ਸੀਐਚਸੀ ਕਾਲਾ ਬੱਕਰਾ ਵਿੱਚ ਦਿਵਿਆਂਗਜਨਾਂ ਦੇ ਸਰਟੀਫਿਕੇਟ ਬਣਾਏ



ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸੀਐਚਸੀ ਕਾਲਾ ਬੱਕਰਾ ਵਿੱਚ ਦਿਵਿਆਂਗਜਨਾਂ ਦੇ ਸਰਟੀਫਿਕੇਟ ਬਣਾਏ ਗਏ ਕਰੀਬ 77 ਲੋਕ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਲਈ ਸੀ.ਐਚ.ਸੀ ‘ਚ ਆਏ ਸਨ, 36 ਲੋਕਾਂ ਦੇ ਮੌਕੇ ‘ਤੇ ਹੀ ਸਰਟੀਫਿਕੇਟ ਬਣਾਏ
ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਉਨ੍ਹਾਂ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਹ ਸਰਟੀਫਿਕੇਟ ਬਣਾਉਣ ਲਈ ਸ਼ੁੱਕਰਵਾਰ ਨੂੰ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਚਰਡ ਓਹਰੀ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਵਿੱਚ 36 ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਐਸ.ਐਮ.ਓ ਡਾ.ਰਿਚਰਡ ਓਹਰੀ ਨੇ ਦੱਸਿਆ ਕਿ ਕਿਸੇ ਵੀ ਅਪੰਗ ਵਿਅਕਤੀ ਦੀ ਜਾਂਚ ਕਰਨ ਅਤੇ ਸਰਟੀਫਿਕੇਟ ਬਣਾਉਣ ਲਈ ਤਿੰਨ ਡਾਕਟਰਾਂ ਵੱਲੋਂ ਪੁਸ਼ਟੀ ਕਰਨੀ ਜ਼ਰੂਰੀ ਹੈ। ਇਸ ਵਿੱਚ ਮੁੱਖ ਡਾਕਟਰ ਉਹ ਹੁੰਦੇ ਹਨ ਜੋ ਅਪਾਹਜਤਾ ਦੀ ਸਥਿਤੀ ਦਾ ਮੁਲਾਂਕਣ ਕਰਦੇ ਹਨ। ਸ਼ੁੱਕਰਵਾਰ ਨੂੰ ਸੀਐਚਸੀ ਵਿੱਚ ਆਰਥੋਪੀਡਿਕ, ਅੱਖਾਂ ਦੇ ਰੋਗ, ਮਨੋਰੋਗ, ਕੰਨ-ਨੱਕ ਅਤੇ ਗਲੇ ਦੇ ਡਾਕਟਰ ਅਤੇ ਮੈਡੀਸਨ ਦੇ ਡਾਕਟਰ ਮੌਜੂਦ ਸਨ। ਇਨ੍ਹਾਂ ਡਾਕਟਰਾਂ ਦੀ ਪੁਸ਼ਟੀ ਤੋਂ ਬਾਅਦ 36 ਵਿਅਕਤੀਆਂ ਨੂੰ ਮੌਕੇ ‘ਤੇ ਹੀ ਸਰਟੀਫਿਕੇਟ ਦਿੱਤੇ ਗਏ।
ਡਾ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਸ਼ਨ ਵਿੱਚ 77 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ।ਓਹਨਾਂ ਫੀਲਡ ਸਟਾਫ ਤੇ ਖਾਸ ਕਰਕੇ ਆਸ਼ਾ ਵਰਕਰਾਂ ਦਾ ਧੰਨਵਾਦ ਕੀਤਾ।