Health

ਸਿਹਤ ਵਿਭਾਗ ਵੱਲੋਂ “ਮਾਂ ਦੇ ਦੁੱਧ ਦੀ ਮਹੱਤਤਾ” ਸਬੰਧੀ ਕੀਤਾ ਜਾ ਰਿਹਾ ਜਾਗਰੂਕ

ਕਾਲਾ ਬੱਕਰਾ (ਗੁਰਪ੍ਰੀਤ ਬੱਲ) ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਹਫ਼ਤਾ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ। ਇਹ ਜਾਣਕਾਰੀ ਡਾ ਰਿਚਰਡ ਓਹਰੀ ਐਸ ਐਮ ਓ,ਸੀ ਐਚ ਸੀ ਕਾਲਾ ਬੱਕਰਾ ਨੇ ਦਿੱਤੀ।ਉਹਨਾ ਬੋਲਦਿਆਂ ਕਿਹਾ ਇਸਦਾ ਮੁੱਖ ਮਕਸਦ ਨਵਜਨਮੇ ਬੱਚੇ ਦੇ ਪਿਤਾ, ਪਰਿਵਾਰ, ਸਿਹਤ ਸਟਾਫ ਅਤੇ ਸਮਾਜ ਵੱਲੋਂ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਮਰਥਨ ਦੇਣ ‘ਤੇ ਜੋਰ ਦੇਣਾ ਹੈ ਅਤੇ ਇਸਦੇ ਨਾਲ-ਨਾਲ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਖ਼ਾਸ ਕਰਕੇ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਤੇ ਇਸ ਨਾਲ ਮਾਂ ਤੇ ਬੱਚੇ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਨਵਜਨਮੇ ਬੱਚੇ ਲਈ ਮਾਂ ਦਾ ਦੁੱਧ ਅੰਮ੍ਰਿਤ ਦਾ ਕੰਮ ਕਰਦਾ ਹੈ। ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਨਵਜਨਮੇ ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਨਵਜਨਮੇ ਬੱਚੇ ’ਚ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਨਹੀਂ ਹੁੰਦੀ, ਇਹ ਮਾਂ ਦੇ ਦੁੱਧ ਤੋਂ ਹੀ ਬੱਚੇ ਨੂੰ ਮਿਲਦੀ ਹੈ। ਇਹ ਨਵਜੰਮੇ ਬੱਚੇ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਦੇਣਾ ਹੀ ਅਸਲੀ ਗੁੜ੍ਹਤੀ ਹੈ।

Leave a comment