Doaba Times

ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ ਜੀ ਦੇ ਪਿਤਾ ਸੇਠ ਮੂਲਰਾਜ ਜੀ ਦੀ ਅੰਤਿਮ ਅਰਦਾਸ ਸਮੇਂ ਸ਼ਰਧਾਂਜਲੀਆਂ ਭੇਟ

  • ਦੱਬੇ ਕੁਚਲੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਲਈ ਹਮੇਸ਼ਾ ਆਵਾਜ ਓਠਾਵਾਗਾ – ਅਵਿਨਾਸ਼ ਚੰਦਰ

ਪੰਜਾਬ/ਜਲੰਧਰ (ਗੁਰਪ੍ਰੀਤ ਸਿੰਘ ਬੱਲ) ਸਾਬਕਾ ਸੰਸਦੀ ਸਕੱਤਰ ਅਵਿਨਾਸ਼ ਚੰਦਰ ਜੀ ਦੇ ਪਿਤਾ ਸੇਠ ਮੂਲ ਰਾਜ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਅੱਜ ਸ੍ਰੀ ਗੁਰੂ ਰਵਿਦਾਸ ਮੰਦਰ ਸਿਧਾਰਥ ਨਗਰ ਬੂਟਾ ਮੰਡੀ ਵਿਖੇ ਅੰਤਿਮ ਅਰਦਾਸ ਸਮੇਂ ਪਾਠਾਂ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਨੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਸਿਆਸੀ ਤੇ ਸਮਾਜ ਸੇਵੀ ਆਗੂਆਂ,ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਤਵੰਤਿਆਂ ਵੱਲੋਂ ਜਿਨ੍ਹਾਂ ਵਿੱਚ ਸੰਤ ਬਾਬਾ ਨਿਰਮਲ ਦਾਸ ਬਾਬੇ ਜੌੜੇ,ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ,ਵਿਧਾਇਕ ਰਾਜਿੰਦਰ ਬੇਰੀ,ਸਾਬਕਾ ਸੀਪੀਐਸ ਕੇਡੀ ਭੰਡਾਰੀ,ਅੈਸ ਆਰ ਲੱਧੜ ਪੰਜਾਬ ਸਰਕਾਰ ਦੇ ਸੇਵਾਮੁਕਤ ਅਧਿਕਾਰੀ,ਅਜੀਤ ਸਿੰਘ ਪੰਨੂ ਡਿਪਟੀ ਕਮਿਸ਼ਨਰ,ਰਾਜਿੰਦਰ ਪਾਲ ਰਾਣਾ ਰੰਧਾਵਾ ਸਾਬਕਾ ਚੇਅਰਮੈਨ,ਬਾਬਾ ਸੁਖਦੇਵ ਸੁੱਖੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨ ਬੱਲਾਂ,ਦਰਸ਼ਨ ਲਾਲ ਜੇਠੂਮਾਜਰਾ,ਅਮਰਜੀਤ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ, ਸੁਰਿੰਦਰ ਮਹੇ ਸਾਬਕਾ ਮੇਅਰ ਜਲੰਧਰ , ਸੇਠ ਸੱਤਪਾਲ ਮੱਲ, ਯੋਗ ਰਾਜ ਹੀਰ ਯੂ ਕੇ,ਦੇਸ ਰਾਜ ਮੱਲ,ਪੀਡੀ ਸ਼ਾਂਤ ਬਸਪਾ ਆਗੂ,ਆਪ ਆਗੂ ਇਕਬਾਲ ਸਿੰਘ ਢੀਂਡਸਾ, ਜਥੇਦਾਰ ਗੁਰਦੀਪ ਸਿੰਘ ਬਾਹੀਆ,ਭਜਨ ਲਾਲ ਚੋਪੜਾ ਅਕਾਲੀ ਆਗੂ,ਅਜੈ ਯਾਦਵ ‘ਆਪਣੀ ਮਿੱਟੀ’ ਸੰਪਾਦਕ, ਆਦਿ ਤੋਂ ਇਲਾਵਾ ਇਲਾਕੇ ਦੇ ਭਾਰੀ ਗਿਣਤੀ ਚ ਪਤਵੰਤਿਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਇਸ ਉਪਰੰਤ ਪਗੜੀ ਦੀ ਰਸਮ ਸਮੇਂ ਸਾਕ ਸਬੰਧੀਆਂ ਤੇ ਰਿਸ਼ਤੇਦਾਰਾਂ ਵੱਲੋਂ ਸੇਠ ਮੂਲ ਰਾਜ ਜੀ ਦੇ ਵੱਡੇ ਸਪੁੱਤਰ ਅਵਿਨਾਸ਼ ਚੰਦਰ ਦੇ ਪਗੜੀ ਬੰਨ੍ਹਣ ਦੀ ਰਸਮ ਕੀਤੀ ਗਈ ।ਅੰਤ ਵਿੱਚ ਅਵਿਨਾਸ਼ ਚੰਦਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ, ਵੱਖ ਵੱਖ ਪਾਰਟੀ ਦੇ ਸਿਆਸੀ ਆਗੂਆਂ,ਅਤੇ ਸਮਾਜ ਸੇਵੀ ਆਗੂਆਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹਨਾ ਦਾ ਪਰਿਵਾਰ ਆਪਣੇ ਪਿਤਾ ਵੱਲੋਂ ਦਰਸਾਏ ਰਸਤੇ ਤੇ ਚਲਦਿਆਂ ਹੋਇਆਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਹੱਕਾਂ ਤੇ ਹਿੱਤਾਂ ਵਾਸਤੇ ਹਮੇਸ਼ਾ ਆਵਾਜ਼ ਬੁਲੰਦ ਕਰਨਗੇ। ਅਤੇ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿਣਗੇ। ਇਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

