ਆਮ ਆਦਮੀ ਪਾਰਟੀ ਦੇ ਵਰਕਰ ਹੀ ਦੁਖੀ ਹੋਏ ਆਪਣੀ ਪਾਰਟੀ ਤੋਂ

ਨਾ ਅਕਾਲੀ ਨਾਂ ਕਾਂਗਰਸੀ ਨਾ ਆਮ ਆਦਮੀ ਪਾਰਟੀ ਕਿਸੇ ਤੋਂ ਵੀ ਨਹੀਂ ਬਣੀਆਂ ਬਿਆਸ ਪਿੰਡ ਦੀਆਂ ਸੜਕਾਂ
ਕਿਸ਼ਨਗੜ੍ਹ( ਗੁਰਪ੍ਰੀਤ ਬੱਲ)ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਬਿਆਸ ਪਿੰਡ ਵਿਖੇ ਕਾਫੀ ਲੰਮੇ ਸਮੇਂ ਤੋਂ ਸੜਕਾਂ ਦੀ ਦੁਰਦਸ਼ਾ ਕਾਰਨ ਆਮ ਲੋਕ ਪ੍ਰੇਸ਼ਾਨ ਹਨ ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਸੜਕਾਂ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਇਲਾਕੇ ਦੇ ਮੋਟਰਸਾਈਕਲ ਚਾਲਕਾਂ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਪਿੰਡ ਕਾਫ਼ੀ ਹੀ ਵੱਡਾ ਹੈ ਤੇ ਵੋਟਾਂ ਦੀ ਗਿਣਤੀ ਵੀ ਕਾਫ਼ੀ ਹੈ, ਚੋਣਾ ਸਮੇ ਇਸ ਪਿੰਡ ਚ’ ਰਾਜਨੀਤਕ ਦਲਾਂ ਵੱਲੋਂ ਆਪਣੀਆਂ ਰੋਟੀਆਂ ਸੇਕੀਆਂ ਜਾਂਦੀਆਂ ਹਨ ਤੇ ਵੱਡੇ ਵੱਡੇ ਦਾਅਵੇ ਹਵਾ ਵਿੱਚ ਕੀਤੇ ਜਾਂਦੇ ਹਨ। ਜਿਸਦੀ ਮਿਸਾਲ ਬਿਆਸ ਪਿੰਡ ਵਿੱਚ ਦੇਖਣ ਨੂੰ ਮਿਲਦੀ ਹੈ, ਇੱਥੇ ਅਕਾਲੀ ਸਰਕਾਰ ,ਕਾਂਗਰਸੀ ਤੇ ਆਮ ਆਦਮੀ ਕਿਸੇ ਤੋਂ ਵੀ ਪਿੰਡ ਨੂੰ ਜਾਣ ਵਾਲੀ ਸੜਕ ਦੀ ਤਰਸਯੋਗ ਹਾਲਤ ਨਹੀਂ ਦਿਸੀ , ਜਿਸ ਕਾਰਨ ਇਲਾਕੇ ਦੇ ਨਿਵਾਸੀਆਂ ਵਿਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ।ਜਿਹਦੇ ਕਾਰਨ ਹੁਣ ਇਲਾਕਾ ਨਿਵਾਸੀਆਂ ਵਲੋਂ ਇਕ ਵੱਡੇ ਜਾਮ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਸਰਕਾਰਾਂ ਤਕ ਗੱਲ ਪਹੁੰਚ ਸਕੇ। ਕੀ ਇਸ ਵੱਲ ਕੋਈ ਸਰਕਾਰਾਂ ਜਾਂ ਪ੍ਰਸ਼ਾਸਨ ਕੋਈ ਧਿਆਨ ਦੇਣਗੇ ਜਾ ਫਿਰ ਗੂੜ੍ਹੀ ਨੀਂਦ ਹੀ ਸੁੱਤੇ ਰਹਿਣਗੇ ??