Doaba Times

ਆਂਗਨਵਾੜੀਆਂ ‘ਚ ਬੱਚਿਆਂ ਨੂੰ ਪਿਲਾਈ ਪੇਟ ਦੇ ਕੀੜੇ ਮਾਰ ਦਵਾਈ

ਕਿਸ਼ਨਗੜ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਦੇਖਰੇਖ ਵਿੱਚ ਆਂਗਨਵਾੜੀ ਕੇਂਦਰਾਂ ‘ਚ ਡੀ-ਵਰਮਿੰਗ ਦਿਵਸ ਮਨਾਇਆ ਗਿਆ। ਬਲਾਕ ਪੱਧਰੀ ਸਮਾਗਮ ਡਾ. ਸੁਮਿਤ ਕਪਾਹੀ ਰਾਸ਼ਟਰੀ ਬਾਲ ਸਵਾਸਥ ਕਾਰਿਅਕ੍ਰਮ ਦੀ ਅਗਵਾਈ ਹੇਠ ਆਂਗਨਵਾੜੀ ਕੇਂਦਰ ਪਚਰੰਗਾ ਵਿਖੇ ਹੋਇਆ। ਇੱਥੇ ਉਨ੍ਹਾਂ ਦੇ ਨਾਲ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਜੀਤ ਸਿੰਘ, ਏਐਨਐਮ ਕਮਲਜੀਤ ਕੌਰ, ਸੰਗੀਤਾ ਸਹੋਤਾ ਅਤੇ ਆਂਗਨਵਾੜੀ ਵਰਕਰ ਮੌਜੂਦ ਸਨ।
ਡਾ. ਸੁਮਿਤ ਨੇ ਦੱਸਿਆ ਕਿ ਪੇਟ ‘ਚ ਕੀੜੇ ਹੋਣ ਕਾਰਣ ਖੂਨ ਦੀ ਘਾਟ ਜਾਂ ਅਨੀਮੀਆ ਹੋ ਸਕਦਾ ਹੈ, ਬੱਚਾ ਕੁਪੋਸ਼ਿਤ ਹੋ ਸਕਦਾ ਹੈ, ਉਸ ਦੇ ਪੇਟ ‘ਚ ਦਰਦ ਜਾਂ ਉਲਟੀਆਂ ਹੋ ਸਕਦੀਆਂ ਹਨ ਜਾਂ ਪਿਸ਼ਾਬ-ਟੱਟੀ ਰਾਹੀਂ ਖੂਨ ਆ ਸਕਦਾ ਹੈ। ਸਾਲ ਵਿੱਚ ਦੋ ਵਾਰ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰ ਦਵਾਈ ਅਲਬੰਡਾਜੋਲ ਖਵਾਈ ਜਾਂਦੀ ਹੈ। ਆਂਗਨਵਾੜੀ ਵਿੱਚ ਰਜਿਸਟਰ ਕੀਤੇ ਗਏ ਇੱਕ ਤੋਂ ਦੋ ਸਾਲ ਦੇ ਬੱਚਿਆਂ ਨੂੰ ਸੀਰਪ ਦਿੱਤਾ ਜਾਂਦਾ ਹੈ। ਅੱਜ ਇਸੇ ਦੇ ਤਹਿਤ ਪੂਰੇ ਬਲਾਕ ਵਿੱਚ ਬੱਚਿਆਂ ਨੂੰ ਸੀਰਪ ਪਿਲਾਇਆ ਗਿਆ, ਤਾਂ ਜੋ ਉਹ ਪੇਟ ਦੇ ਕੀੜਿਆਂ ਤੋਂ ਮੁਕਤ ਰਹਿਣ।

Leave a comment