ਹਰ ਘਰ ਤਿਰੰਗਾ ਮੁਹਿੰਮ ਪਹੁੰਚਾਉਣ ਲਈ ਤੰਦਰੁਸਤ ਪੰਜਾਬ ਸਿਹਤ ਕੇਂਦਰ ਰਾਹੀਂ ਰਾਸ਼ਟਰੀ ਝੰਡੇ ਵੰਡੇ ਗਏ



ਕਾਲਾ ਬੱਕਰਾ(ਮੁਕੇਸ਼ ਕੁਮਾਰ) ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾਂ ਦੇ ਨਿਰਦੇਸ਼ਾਂ ਹੇਠ ਹਰ ਘਰ ਤਿਰੰਗਾ’ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਪਿੰਡਾਂ ਤੱਕ ਹਰ ਘਰ ਤਿਰੰਗਾ ਮੁਹਿੰਮ ਪਹੁੰਚਾਉਣ ਲਈ ਤੰਦਰੁਸਤ ਪੰਜਾਬ ਸਿਹਤ ਕੇਂਦਰ ਰਾਹੀਂ ਰਾਸ਼ਟਰੀ ਝੰਡੇ ਦਿੱਤੇ ਗਏ।
ਡਾ ਓਹਰੀ ਨੇ ਦੱਸਿਆ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਤਿਰੰਗਾ ਹਰ ਘਰ ਲਿਆਉਣ ਅਤੇ ਇਸ ਨੂੰ ਲਹਿਰਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਗਵਾਈ ਹੇਠ 13 ਅਗਸਤ ਤੋਂ 15 ਅਗਸਤ ਤੱਕ ਇਹ ਮੁਹਿੰਮ ਚੱਲੇਗੀ।ਜਿਸ ਅਧੀਨ ਨੇ ਸਟਾਫ ਨੇ ਕਾਰਜ ਸਥਾਨ ਤੇ ਰਹਾਇਸ਼ੀ ਅਸਥਾਨਾ ਤੇ ਦੇਸ਼ ਦੀ ਅਜ਼ਾਦੀ ਤੇ ਅਖੰਡਤਾ ਦਾ ਪ੍ਰਤੀਕ ਤਿਰੰਗਾ ਲਗਾਇਆ ਜਾਵੇਗਾ।
