Doaba Times

ਬ੍ਰਹਮਲੀਨ 108 ਸੰਤ ਬਾਬਾ ਪ੍ਰੀਤਮ ਦਾਸ ਜੀ (ਬਾਬੇ ਜੌੜੇ) 34ਵੀਂ ਸਲਾਨਾ ਬਰਸੀ ਸ਼ਰਧਾਸਹਿਤ ਮਨਾਈ ਗਈ

ਜਲੰਧਰ/ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਬ੍ਰਹਮਲੀਨ 108 ਸੰਤ ਬਾਬਾ ਪ੍ਰੀਤਮ ਦਾਸ ਜੀ (ਬਾਬੇ ਜੌੜੇ) 34ਵੀਂ ਬਰਸੀ ਬਹੁਤ ਹੀ ਸ਼ਰਧਾਪੂਰਵਕ ਅਤੇ ਸਤਿਕਾਰਯੋਗ ਭਾਵਨਾ ਸਹਿਤ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੌੜੇ) ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ) ਪੰਜਾਬ ਜੀ ਦੀ ਰਹਿਨੁਮਾਈ ਅਤੇ ਸਰਪ੍ਰਸਤੀ ਹੇਠ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਵੱਖ ਵੱਖ ਡੇਰਿਆਂ ਤੋਂ ਆਏ ਹੋਏ ਸੰਤ ਮਹਾਪੁਰਸ਼ਾਂ ਅਤੇ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਆਗੂਆਂ ਸਮੇਤ ਬੁੱਧੀਜੀਵੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਤੇ ਕੀਰਤਨੀ ਜਥਾ ਭਾਈ ਬਲਦੇਵ ਸਿੰਘ ਵਡਾਲਾ ਆਦਿ ਤੋਂ ਇਲਾਵਾ ਵੱਖ ਵੱਖ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਵੱਲੋਂ ਕਥਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਸਰਵਣ ਦਾਸ ਜੀ ਸਲੇਮ ਟਾਬਰੀ ਵਾਲੇ, ਸੰਤ ਬਾਬਾ ਸਰਵਣ ਦਾਸ ਜੀ ਬੋਹਣ ਪੱਟੀ ਵਾਲੇ, ਜੈਨ ਮੁਨੀ ਜੀ ਜੰਮੂ ਵਾਲੇ ਆਦਿ ਵੱਲੋਂ ਸੰਤ ਬਾਬਾ ਪ੍ਰੀਤਮ ਦਾਸ ਜੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੂੰ ਸੰਤ ਬਾਬਾ ਨਿਰਮਲ ਦਾਸ ਜੀ ਅਤੇ ਭੈਣ ਸੰਤੋਸ਼ ਕੁਮਾਰੀ ਵੱਲੋਂ ਸਿਰਪਾਓ ਭੇਂਟ ਕਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਸਰਵਣ ਦਾਸ ਜੀ ਬੋਹਣ ਪੱਟੀ ਚੇਅਰਮੈਨ ਸ੍ਰੀ ਗੁਰੂ ਰਵੀਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ, ਸੰਤ ਸਤਵਿੰਦਰ ਹੀਰਾ ਜੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਖੁਰਾਲਗੜ੍ਹ ਸਾਹਿਬ, ਬਾਬਾ ਗੁਰਦੇਵ ਸਿੰਘ ਜੀ ਨਿਹੰਗ ਸਿੰਘ ਮੁਖੀ ਤਰਨਾ ਦਲ ਵਾਲੇ, ਸੰਤ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਵਾਲੇ, ਸੰਤ ਬਲਵੰਤ ਸਿੰਘ ਜੀ ਡੀਂਗਰੀਆਂ ਵਾਲੇ, ਸੰਤ ਰਮੇਸ਼ ਦਾਸ ਜੀ ਸ਼ੇਰਪੁਰ ਵਾਲੇ, ਸੰਤ ਇੰਦਰ ਦਾਸ ਜੀ ਸ਼ੇਖੇ , ਸੰਤ ਕ੍ਰਿਪਾਲ ਦਾਸ ਭਾਰੜਾ, ਸੰਤ ਬਾਬਾ ਜਗੀਰ ਸਿੰਘ ਜੀ, ਸੰਤ ਬੀਬੀ ਕਮਲੇਸ਼ ਕੁਮਾਰੀ ਨਾਹਲਾ, ਸੰਤ ਬਾਬਾ ਮਨਦੀਪ ਦਾਸ ਜੀ, ਸੰਤ ਬਾਬਾ ਦਲਜੀਤ ਸਿੰਘ ਸੋਢੀ ਜੀ ਮਾਹਿਲਪੁਰ ਵਾਲੇ, ਸੰਤ ਰਾਮ ਕ੍ਰਿਸ਼ਨ ਜੀ ਹਰੀਪੁਰ ਬਾਠਾਂ, ਸੰਤ ਰਾਮ ਸੇਵਕ ਜੀ, ਸੰਤ ਮਨਦੀਪ ਸਿੰਘ ਜੀ ਹਿਮਾਚਲ ਪ੍ਰਦੇਸ਼ ਵਾਲੇ, ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਐਸ.ਜੀ.ਪੀ.ਸੀ ਅਤੇ ਜਥੇਦਾਰ ਗੁਰਦੀਪ ਸਿੰਘ ਬਾਹੀਆ ਆਦਿ ਤੋਂ ਇਲਾਵਾ ਕੋਆਰਡੀਨੇਟਰ ਬੀਰ ਚੰਦ ਸੁਰੀਲਾ, ਪ੍ਰਧਾਨ ਹਰਵਿੰਦਰ ਸਿੰਘ, ਸੇਵਾਮੁਕਤ ਜੱਜ ਹਰਭਜਨ ਸਿੰਘ ਸਿੱਧੂ, ਸੁੱਚਾ ਸਿੰਘ ਬੇਗਲ ਪਰਿਵਾਰ, ਡਾ: ਮੋਹਨ ਲਾਲ ਮਹਿਮੀ, ਗਿਆਨ ਚੰਦ ਮੱਲ, ਲਹਿੰਬਰ ਰਾਮ, ਕਰਮਪਾਲ ਸਿੰਘ ਢਿੱਲੋਂ , ਡਾ: ਰਾਜ ਕੁਮਾਰ ਅਹੀਰ, ਸਤਨਾਮ ਸਿੰਘ ਸਁਤਾ, ਕਮਲ ਤਲਣ, ਆਦਿ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ।

