Doaba Times

ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖੇਤੀਬਾੜੀ ਮਾਹਿਰਾ ਵਲੋਂ ਨਿਖਿਲ ਖਾਦ ਸਟੋਰ ਕਿਸ਼ਨਗੜ ਚ’ ਕਿਸਾਨਾਂ ਲਈ ਕੈੰਪ ਲਗਾਇਆ

  • *ਕੈਂਪ ਦੌਰਾਨ ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰੋਡਕਟਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਿਸ ਵਿੱਚ ਜ਼ਮੀਰ, ਕਸਟੋਡਿਆ, ਸਿਗਾਲਿਤ ।
    ਜਲੰਧਰ (ਗੁਰਪ੍ਰੀਤ ਬੱਲ) ਨਿਖਿਲ ਫ਼ੀਡ ਸਟੋਰ ਕਿਸ਼ਨਗਡ਼੍ਹ ਵਿਖੇ ਖੇਤੀਬਾੜੀ ਮਾਹਿਰ ਸਚਿਨ ਗੁਪਤਾ (ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ) ਦੁਆਰਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀਆਂ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰੋਡਕਟਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਿਸ ਵਿੱਚ ਜ਼ਮੀਰ, ਕਸਟੋਡਿਆ, ਸਿਗਾਲਿਤ ਤੇ ਹੋਰ ਕਿਸਾਨੀ ਪ੍ਰੋਡਕਟਸ ਸਨ।
    ਇਸ ਮੌਕੇ ਤੇ ਪੱਤਾ ਲਪੇਟ ਤੇ ਫਲਾਈਟ ਸ਼ੀਟ ਝੋਨੇ ਦੀਆਂ ਹੋਰ ਬਿਮਾਰੀਆ ਤੋਂ ਬਚਾਅ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ,ਇਸ ਕੈਂਪ ਦੌਰਾਨ ਕਿਸਾਨਾਂ ਨਾਲ ਉਨ੍ਹਾਂ ਦੀਆਂ ਖੇਤੀਬਾਡ਼ੀ ਸਬੰਧੀ ਸਮੱਸਿਆਵਾਂ ਸਬੰਧੀ ਜਾਣਕਾਰੀ ਲੈ ਕੇ ਉਸ ਦੇ ਹੱਲ ਸਬੰਧੀ ਗੱਲਬਾਤ ਕੀਤੀ ਗਈ,ਇਸ ਦੌਰਾਨ ਕਿਸਾਨਾਂ ਦੇ ਪ੍ਰਸ਼ਨਾਂ ਦੇ ਉੱਤਰ ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖੇਤੀਬਾੜੀ ਮਾਹਿਰ ਸਚਿਨ ਗੁਪਤਾ ਜੀ ਦੁਆਰਾ ਦਿੱਤੇ ਗਏ।
    ਇਸ ਕੈਂਪ ਵਿੱਚ ਇਲਾਕੇ ਦੇ ਕਿਸਾਨ ਪਹੁੰਚੇ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਗੱਲਬਾਤ ਕੀਤੀ ਤੇ ਖੇਤੀ ਮਾਹਿਰਾਂ ਤੋਂ ਸਲਾਹ ਮਸ਼ਵਰਾ ਕੀਤਾ ਗਿਆ ।
    ਇਸ ਮੌਕੇ ਤੇ ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖੇਤੀਬਾਡ਼ੀ ਮਾਹਿਰ ਸਚਿਨ ਗੁਪਤਾ, ਹਰਿੰਦਰਾ ਕੁਮਾਰ ਮੌਜੂਦ ਸਨ , ਉਨ੍ਹਾਂ ਵੱਲੋਂ ਅਦਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਪ੍ਰੋਡਕਟਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਿਸ ਵਿੱਚ ਜ਼ਮੀਰ, ਕਸਟੋਡਿਅਾ, ਸਿਗਾਲਿਤ ਪ੍ਰੋ.ਸੁਰਿੰਦਰ ਸਿੰਘ ਕਿਸ਼ਨਗਡ਼੍ਹ,ਬਬਲੂ, ਨਿਖਿਲ, ਜਸਵਿੰਦਰ ਸਿੰਘ ਬਿੰਦਾ ਦੁੱਗਰੀ ਉੱਘੇ ਕਿਸਾਨ, ਭਾਗ ਚੰਦ ਦੁੱਗਰੀ ,ਲਾਡੀ ਦੁਗਰੀ , ਹਰਬੰਸ ਸਿੰਘ ਰਹੀਮਪੁਰ, ਹਰਜੀਤ ਸਿੰਘ ਦਾਸੂਪੁਰ ਲੰਬੜਦਾਰ , ਪੰਮਾ ਕਿਸ਼ਨਗੜ੍ਹ, ਦਲਜੀਤ ਸੰਘਵਾਲ, ਹਰਦੀਪ ਸਿੰਘ ਇੱਟਾਂਵਧੀ, ਗੁਰਦਿਆਲ ਸਿੰਘ ਮੰਨਣ, ਚਰਨਜੀਤ ਸਿੰਘ , ਸੁਖਵਿੰਦਰ ਸਿੰਘ ਮੌਜੂਦ ਸਨ ।

