ਪਿੰਡ ਬੱਲਾਂ ਵਿਖੇ ਪਿੰਡ ਦੇ ਰੁਕੇ ਵਿਕਾਸ ਕਾਰਜ ਜਲਦ ਸ਼ੁਰੂ ਕੀਤੇ ਜਾਣਗੇ-ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ

ਜਲੰਧਰ (ਦਿਲਬਾਗ ਸਿੱਧੂ ) ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਵਲੋਂ ਪਿੰਡ ਬੱਲਾਂ ਵਿਖੇ ਪਿੰਡ ਦੇ ਰੁਕੇ ਵਿਕਾਸ ਕਾਰਜਾ ਸੰਬੰਧੀ ਜਿਵੇਂ ਕਿ ਪਿੰਡ ਦੇ ਸੀਵਰੇਜ ਸਿਸਟਮ, ਇੰਟਰਲਾਕ ਟਾਇਲਾ, ਗਲੀਆਂ-ਨਾਲੀਆਂ ,ਸੋਲਰ ਲਾਇਟਾਂ, ਰਸਤਿਆਂ ਦੇ ਨਿਰਮਾਣ ਦੇ ਰੁਕੇ ਹੋਏ ਕਾਰਜਾ ਦਾ ਨਿਰੀਖਣ ਕੀਤਾ ਤੇ ਪਿੰਡ ਨਿਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਦੌਰਾਨ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕਾਰਜਾ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਕਈ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਤੇ ਪਿੰਡ ਦੇ ਸਾਬਕਾ ਸਰਪੰਚ ਪਿਆਰਾ ਸਿੰਘ ਵਲੋਂ ਕਰਤਾਰਪੁਰ ਹਲਕਾ ਵਿਧਾਇਕ ਸ. ਬਲਕਾਰ ਸਿੰਘ ਜੀ ਨੂੰ ਸਿਰੋਪਾਉਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਤੇ ਇਲਾਕਾ ਨਿਵਾਸੀਆਂ ਵਲੋਂ ਆਪਣੀਆਂ ਮੁਸ਼ਕਿਲਾ ਹਲਕਾ ਵਿਧਾਇਕ ਸ. ਬਲਕਾਰ ਸਿੰਘ ਅੱਗੇ ਰੱਖੀਆਂ ਤੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਜੀ ਵਲੋਂ ਮੌਕੇ ਤੇ ਹੀ ਹੱਲ ਕਰਵਾਇਆ ਗਿਆ ਤੇ ਕਿਹਾ ਕਿ ਰਿਵਾਇਤੀ ਪਾਰਟੀਆਂ ਤੋਂ ਉੱਪਰ ਉਠ ਕੇ ਆਮ ਆਦਮੀ ਪਾਰਟੀ ਆਮ ਲੋਕਾ ਦੀ ਪਾਰਟੀ ਹੈ ,ਕੋਈ ਵੀ ਸਰਕਾਰੀ ਕੰਮ ਵਿਚ ਭ੍ਰਿਸ਼ਟਾਚਾਰ ਨਹੀ ਹੋਣ ਦਿਤਾ ਜਾਵੇਗਾ। ਕੋਈ ਵੀ ਸਮੱਸਿਆ ਹੋਵੇ ਤਾ ਆਮ ਵਿਅਕਤੀ ਸਿੱਧਾ ਦਫਤਰ ਮਿਲ ਸਕਦਾ ਹੈ ।
ਇਸ ਮੌਕੇ ਤੇ ਸੀਨੀ. ਆਗੂ (ਲੰਬੜਦਾਰ) ਸੰਦੀਪ ਵਿਰਦੀ,ਪੰਚਾਇਤ ਮੈਂਬਰ ਹਰਵਿੰਦਰ ਸਿੰਘ ਹੋਠੀ, ਸਾਬਕਾ ਸਰਪੰਚ ਪਿਆਰਾ ਸਿੰਘ, ਬਾਬਾ ਸੁਖਦੇਵ ਸੁੱਖੀ ਸਾਬਕਾ ਸਰਪੰਚ,ਗੁਰਪ੍ਰੀਤ ਬੱਲ (ਮੁੱਖ ਸੰਪਾਦਕ ਅਤੇ ਪ੍ਰਧਾਨ ਕਿਸ਼ਨਗੜ ਪ੍ਰੈੱਸ ਕਲੱਬ , ਵਿਕਾਸ ਭਾਰਗਵ, ਵਿਵੇਕ ਭਾਰਗਵ, ਸੰਦੀਪ ਸਿੰਘ ਹੋਠੀ, ਸਾਗਰ ਤੋਂ ਇਲਾਵਾ ਵੱਡੀ ਗਿਣਤੀ ਚ’ ਇਲਾਕਾ ਨਿਵਾਸੀ ਮੌਜੂਦ ਸਨ।