਝੁਕਾਇਆ ਨਾ ਜਾਵੇ।ਇਸ ਤਰ੍ਹਾਂ ਦੀਆਂ ਕਈ ਹੋਰ ਸਾਵਧਾਨੀਆਂ ਦਾ ਝੰਡਾ ਲਹਿਰਾਉਣ ਲੱਗੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।ਡਾ ਓਹਰੀ ਨੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਅਪਣੇ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰਕੇ ਇਸ ਮੁਹਿੰਮ ਨੂੰ ਸਫਲ ਕਰਵਾਉਣ।ਇਸ ਸਮੇਂ ਅਜੀਤ ਸਿੰਘ MPHS ਹਾਜ਼ਿਰ ਸਨ।

Leave a comment