ਪਿੰਡ ਸੰਘਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ
ਕਿਸ਼ਨਗੜ੍ਹ (ਸੁਰਜੀਤ ਪਾਲ) ਕਿਸ਼ਨਗੜ ਨਜ਼ਦੀਕੀ ਪਿੰਡ ਸੰਘਵਾਲ ਦੇ ਉੱਘੇ ਅਕਾਲੀ ਆਗੂ ਅਤੇ ਸਰਪੰਚ ਮਾ: ਭਾਗ ਰਾਮ ਜੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸਾਬਕਾ MLA ਹਲਕਾ ਆਦਮਪੁਰ ਪਵਨ ਕੁਮਾਰ ਟੀਨੂੰ ਅਫਸੋਸ ਕਰਨ ਪਹੁੰਚੇ।

ਮਾ: ਭਾਗ ਰਾਮ ਜੀ ਦੀ ਧਰਮ ਪਤਨੀ ਭਜਨ ਕੌਰ ਦੀ ਪਿਛਲੇ ਦਿਨੀ ਅਚਾਨਕ ਮੌਤ ਹੋ ਜਾਣ ਨਾਲ ਪੂਰਾ ਪਰਿਵਾਰ ਦੁੱਖ ਦੀ ਘੜੀ ਵਿੱਚੋਂ ਗੁਜ਼ਰ ਰਿਹਾ ਸੀ। ਅੱਜ ਸਵੇਰੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਹਲਕਾ ਆਦਮਪੁਰ ਦੇ ਸਾਬਕਾ ਐਮਐਲਏ ਪਵਨ ਕੁਮਾਰ ਟੀਨੂੰ ਜੀ ਸਮੁੱਚੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀਬੀ ਭਜਨ ਕੌਰ ਦੀ ਮੌਤ ਹੋ ਜਾਣ ਕਾਰਨ ਸਮੁੱਚੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸਰਪੰਚ ਮਾਸਟਰ ਭਾਗ ਰਾਮ, ਸਾਬਕਾ ਐਮ ਐਲ ਏ ਪਵਨ ਕੁਮਾਰ ਟੀਨੂੰ, ਸੁਰਿੰਦਰ ਸਿੰਘ ਚਾਹਲ ਨਿਜਾਮਦੀਂਪੁਰ, ਕਰਮਜੀਤ ਸਿੰਘ ਨੀਟਾ, ਹਰਮਨ ਸਿੰਘ ਚਾਹਲ, ਜਸਪ੍ਰੀਤ ਸਿੰਘ ਜੱਸਾ ਚਾਹਲ, ਸਰਵਣ ਸਿੰਘ, ਪੰਚ ਨੰਦ ਲਾਲ, ਪੰਚ ਗੁਰਦੀਪ ਕੌਰ, ਸੁਖਦੇਵ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
Adampur
ਆਦਮਪੁਰ ਵਿਖੇ ਜਥੇਦਾਰ ਜੀਵਨ ਸਿੰਘ ਜੀ ਦੇ ਗ੍ਰਹਿ ਵਿਖੇ ਅਫਸੋਸ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜੀ, ਸਾਬਕਾ ਐਮ ਐਲ ਏ ਹਲਕਾ ਆਦਮਪੁਰ ਪਵਨ ਕੁਮਾਰ ਟੀਨੂੰ ਜੀ, ਸਾਬਕਾ ਐਮ ਐਲ ਏ ਨਕੋਦਰ ਗੁਰਪ੍ਰਤਾਪ ਵਡਾਲਾ ਜੀ, ਐਡਵੋਕੇਟ ਬਲਵਿੰਦਰ ਕੁਮਾਰ ਕਰਤਾਰਪੁਰ ਹਲਕਾ ਅਤੇ ਸਮੁੱਚੀ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਲੀਡਰਸ਼ਿਪ।