NEXT

ਸੀ ਐਚ ਸੀ ਕਾਲਾ ਬੱਕਰਾ ਬਲਾਕ ਦੇ ਵੱਖ ਵੱਖ ਸਕੂਲਾਂ ਵਿੱਚ ਐਚ ਡਬਲਿਓ ਸੀ ਦੇ ਸਟਾਫ ਵੱਲੋੰ ਡੇਂਗੂ ਦਿਵਸ ਮਨਾਇਆ ਗਿਆ

ਕੈਪਸ਼ਨ- ਸਰਕਾਰੀ ਹਾਈ ਸਕੂਲ ਸਲਾਲਾ ਵਿਖੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਨੀਤੀਰਾਜ ਬੀ ਸਿੰਘ ਬੀਈਈ,ਸਿਹਤ ਸਟਾਫ ਤੇ ਸਕੂਲ ਸਟਾਫ।

ਕਿਸ਼ਨਗਗੜ (ਗੁਰਪ੍ਰੀਤ ਬੱਲ) ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾ ਦੇ ਹੁਕਮਾ ਅਨੁਸਾਰ ਡਾ ਰਿਚਰਡ ਓਹਰੀ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਸੀ ਐਚ ਸੀ ਕਾਲਾ ਬੱਕਰਾ ਬਲਾਕ ਦੇ ਵੱਖ ਵੱਖ ਸਕੂਲਾਂ ਵਿੱਚ ਐਚ ਡਬਲਿਓ ਸੀ ਦੇ ਸਟਾਫ ਵੱਲੋੰ ਡੇਂਗੂ ਦਿਵਸ ਮਨਾਇਆ ਗਿਆ।ਡਾ ਕੁਲਦੀਪ ਸਿੰਘ ਮੈਡੀਕਲ ਅਫਸਰ ਨੇ ਬੋਲਦਿਆ ਦੱਸਿਆ ਸਿਹਤ ਵਿਭਾਗ ਵਲੋਂ ਦੇਸ਼ ਵਿੱਚ ਡੇਂਗੂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਇੱਕ ਪਹਿਲ ਹੈ। ਡੇਂਗੂ ਦਿਵਸ ਹਰ ਸਾਲ 16 ਮਈ ਨੂੰ ਮਨਾਇਆ ਜਾਂਦਾ ਹੈ।ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਦੁਨੀਆ ਭਰ ਵਿੱਚ ਡੇਂਗੂ ਦੀ ਲਾਗ ਤੇਜ਼ੀ ਨਾਲ ਵਧੀ ਹੈ, ਹਰ ਸਾਲ ਲਗਭਗ 100-400 ਮਿਲੀਅਨ ਸੰਕਰਮਣ ਹੁੰਦੇ ਹਨ। ਡੇਂਗੂ ਦਾ ਮੌਸਮੀ ਪੈਟਰਨ ਹੁੰਦਾ ਹੈ, ਮੌਨਸੂਨ ਦੀ ਮਿਆਦ ਅਤੇ ਜੁਲਾਈ ਤੋਂ ਨਵੰਬਰ ਤੱਕ ਕੇਸ ਵੱਧਦੇ ਹਨ। ਦੁਨੀਆ ਦੀ ਲਗਭਗ ਅੱਧੀ ਆਬਾਦੀ ਨੂੰ ਬਿਮਾਰੀ ਦੇ ਖ਼ਤਰੇ ਵਿੱਚ ਹੋਣ ਦੇ ਨਾਲ, ਰਾਸ਼ਟਰੀ ਡੇਂਗੂ ਦਿਵਸ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਲੱਛਣਾਂ ਬਾਰੇ ਜਾਗਰੂਕ ਕਰਨ ਦਾ ਸਹੀ ਸਮਾਂ ਹੈ।ਡੇਂਗੂ ਦੀ ਬਿਮਾਰੀ ਡੇਂਗੂ ਦੇ ਵਾਇਰਸ ਕਾਰਨ ਹੁੰਦੀ ਹੈ।ਇਹ ਵਾਇਰਸ ਏਡੀਜ਼ ਇਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਡੇਂਗੂ ਨਾਲ ਸੰਕਰਮਿਤ ਲੋਕਾਂ ਦੇ ਲੱਛਣ ਹਲਕੇ ਜਾਂ ਗੰਭੀਰ ਹੋ ਸਕਦੇ ਹਨ।