ਫਗਵਾੜਾ ਦੀ ਐਨ ਆਰ ਆਈ ਨਾਲ ਵੱਜੀ ਕਰੀਬ 30 ਲੱਖ ਦੀ ਠੱਗੀ,ਸਕਾ ਭਾਣਜਾ ,ਸਹੇਲੀ ਅਤੇ ਸਾਲੇ ਨਾਲ ਮਿਲ ਕੇ ਐਨ ਆਰ ਆਈ ਦੇ ਬੈਂਕ ਖਾਤੇ ਸਾਫ ਕਰਨ ਮਗਰੋਂ ਹੋਇਆ ਫਰਾਰ

*ਪੁਲਿਸ ਪ੍ਰਸ਼ਾਸਨ ਸੁੱਤਾ ਗਹਿਰੀ ਨੀਂਦ
ਜਲੰਧਰ (ਸੰਜੀਵ ਕੁਮਾਰ) ਫਗਵਾੜਾ ਦੇ ਪਿੰਡ ਨਰੂੜ ਵਿਖੇ ਘਰ ਵਿਚ ਆਪਣੇ ਪਿਤਾ ਦੀ ਦੇਖ ਭਾਲ ਕਰਨ ਲਈ ਰੱਖੇ ਸਕੇ ਭਾਣਜੇ ਵਲੋਂ ਐਨ ਆਰ ਆਈ ਨਾਲ 30 ਲੱਖ ਦੀ ਠੱਗੀ ਮਾਰਨ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਸੰਬੰਧੀ ਅੱਜ ਕਿਸ਼ਨਗੜ੍ਹ ਵਿਖੇ ਪ੍ਰੈਸ ਕਾੰਫ਼੍ਰੇੰਸ ਰਾਹੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਐਨ ਆਰ ਆਈ ਸੁਰਿੰਦਰ ਕੌਰ ਪਤਨੀ ਸ਼ਿਵ ਕੁਮਾਰ ਵਾਸੀ ਪਿੰਡ ਨਰੂੜ ਤਹਿ ਫਗਵਾੜਾ, ਜਿਲਾ ਕਪੂਰਥਲਾ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਹੀ ਹੈ ਅਤੇ ਪਿਤਾ ਭਾਰਤ ਵਿਚ ਰਹਿ ਰਹੇ ਹਨ , ਜਿਨਾਂ ਦੀ ਦੇਖ ਭਾਲ ਕਰਨ ਲਈ ਮੈਂ ਆਪਣੇ ਭਾਣਜੇ ਜੋਵਰ ਰਾਜ ਪੁੱਤਰ ਹਰਭਜਨ ਸਿੰਘ ਵਾਸੀ ਮੈਹਰੋਵਾਲ ਤਹਿ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਆਪਣੇ ਪਿਤਾ ਦੀ ਦੇਖਭਾਲ ਕਰਨ ਲਈ ਆਪਣੇ ਘਰ ਵਿਚ ਰੱਖਿਆ ਸੀ। ਜਿਸਨੂੰ ਮੈਂ ਹਰ ਮਹੀਨੇ ਵਿਦੇਸ਼ ਤੋਂ ਖਰਚਾ ਭੇਜਦੀ ਸੀ ਅਤੇ ਇਹ ਵੀ ਵਿਦੇਸ਼ ਜਾਣ ਦਾ ਕਾਫੀ ਚਾਹਵਾਨ ਸੀ ਪਰ ਪੈਸੇ ਦੀ ਘਾਟ ਹੋਣ ਕਰਕੇ ਇਹ ਵਿਦੇਸ਼ ਨਹੀਂ ਸੀ ਜਾ ਸਕਿਆ। ਜਿਸਨੇ ਮੇਰੇ ਨਰੂੜ ਪਿੰਡ ਵਿਚ ਹੀ ਇੱਕ ਕੁੜੀ ਸਿਮਰਜੀਤ ਕੌਰ ਨਾਮ ਦੀ ਕੁੜੀ ਨਾਲ ਗੱਲ ਬਾਤ ਕਰਕੇ ਉਸਨੂੰ ਆਪਣੇ ਪਿਆਰ ਦੇ ਜਾਲ ਚ ਫਸਾਇਆ ਅਤੇ ਉਸਦੇ ਭਰਾ ਪ੍ਰੀਤਮ ਸਿੰਘ ਨਾਲ ਮਿਲ ਕੇ ਮੇਰੇ ਬੈਂਕ ਖਾਤੇ ਵਿੱਚੋ ਪੰਦਰਾਂ ਲੱਖ ਰੁਪਏ ਅਤੇ ਮੇਰੇ ਪਿਤਾ ਜੀ ਦੇ ਬੈਂਕ ਖਾਤੇ ਵਿੱਚੋ ਚਾਰ ਲੱਖ ਰੁਪਏ ਥੋੜੇ ਥੋੜੇ ਕਰਕੇ ਕੱਢਵਾ ਲਏ । ਜਿਨ੍ਹਾਂ ਵਿਚ ਪੇਟੀਐਮ ਅਤੇ ਏ ਟੀ ਐਮ ਦਾ ਇਸਤੇਮਾਲ ਕੀਤਾ ਹੋਇਆ ਹੈ ਅਤੇ ਇਹਨਾਂ ਸਾਰੀਆਂ ਨੇ ਸ਼ਾਤਿਰ ਤਰੀਕੇ ਨਾਲ ਮੇਰੇ ਘਰ ਵਿਚ ਪਏ ਕਰੀਬ 6500 ਯੂਰੋ ਕਰੀਬ (ਸੱਤ ਲੱਖ ਰੁਪਏ) ਕੱਢ ਲਏ ਫਿਰ ਇਹਨਾਂ ਨੇ ਮੇਰੀਆਂ ਸੋਨੇ ਦੀਆਂ ਦੋ ਚੈਨੀਆ ਇਕ ਸੋਨੇ ਦੀ ਮੁੰਦਰੀ ਅਤੇ ਕੀਮਤੀ ਸੋਨੇ ਦਾ ਸੈੱਟ ਵੀ ਕੱਢ ਲੈ ਗਏ।
ਜਦ ਮੈਂ ਇਹਨਾਂ ਤੋਂ ਆਪਣਾ ਸੋਨਾ ਅਤੇ ਪੈਸੇ ਵਾਪਿਸ ਮੰਗਿਆ ਤੇ ਇਹ ਮੈਨੂੰ ਬਹਾਨਾ ਬਣਾ ਕੇ ਟਾਲ ਮਟੋਲ ਕਰਨ ਲਗਾ ਅਤੇ ਘਰੋਂ ਭੱਜ ਗਿਆ। ਹੁਣ ਇਹ ਜੋਵਰ ਸਿੰਘ ਆਪਣੀਆਂ ਭੈਣਾਂ ਨਾਲ ਮਿਲ ਕੇ ਸੋਸ਼ਲ ਮੀਡਿਆ ਤੋਂ ਫੈਕ ਆਈ ਡੀ ਬਣਾ ਕੇ ਵਿਦੇਸ਼ ਵਿਚ ਬੈਠੇ ਮੇਰੇ ਬੱਚਿਆ ਨੂੰ ਜਾਨੋ ਮਾਰਨ ਦੀਆਂ ਧੱਮਕੀਆਂ ਦੇ ਰਿਹਾ ਹੈ ਜਿਸ ਸਬੰਧੀ ਮੈਂ ਇੱਕ ਸ਼ਿਕਾਇਤ ਐਨ ਆਰ ਆਈ ਸਭਾ (ਪੰਜਾਬ) ਅਤੇ ਐਸ ਐਸ ਪੀ ਜਿਲਾਂ ਕਪੂਰਥਲਾ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ ਜਿਸ ਤੇ ਅਜੇ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵਲੋਂ ਐਨ ਆਰ ਆਇਆ ਨੂੰ ਮੂਰਖ ਬਣਾ ਕੇ ਊਨਾ ਦਾ ਵੋਟਾਂ ਸਮੇਂ ਫਾਇਦਾ ਚੁੱਕਿਆ ਗਿਆ ਹੈ.ਇਸ ਸੰਬੰਧੀ ਜਦ ਫਗਵਾੜਾ ਦੀ ਪਾਂਸਟਾਂ ਪੁਲਿਸ ਚੋਂਕੀ ਨਾਲ ਸੰਪਰਕ ਕੀਤਾ ਤੇ ਸਬ ਇੰਸਪੈਕਟਰ ਵਲੋਂ ਹੁਣ ਤੱਕ ਕੀਤੀ ਕਾਰਵਾਈ ਬਾਰੇ ਜਾਣਕਾਰੀ ਮੰਗੀ ਤੇ ਊਨਾ ਨੇ ਕਿਹਾ ਕਿ ਇਸ ਸੰਬੰਧੀ ਐਨ ਆਰ ਆਈ ਸੁਰਿੰਦਰ ਕੌਰ ਨੂੰ ਚੋਂਕੀ ਬੁਲਾਇਆ ਸੀ ਪਰ ਇਹ ਮੁੜ ਕੇ ਪੁਲਿਸ ਕੋਲ ਨਹੀਂ ਆਏ।