Doaba Times

ਸੀਨੀ. ਪੱਤਰਕਾਰ ਕੁਲਦੀਪ ਸਿੰਘ ਹੋਠੀ ਨੂੰ ਸਦਮਾ ਮਾਤਾ ਜੀ ਦਾ ਦਿਹਾਂਤ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ )- ਕਿਸ਼ਨਗੜ੍ਹ ਤੋਂ “ਅੱਜ ਦੀ ਆਵਾਜ਼” ਅਖ਼ਬਾਰ ਦੇ ਸੀਨੀਅਰ ਪੱਤਰਕਾਰ ਪਿੰਡ ਬੱਲਾਂ ਨਿਵਾਸੀ ਸ. ਕੁਲਦੀਪ ਸਿੰਘ ਹੋਠੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਗੁਰਬਖਸ਼ ਕੌਰ ਸੰਖੇਪ ਬਿਮਾਰੀ ਦੌਰਾਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਮੂਹ ਹੋਠੀ ਪਰਿਵਾਰ ਸਾਕ ਸਬੰਧੀਆਂ ਰਿਸ਼ਤੇਦਾਰਾਂ ਅਤੇ ਸੈਂਕੜੇ ਸੇਜਲ ਅੱਖਾਂ ਵੱਲੋਂ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ਦੇ ਵਿੱਚ ਕਿਸ਼ਨਗੜ੍ਹ ਪੱਤਰਕਾਰ ਭਾਈਚਾਰੇ ਵੱਲੋਂ ਪੱਤਰਕਾਰ ਕੁਲਦੀਪ ਸਿੰਘ ਹੋਠੀ ਜੀ ਨਾਲ ਦੁੱਖ ਸਾਂਝਾ ਕੀਤਾ ਗਿਆ। ਕੁਲਦੀਪ ਸਿੰਘ ਹੋਠੀ ਤੇ ਸਮੂਹ ਪਰਿਵਾਰ ਵੱਲੋਂ ਸਤਿਕਾਰਯੋਗ ਮਾਤਾ ਸ਼੍ਰੀ ਗੁਰਬਖਸ਼ ਕੌਰ ਜੀ ਆਤਮਾ ਦੀ ਸ਼ਾਂਤੀ ਦੇ ਲਈ ਸਹਿਜ ਪਾਠ ਰੱਖਿਆ ਜਾਵੇਗਾ ਜਿਸ ਦਾ ਭੋਗ ਕੁਲਦੀਪ ਹੋਠੀ ਜੀ ਦੇ ਗ੍ਰਹਿ ਵਿਖੇ ਹੀ ਪਾਇਆ ਜਾਵੇਗਾ ਅਤੇ ਅੰਤਿਮ ਅਰਦਾਸ ਕੀਰਤਨ ਅਤੇ ਸ਼ਰਧਾਂਜਲੀ ਭੇਟ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਤਰੀਕ 26 ਦਿਨ ਐਤਵਾਰ ਪਾਇਆ ਜਾਵੇਗਾ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਵੇਗਾ। ਸਮੂਹ ਪਰਿਵਾਰ ਵੱਲੋਂ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਦੇ ਲਈ ਸਮੂਹ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਵਿੱਚ ਪਹੁੰਚਣ ਲਈ ਬੇਨਤੀ ਕੀਤੀ।

Leave a comment