ਅੱਡਾ ਰਾਏਪੁਰ ਰਸੂਲਪੁਰ ਵਿਖੇ ਜੁਗਾੜੀ ਮੋਟਰਸਾਈਕਲ ਰੇਹੜੀ ਨੇ ਰੌਗ ਸਾਇਡ ਤੋਂ ਮਾਰੀ ਟੱਕਰ


ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਵਿਖੇ ਪਿੰਡ ਰਾਏਪੁਰ ਰਸੂਲਪੁਰ ਨਿਵਾਸੀ ਦੀ ਗੱਡੀ ਨੂੰ ਇਕ ਜੁਗਾੜੂ ਰੇਹੜੀ ਚਾਲਕ ਵੱਲੋਂ ਰੌਂਗ ਸਾਈਡ ਤੋਂ ਲਿਆ ਕੇ ਮਾਰੀ ਟੱਕਰ ਜਿਸ ਕਾਰਨ ਕਾਰ ਚਾਲਕ ਦਾ ਕਾਫ਼ੀ ਨੁਕਸਾਨ ਹੋ ਗਿਆ । ਇਸ ਉਪਰੰਤ ਦੋਆਬਾ ਟਾਇਮਜ਼ ਦੇ ਸੀਨੀਅਰ ਪੱਤਰਕਾਰ ਮੁਕੇਸ਼ ਕੁਮਾਰ ਵੱਲੋਂ ਕਾਗਜ਼ ਚੈੱਕ ਕੀਤੇ ਤਾਂ ਜੁਗਾੜੂ ਰੇਹੜੀ ਦਾ ਕੋਈ ਕਾਗਜ ਨਹੀਂ ਮਿਲਿਆ ।ਇਸ ਉਪਰੰਤ ਰਾਏਪੁਰ ਰਸੂਲਪੁਰ ਪਿੰਡ ਦੇ ਅਕਾਲੀ ਦਲ ਦੇ ਯੂਥ ਪ੍ਰਧਾਨ ਵਲੋ ਕਿਹਾ ਕਿ ਜੁਗਾੜੂ ਰੇਹੜੀ ਚਾਲਕ ਗਰੀਬ ਹੋਣ ਕਰਕੇ ਛੱਡਿਆ ਗਿਆ। ਯੂਥ ਪ੍ਰਧਾਨ ਵਲੋਂ ਮਾਨ ਸਰਕਾਰ ਕੋਲੋਂ ਮੰਗ ਕੀਤੀ ਗਈ ਇਨ੍ਹਾਂ ਰੇਹੜੀ ਚਾਲਕਾਂ ਦੇ ਕਾਗਜ਼ਾਤ ਨਹੀ ਹਨ ਤੇ ਜਿਸ ਦੇ ਕਾਰਨ ਹਾਦਸਾ ਹੋਣ ਤੇ ਦੂਸਰੀ ਧਿਰ ਨੂੰ ਇਸ਼ੋਰੈਸ ਕਲੇਮ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦਾ ਅਸਰ ਭਾਰ ਢੋਣ ਵਾਲੀਆਂ ਗੱਡੀਆਂ ਦੇ ਕੰਮ ਤੇ ਬੁਰਾ ਅਸਰ ਪੈਂਦਾ ਹੈ।