ਆਇਰਨ ਫੌਲਿਕ ਐਸਿਡ ਸਪਲੀਮੈਂਟਰੀ ਪ੍ਰੋਗਰਾਮ” ਅਧੀਨ ਕਾਲਾ ਬੱਕਰਾ ਸਿਹਤ ਬਲਾਕ ਅਧੀਨ ਪੈਂਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲਾਂ ਦੇ ਨੋਡਲ ਅਫਸਰਾ ਅਤੇ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ



ਕਾਲਾ ਬੱਕਰਾ(ਗੁਰਪ੍ਰੀਤ ਬੱਲ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾ ਰਿਚਰਡ ਓਹਰੀ ਐਸ ਐਮ ਓ,ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ “ਆਇਰਨ ਫੌਲਿਕ ਐਸਿਡ ਸਪਲੀਮੈਂਟਰੀ ਪ੍ਰੋਗਰਾਮ” ਅਧੀਨ ਡਾ ਸੁਮਿਤ ਕਪਾਹੀ ਅਤੇ ਡਾ ਰੰਜਨਾਂ ਵੱਲੋ ਕਾਲਾ ਬੱਕਰਾ ਸਿਹਤ ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਈਮਰੀ,ਹਾਈ,ਸੀਨੀਅਰ ਸਕੈਂਡਰੀ ਸਕੂਲਾਂ ਦੇ ਨੋਡਲ ਅਫਸਰ ਅਤੇ ਆਂਗਨਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਏ ਐਮ ਓ ਡਾ ਕਪਾਹੀ ਨੇ ਦੱਸਿਆ ਕਿ ਬੱਚਿਆਂ ਵਿੱਚ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਕਰਕੇ ਜਾਂ ਪੇਟ ਦੇ ਕੀੜਿਆਂ ਕਰਕੇ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਾਧਾ ਪ੍ਰਭਾਵਿਤ ਹੁੰਦਾ ਹੈ ਜਿਸ ਲਈ ਵਿਭਾਗ ਦੀਆਂ ਆਰ ਬੀ ਐਸ ਕੇ ਟੀਮਾਂ ਸਮੇਂ ਸਮੇ ਉਪਰ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਜਾ ਕੇ ਬੱਚਿਆਂ ਦਾ ਨਰੀਖਣ ਕਰਦੀਆਂ ਹਨ।ਟ੍ਰੇਨਿੰਗ ਲਈ ਆਏ ਹੋਏ ਅਧਿਆਪਕਾਂ ਤੇ ਵਰਕਰਾਂ ਨੂੰ ਪੌਸ਼ਟਿਕ ਤੇ ਸੰਤੁਲਿਤ ਭੋਜਨ ਖਾਣ ਦੇ ਲਾਭ ਤੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਤੇ ਨਾਲ ਹੀ ਆਇਰਨ ਫੌਲਿਕ ਐਸਿਡ ਅਤੇ ਪੇੜ ਦੇ ਕੀੜਿਆਂ ਨੂੰ ਖਤਮ ਕਰਨ ਲਈ ਦਿੱਤੀਆਂ ਜਾਣ ਵਾਲੀਆਂ ਅਲਬੰਡਾਜ਼ੋਲ ਦੀ ਗੋਲੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਸਮੇ ਐਨ ਐਚ ਐਮ ਦੇ ਏ ਓ ਗਗਨ ਕੁਮਾਰ ਵੀ ਹਾਜ਼ਿਰ ਰਹੇ।