ਪਾਰਟੀ ਵਰਕਰਾ ਵਲੋ ਕਿਸ਼ਨਗੜ੍ਹ ਵਿਖੇ ਸ਼ਿੰਦਾ ਨਿਜ਼ਾਮਦੀਨਪੁਰ ਨੂੰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦਾ ਜਰਨਲ ਸਕੱਤਰ ਬਨਣ ਤੇ ਸਨਮਾਨਿਤ ਕੀਤਾ ਗਿਆ


ਕਿਸ਼ਨਗੜ੍ਹ (ਗੁਰਪ੍ਰੀਤ ਸਿੰਘ ਬੱਲ) ਅੱਡਾ ਕਿਸ਼ਨਗੜ੍ਹ ਚੌਕ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਸੁਰਿੰਦਰ ਸਿੰਘ ਚਾਹਲ (ਸ਼ਿੰਦਾ ਨਿਜਾਮਦੀਨਪੁਰ) ਨੂੰ ਕਿਸਾਨ ਵਿੰਗ ਦਾ ਜਨਰਲ ਸਕੱਤਰ ਬਣਨ ਤੇ ਜਸਪ੍ਰੀਤ ਸਿੰਘ ਜੱਸਾ, ਰਛਪਾਲ ਸਿੰਘ ਫੁੱਲ ਅਤੇ ਰਵਿੰਦਰ ਸਿੰਘ ਫੁੱਲ ਵੱਲੋਂ ਸਾਝੇ ਤੌਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਇਲਾਕੇ ਦੇ ਪਾਰਟੀ ਵਰਕਰਾ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਗਈ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਰਿੰਦਰ ਸਿੰਘ ਚਾਹਲ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਾਈ ਕਮਾਂਡ ਅਤੇ ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਸਾਨੀ ਵਿੰਗ ਦੀਆਂ ਜੋ ਜ਼ਿੰਮੇਵਾਰੀਆਂ ਮਿਲੀਆਂ ਹਨ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ ਤੇ ਕਿਸਨਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਅਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿਤਾਵਾਂਗੇ।
ਇਸ ਮੌਕੇ ਤੇ ਜਸਪ੍ਰੀਤ ਸਿੰਘ ਜੱਸਾ ਸੰਘਵਾਲ, ਰਵਿੰਦਰ ਸਿੰਘ ਫੁੱਲ, ਜੱਥੇਦਾਰ ਹਰਨਾਮ ਸਿੰਘ, ਰਸ਼ਪਾਲ ਸਿੰਘ ਫੁੱਲ, ਮਾਸਟਰ ਭਾਗ ਰਾਮ, ਸਾਬਕਾ ਪ੍ਰਿਸੀਪਲ ਧਰਮਪਾਲ, ਅਮਰਜੀਤ ਸਿੰਘ, ਗੁਰਦਿਆਲ ਸਿੰਘ ਨਿੱਝਰ, ਲਖਵੀਰ ਸਿੰਘ ਲੱਖੀ, ਸਾਬਕਾ ਸਰਪੰਚ ਮਲਕੀਤ ਸਿੰਘ ਗੋਪਾਲਪੁਰ, ਸਰਪੰਚ ਮਨਦੀਪ ਸਿੰਘ ਮਿੱਕੀ, ਪਲਵਿੰਦਤ ਸਿੰਘ ਤੇਜ਼ਾ, ਨਿਰਮਲ ਸਿੰਘ ਕਾਲਾ ਬੱਕਰਾ,ਸਰਪੰਚ ਜਸਪਾਲ ਸਿੰਘ ਗੋਪਾਲਪੁਰ ਮਲਹਾਰ ਸਿੰਘ, ਨਿੱਕਾ ਗੋਪਾਲਪੁਰ, ਦਲਵੀਰ ਸਿੰਘ, ਹਰਮੇਲ ਸਿੰਘ, ਪਰਗਟ ਸਿੰਘ ਜਰਮਨ ਸਿੰਘ, ਗੁਰਸ਼ਰਨ ਸਿੰਘ, ਵਿਜੇ ਮਡਾਰ, ਅਮਨਦੀਪ ਕੁਮਾਰ ਸੋਨੂੰ, ਰਿੱਕੀ ਸਹੋਤਾ, ਸੁਰਿੰਦਰ ਸਿੰਘ, ਬਿੱਟੂ ਖਾਦੀ, ਚੈਚਲ ਸਿੰਘ ,ਨੰਬਰਦਾਰ ਰਣਜੀਤ ਸਿੰਘ ,ਸਤਿੰਦਰਪਾਲ, ਸੰਤੋਖ ਸਿੰਘ , ਪ੍ਰਦੀਪ ਸਿੰਘ ਫੁੱਲ ,ਬਬਲੂ ਖੱਤਰੀ ਕਰਾੜੀ ,ਦੀਪਕ ਸੋੰਧੀ , ਮਹਿੰਦਰ ਸਿੰਘ , ਮਨਜੀਤ ਸਿੰਘ, ਆਸ਼ੂ, ਹਰਜਿੰਦਰ ਸਿੰਘ ਮੌਜੂਦ ਸਨ।

Doaba Times

ਦਿੱਲੀ ਕਿਸਾਨੀ ਮੋਰਚੇ ਦੀ ਸਾਲਾਨਾ ਵਰ੍ਹੇਗੰਢ ਮਨਾਉਣ ਲਈ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਥਾ ਦਿੱਲੀ ਰਵਾਨਾ


