ਪਿੰਡ ਬੱਲਾਂ ਵਿਖੇ ਸਰਕਾਰੀ ਡਿਸਪੈੰਸਰੀ ਬੰਦ ਕਰਨ ਤੇ ਇਲਾਕਾ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ਼ – ਪੰਜਾਬ ਸਰਕਾਰ ਮੁਰਦਾਬਾਦ ਦੇ ਲੱਗੇ ਨਾਅਰੇ


- ਐਕਜੇਕਟਿਵ ਮਜਿਸਟ੍ਰੇਟ ਵਿਜੈ ਕੁਮਾਰ ਜੀ ਨੂੰ ਸਰਕਾਰੀ ਡਿਸਪੈੰਸਰੀ ਬੰਦ ਨਾ ਕਰਨ ਸੰਬੰਧੀ ਦਿੱਤਾ ਮੰਗ ਪੱਤਰ
ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਦੇ ਪਿੰਡ ਬੱਲਾ ਵਿਖੇ ਸਰਕਾਰੀ ਸਿਹਤ ਕੇਂਦਰ ਬੰਦ ਕਰਨ ਤੇ ਪਿੰਡ ਬੱਲਾਂ ਦੇ ਨਿਵਾਸੀਆਂ ਅਤੇ ਆਲੇ-ਦੁਆਲੇ ਪਿੰਡਾਂ ਦੇ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਵਿਰੁੱਧ ਰੋਸ਼ ਪ੍ਰਗਟ ਕਰਦਿਆਂ ਜੱਮ ਕੇ ਨਾਅਰੇਬਾਜੀ ਕੀਤੀ ਅਤੇ ਮੌਕੇ ਤੇ ਪਹੁੰਚੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਪਿੰਡ ਦਾ ਸਿਹਤ ਕੇਂਦਰ ਬੰਦ ਨਾ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਤੇ ਪ੍ਰਸਾਸ਼ਨ ਵਲੋਂ ਮੌਕੇ ਦੀ ਨਜਾਕਤ ਨੂੰ ਵੇਖਦਿਆਂ ਹੋਇਆ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਤੇ ਐਕਸਿਕਿਉਟਿਵ ਮਜਿਸਟ੍ਰੇਟ ਸ੍ਰੀ ਵਿਜੈ ਕੁਮਾਰ ਜੀ ਮੌਕੇ ਤੇ ਪਹੁੰਚੇ ਤੇ ਪਿੰਡ ਨਿਵਾਸੀਆਂ ਵੱਲੋਂ ਸਿਹਤ ਕੇਂਦਰ ਬੰਦ ਨਾ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ । ਸਿਹਤ ਕੇਂਦਰ ਬਾਰੇ ਪਿੰਡ ਨਿਵਾਸੀਆਂ ਵਲੋ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ 20 ਸਾਲ ਤੋਂ ਵੀ ਜਿਆਦਾ ਸਮੇ ਤੋ ਪਿੰਡ ਬੱਲਾ ਵਿਖੇ ਸਰਕਾਰੀ ਸਿਹਤ ਕੇਂਦਰ ਚੱਲ ਰਿਹਾ ਹੈ, ਜਿੱਥੇ ਆਲੇ ਦੁਆਲੇ ਦੇ ਚਾਰ ਪੰਜ ਪਿੰਡਾਂ ਤੋ ਮਰੀਜ਼ ਫ੍ਰੀ ਵਿੱਚ ਸਿਹਤ ਸੇਵਾਵਾ ਲੈਂਦੇ ਹਨ ਤੇ ਪਿੰਡ ਬੱਲਾ ਦੇ ਨਜ਼ਦੀਕ ਪਿੰਡ ਮੰਨਣਾ, ਸਰਮਸਤਪੁਰ ਦੇ ਇਲਾਕਾ ਨਿਵਾਸੀ ਸਿਹਤ ਸਹੂਲਤਾਂ ਪ੍ਰਾਪਤ ਕਰਦੇ ਹਨ। ਜਿਸਦੇ ਬੰਦ ਹੋਣ ਕਾਰਨ ਪ੍ਰਾਇਵੇਟ ਡਾ. ਵਲੋਂ ਆਮ ਲੋਕਾ ਦੀ ਲੁੱਟ ਖਸੁੱਟ ਕੀਤੀ ਜਾਵੇਗੀ।
