ਅੱਡਾ ਕਿਸ਼ਨਗੜ ਵਿਖੇ ਪੁਲਿਸ ਪ੍ਰਸ਼ਾਸਨ ਤੇ ਇਲਾਕਾ ਨਿਵਾਸੀਆਂ ਦੀ ਬੰਦ ਕਮਰਾ ਮੀਟਿੰਗ

ਜਲੰਧਰ/ਕਿਸ਼ਨਗੜ੍ਹ,3 ਦਸੰਬਰ(ਸੌਰਬ ਗੁਪਤਾ /ਗੁਰਪ੍ਰੀਤ ਬੱਲ) ਜਲੰਧਰ(ਦੋਆਬਾ)- ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਆਏ ਦਿਨ ਟਰੈਫਿਕ ਜਾਮ ਲੱਗਣਾ ਇਲਾਕਾ ਵਾਸੀ, ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਸਮੇਤ ਪੁਲਿਸ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਲਈ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਜਿਸ ਦਾ ਪੱਕਾ ਹੱਲ ਕਰਨ ਲਈ ਪੁਲਿਸ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਕਰਮਚਾਰੀਆਂ ਵੱਲੋਂ ਬੀਤੇ ਦਿਨੀਂ ਕਿਸ਼ਨਗੜ੍ਹ ਵਿਖੇ ਲੱਗ ਰਹੇ ਟਰੈਫਿਕ ਜਾਮ ਤੋਂ ਨਿਜਾਤ ਪਾਉਣ ਲਈ ਹਾਈਵੇਅ ਕਰਾਸਿੰਗ ਨੂੰ ਬੰਦ ਕਰਨ ਦੀ ਕੋਸ਼ਿਸ਼ ਉਸ ਵੇਲੇ ਨਾਕਾਮ ਸਾਬਤ ਹੋਈ ਜਦੋਂ ਮੌਕੇ ਤੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਕਰਮਚਾਰੀਆਂ ਸਮੇਤ ਪੁਲਿਸ ਪ੍ਰਸ਼ਾਸਨ ਦਾ ਭਾਰੀ ਵਿਰੋਧ ਕੀਤਾ ਗਿਆ। ਜਿਸ ਕਾਰਨ ਹਾਈਵੇ ਕਰਾਸਿੰਗ ਨੂੰ ਬੰਦ ਕਰਨ ਦਾ ਮਾਮਲਾ ਟਲ ਗਿਆ। ਇਸ ਦੌਰਾਨ ਪੁਲਸ ਦੇ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀਆਂ ਵੱਲੋਂ ਇਸ ਮਸਲੇ ਦਾ ਹੱਲ ਕਰਨ ਲਈ ਦੋ-ਚਾਰ ਦਿਨ ਬਾਅਦ ਵਿੱਚ ਇਲਾਕਾ ਵਾਸੀਆਂ ਨਾਲ ਮੀਟਿੰਗ ਰੱਖਣ ਦਾ ਫੈਸਲਾ ਲਿਆ ਗਿਆ ਸੀ। ਜਿਸ ਦੇ ਤਹਿਤ ਸ਼ਾਮ ਕਰੀਬ 5 ਵਜੇ ਪੁਲਿਸ ਦੇ ਉਚ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਰਮਚਾਰੀਆਂ ਦੀ ਮੀਟਿੰਗ ਇਲਾਕੇ ਦੇ ਮੋਹਤਵਾਰ ਵਿਅਕਤੀਆਂ ਨਾਲ ਕਿਸ਼ਨਗੜ੍ਹ ਵਿਖੇ ਰੱਖੀ ਗਈ। ਇਸ ਮੀਟਿੰਗ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਡੀ.ਐਸ.ਪੀ ਆਦਮਪੁਰ ਸਰਬਜੀਤ ਰਾਏ, ਐਸ.ਐਚ.