ਕਿਸ਼ਨਗੜ੍ਹ 25ਨਵੰਬਰ( ਗੁਰਪ੍ਰੀਤ ਸਿੰਘ ਬੱਲ) ਦਿੱਲੀ ਮੋਰਚੇ ਦੀ ਸਾਲਾਨਾ ਵਰ੍ਹੇਗੰਢ ਮਨਾਉਣ ਲਈ ਦੋਆਬਾ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਅੱਡਾ ਕਿਸ਼ਨਗੜ੍ਹ ਤੋਂ ਕਿਸਾਨਾਂ ਦਾ ਜਥਾ ਦਿੱਲੀ ਨੂੰ ਰਵਾਨਾ ਹੋਇਆ।
ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਡਟੇ ਹੋਏ ਹਨ।
ਮੋਦੀ ਸਰਕਾਰ ਵੱਲੋਂ ਪਿਛਲੇ ਦਿਨੀਂ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਪਰੰਤੂ ਕਿਸਾਨ ਦਿੱਲੀ ਮੋਰਚੇ ਚ’ ਡਟੇ ਰਹਿਣਗੇ ਜਦ ਤੱਕ ਕੇਂਦਰ ਸਰਕਾਰ ਪਾਰਲੀਮੈਂਟ ਵਿੱਚ ਕਾਨੂੰਨ ਰੱਦ ਨਹੀਂ ਕਰਦੀ ਅਤੇ ਫਸਲਾਂ ਤੇ ਐੱਮ ਐੱਸ ਪੀ ਨੂੰ ਯਕੀਨੀ ਨਹੀਂ ਬਣਾਉਂਦੀ।
ਇਸ ਮੌਕੇ ਤੇ ਚੇਅਰਮੈਨ ਉਂਕਾਰ ਸਿੰਘ ਦੌਲਤਪੁਰ,ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ,ਜਨਰਲ ਸਕੱਤਰ ਦਵਿੰਦਰ ਸਿੰਘ ਮਿੰਟਾ,ਬਿੱਲੂ ਲੰਬਰਦਾਰ ਸੰਘਵਾਲ,ਗਿਆਨ ਸਿੰਘ ਸਮਸਤਪੁਰ,ਜਸਕਰਨ ਸਿੰਘ ਸਮਸਤਪੁਰ,ਹਰਜੀਤ ਸਿੰਘ ਦੂਹੜੇ,ਗੁਰਦੇਵ ਸਿੰਘ ਸਮਸਤਪੁਰ,ਮਲਕੀਤ ਸਿੰਘ ਸਮਸਤਪੁਰ,ਤਿਲਕ ਰਾਜ ਕਾਲਾ ਬੱਕਰਾ,ਬਲਵਿੰਦਰ ਸਿੰਘ ਸਰਮਸਤਪੁਰ,ਗੁਰਪ੍ਰੀਤ ਸਿੰਘ ਗੋਪੀ ਵਡਾਲਾ,ਨਿਰਮਲ ਸਿੰਘ ਕਾਲਾ ਬੱਕਰਾ,ਗੁਰਪ੍ਰੀਤ ਸਿੰਘ ਡੀਂਗਰੀਆਂ,ਰਣਜੀਤ ਸਿੰਘ ਸੰਘਵਾਲ,ਰਜੇਸ਼ ਕੁਮਾਰ ਸੰਘਵਾਲ,ਹਰਵਿੰਦਰਪਾਲ ਸਿੰਘ ਡੱਲੀ,ਬਲਜੀਤ ਸਿੰਘ ਕਰਾੜੀ ਮੌਜੂਦ ਸਨ।

Doaba Times

ਡੇਰਾ ਸੱਚਖੰਡ ਬੱਲਾਂ ਵਿਖੇ ਇਤਿਹਾਸਕ ਸਾਂਝੀਵਾਲਤਾ ਯਾਤਰਾ ਦਾ ਪੁੱਜਣ ਤੇ ਨਿੱਘਾ ਸਵਾਗਤ

ਫੋਟੋ ਕੈਪਸ਼ਨ: ਡੇਰਾ ਸੱਚਖੰਡ ਬੱਲਾਂ ਵਿਖੇ ਇਤਿਹਾਸਕ ਸਾਂਝੀਵਾਲਤਾ ਯਾਤਰਾ ਪਹੁੰਚਣ ਤੇ ਯਾਤਰਾ ਚ ਸ਼ਾਮਲ ਸੰਤ ਮਹਾਪੁਰਸ਼ਾਂ ਅਤੇ ਆਗੂਆਂ ਨੂੰ ਸਨਮਾਨਿਤ ਕਰਨ ਮੌਕੇ ਸੰਤ ਨਿਰੰਜਣ ਦਾਸ ਜੀ ਮਹਾਰਾਜ

