ਸੀਐਚਸੀ ਕਾਲਾ ਬੱਕਰਾ ਵਿਖੇ ਦੰਦਾਂ ਦੇ ਪੰਦਰਵਾੜੇ ਦਾ ਜ਼ਿਲ੍ਹਾ ਡੈਂਟਲ ਅਫਸਰ ਨੇ ਕੀਤਾ ਨਰੀਖਣ

ਕਾਲਾ ਬੱਕਰਾ(ਗੁਰਪ੍ਰੀਤ ਬੱਲ) ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੇ ਦੰਦਾ ਦਾ ਪੰਦਰਵਾੜੇ ਦਾ ਨਰੀਖਣ ਕਰਨ ਲਈ ਜਿਲ੍ਹਾ ਡੈਂਟਲ ਹੈਲਥ ਅਫਸਰ ਡਾ. ਬਲਜੀਤ ਕੌਰ ਰੂਬੀ ਨੇ ਸੀ ਐਚ ਸੀ ਕਾਲਾ ਬੱਕਰਾ ਵਿਖੇ ਪਹੁੰਚੇ ਉਹਨਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਨੇ ਡਾ ਭਵਦੀਪ ਕੌਰ ਤੇ ਬਾਕੀ ਟੀਮ ਦੇ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਨਰੀਖਣ ਕੀਤਾ।ਡਾ ਰੂਬੀ ਨੇ ਦੱਸਦਿਆਂ ਕਿਹਾ ਕੇ ਇਸ ਪੰਦਰਵਾੜੇ ਵਿੱਚ ਦੰਦਾ ਦੇ ਬੀੜ ਵੰਡਣ ਤੋਂ ਇਲਾਵਾ ਰੂਟ ਕਨਾਲ,ਦੰਦਾਂ ਦੀ ਸਫਾਈ,ਦੰਦਾਂ ਦੀ ਐਕਸਟੈਂਸ਼ਨ ਦੀਆਂ ਸੇਵਾਵਾਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਨੇ।ਉਹਨਾ ਬਾਕੀ ਟੀਮ ਮੈਬਰ ਡਾ ਜਤਿੰਦਰ ਕੌਰ,ਡਾ ਅਨੁਦੀਪ ਪੱਡਾ ਤੇ ਡਾ ਪੂਜਾ ਦੀ ਕਾਰਗੁਜਾਰੀ ਉਪਰ ਤਸੱਲੀ ਪ੍ਰਗਟਾਈ।