
ਟਰ ਟਨਜ਼ਦੀਕੀ ਪਿੰਡ ਅੰਬਗੜ੍ਹ ਦੇ ਪ੍ਰਵਾਸੀ ਮਜ਼ਦੂਰ ਸਚਿੱਨ ਕੁਮਾਰ ਪਾਸਗਵਾਨ ਪੁੱਤਰ ਟ ਰੇਸ ਪਾਸਵਾਨ ਵਾਸੀ ਪਿੰਡ ਚੰਦਵਾ ਥਾਣਾ ਹਲਕਾਹ ਜਿਲ੍ਹਾ ਕਠਿਆਲ ਸਟੇਟ ਬਿਹਾਰ ਹਾਲ ਵਾਸੀ ਪਿੰਡ ਅੰਬਗੜ੍ਹ ਜੋ ਕਿ ਭਾਰਤ ਗੈਸ ਸਲਿੰਡਰਾਂ ਦੀ ਕੰਪਨੀ ਵਿੱਚ ਬਤੌਰ ਗੈਸ ਸਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਹੈ। ਪੀੜਿਤ ਮਜ਼ਦੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਮੈਂ ਆਪਣੇ ਮੋਟਰਸਾਇਕਲ ਵਾਲੀ ਰੋਹੜੀ ਤੇ ਦੁਪਹਿਰ ਵੇਲੇ 02:10 ਵਜੇ ਦੇ ਕਰੀਬ ਦਫਤਰ ਇੰਪਰੂਵਮੈਂਟ ਟਰੱਸਟ ਦੀ ਗਲੀ ਵਿੱਚ ਗੈਸ ਸਿਲੰਡਰ ਦੇਣ ਲਈ ਆਇਆ ਤਾਂ ਸਾਹਮਣੇ ਤੋਂ ਇੱਕ ਚਿੱਟੇ ਰੰਗ ਦੀ ਸਵੀਫਟ ਕਾਰ ਜਿਸ ਦਾ ਨੰਬਰ ਪੜਿਆ ਨਹੀ ਗਿਆ ਜੋ ਉਸ ਕਾਰ ਵਿੱਚੋਂ ਇੱਕ ਨੌਜਵਾਨ ਮੋਨਾ ਉਤਰਿਆ ਜਿਸ ਦਾ ਕੱਦ ਕੀਬ 06 ਫੁੱਟ ਦਾੜੀ ਕੱਤਰਾਵੀ ਰੱਖੀ ਸੀ ਜੋ ਮੇਰੇ ਕੋਲੋ ਮੇਰਾ ID ਕਾਗਗਰਡ ਅਤੇ ਕੰਡੇ ਬਾਰੇ ਪੁੱਛਣ ਲੱਗਾ ਤੇ ਸੋਚਿਆ ਕਿ ਇਹ ਭਾਰਤ ਗੈਸ ਕੰਪਨੀ ਦਾ ਅਫਸਰ ਹੈ ਅਤੇ ਫਿਰ ਇਸ ਨੌਜਵਾਨ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਨੁਮਾ ਚੀਜ ਦਿਖਾਈ ਤੇ ਮੈਂ ਡਰ ਗਿਆ ਤੇ ਫਿਰ ਉਸ ਨੌਜਵਾਨ ਨੇ ਮੇਰੇ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਤੇ ਪਿਛਲੀ ਜੇਬ ਵਿੱਚ ਕ੍ਰੀਬ 50 ਹਜਾਰ ਰੁਪਏ ਗੈਸ ਸਿਲੰਡਰਾਂ ਦੀ ਸਪਲਾਈ ਦੇ ਖੋਹ ਕਰਕੇ ਆਪਣੀ ਕਾਰ ਸਵੀਫਟ ਲੈ ਕਿ ਕਰਤਾਰਪੁਰ ਸਾਈਡ ਵੱਲ ਨੂੰ ਫਰਾਰ ਹੋ ਗਿਆ। ਪੀੜਿਤ ਮਜ਼ਦੂਰ ਵੱਲੋਂ ਥਾਣਾ ਕਰਤਾਰਪੁਰ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋਂ ਪ੍ਰਵਾਸੀ ਮਜ਼ਦੂਰ ਦੀ ਸ਼ਿਕਾਇਤ ਤੇ ਮੁਕਦਮਾ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।