ਕਿਸ਼ਨਗੜ੍ਹ 24 ਨਵੰਬਰ (ਗੁਰਪ੍ਰੀਤ ਸਿੰਘ )ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਵਿਖੇ ਇਤਿਹਾਸਕ ਸਾਂਝੀਵਾਲਤਾ ਯਾਤਰਾ ਦਾ ਡੇਰੇ ਵਿਖੇ ਪਹੁੰਚਣ ਤੇ ਸ਼ੋਭਾ ਯਾਤਰਾ ਦਾ ਸਤਿਗੁਰੂ ਰਵਿਦਾਸਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਯੂਪੀ ਤੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਡੇਰੇ ਚ ਹਾਜ਼ਰੀ ਸੰਗਤਾਂ ਤੇ ਸੇਵਾਦਾਰਾਂ ਵੱਲੋਂ ਨਿੱਘਾ ਸਵਾਗਤ ਕਰਦਿਆਂ ਸ਼ੋਭਾ ਯਾਤਰਾ ਚ ਆਏ ਸੰਤ ਮਹਾਂਪੁਰਸ਼ਾਂ ਨੂੰ ਜੀ ਆਇਆਂ ਵਰਨਣਯੋਗ ਹੈ ਕਿ ਉਕਤ ਇਤਿਹਾਸਕ ਸਾਂਝੀਵਾਲਤਾ ਯਾਤਰਾ 19 ਨਵੰਬਰ ਸ਼ੁੱਕਰਵਾਰ ਨੂੰ ਸੰਤ ਮੀਰਾ ਬਾਈ ਜੀ ਦੇ ਜਨਮ ਅਸਥਾਨ ਮੇੜਤਾ (ਰਾਜਸਥਾਨ) ਤੋਂ ਸ਼ੁਰੂ ਹੋਈ ਜੋ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਤਿਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਪਸਾਰ ਨਾਲ ਜੁੜੇ ਡੇਰਿਆਂ ਤੋਂ ਹੁੰਦੀ ਹੋਈ 29 ਨਵੰਬਰ ਦਿਨ ਸੋਮਵਾਰ ਨੂੰ ਸਤਿਗੁਰੂ ਰਵਿਦਾਸ ਮੰਦਰ ਸੱਚਖੰਡ ਚੱਕ ਹਕੀਮ ਫਗਵਾੜਾ( ਕਪੂਰਥਲਾ) ਵਿਖੇ ਸਮਾਪਤ ਹੋਵੇਗੀ ਇਤਿਹਾਸਕ ਯਾਤਰਾ ਚ ਸ੍ਰੀ ਗੁਰੂ ਰਵਿਦਾਸ ਭਜਨ ਮੰਡਲੀ ਬੇਗਮਪੁਰਾ( ਹਰਿਆਣਾ) ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਸੰਤ ਮੀਰਾ ਬਾਈ ਜੀ ਦੇ ਜੀਵਨ ਮਹਿਮਾ ਤੇ ਆਧਾਰਤ ਗੁਣਗਾਣ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਉਕਤ ਇਤਿਹਾਸਕ ਯਾਤਰਾ ਚ ਸਤਿਗੁਰ ਰਵਿਦਾਸ ਜੀ ਮਹਾਰਾਜ ਅਤੇ ਸੰਤ ਮੀਰਾ ਬਾਈ ਜੀ ਦੀਆਂ ਪਾਵਨ ਨਿਸ਼ਾਨੀਆਂ ਸ੍ਰੀ ਗੁਰੂ ਰਵਿਦਾਸ ਦੀਪ ਗ੍ਰੰਥ ਅਤੇ ਆਦਿ ਨਿਸ਼ਾਨੀਆਂ ਵਿਸ਼ੇਸ਼ ਤੌਰ ਤੇ ਸੁਸ਼ੋਭਤ ਸਨ।ਇਸ ਮੌਕੇ ਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਸੰਤ ਮਹਾਂਪੁਰਸ਼ਾਂ, ਆਗੂਆਂ ਅਤੇ ਪਤਵੰਤੇ ਸੱਜਣਾਂ ਨੂੰ ਸੰਤ ਨਿਰੰਜਨ ਦਾਸ ਜੀ ਅਤੇ ਟਰੱਸਟੀ ਮੈਂਬਰਾਂ ਵੱਲੋਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਕੈਬਨਿਟ ਮੰਤਰੀ ਸੋਮ ਪ੍ਰਕਾਸ਼, ਵਿਜੈ ਪਾਲ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਲੁਧਿਆਣਾ, ਮਹੰਤ ਪਰਸ਼ੋਤਮ ਲਾਲ ਗੱਦੀਨਸ਼ੀਨ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਸੱਚਖੰਡ ਫਗਵਾੜਾ ਕਪੂਰਥਲਾ,ਸੰਤ ਲੇਖ ਰਾਜ ਨੂਰਪੁਰ ਵਾਲੇ ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਬੀਰੇਂਦਰ ਦਾਸ ਬੱਬੂ, ਧਰਮਵੀਰ ,ਅਮਨਦੀਪ ਹੀਰ ,ਸਤੀਸ਼ ਕੁਮਾਰ ਆਦਿ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।

Doaba Times

Next

ਦਾਦੀ ਤੇ ਮਾਤਾ ਦੀ ਮੌਤ ਤੇ ਪੱਤਰਕਾਰ ਗੁਰਦੀਪ ਨਾਲ ਦੁੱਖ ਦਾ ਪ੍ਰਗਟਾਵਾ

  • ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 28 ਨੂੰ

ਪੰਜਾਬ/ਕਿਸ਼ਨਗੜ(ਗੁਰਪ੍ਰੀਤ ਸਿੰਘ ਬੱਲ) : ਪਿਛਲੇ ਦਿਨੀਂ ਦੁਆਬਾ ਨਿੳੂਜ਼ ਚੈਨਲ ਤੇ ਅੱਜ ਦੀ ਆਵਾਜ਼ ਦੇ ਪੱਤਰਕਾਰ ਗੁਰਦੀਪ ਸਿੰਘ ਵਾਸੀ ਕਿਸ਼ਨਗਡ਼੍ਹ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਸੀ ਜਦੋਂ ਉਨ੍ਹਾਂ ਦੀ ਮਾਤਾ ਨਛੱਤਰ ਕੌਰ ਤੇ ਦਾਦੀ ਧੰਨ ਕੌਰ ਦੀ ਮੌਤ ਹੋ ਗਈ ਸੀ ।ਇਸ ਮੌਕੇ ਤੇ ਗੁਰਦੀਪ ਦੇ ਪਿਤਾ ਸੋਢੀ ਰਾਮ ਤੇ ਚਾਚਾ ਹਰਭਜਨ ਰਾਮ ਨਾਲ ਦੁੱਖ ਪ੍ਰਗਟ ਕਰਨ ਲਈ ਸ : ਅਵਤਾਰ ਸਿੰਘ ਜ. ਸਕੱਤਰ ਪੰਜਾਬ ਸ਼੍ਰੋਮਣੀ ਸ਼ਹੀਦ ਸੰਗਤ ਸਿੰਘ ਵੈੱਲਫੇਅਰ ਸੁਸਾਇਟੀ ਪੰਜਾਬ ਅਤੇ ਬਾਬਾ ਸੁਖਦੇਵ ਸੁੱਖੀ ਸਾਬਕਾ ਸਰਪੰਚ ਤੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨ ਬੱਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ।ਉਨ੍ਹਾਂ ਨੇ ਕਿਹਾ ਹੈ ਕਿ ਪਰਿਵਾਰ ਦੇ ਦੋ ਮੈਂਬਰਾਂ ਦੇ ਅਚਾਨਕ ਤੁਰ ਜਾਣ ਕਾਰਨ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਾਫਲੇ ਚੋ ਵਿਛੜੀਆਂ ਰੂਹਾਂ ਦੀ ਅੰਤਮ ਅਰਦਾਸ ਤੇ ਪਾਠ ਦਾ ਭੋਗ 28 ਤਰੀਕ ਨੂੰ ਪਿੰਡ ਕਿਸ਼ਨਗੜ੍ਹ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ 12 ਤੋਂ 2 ਵਜੇ ਹੋਵੇਗੀ । ਇਸ ਮੌਕੇ ਤੇ ਇਲਾਕੇ ਦੇ ਪਤਵੰਤਿਆਂ , ਸਿਆਸੀ ਆਗੂਆਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਦਾਦੀ ਧੰਨ ਕੌਰ ਤੇ ਮਾਤਾ ਨਛੱਤਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ ।

