ਕਿਸ਼ਨਗੜ੍ਹ ਵਿਖੇ ਬਨਾਰਸੀ ਠੱਗਾਂ ਦਾ ਟੋਲਾ- ਭੂ ਮਾਫੀਆ ਸਰਗਰਮ

*ਮੀਡੀਆ ਦੀਆਂ ਕੁਝ ਕਾਲੀਆਂ ਭੇਡਾਂ ਵੱਲੋਂ ਭੋਲੇ ਭਾਲੇ ਲੋਕਾ ਨੂੰ ਕਿਹਾ ਜਾਂਦਾ ਕਿ ਸਾਡੇ ਬਿਨਾਂ ਤਾਂ ਕਿਸ਼ਨਗੜ੍ਹ ਵਿੱਚ ਪੱਤਾ ਨੀ ਹਿੱਲਦਾ ।
ਕਿਸ਼ਨਗੜ੍ਹ ( ਗੁਰਪ੍ਰੀਤ ਬੱਲ) ਰਾਤੋ ਰਾਤ ਕਰੋੜਪਤੀ ਬਣਨ ਦੇ ਸੁਪਨੇ ਵਿੱਚ ਕਈ ਵਿਹਲੜ ਨਿਕੰਮੇ ਪ੍ਰਾਪਰਟੀ ਦਾ ਕਾਲਾ ਕਾਰੋਬਾਰ ਕਰਨ ਦੇ ਸੁਪਨੇ ਲੈ ਰਹੇ ਹਨ ਲੈ ਰਹੇ ਹਨ ਜਿਸ ਦੀ ਮਿਸਾਲ ਕਿਸ਼ਨਗੜ੍ਹ ਵਿੱਚ ਦੇਖਣ ਨੂੰ ਮਿਲਦੀ ਹੈ। ਕਿ ਕਿਵੇਂ ਆਪਣਿਆਂ ਨੂੰ ਸਫੈਦਪੋਸ਼ ਦਿਨ ਵੇਲੇ ਦੱਸਦੇ ਹਨ ਤੇ ਰਾਤ ਦੇ ਸਮੇਂ ਕਾਲੀਆਂ ਭੇਡਾਂ ਬਣ ਜਾਂਦੀਆਂ ਹਨ ਤੇ ਸੂਤਰਾ ਦੇ ਦੱਸਣ ਮੁਤਾਬਿਕ ਪ੍ਰਾਪਰਟੀ ਦੇ ਕਾਲੇ ਕਾਰੋਬਾਰ ਵਿਚ ਕੁੱਝ ਅਖੌਤੀ ਪੱਤਰਕਾਰਾਂ ਦੀ ਮਿਲੀਭੁਗਤ ਨਾਲ ਇਲਾਕੇ ਦੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ।
ਇਨ੍ਹਾਂ ਕਾਲੀਆਂ ਭੇਡਾਂ ਦਾ ਠੱਗਣ ਦਾ ਤਰੀਕਾ ਵੀ ਫਿਲਮੀ ਅੰਦਾਜ਼ ਬਨਾਰਸੀ ਠੱਗਾਂ ਵਾਲਾ ਹੈ। ਜਿਵੇਂ ਕਿਸੇ ਨੇ ਕਿਸ਼ਨਗੜ੍ਹ ਵਿੱਚ ਪ੍ਰਾਪਰਟੀ ਖਰੀਦਣੀ ਹੁੰਦੀ ਹੈ ਤਾਂ ਬਨਾਰਸੀ ਠੱਗਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਤਾਂ ਨਵੀਂ ਯੂਨੀਵਰਸਿਟੀ ਦੇ ਕਾਰਨ ਕੋਈ ਪ੍ਰਾਪਰਟੀ ਖਰੀਦਣ ਲਈ ਬਚੀ ਹੀ ਨਹੀਂ ਹੈ , ਤੇ ਫੇਰ ਆਪਣੇ ਝਾਂਸੇ ਵਿਚ ਲੈ ਗਏ ਦੱਸਿਆ ਜਾਂਦਾ ਹੈ ਕਿ ਪੰਜ ਲੱਖ ਰੁਪਏ ਤੋਂ ਲੈ ਕੇ ਦੱਸ ਲੱਖ ਰੁਪਏ ਤੱਕ ਮਰਲਾ ਵਿਕਾਊ ਹੈ। ਦੂਸਰੀ ਸਾਈਡ ਜਦੋਂ ਕਿਸੇ ਪ੍ਰਾਪਰਟੀ ਮਾਲਕ ਵੱਲੋਂ ਪ੍ਰਾਪਰਟੀ ਵੇਚਣ ਲਈ ਬਨਾਰਸੀ ਠੱਗਾ ਕੋਲ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਮਾਰਕੀਟ ਬਿਲਕੁਲ ਹੀ ਡਿੱਗ ਗਈ ਹੈ ਤੇ ਜ਼ਮੀਨ ਦਾ ਕੀਮਤੀ ਕਰੀਬ ਵੀਹ ਹਜ਼ਾਰ ਤੋਂ ਲੈ ਕੇ ਤੀਹ ਹਜ਼ਾਰ ਪ੍ਰਤੀ ਮਰਲਾ ਹੈ, ਅਤੇ ਪ੍ਰਾਪਰਟੀ ਦਾ ਕੋਈ ਵੀ ਗਾਹਕ ਨਹੀਂ ਹੈ ਤੇ ਮੰਦਾ ਪੈ ਗਿਆ ਹੈ ਜਿਸ ਕਾਰਨ ਇੰਨੀ ਕੀਮਤ ਨਹੀਂ ਮਿਲੇਗੀ , ਫਿਰੇ ਪੂਰਾ ਬਨਾਰਸੀ ਠੱਗਾਂ ਦਾ ਟੋਲਾ ਪ੍ਰਾਪਰਟੀ ਖ਼ਰੀਦਦਾਰ ਅਤੇ ਵੇਚਣਵਾਲੇ ਵਿਅਕਤੀ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਕਰਦੇ ਹਨ ਤੇ ਜਿਵੇਂ ਕਿ ਕੁੱਤਾ ਆਪਣੀ ਸੁੰਘਣ ਸ਼ਕਤੀ ਦੁਆਰਾ ਚੋਰਾਂ ਨੂੰ ਫੜਦਾ ਹੈ ਠੀਕ ਉਸੇ ਤਰ੍ਹਾਂ ਹੀ ਇਹ ਵੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਵਾਲੇ ਦੀ ਪੂਰੀ ਸੂਹ ਕੱਢਦੇ ਹਨ ਅਤੇ ਫਿਰ ਬਨਾਰਸੀ ਠੱਗਾਂ ਦੀ ਆਪਸ ਵਿਚ ਗੁਫ਼ਤਗੂ ਹੁੰਦੀ ਹੈ ਕਿ ਫਲਾਣੇ ਬੰਦੇ ਦੀ ਗੇਮ ਪੈ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਕਾਲੀਆਂ ਭੇਡਾਂ ਨਾਲ ਕੁਝ ਸਫੇਦਪੋਸ਼ ਵੀ ਸਾਥ ਦਿੰਦੇ ਹਨ। ਇਸ ਬਨਾਰਸੀ ਠੱਗਾਂ ਦੇ ਖੇਡ ਵਿੱਚ ਪ੍ਰਾਪਰਟੀ ਖ਼ਰੀਦਣ ਵਾਲਾ ਮੇਨ ਖਿਡਾਰੀ ਬਿਲਕੁਲ ਹੀ ਪਰਦੇ ਦੇ ਪਿੱਛੇ ਰਹਿ ਕੇ ਸਾਰੀ ਗੇਮ ਖੇਡਦਾ ਹੈ ਅਤੇ ਉਸ ਦੇ ਮੋਹਰੇ ਪ੍ਰਾਪਰਟੀ ਦੀ ਖਰੀਦ ਫਰੋਖਤ ਕਰਦੇ ਹਨ ਅਤੇ ਇਸ ਖੇਡ ਵਿੱਚ ਸਾਰੀ ਕਾਲੀ ਕਮਾਈ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਸਬੰਧੀ ਬਹੁਤ ਹੀ ਜਲਦ ਜਲੰਧਰ ਦੇ ਈਡੀ ਡਿਪਾਰਟਮੈਂਟ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਨ੍ਹਾਂ ਕਾਲੀਆਂ ਭੇਡਾਂ ਤੇ ਨਕੇਲ ਪਾਈ ਜਾ ਸਕੇਗੀ ਜਾਂ ਫਿਰ ਇਨਾ ਕਾਲੀਆਂ ਭੇਡਾਂ ਦੁਆਰਾ ਕਰੋੜਾਂ ਰੁਪਏ ਦੀ ਬਲੈਕ ਮਨੀ ਵਿਦੇਸ਼ਾਂ ਤੋਂ ਮੰਗਵਾ ਕੇ ਇਸੇ ਤਰ੍ਹਾਂ ਦੀ ਬਨਾਰਸੀ ਠੱਗੀ ਦਾ ਖੇਡ ਚਲਦਾ ਰਹੇਗਾ।
ਭਰੋਸੇਯੋਗ ਸੂਤਰਾਂ ਦੇ ਦੱਸਣ ਮੁਤਾਬਕ ਕੁਝ ਪੱਤਰਕਾਰਾਂ ਦਾ ਕਹਿਣਾ ਹੈ ਕਿ ਸਾਡੇ ਬਿਨਾਂ ਤਾਂ ਕਿਸ਼ਨਗਡ਼੍ਹ ਵਿਚ ਪੱਤਾ ਵੀ ਨਹੀਂ ਹਿੱਲ ਸਕਦਾ। ਉਨ੍ਹਾਂ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਈ ਵਾਰ ਪੱਤਾ ਨਹੀਂ ਹਿਲਦਾ ਹੁੰਦਾ ਸਗੋਂ ਦਰੱਖਤ ਦੀਆਂ ਜੜ੍ਹਾਂ ਹੀ ਹਿੱਲ ਜਾਂਦੀਆਂ ਹੁੰਦੀਆਂ ਹਨ ।