ਸਾਇਡ ਦੇਖੇ ਬਿਨਾ ਹੀ ਕੀਤੀ ਸੜਕ ਕਰਾਸ ਨਤੀਜਾ ਵਾਪਰਿਆ ਹਾਦਸਾ

ਰਾਏਪੁਰ ਰਸੂਲਪੁਰ (ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਅੱਡਾ ਰਾਏਪੁਰ ਵਿਖੇ ਨਹਿਰੀ ਸੂਏ ਤੇ ਵਿਅੱਕਤੀ ਵਲੋ ਬਿਨ ਦੇਖਿਆ ਹੀ ਮੇਨ ਹਾਈਵੇ ਤੇ ਸੜਕ ਕ੍ਰਾਸ ਕਰਨ ਦੌਰਾਨ ਇਕ ਕਾਰ ਟਕਰਾ ਗਈ ਮੌਕੇ ਤੇ ਮੌਜੂਦ ਵਿਅੱਕਤੀਆਂ ਵਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਕਾਰ ਸਵਾਰ ਦੀ ਕੋਈ ਗਲਤੀ ਨਹੀ ਹੈ ,ਕਾਰ ਚਾਲਕ ਵਲੋਂ ਬਿਨ ਦੇਖਿਆ ਹੀ ਸੜਕ ਕ੍ਰਾਸ ਕਰ ਰਹੇ ਵਿਅਕਤੀ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ,ਪ੍ਰੰਤੂ ਹਾਦਸਾ ਵਾਪਰ ਗਿਆ । ਖਬਰ ਲਿਖੇ ਜਾਣ ਤੱਕ ਇੰਨਸਾਨੀਅਤ ਨਾਤੇ ਕਾਰ ਚਾਲਕ ਵਲੋਂ ਜਖ਼ਮੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਤਾ ਜਖ਼ਮੀ ਵਲੋਂ ਕਾਰ ਚਾਲਕ ਤੇ ਪਰਚਾ ਦਰਜ ਕਰਵਾਉਣ ਦਾ ਪੂਰਾ ਜੋਰ ਲੱਗਾ ਸੀ। ਦੇਖਣ ਵਿੱਚ ਆਇਆ ਹੈ ਕਿ ਇਸੇ ਕਾਰਨਾ ਕਰਕੇ ਹੀ ਕੋਈ ਵੀ ਹਾਦਸੇ ਵਿੱਚ ਜਖ਼ਮੀ ਨੂੰ ਇਲਾਜ ਲਈ ਨਹੀ ਲਿਜਾਦਾ ਤੇ ਪੁਲਿਸ ਵੀ ਵੱਡੇ ਵਾਹਨ ਚਾਲਕ ਦੀ ਗਲਤੀ ਕੱਢ ਕੇ ਕੇਸ ਦਰਜ ਕਰਨ ਦਾ ਡਰਾਵਾ ਦਿੰਦੀ ਹੈ ਤੇ ਕੇਸ ਦਰਜ ਕਰਦੀ ਹੈ।