Doaba Times

ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਸੱਤਵੇਂ ਦਿਨ ਅੱਖਾਂ ਦੇ ਆਪ੍ਰੇਸ਼ਨ ਜਾਰੀ

ਜਲੰਧਰ/ਕਿਸ਼ਨਗੜ(ਗੁਰਪ੍ਰੀਤ ਸਿੰਘ ਬੱਲ) ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ (ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ) ਦੀ ਸਰਪ੍ਰਸਤੀ ਹੇਠ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਸੁੱਚਾ ਸਿੰਘ ਬੇਗਲ (ਯੂ.ਕੇ) ਵਾਲਿਆਂ ਦੇ ਸਮੂਹ ਪਰਿਵਾਰ ਵਲੋਂ ਹਰੇਕ ਸਾਲ ਦੀ ਤਰ੍ਹਾਂ ਕਰਵਾਇਆ ਗਿਆ।

ਪਿਛਲੇ ਸੱਤ ਦਿਨਾਂ ਤੋਂ ਹਰ ਰੋਜ਼ 50 ਮਰੀਜ਼ਾਂ ਦੇ ਬਿਨਾਂ ਟਾਂਕਾ ਬਿਨਾਂ ਚੀਰਾਂ, ਬਿਨਾਂ ਟਾਂਕਾ ਸਫ਼ਲ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਅਤੇ ਅੱਜ ਤੱਕ 350 ਮਰੀਜਾ ਦੇ ਲੈਜ਼ ਪਾਏ ਜਾ ਚੁੱਕੇ ਹਨ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਸਮਾਜ ਸੇਵੀ ਬੇਗਲ ਪਰਿਵਾਰ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆ ਆਖਿਆ ਕਿ ਵਾਹਿਗੁਰੂ ਦੀ ਜਿਹਨਾਂ ਪਰਿਵਾਰਾਂ ‘ਤੇ ਅਪਾਰ ਕਿਰਪਾ ਹੈ ਉਹਨਾਂ ਨੂੰ ਬੇਗਲ ਪਰਿਵਾਰ ਤੋਂ ਸੇਧ ਲੈ ਕੇ ਸਮਾਜ ਸੇਵਾ ‘ਚ ਆਪਣਾ ਬਣਦਾ ਯੋਗਦਾਨ ਪਾ ਕੇ ਮਾਨਵਤਾ ਦਾ ਭਲਾ ਕਰਨਾ ਚਾਹੀਦਾ ਹੈ।

ਇਸ ਮੌਕੇ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਕਿਹਾ ਕਿ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਅਤੇ ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਹਰ ਸਮੇਂ ਮਾਨਵਤਾ ਦੇ ਭਲੇ ਦੇ ਕਾਰਜ ਨਿਰੰਤਰ ਜਾਰੀ ਹਨ ਜਿਵੇਂ ਕੋਰੋਨਾ ਮਹਾਂਮਾਰੀ ਦੌਰਾਨ ਸੰਤ ਬਾਬਾ ਨਿਰਮਲ ਦਾਸ ਜੀ ਵਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਘਰ-ਘਰ ਜਾ ਕੇ ਰਾਸ਼ਨ ਵੰਡਿਆ ਅਤੇ ਪਿਛਲੇ ਸਾਲ ਵੀ ਬਹੁਤ ਵੱਡਾ ਕਈ ਦਿਨ ਚੱਲਣ ਵਾਲਾ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈੰਪ ਲਗਾਇਆ ਸੀ। ਉਸੇ ਲੜੀ ਤਹਿਤ ਇਸ ਸਾਲ ਵੀ ਸੈਂਕੜੇ ਜ਼ਰੂਰਤਮੰਦ ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾ ਰਹੇ ਹਨ ,ਜੋ ਬਹੁਤ ਹੀ ਮਹਾਨ ਕਾਰਜ ਹੈ। ਇਸ ਮੌਕੇ ਤੇ ਸ.ਸੁੱਚਾ ਸਿੰਘ ਬੇਗਲ, ਡਾ਼ ਜਸਵੰਤ ਸਿੰਘ ਸੋਹਲ, ਸੁਖਦੇਵ ਸੁੱਖੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ , ਬੀਬੀ ਅਮਰ ਕੌਰ, ਬੀਬੀ ਪ੍ਰਕਾਸ਼ ਕੌਰ, ਰਮੇਸ਼ ਸਿੰਘ ਭੱਟੀ, ਰੇਸ਼ਮ ਸਿੰਘ, ਰਾਜ ਕੁਮਾਰ ਡੋਗਰ, ਜਸਵਿੰਦਰ ਸਿੰਘ ,ਪ੍ਰਿੰਸੀਪਲ ਪਰਮਜੀਤ ਜੱਸਲ, ਪੀ ਡੀ ਐਮ ਐਸ ਹਸਪਤਾਲ ਦਾ ਪੂਰਾ ਸਟਾਫ਼, ਸੇਵਾਦਾਰ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।

