ਬਿਆਸ ਪਿੰਡ ਦੀ ਫਿਰਨੀ ਦਾ ਨਿਰਮਾਣ ਸ਼ੁਰੂ – ਵਿਕਾਸ ਦੀ ਨਵੀਂ ਲਕੀਰ ਖਿੱਚੀ ਗਈ

ਬਿਆਸ ਪਿੰਡ (ਹਰਪ੍ਰੀਤ ਸਿੰਘ ਹੈਪੀ) 23 ਫਰਵਰੀ: ਬਿਆਸ ਪਿੰਡ ਦੀ ਫਿਰਨੀ ਵਾਲੀ ਸੜਕ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਖਸਤਾਹਾਲ ਅਤੇ ਜਰਜਰ ਹਾਲਤ ਵਿੱਚ ਸੀ। ਜਿਸ ਕਾਰਨ ਪਿੰਡ ਵਾਸੀਆਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਰਸਾਤ ਦੇ ਮੌਸਮ ਵਿੱਚ ਹਾਲਾਤ ਬੇਹੱਦ ਨਾਜ਼ੁਕ ਹੋ ਜਾਂਦੇ ਸਨ ਅਤੇ ਦੋਪਹੀਆ ਚਾਲਕ ਸਲਿਪ ਹੋ ਕੇ ਡਿਗਦੇ ਸਨ ਤੇ ਜਖਮੀ ਹੋ ਹਾਦੇ ਸਨ ਤੇ ਆਵਾਜਾਈ ਲਗਭਗ ਠੱਪ ਹੋ ਜਾਂਦੀ ਸੀ।
ਹੁਣ ਭਗਵੰਤ ਮਾਨ ਮੁੱਖ ਮੰਤਰੀ (ਪੰਜਾਬ) ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਆਸ ਪਿੰਡ ਦੀ ਫਿਰਨੀ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ । ਇਹ ਕਦਮ ਪਿੰਡ ਦੇ ਵਿਕਾਸ ਅਤੇ ਤਰੱਕੀ ਵੱਲ ਇਕ ਮਜ਼ਬੂਤ ਪੜਾਅ ਸਾਬਤ ਹੋਵੇਗਾ।
ਨਿਰਮਾਣ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਪਿੰਡ ਵਾਸੀਆਂ ਦੇ ਮਨ ਚ’ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ । ਪਿੰਡ ਨਿਵਾਸੀਆ ਨੇ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਦਾ ਹੱਲ ਹੋਣ ਨਾਲ ਆਵਾਜਾਈ ਸੁਗਮ ਹੋਵੇਗੀ ਅਤੇ ਪਿੰਡ ਦੀ ਤਸਵੀਰ ਬਦਲੇਗੀ।
ਇਸ ਮੌਕੇ ‘ਤੇ ਅਮਰੀਕ ਲਾਲ (ਬਲੋਕ ਪ੍ਰਧਾਨ),
ਸੁਖਬੀਰ ਸਿੰਘ (ਬਲੋਕ ਕੋਆਰਡੀਨੇਟਰ, ਨਸ਼ਾ ਮੁਕਤੀ ਮੋਰਚਾ ਅਤੇ ਸੈਕਟਰੀ, ਬਿਆਸ ਪਿੰਡ), ਚਰਨਜੀਤ ਸਿੰਘ, ਚਰਨਵੀਰ ਸਿੰਘ, ਰਜਿੰਦਰ ਕੁਮਾਰ ਹੈਪੀ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਸਨੀ, ਸੁਨੀਲ ਮਡਾਰ, ਦਲਵਿੰਦਰ ਸਿੰਘ ਮੰਗਾ, ਰਾਕੇਸ਼ ਕੁਮਾਰ, ਸਰਦਾਰਾ ਸਿੰਘ, ਪਰਮਾ ਨੰਦ, ਪਲਵਿੰਦਰ ਸਿੰਘ, ਹਰਮਨ ਸਿੰਘ ਆਦਿ ਮੌਜੂਦ ਸਨ।