ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਦਵਿੰਦਰ ਦਿਆਲਪੁਰੀ ਜੀ ਦਾ ਜਨਮ ਦਿਨ ਕਿਸ਼ਨਗੜ ਵਿਖੇ ਧੂਮਧਾਮ ਨਾਲ ਮਨਾਇਆ ਗਿਆ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਦਵਿੰਦਰ ਦਿਆਲਪੁਰੀ ਜੀ ਜਨਮ ਦਿਨ ਕਿਸ਼ਨਗੜ੍ਹ ਵਿਖੇ ਪ੍ਰੈਸ ਕਲੱਬ ਦੇ ਮੁੱਖ ਦਫ਼ਤਰ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਸਭ ਤੋਂ ਪਹਿਲਾਂ ਕੇਕ ਕੱਟਿਆ ਗਿਆ ਅਤੇ ਪੱਤਰਕਾਰਾ , ਪ੍ਰੈੱਸ ਕਲੱਬ ਦੇ ਸਮੂਹ ਅਹੁਦੇਦਾਰਾਂ ਵਲੋ ਦਵਿੰਦਰ ਦਿਆਲਪੁਰੀ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ । ਇਸ ਮੌਕੇ ਤੇ ਦੋਆਬਾ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਬੱਲ ਵੱਲੋਂ ਦਵਿੰਦਰ ਦਿਆਲਪੁਰੀ ਜੀ ਨੂੰ ਵਿਸ਼ੇਸ਼ ਤੌਰ ਤੇ ਜਨਮਦਿਨ ਦੀ ਮੁਬਾਰਕਾਂ ਦਿੰਦੇ ਹੋਏ ਦਵਿੰਦਰ ਦਿਆਲਪੁਰੀ ਜੀ ਦੁਆਰਾ ਕਿਸਾਨੀ ਅੰਦੋਲਨ ਦੌਰਾਨ ਵਿਸ਼ੇਸ਼ ਯੋਗਦਾਨ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਤੇ ਉਘੇ ਸਮਾਜ ਸੇਵਕ ਅਤੇ ਪੱਤਰਕਾਰ ਗੁਰਦੀਪ ਸਿੰਘ (ਅੱਜ ਦੀ ਅਵਾਜ), ਅਮਨਦੀਪ ਹਨੀ ( ਦੈਨਿਕ ਜਾਗਰਣ),ਦੋਆਬਾ ਪ੍ਰੈਸ ਕਲੱਬ ਕਿਸ਼ਨਗੜ ਦੇ ਪ੍ਰਧਾਨ ਗੁਰਪ੍ਰੀਤ ਬੱਲ , ਹਰਦੀਪ ਸਿੰਘ , ਰਕੇਸ਼ ਕੁਮਾਰ , ਵਿੱਕੀ ਖੋਸਲਾ , ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਮੌਜੂਦ ਸਨ।