ਕੱਪੜਿਆਂ ਦੇ ਗੋਦਾਮ ਚ’ ਲੱਗੀ ਭਿਆਨਕ ਅੱਗ -ਕਾਲੇ ਧੂਏ ਦੇ ਰੰਗ ਚ’ ਰੰਗਿਆ ਅਸਮਾਨ

ਲੁਧਿਆਣਾ (ਕੁਲਦੀਪ ਕੁਮਾਰ ਚੁੰਬਰ ) : ਟਿੱਬਾ ਰੋਡ ‘ਤੇ ਮਾਇਆ ਨਗਰ ਇਲਾਕੇ ‘ਚ ਹੌਜ਼ਰੀ ਵੇਸਟ ਦੇ ਗੋਦਾਮ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਨੇੜਲੇ ਘਰ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਰੀਬ 5 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ । ਅੱਗ ਲੱਗਣ ਵਾਲੀ ਜਗ੍ਹਾ ਹੌਜ਼ਰੀ ਦੇ ਕੂੜੇ ਦੇ ਗੋਦਾਮਾਂ ਨਾਲ ਭਰਿਆ ਪਿਆ ਸੀ। ਖਬਰ ਲਿਖੇ ਜਾਣ ਤੱਕ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।