ਕਰਤਾਰਪੁਰ ਹਲਕਾ ਵਿਧਾਇਕ ਬਲਕਾਰ ਸਿੰਘ ਗੁ: ਬਾਬਾ ਭਾਗੋ ਜੀ ਵਿਖੇ ਹੋਏ ਨਤਮਸਤਕ

ਕਿਸ਼ਨਗੜ੍ਹ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਦੇ ਸਾਲਾਨਾ ਜੋੜ ਮੇਲੇ ਤੇ ਇਲਾਕੇ ਦੇ ਰੁਝੇਵੇਂ ਹੋਣ ਕਾਰਨ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਹਾਜ਼ਰੀ ਨਹੀਂ ਲਗਾ ਸਕੇ ਤਾਂ ਅੱਜ ਸ਼ਾਮ ਕਰੀਬ ਚਾਰ ਵਜੇ ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਨਤਮਸਤਕ ਹੋਏ, ਜਿਸ ਦੌਰਾਨ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਅਤੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ ਜਿਸ ਦੌਰਾਨ ਪਿੰਡ ਵਿਚ ਸ਼ਹੀਦਾਂ ਦੀ ਯਾਦ ਵਿਚ ਇਕ ਯਾਦਗਾਰੀ ਗੇਟ ਦੇ ਨਿਰਮਾਣ ਸਬੰਧੀ ਅਤੇ ਪਿੰਡ ਦੇ ਹੋਰ ਸਮੱਸਿਆ ਸਬੰਧੀ ਜਾਣੂ ਕਰਵਾਇਆ ਗਿਆ । ਇਸ ਮੌਕੇ ਤੇ ਕਿਸ਼ਨਗੜ ਪ੍ਰੈੱਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ਵੱਲੋਂ ਪਿੰਡ ਵਿੱਚ ਡਿਸਪੈਂਸਰੀ ਦੀਆਂ ਸਮੱਸਿਆਵਾਂ ਅਤੇ ਸੜਕ ਕਿਨਾਰੇ ਇੰਟਰਲੌਕ ਟਾਈਲਾਂ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਤਾਂ ਹਲਕਾ ਵਿਧਾਇਕ ਬਲਕਾਰ ਸਿੰਘ ਵਲੋ ਤੁਰੰਤ ਸਿਵਲ ਸਰਜਨ ਜਲੰਧਰ ਨੂੰ ਡਿਸਪੈਂਸਰੀ ਸਮੱਸਿਆ ਹਲ ਸੰਬੰਧੀ ਕਿਹਾ ਗਿਆ।
ਇਸ ਮੌਕੇ ਤੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਪਿੰਡ ਬੱਲਾ ਦੇ ਸਰਪੰਚ ਪ੍ਰਦੀਪ ਕੁਮਾਰ, ਨੰਬਰਦਾਰ ਸੰਦੀਪ ਵਿਰਦੀ, ਪਾਖਰ ਸਿੰਘ, ਰੰਜੀਤ ਸਿੰਘ ,ਲਹਿੰਬਰ ਰਾਮ, ਅਜੀਤ ਸਿੰਘ,ਲੰਬੜਦਾਰ ਅਮਰੀਕ ਸਿੰਘ, ਸੰਦੀਪ ਸਿੰਘ, ਰਘਬੀਰ ਸਿੰਘ , ਵਿਵੇਕ ਭਾਰਗਵ ਮੌਜੂਦ ਸਨ।