Doaba Times

ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਲੱਡੂ ਵੰਡ ਖੁਸ਼ੀ ਜ਼ਾਹਿਰ ਕੀਤੀ

ਕਿਸ਼ਨਗੜ ਅੱਡੇ ਵਿਚ ਕੇਲੇ ਵੰਡਦੇ ਹੋਏ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਮਾਰਕਿਟ ਕਮੇਟੀ ਜਲੰਧਰ ਵਾਇਸ ਪ੍ਰਧਾਨ ਪਰਦੀਪ ਕੁਮਾਰ ਦੀਪਾ, ਨੰਬਰਦਾਰ ਜਤਿੰਦਰਪਾਲ ਸਿੰਘ ਢਿੱਲੋਂ ਦੁੱਗਰੀ ਮਾਰਕਿਟ ਕਮੇਟੀ ਮੈਂਬਰ ਤੇ ਸਮੂਹ ਕਿਸਾਨ।


Jalandhar(Gurpreet Singh Bal)ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਕੀਤੇ ਗਏ ਐਲਾਨ ਤੇ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਕਿਸ਼ਨਗੜ੍ਹ ਵਿਖੇ ਇਲਾਕੇ ਵਿੱਚ ਲੱਡੂ ਵੰਡ ਖੁਸ਼ੀ ਜ਼ਾਹਰ ਕੀਤੀ ਗਈ ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮੂਹ ਇਲਾਕੇ ਦੇ ਕਿਸਾਨਾ ਤੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਬਿੱਲ ਰੱਦ ਕਰਨ ਦੇ ਐਲਾਨ ਸਬੰਧੀ ਲੱਡੂ ਵੰਡ ਖੁਸ਼ੀ ਜ਼ਾਹਿਰ ਕੀਤੀ।
ਇਸ ਮੌਕੇ ਤੇ ਵਾਹਨ ਚਾਲਕਾਂ ਵੱਲੋਂ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾ ਕੇ ਕਿਸਾਨਾਂ ਦਾ ਉਤਸ਼ਾਹ ਵਧਾਇਆ ਗਿਆ ।
ਇਸ ਮੌਕੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਵੱਲੋਂ ਗੱਲਬਾਤ ਕਰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਜਦ ਤੱਕ ਫਸਲਾਂ ਤੇ ਐੱਮ ਐੱਸ ਪੀ ਸਰਕਾਰ ਵਲੋਂ ਲਿਖਤੀ ਰੂਪ ਚ ਨਹੀਂ ਦਿੱਤੀ ਜਾਦੀ ਉਦੋਂ ਤੱਕ ਦਿੱਲੀ ਮੋਰਚਾ ਇਸੇ ਤਰਾਂ ਜਾਰੀ ਰਹੇਗਾ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਭਲਵੰਤ ਸਿੰਘ ਰੰਧਾਵਾ, ਬਲਜਿੰਦਰਜੀਤ ਸਿੰਘ, ਦਿਲਬਾਗ ਸਿੰਘ ਤਲਵੰਡੀ ਭੀਲਾ, ਦਲਜੀਤ ਸਿੰਘ ਧੋਗੜੀ, ਦਲਵੀਰ ਸਿੰਘ ਭੋਗਲ, ਕੇਵਲ ਸਿੰਘ ਸੱਤੋਵਾਲੀ, ਗੁਰਮੱਖ ਸਿੰਘ ਸੱਤੋਵਾਲੀ, ਜਸਕਰਨ ਸਿੰਘ ਜੱਸਾ ਜੱਫਲਾਂ, ਗੁਰਬਖਸ਼ ਸਿੰਘ ਨੌਗੱਜਾ, ਹਰਜਿੰਦਰ ਸਿੰਘ ਜੋਧਾ, ਮੱਖਣ ਸਿੰਘ ਰਹੀਮਪੁਰ,ਸਾਬੀ ਰੰਧਾਵਾ, ਹਰਜੀਤ ਸਿੰਘ ਦਾਸੂਪੁਰ ਤੇ ਇਲਾਕੇ ਦੇ ਸਮੂਹ ਕਿਸਾਨ ਮੌਜੂਦ ਸਨ।

Doaba Times

ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਦੇ ਐਲਾਨ ਤੇ ਕਿਸ਼ਨਗੜ੍ਹ ਅੱਡਾ ਦਫਤਰ ਵਿਖੇ ਮੁਬਾਰਕਾਂ ਦਿੱਤੀਆਂ ਗਈਆਂ 

