Doaba Times

ਵਿਸ਼ੇਸ਼ ਟੀਕਾਕਰਨ ਹਫ਼ਤੇ ਦੀ ਸ਼ੁਰੂਆਤ

ਕਾਲਾ ਬੱਕਰਾ (ਸੁਰਜੀਤ ਪਾਲ/ਗੁਰਪ੍ਰੀਤ ਬੱਲ)
ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਤੇ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਨਿਗਰਾਨੀ ਹੇਠ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।

ਇਸ ਸਬੰਧੀ ਡਾ ਰਿਚਰਡ ਓਹਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਿਕ 13 ਫਰਵਰੀ ਦਿਨ ਸੋਮਵਾਰ ਤੋ 17 ਫਰਵਰੀ ਤੱਕ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।ਜਿਸ ਦਾ ਮੁੱਖ ਉਦੇਸ਼ 0 ਤੋ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ਼ ਨੂੰ ਮਜਬੂਤ ਕਰਨਾ ਹੈ।ਇਸ ਲਈ 5 ਸਾਲ ਤੋ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾ ਦਾ ਟੀਕਾਕਰਨ ਅਧੂਰਾ ਹੈ।ਇਸ ਮੁਹਿੰਮ ਤਹਿਤ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾਂ ਦਾ ਟੀਕਾਕਰਨ ਕਿਸੇ ਕਾਰਨ ਰਹਿ ਗਿਆ ਹੈ।ਉਸ ਨੂੰ ਪੂਰਾ ਕੀਤਾ ਜਾਵੇਗਾ।
ਡਾ ਕੁਲਦੀਪ ਸਿੰਘ ਨੋਡਲ ਅਫਸਰ ਟੀਕਾਕਰਨ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਉਨਾਂ ਖੇਤਰਾਂ ਵੱਲ ਵਿਸੇਸ਼ ਤੌਰ ਤੇ ਧਿਆਨ ਦਿੱਤਾ ਜਾਵੇਗਾ ਜਿਹਨਾਂ ਨੂੰ ਹਾਈ ਰਿਸਕ ਏਰੀਆ ਆਖਿਆ ਜਾਂਦਾ ਹੈ ਜਿਵੇ ਕਿ ਪ੍ਰਵਾਸੀ ਅਬਾਦੀ, ਖਾਨਾਬਦੋਸ ਸਾਈਟਾਂ, ਇੱਟਾਂ ਦੇ ਭੱਠਿਆ ਆਦਿ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵਿਸੇ਼ਸ ਤੌਰ ਤੇ ਧਿਆਨ ਰੱਖਿਆ ਜਾਵੇਗਾ।ਇਸ ਤੌਂ ਇਲਾਵਾ ਜਿਹੜੇ ਬੱਚੇ ਘਰਾਂ ਵਿਚ ਪੈਦਾ ਹੁੰਦੇ ਹਨ ਅਤੇ ਉਨਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤੇ ਜਾਣਗੇ।

Leave a comment