ਇਸ ਮੌਕੇ ਤੇ ਬਸਪਾ ਪੰਜਾਬ ਪ੍ਰਧਾਨ ਸ੍ਰੀ ਬਲਵਿੰਦਰ ਕੁਮਾਰ , ਕਰਤਾਰਪੁਰ ਪ੍ਰਧਾਨ ਸ਼ਾਦੀ ਲਾਲ , ਐਡਵੋਕੇਟ ਦੀਪਕ , ਡਾ. ਚਮਨ ਲਾਲ, ਪੰਚਾਇਤ ਮੈਂਬਰ ਹਰਵਿੰਦਰ ਸਿੰਘ ,ਸੰਦੀਪ ਸਿੰਘ , ਸਿਮਰਨਜੀਤ ਸਿੰਘ ,ਜਗਜੀਤ ਸਿੰਘ ,ਨੋਨਾ ,ਰੋਹਿਤ,ਜੀਤਾ,ਅਰਜਨ ਸਿੰਘ ਬਿੱਟੂ ਤੇ ਵੱਡੀ ਗਿਣਤੀ ਵਿੱਚ ਔਰਤਾਂ ਤੋਂ ਇਲਾਵਾ ਪਿੰਡ ਬੱਲਾ, ਮੰਨਣਾ , ਸਰਮੱਸਤਪੁਰ ਦੇ ਪਿੰਡ ਨਿਵਾਸੀ ਮੌਜੂਦ ਸਨ। ਪ੍ਰਸ਼ਾਸਨ ਵਿੱਚ ਐਕਸੂਕਿਉਟਿਵ ਮੈਜੀਸਟਰੇਟ ਸ੍ਰੀ ਵਿਜੈ ਕੁਮਾਰ ਜੀ, ਪ੍ਰਸ਼ਾਸਨ ਵਲੋ ਐਸ ਪੀ ਹੈੱਡਕੁਆਟਰ ਮੰਜੀਤ ਕੌਰ ਜਲੰਧਰ ਦਿਹਾਤੀ ,ਹੈੱਡਕੁਆਟਰ ਡੀ ਐਸ ਪੀ ਰੰਜੀਤ ਸਿੰਘ ਰੰਧਾਵਾ , ਡੀ ਐਸ ਪੀ ਕਰਤਾਰਪੁਰ ਸੁਰਿੰਦਰਪਾਲ ਧੋਗੜੀ, ਐਸ ਐਚ ਓ ਰਮਨਦੀਪ ਕਰਤਾਰਪੁਰ , ਕਿਸ਼ਨਗੜ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਤੋਂ ਇਲਾਵਾ ਭਾਰੀ ਪੁਲਿਸ ਫੋਰਸ ਤੈਨਾਤ ਸੀ। ਦੁਪਹਿਰ ਦੇ1.30 ਵਜੇ ਦੇ ਕਰੀਬ ਸਰਕਾਰੀ ਸਿਹਤ ਕੇਂਦਰ ਬੰਦ ਨਾ ਕਰਨ ਸੰਬੰਧੀ ਮੰਗ ਪੱਤਰ ਦੇਣ ਉਪਰੰਤ ਐਡਵੋਕੇਟ ਬਲਵਿੰਦਰ ਕੁਮਾਰ ਪੰਜਾਬ ਪ੍ਰਧਾਨ ਬਸਪਾ ਵਲੋ ਕਿਹਾ ਕਿ ਜੇਕਰ ਸਿਹਤ ਕੇਂਦਰ ਦੀ ਦੁਬਾਰਾ ਸ਼ੁਰੂਆਤ ਨਹੀਂ ਹੁੰਦੀ ਤਾ ਫਿਰ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ , ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਮੈਡੀਕਲ ਕੈੰਪ ਸਹੂਲਤ ਵੈਨ ਡਾ. ਨਿਸ਼ਾ ਗਾਂਧੀ ਤੇ ਸਮੂਹ ਮੈਡੀਕਲ ਸਟਾਫ ਸਿਵਲ ਹਸਪਤਾਲ ਜਲੰਧਰ ਵਲੋ ਦੋ ਦਿਨ ਫ੍ਰੀ ਮੈਡੀਕਲ ਸੇਵਾਵਾ ਦੇਵੇਗੀ ਪਿੰਡ ਬੱਲਾਂ ਵਿਖੇ