ਜਲੰਧਰ(ਗੁਰਪ੍ਰੀਤ ਸਿੰਘ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫਤਰ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਨਾਲ ਦੀ ਨਾਲ ਜੋ ਗੁਰੂ ਨਾਨਕ ਦੀ ਸੱਚੀ ਕਿਰਤ ਖੇਤੀ ਦੇ ਕਾਲੇ ਕਨੂੰਨ ਸੈਂਟਰ ਸਰਕਾਰ ਦੁਆਰਾ ਬਣਾਏ ਗਏ ਸਨ ਭਾਰਤ ਸਰਕਾਰ ਵੱਲੋਂ ਇਹ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਸੰਦਰਭ ਵਿੱਚ ਕਮੇਟੀ ਵੱਲੋਂ ਦੱਸਿਆ ਗਿਆ ਕੇ ਬੇਸ਼ੱਕ ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਪਰ ਜਦੋਂ ਤੱਕ ਨੋਟੀਫੀਕੇਸ਼ਨ ਜਾਰੀ ਨਹੀਂ ਹੁੰਦਾ ਅਤੇ ਸੰਸਦ ਵਿਚ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸੰਘਰਸ਼ ਦੌਰਾਨ ਕਿਸਾਨਾਂ ਤੇ ਕੀਤੇ ਗਏ ਪਰਚੇ ਰੱਦ ਨਹੀਂ ਕੀਤੇ ਜਾਂਦੇ ਬਿਜਲੀ ਬਿੱਲ ਰੱਦ ਨਹੀਂ ਕੀਤੇ ਜਾਂਦੇ ਅਤੇ ਐਮ ਐਸ ਪੀ ਤੇ ਗਾਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਸੰਯੁਕਤ ਮੋਰਚੇ ਦੀ ਕਾਲ ਮੁਤਾਬਿਕ ਸੰਘਰਸ਼ ਇੰਨਵਿੰਨ ਚਲਦਾ ਰਹੇਗਾ ਅਤੇ ਦਿੱਲੀ ਦੀਆਂ ਬਰੂਹਾਂ ਤੇ ਇਸੇ ਤਰ੍ਹਾਂ ਮੋਰਚੇ ਲੱਗੇ ਰਹਿਣਗੇ ਅਤੇ ਕਮੇਟੀ ਦੇ ਸਮੂਹ ਮੈਂਬਰ ਇਸ ਖਬਰ ਤੋਂ ਬਾਅਦ ਜਥੇ ਦੇ ਰੂਪ ਵਿਚ ਸਿੰਘੂ ਬਾਰਡਰ ਲਈ ਰਵਾਨਾ ਹੋਏ ਇਸ ਮੋਕੇ ਚੇਅਰਮੈਨ ਓਂਕਾਰ ਸਿੰਘ ਦੌਲਤਪੁਰ,ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਫਰੀਦਪੁਰ, ਸੁਖਜਿੰਦਰ ਸਿੰਘ ਮੰਡ, ਰਾਜਵਿੰਦਰ ਸਿੰਘ ਧਾਲੀਵਾਲ, ਲਾਲਾ ਰਣੀ ਭੱਟੀ, ਗੁਰਪ੍ਰੀਤ ਸਿੰਘ ਡੀਂਗਰੀਆਂ, ਗੁਰਵਿੰਦਰ ਸਿੰਘ ਸੀਤਲਪੁਰ, ਰਾਜੇਸ਼ ਕੁਮਾਰ ਸਰਮਸਤਪੁਰ, ਬਿੱਲੂ ਲੰਬੜਦਾਰ ਸੰਘਵਾਲ, ਲਵਲੀ ਕੁਪੁਰ, ਰਾਜਾ ਜੱਲੋਵਾਲ, ਹਰਜੀਤ ਸਿੰਘ ਸਿੰਘਪੁਰ, ਜੁਗਰਾਜ ਸਿੰਘ ਮਦਾਰਾਂ, ਮਨਜਿੰਦਰ ਸਿੰਘ, ਕੁਲਵੰਤ ਸਿੰਘ ਕਾਂਤਾ, ਜਗਜੀਤ ਸਿੰਘ ਜੱਗੀ, ਸੰਦੀਪ ਸਿੰਘ ਕਾਲਾ ਬੱਕਰਾ , ਬਲਜੀਤ ਸਿੰਘ ਮਦਾਰਾਂ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

Doaba Times

ਆਪ ਪਾਰਟੀ ਦਾ ਦਫ਼ਤਰ ਇੰਚਾਰਜ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ

* ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਵਿੱਚ ਪਹਿਲ ਤੇ ਖੜ੍ਹਾ ਹੈ ਅਤੇ ਹਮੇਸ਼ਾ ਖੜ੍ਹਾ ਰਹੇਗਾ
ਜਲੰਧਰ(ਸੁਰਜੀਤ ਪਾਲ)ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਦਫਤਰ ਇੰਚਾਰਜ ਸੁਖਵਿੰਦਰ ਸਿੰਘ ਧੀਮਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਦੇ ਯਤਨਾਂ ਸਦਕਾ ਅਤੇ ਤੇਜਿੰਦਰ ਸਿੰਘ ਮਿੱਡੂਖੇੜਾ ਦੇ ਪ੍ਰੇਰਨਾ ਸਦਕਾ ਕਈ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਅਕਾਲੀ ਆਗੂਆਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਅਤੇ ਪਾਰਟੀ ਵਿਚ ਨਿੱਘਾ ਸੁਆਗਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਤੋਂ ਹਜ਼ਾਰਾਂ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੋਣ ਕਾਰਨ ਪਾਰਟੀ ਵਰਕਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਇਸ ਗੱਲ ਦਾ ਖੁਲਾਸਾ ਆਪ ਪਾਰਟੀ ਦੇ ਦਫ਼ਤਰ ਇੰਚਾਰਜ ਸੁਖਵਿੰਦਰ ਸਿੰਘ ਧੀਮਾਨ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਾਰੇ ਨਵੇਂ ਮੈਂਬਰਾਂ ਨੂੰ ਜੀ ਆਇਆਂ ਆਖਿਆ। ਅਤੇ ਪਾਰਟੀ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਵਾਇਆ।।ਇਸ ਮੌਕੇ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਪੂਰਨ ਸੁਣਵਾਈ ਕੀਤੀ ਜਾਵੇਗੀ। ਅਤੇ ਪਾਰਟੀ ਵੱਲੋਂ ਬਣਦਾ ਪੂਰਾ ਯੋਗਦਾਨ ਪਾਇਆ ਜਾਵੇਗਾ। ਉੱਥੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਸਟੈਂਡ ਨਹੀਂ ਹੈ। ਪੰਜਾਬ ਦੇ ਲੋਕ 2022 ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਅਤੇ ਬਣਾਉਣਗੇ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਲਈ ਹਮੇਸ਼ਾਂ ਸੁੱਖ ਸਹੂਲਤਾਂ ਦੇਣ ਵਿੱਚ ਪਹਿਲ ਤੇ ਖੜ੍ਹਾ ਹੈ ਅਤੇ ਹਮੇਸ਼ਾਂ ਖੜ੍ਹਾ ਰਹੇਗਾ।

ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀਆਂ ਆਸਾਂ ਉੱਤੇ ਖਰੀ ਉਤਰੇਗੀ
ਦਵਿੰਦਰ ਸਿੰਘ ਬੀਹਲਾ


ਐਨ.ਆਰ.ਆਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਚਿਹਰਾ ਲੋਕਾਂ ਸਾਹਮਣੇ ਆ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਨਿਰਾਸ਼ਾ ਦਾ ਆਲਮ ਸੀ। ਕਿਉਂਕਿ ਆਪ ਦੇ ਆਗੂ ਹਮੇਸ਼ਾਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਨਿਰਾਸ਼ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਇੱਕ ਅਜਿਹੇ ਇਨਸਾਨ ਹਨ, ਉਨ੍ਹਾਂ ਵੱਲੋਂ ਜੋ ਕਿਹਾ ਗਿਆ ਹੈ ਉਹ ਕਰਕੇ ਦਿਖਾਇਆ ਹੈ। ਅਤੇ ਲੋਕਾਂ ਦੀਆਂ ਸੁੱਖ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਆਮ ਲੋਕਾਂ ਤਕ ਪਹੁੰਚਾਉਣ ਲਈ ਸਮਰੱਥ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਤਹਿ ਦਿਲੋਂ ਸਵਾਗਤ ਹੈ। ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਹ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਕੰਮ ਕਰਨਗੇ। ਅਤੇ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹੱਥ ਹੋਰ ਮਜ਼ਬੂਤ ਕਰਨਗੇ।

Doaba Times

ਪਿੰਡ ਈਸਪੁਰ ਵਿਖੇ ਸ਼ਰਧਾਪੂਰਵਕ ਸਜਾਇਆ ਗਿਆ ਨਗਰ ਕੀਰਤਨ

*ਨਗਰ ਕੀਰਤਨ ਵਿੱਚ ਲਗਾਏ ਗਏ ਕਿਸਾਨੀ ਝੰਡੇ

ਜਲੰਧਰ (ਗੁਰਪ੍ਰੀਤ ਸਿੰਘ ਬੱਲ) ਪਿੰਡ ਈਸਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਵਿਚ ਜਿੱਥੇ ਫੁੱਲਾਂ ਨਾਲ ਪਾਲਕੀ ਸਜਾਈ ਗਈ ਖਾਲਸਾਈ ਝੰਡੇ ਲਗਾਏ ਗਏ ਓਥੇ ਨਾਲ ਦੀ ਨਾਲ ਕਿਸਾਨੀ ਝੰਡੇ ਵੀ ਲਗਾਏ ਗਏ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਤੋਂ ਯੂਥ ਵਿੰਗ ਦੇ ਪ੍ਰਧਾਨ ਸਰਪੰਚ ਰਾਜਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕੇ ਅਰਦਾਸ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਈਸਪੁਰ ਤੋਂ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਫਿਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਕਮੇਟੀ ਵੱਲੋਂ ਫਲ ਫਰੂਟ ਦਾ ਲੰਗਰ ਵਰਤਾਇਆ ਗਿਆ। ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਦੁੱਧ ਮਠਿਆਈਆਂ ਦਾ ਲੰਗਰ ਲਗਾਇਆ ਗਿਆ ਅਤੇ ਅੰਤ ਵਿੱਚ ਗੁਰਬਾਣੀ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਦੁਬਾਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਅਤੇ ਗੁਰੂ ਕਾ ਲੰਗਰ ਛੱਕਿਆ ਪੂਰੇ ਨਗਰ ਕੀਰਤਨ ਦੀ ਖਾਸ ਗੱਲ ਇਹ ਰਹੀ ਕਿ ਨਗਰ ਕੀਰਤਨ ਦੌਰਾਨ ਕਿਸਾਨੀ ਝੰਡੇ ਲਗਾਏ ਗਏ ਦੋਆਬਾ ਕਿਸਾਨ ਸੰਘਰਸ਼ ਕਮੇਟੀ ਜਲੰਧਰ ਪੰਜਾਬ ਦੇ ਨੌਜਵਾਨ ਵਲੰਟੀਅਰਾਂ ਵੱਲੋਂ ਕਿਸਾਨ ਏਕਤਾ ਦੇ ਨਾਅਰੇ ਵੀ ਲਗਾਏ ਗਏ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਵਿੱਚ ਕਿਸਾਨ ਮੋਰਚੇ ਦਾ ਪੂਰਾ ਸਾਥ ਦੇਣ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਲੰਬੜਦਾਰ, ਅਵਤਾਰ ਸਿੰਘ, ਕਰਨੈਲ ਸਿੰਘ ,ਬਲਵਿੰਦਰ ਸਿੰਘ ,ਕੁਲਵਿੰਦਰ ਸਿੰਘ,ਹਰਨੇਕ ਸਿੰਘ,ਦਿਲਬਾਗ ਸਿੰਘ, ਮਹਿੰਗਾ ਸਿੰਘ, ਬਲਬੀਰ ਸਿੰਘ,ਪ੍ਕਾਸ ਸਿੰਘ ,ਅਜੈਬ ਸਿੰਘ ,ਕਰਮਜੀਤ ਸਿੰਘ, ਪਾਲਾ ਈਸਪੁਰ, ਸੰਦੀਪ ਸਿੰਘ, ਉਪਿੰਦਰ ਸਿੰਘ, ਜਗਦੀਪ ਸਿੰਘ , ਗੋਰਾ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ ਕਾਕਾ,ਪਵਨਦੀਪ, ਕਰਮਬੀਰ ,ਗੋਪੀ,ਅਮਿ੍ਤ ਆਦਿ ਹਾਜ਼ਰ ਸਨ।