ਜਲੰਧਰ ਦੇ ਪਿੰਡ ਰਾਏਪੁਰ ਵਿਖੇ 27 ਤੋਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ -ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਵਲੋਂ ਕੀਤਾ ਗਿਆ ਦੌਰਾ


ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਵਿਖੇ 27 ਜਨਵਰੀ ਤੋਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਵਲੋਂ ਚਲ ਰਹੇ ਕੰਮ ਦੇ ਨਿਰੀਖਣ ਸੰਬੰਧੀ ਦੌਰਾ ਪਿੰਡ ਰਾਏਪੁਰ ਰਸੂਲਪੁਰ ਵਿਖੇ ਕੀਤਾ ਗਿਆ। ਜਿਸ ਦੌਰਾਨ ਪਿੰਡ ਦੀਆਂ ਬਜ਼ੁਰਗ ਔਰਤਾਂ ਵਲੋ ਪਿੰਡ ਦੀਆਂ ਸਮੱਸਿਆਵਾਂ ਸੰਬੰਧੀ ਲਹਿੰਦੇ ਪਾਸੇ ਛੱਪੜ ਦੀ ਖਸਤਾ ਹਾਲਤ ਵਿਧਾਇਕ ਸ. ਬਲਕਾਰ ਸਿੰਘ ਜੀ ਨੂੰ ਦਿਖਾਈ ਤੇ ਪਿੰਡ ਦੇ ਵਿਕਾਸ ਕਾਰਜਾਂ ਦੇ ਨਿਰੀਖਣ ਸੰਬੰਧੀ ਕਿਹਾ ਕਿ ਅਸੀ ਪਹਿਲੀ ਵਾਰ ਦੇਖ ਰਹੇ ਹਾ ਕਿ ਹਲਕੇ ਦਾ ਵਿਧਾਇਕ ਪਹਿਲੀ ਵਾਰ ਪਿੰਡ ਵਿਚ ਸਮੱਸਿਆਵਾਂ ਜਾਨਣ ਲਈ ਪਹੁੰਚਾ ਹੈ ਤੇ ਪਿੰਡ ਦੇ ਚੌਕ ਵਿੱਚ ਖੜ ਕੇ ਪਿੰਡ ਨਿਵਾਸੀਆਂ ਤੋਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਲੈ ਰਿਹਾ ਹੈ।