ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਦਿਲਬਾਗ ਸਿੱਧੂ) ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸੀਐਚਸੀ ਕਾਲਾ ਬੱਕਰਾ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਸਿਵਲ ਸਰਨ ਡਾ. ਰਮਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ. ਰਿਚਰਡ ਓਹਰੀ ਦੀ ਦੇਖਰੇਖ ਹੇਠਾ ਲਗਾਏ ਗਏ ਕੈਂਪ ਦੌਰਾਨ ਗਰਭਵਤੀਆਂ ਦਾ ਚੈੱਕਅੱਪ ਕੀਤਾ ਗਿਆ।ਇਸ ਸਮੇ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਨੇ ਕਿਹਾ ਕਿ ਹਰੇਕ ਮਹੀਨੇ ਦੀ ਨੌ ਤਰੀਕ ਨੂੰ ਪੀ ਐਮ ਐਸ ਐਮ ਏ ਕੈਂਪ ਲਗਾਉਣ ਦਾ ਮਕਸਦ ਹੁੰਦਾ ਹੈ ਕਿ ਮਹਿਲਾ ਨੂੰ ਜਾਂਚ ਦੇ ਲਈ ਜਾਣ ਦੀ ਤਰੀਕ ਯਾਦ ਰਹੇ ਅਤੇ ਡਾਕਟਰਾਂ ਵਲੋਂ ਗਰਭ ‘ਚ ਪਲ ਰਹੇ ਬੱਚੇ ਦੀ ਨਿਗਰਾਨੀ ਰਖੀ ਜਾ ਸਕੇ। ਗਰਭ ਅਵਸਥਾ ਦਰਮਿਆਨ ਵੀ ਆਮ ਤੌਰ ‘ਤੇ ਔਰਤਾਂ ‘ਚ ਖੂਨ ਘਟਦਾ ਹੈ। ਇਸ ਕਮੀ ਨੂੰ ਵਧੀਆ ਖੁਰਾਕ ਦੇ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗਰਭਵਤੀਆਂ ‘ਚ ਬੀਪੀ ਅਤੇ ਸ਼ੂਗਰ ਵਧਣ ਸਮੇਤ ਹੋਰ ਸਮੱਸਿਆਵਾਂ ਆਉਂਦੀਆਂ ਹਨ। ਕੈਂਪ ਦਰਮਿਆਨ ਇਨ੍ਹਾਂ ਦੀ ਜਾਂਚ ਉਪਰੰਤ ਇਲਾਜ ਕੀਤਾ ਜਾਂਦਾ ਹੈ, ਤਾਂ ਜੋ ਜੱਚਾ-ਬੱਚਾ ਸਿਹਤਮੰਦ ਰਹੇ। ਕੈਂਪ ਦੌਰਾਨ ਡਾ. ਤਰਨਪ੍ਰੀਤ ਕੌਰ ਵੱਲੋਂ ਗਰਭਵਤੀਆਂ ਦੀ ਜਾਂਚ ਕੀਤੀ ਗਈ ਅਤੇ ਐਲਐਚਵੀ ਰਜਿੰਦਰਜੀਤ ਕੌਰ ਮੌਜੂਦ ਸਨ।