ਲੱਛਣ ਆਮ ਤੌਰ ‘ਤੇ ਕੱਟਣ ਤੋਂ 3-14 ਦਿਨਾਂ ਬਾਅਦ ਵਿਕਸਤ ਹੁੰਦੇ ਹਨ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਡੇਂਗੂ ਨਾਲ ਸੰਕਰਮਿਤ ਲੋਕਾਂ ਨੂੰ ਵੱਧ ਤੋਂ ਵੱਧ ਆਰਾਮ ਕਰਨਾ ਚਾਹੀਦਾ ਹੈ, ਤਰਲ ਪਦਾਰਥ ਪੀਣਾ ਚਾਹੀਦਾ ਹੈ, ਅਤੇ ਬੁਖਾਰ ਨੂੰ ਕੰਟਰੋਲ ਕਰਨ ਅਤੇ ਦਰਦ ਤੋਂ ਰਾਹਤ ਪਾਉਣ ਲਈ ਪੈਰਾਸੀਟਾਮੋਲ ਲੈਣਾ ਚਾਹੀਦਾ ਹੈ।ਡੇਂਗੂ ਦਾ ਸਭ ਤੋਂ ਆਮ ਲੱਛਣ ਬੁਖਾਰ ਹੈ।ਹੋਰ ਲੱਛਣਾਂ ਵਿੱਚ ਉਲਟੀਆਂ, ਮਤਲੀ,ਧੱਫੜ ਅਤੇ ਦਰਦ ਸ਼ਾਮਲ ਹਨ।ਡੇਂਗੂ ਦੇ ਬੁਖਾਰ ਤੋਂ ਬਾਅਦ ਪਹਿਲੇ 24-48 ਘੰਟਿਆਂ ਵਿੱਚ ਡੇਂਗੂ ਦੇ ਗੰਭੀਰ ਲੱਛਣ ਦੇਖੇ ਜਾ ਸਕਦੇ ਹਨ।ਇਹਨਾਂ ਲੱਛਣਾਂ ਵਿੱਚ ਉਲਟੀਆਂ, ਢਿੱਡ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਵਗਣਾ ਅਤੇ ਮੱਲ ਵਿੱਚ ਵੀ ਸ਼ਾਮਲ ਹਨ।ਮਰੀਜ਼ ਨੂੰ ਥਕਾਵਟ, ਬੇਚੈਨੀ ਅਤੇ ਚਿੜਚਿੜੇਪਨ ਦਾ ਅਨੁਭਵ ਵੀ ਹੋ ਸਕਦਾ ਹੈ।ਇਸ ਦੇ ਬਚਾਓ ਲਈ ਕਸਰਤ, ਯੋਗਾ ਅਤੇ ਸਿਹਤਮੰਦ ਭੋਜਨ ਦੁਆਰਾ ਇਮਿਊਨ ਸਿਸਟਮ ਨੂੰ ਵਧਾਉਣਾ।ਹੋਰ ਵਿਹਾਰਕ ਰੋਕਥਾਮ ਉਪਾਵਾਂ ਵਿੱਚ ਮੱਛਰ ਭਜਾਉਣ ਵਾਲੀਆਂ ਕਰੀਮਾਂ, ਮੱਛਰ ਭਜਾਉਣ ਵਾਲੇ ਸਪਰੇਅ ਸ਼ਾਮਲ ਹਨ।ਇਹਨਾਂ ਉਪਾਵਾਂ ਤੋਂ ਇਲਾਵਾ, ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਕਰਨੀ ਚਾਹੀਦੀ ਹੈ ਅਤੇ ਪ੍ਰਜਨਨ ਦੇ ਸਥਾਨਾਂ ਜਿਵੇਂ ਕਿ ਖੜੇ ਸਾਫ ਪਾਣੀ ਦੇ ਤਲਾਬ ਆਦਿ ਦੀ ਭਾਲ ਕਰਕੇ ਓਹਨਾਂ ਵਿੱਚ ਗੰਬੂਸ਼ੀਆ ਮੱਛੀਆਂ ਨੂੰ ਛੱਡਣਾ ਜਾਂ ਸ਼ੱਕੀ ਪ੍ਰਜਨਨ ਸਰੋਤਾਂ ਨੂੰ ਖਤਮ ਕਰਨਾ ਚਾਹੀਦਾ ਹੈ।ਇਸ ਸਮੇ ਸਮੂਹ ਸੀ ਐਚ ਓ,ਮਪਹਸ ਅਜੀਤ ਸਿੰਘ ਅਮ੍ਰਿਤਪਾਲ ਸਿੰਘ ਤੇ ਗੁਰਮੇਜ ਸਿੰਘ ਤੋਂ ਇਲਾਵਾ ਮਪਹਵ ਸ਼ਾਮਿਲ ਸਨ।

Leave a comment