ਪਿੰਡ ਕਿਸ਼ਨਗੜ੍ਹ ਵਿਖੇ ਤਿੰਨ ਦਿਨਾਂ ਪਹਿਲਾ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

ਕਿਸ਼ਨਗੜ੍ਹ (ਅਮਨਦੀਪ ਹਨੀ/ਗੁਰਪ੍ਰੀਤ ਬੱਲ ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਕਿਸ਼ਨਗੜ੍ਹ ਵਿਖੇ ਨੌਜਵਾਨ ਸਭਾ ,ਐਨ ਆਰ ਆਈਜ਼ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਤਿੰਨ ਦਿਨਾਂ ਪਹਿਲਾ ਸੈਵਨ ਸਾਈਡ ਫੁੱਟਬਾਲ ਟਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੂਰੁਆਤ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ ।ਉਦਘਾਟਨੀ ਮੈਚਾਂ ਵਿਚ ਪਹਿਲੇ ਦਿਨ ਦੌਲਤਪੁਰ ਤੇ ਆਬਾਦੀ ਵਿਚਕਾਰ ਹੋਇਆ ਜਿਸ ਵਿਚ ਦੌਲਤਪੁਰ 1 ,0 ਗੋਲ ਤੇ ਜੇਤੂ ਰਹੀ ਦੂਸਰਾ ਮੈਚ ਧੋਗੜੀ ਤੇ ਦੋਲੀਕੇ ਵਿਚਕਾਰ ਹੋਇਆ ਜਿਸ ਵਿਚ ਦੋਲੀਕੇ ਜੇਤੂ ਰਹੀ ਤੀਸਰਾ ਮੈਚ ਮਦਾਰਾਂ ਤੇ ਨੂਰਪੁਰ ਵਿਚਕਾਰ ਜਿਸ ਵਿਚ ਨੂਰਪੁਰ ਜੇਤੂ ਰਹੀ । ਇਸ ਮੌਕੇ ਹੈਪੀ ਤੇਜਾ ,ਜਸਪਾਲ ਸਿੰਘ ਤੇਜਾ , ਗਿਆਨ ਸਿੰਘ ਢਿੱਲੋਂ ,ਮਨੀਸ਼ ਚੋਪੜਾ, ਬੱਬੀ ਫੁੱਲ ,ਮਨਦੀਪ ਸਿੰਘ ਫੁੱਲ, ਵੀਰੇਨ ਬੱਬਲੂ, ਸਾਬਕਾ ਸਰਪੰਚ ਹਰਸੁਲਿੰਧਰ ਸਿੰਘ ਢਿੱਲੋਂ , ਗੁਰਬਖਸ਼ ਸਿੰਘ ਸਵਾਮੀ ,ਸਾਬਕਾ ਡੀ .ਐਸ. ਪੀ ਜੋਗਿੰਦਰ ਸਿੰਘ ,ਰਸ਼ਪਾਲ ਸਿੰਘ ਫੁੱਲ ,ਮਨਜੀਤ ਸਿੰਘ ਢਿੱਲੋਂ , ਨੰਬਰਦਾਰ ਬਹਾਦਰ ਚੰਦ , ਪੰਚ ਜਸਵੀਰ ਕੁਮਾਰ ,ਪਰਮਜੀਤ ਕੰਬੋਜ਼ , ਪ੍ਰਦੀਪ ਸਿੰਘ ਗਿੱਲ ,ਨਿਰਮਲ ਸਿੰਘ, ਜਰਨੈਲ ਸਿੰਘ ਫੁੱਲ , ਸੁਖਜੀਤ , ਜਸਕਰਨ , ਮਨਕਰਨ , ਸਮੀਰ ,ਰਾਹੁਲ ਆਦਿ ਮੌਕੇ ਤੇ ਹਾਜਰ ਸਨ ਅਤੇ ਰੈਫਰੀ ਦੀ ਸੇਵਾ ਦਵਿੰਦਰ ਬਾਵਾ ਅਲਾਵਲਪੁਰ ਅਤੇ ਮੇਜਰ ਰਾਮ ਦੋਲੀਕੇ ਅਤੇ ਵਿੱਕੀ ਆਦਿ ਵਲੋਂ ਨਿਭਾਈ ਗਈ।