ਓ ਆਦਮਪਰ ਇੰਸ: ਹਰਦੀਪ ਸਿੰਘ ਅਤੇ ਟ੍ਰੈਫਿਕ ਇੰਚ: ਮਨਜੀਤ ਸਿੰਘ, ਕਿਸ਼ਨਗੜ ਪੁਲਿਸ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਤੋਂ ਇਲਾਵਾ ਅਲਾਵਲਪੁਰ ਪੁਲਿਸ ਚੌਕੀ ਦੇ ਪੁਲਿਸ ਮੁਲਾਜਿਮ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਸਮੇਤ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਸਮੇਤ ਸਮੂਹ ਦੁਕਾਨਦਾਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਟਰੈਫਿਕ ਪੁਲੀਸ ਕਰਮਚਾਰੀ ਚੌਕ ਵਿਖੇ ਤੈਨਾਤ ਕੀਤੇ ਜਾਣਗੇ ਅਤੇ ਸ਼ਾਮ ਦੇ 4:00 ਵਜੇ ਤੋ 7:00 ਵਜੇ ਤੱਕ ਕਿਸ਼ਨਗੜ੍ਹ ਚੌਂਕ ਵਿਚ ਬੈਰੀਕੇਡਾਂ ਨਾਲ ਕਰਾਸਿੰਗ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਟਰੈਫਿਕ ਜਾਮ ਲੱਗਣ ਦੀ ਸਮੱਸਿਆ ਮੁੜ ਪੇਸ਼ ਨਾ ਆਵੇ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਿਆ ਜਾਵੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਚੌਕ ਵਿਖੇ ਹਾਈਵੇ ਵਿਚਕਾਰ ਬਣੇ ਹੋਏ ਡਿਵਾਈਡਰ ਉੱਪਰ ਦੋਨੋਂ ਸਾਈਡ ਤੇ ਗਰਿੱਲ ਲਗਾਈ ਜਾਵੇਗੀ ਤਾਂ ਜੋ ਵਾਹਨਾਂ ਵਲੋਂ ਡਵਾਈਡਰ ਟਪਾਉਣ ਕਾਰਨ ਲੱਗਣ ਵਾਲੇ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਮੀਟਿੰਗ ਮੌਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵਿੱਚ ਡੀ.ਐਸ.ਪੀ ਆਦਮਪੁਰ ਸਰਬਜੀਤ ਰਾਏ, ਐਸ.ਐਚ.ਓ ਆਦਮਪੁਰ ਇੰਸ: ਹਰਦੀਪ ਸਿੰਘ, ਟਰੈਫਿਕ ਇੰਚ: ਮਨਜੀਤ ਸਿੰਘ ਸਮੇਤ ਅਲਾਵਲਪੁਰ ਪੁਲਿਸ ਚੌਕੀ ਤੇ ਕਿਸ਼ਨਗੜ ਪੁਲ਼ਿਸ ਚੌਕੀ ਦੇ ਪੁਲਿਸ ਮੁਲਾਜਿਮਾ ਤੋਂ ਇਲਾਵਾ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀਆਂ ਸਮੇਤ ਇਲਾਕੇ ਦੇ ਮੋਹਤਵਾਰ ਪਤਵੰਤਿਆਂ ਵਿੱਚ ਹਰਸੁਲਿੰਦਰ ਸਿੰਘ ਢਿੱਲੋਂ ਸਾਬਕਾ ਸਰਪੰਚ ਕਿਸ਼ਨਗੜ੍ਹ, ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਓਂਕਾਰ ਸਿੰਘ ਦੌਲਤਪੁਰ (ਚੇਅਰਮੈਨ ਦੋਆਬਾ ਕਿਸਾਨ ਸੰਘਰਸ਼ ਕਮੇਟੀ (ਰਜ਼ਿ), ਡਾ: ਗੁਰਬਖ਼ਸ਼ ਸਿੰਘ ਸਵਾਮੀ ਮੈਂਬਰ ਪੰਚਾਇਤ ਕਿਸ਼ਨਗੜ੍ਹ, ਲੰਬੜਦਾਰ ਇੰਦਰਜੀਤ ਸਿੰਘ (ਬਿੱਲੂ) ਸੰਘਵਾਲ, ਡਾ: ਨਵੀਨ ਕੁਮਾਰ, ਪਰਮਜੀਤ ਕੰਬੋਜ, ਨੰਬਰਦਾਰ ਕੁਲਵੰਤ ਸਿੰਘ ਢਿਲੋ, ਲੰਬੜਦਾਰ ਹਰਜੀਤ ਸਿੰਘ (ਦਾਸੂਪੁਰ),ਆਦਿ ਸਮੇਤ ਸਮੂਹ ਦੁਕਾਨਦਾਰ ਮੌਜੂਦ ਸਨ।