Doaba Times

ਅੰਮ੍ਰਿਤਸਰ ਦੇ ਪੁਤਲੀਘਰ ਵਿਖੇ ACIS ਦੇ ਦਫਤਰ ਦਾ ਉਦਘਾਟਨ ਕੀਤਾ ਗਿਆ

ਅੰਮ੍ਰਿਤਸਰ ( ਗੁਰਪ੍ਰੀਤ ਬੱਲ) ਅੰਮ੍ਰਿਤਸਰ ਦੇ ਪੁਤਲੀਘਰ ਵਿਖੇ ਐਂਟੀ ਕਰਾਈਮ ਇੰਟੈਲੀਜੈਂਸੀ ਸੰਗਠਨ ਦੇ ਦਫ਼ਤਰ ਦਾ ਉਦਘਾਟਨ ਨੈਸ਼ਨਲ ਟੀਮ ਦੇ ਵਾਇਸ ਪ੍ਰੈਜ਼ੀਡੈਂਟ ਸਟੀਫਨ ਮਸੀਹ ਜੀ ਦੀ ਅਗਵਾਹੀ ਹੇਠ ਕੀਤਾ ਗਿਆ। ਇਸ ਮੌਕੇ ਤੇ ਨਵੇਂ ਚੁਣੇ ਮੈਂਬਰਾਂ ਨੂੰ ਸੰਗਠਨ ਦੇ ਕਾਰਜ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਅਡੈਂਟੀ ਕਾਰਡ ਜਾਰੀ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਵਾਇਸ ਪ੍ਰਧਾਨ ਸਟੀਫਨ ਚੀ ਦਾ ਦੁਆਰਾ ACIS ਸੰਗਠਨ ਦਾ ਮੁੱਖ ਮੰਤਵ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ, ਭ੍ਰਿਸ਼ਟਾਚਾਰ ਕੋਈ ਵੀ ਕਰ ਰਿਹਾ ਹੋਵੇ ਚਾਹੇ ਉਹ ਪ੍ਰਾਈਵੇਟ ਜਾਂ ਸਰਕਾਰੀ ਮੁਲਾਜ਼ਮ ਕਿਉਂ ਨਾ ਹੋ ਜਾਵੇਗਾ ਉਸ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਸੰਗਠਨ ਦੀਆਂ ਪ੍ਰਾਪਤੀਆਂ ਬਾਰੇ ਚਰਚਾਵਾ ਕੀਤੀਆਂ ਗਈਆਂ। ਇਸ ਮੌਕੇ ਰਾਮ ਸਿੰਘ ਜੀ ਜਿਲਾ ਪ੍ਰਧਾਨ ਅੰਮ੍ਰਿਤਸਰ,ਹਰਜੀਤ ਸਿੰਘ ਸਹੋਤਾ,ਬਲਵਿੰਦਰ ਸਿੰਘ, ਰਘੁਵੀਰ ਸਿੰਘ, ਹਰਸ਼ਦੀਪ ਸਿੰਘ, ਐਰਿਕ ਮਸੀਹ,ਅਭਿਜੀਤ, ਪਰਗਟ ਸਿੰਘ, ਗੁਰਸੇਵਕ ਸਿੰਘ ਮੌਜੂਦ ਸਨ।

Leave a comment