Doaba Times

ਅਮ੍ਰਿਤ ਵੇਲੇ ਗੁ: ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿਖੇ ਸੁੱਖਮਣੀ ਸਾਹਿਬ ਜੀ ਦੇ ਪਾਠ ਕਰਾਏ ਗਏ

ਜਲੰਧਰ /ਮਕਸੂਦਾ (ਅਵਤਾਰ ਸਿੰਘ ਕਾਨੂੰਗੋ)ਬੀਤੇ ਦਿਨੀ ਗੂਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ:ਗੋਲਡਨ ਐਵੀਨਿਊ ਮਕਸੂਦਾ ਜਲੰਧਰ ਵਿੱਖੇ ਸ੍ਰੀ ਸੁੱਖਮਣੀ ਸਾਹਿਬ ਸੇਵਾ ਸੁਸਾਇਟੀ ਰਜਿ: ਗੁਰਦੁਆਰਾ ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਅਮ੍ਰਿਤ ਵੇਲੇ ਸੁੱਖਮਣੀ ਸਾਹਿਬ ਜੀ ਦੇ ਪਾਠ ਕਰਾਏ ਗਏ ਅਤੇ ਸਰਬੱਤ ਦੇ ਭਲੇ ਲਈ ਕੀਰਤਨ ਕਰਵਾਇਆਂ ਗਿਆਂ ਸੰਗਤਾਂ ਲਈ ਮਾਹਲ ਪੂੜ੍ਹੇ, ਖੀਰ, ਚਾਹ ਦੇ ਅਟੁੱਟ ਲੰਗਰ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਮੁੱਖ ਸਿੰਘ ਐਮ ਏ ਨੇ ਸਾਰੀ ਸੁਸਾਇਟੀ ਤੇ ਸੰਗਤ ਦਾ ਧੰਨਵਾਦ ਕੀਤਾ ਗਿਆਂ ਹੈਡ ਗ੍ਰੰਥੀ ਭਾਈ ਮੁੱਖਤਿਆਰ ਸਿੰਘ ਮੈਬਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆਂ ਸਟੇਜ ਦੀ ਸੇਵਾ ਗੁਰਜੀਤ ਸਿੰਘ ਜਰਨਲ ਸਕੱਤਰ ਨੇ ਨਿਭਾਈ।

Doaba Times

ਕਰੋਨਾ ?
ਜਾ
ਫਿਰ ਸਾਜਿਸ਼ ( ਇਲੈਕਟ੍ਰੋ ਮੈਗਨੇਟਿਕ ਫੀਲਡ )
ਜਾਂ ਫਿਰ ਕੋਈ ਪ੍ਰਮਾਣੂ ਬੰਬ
ਜਾਂ ਫਿਰ ਗੁਆਂਢੀ ਦੇਸ਼ ਦਾ ਗੁਪਚੁਪ ਤਰੀਕੇ ਨਾਲ ਹਮਲਾ?
ਇਹ ਸਭ ਕੀ ਚੱਲ ਰਿਹਾ ਹੈ?
ਇਹ ਸਿਰਫ ਦਿਨ ਵਿਚ ਤਿੰਨ ਵਾਰੀ ਕਿਉਂ ਹੋ ਰਿਹਾ ਹੈ ?
ਰਾਈਟਰ ਹੋਣ ਕਰਕੇ ਤੜਕੇ 2:25 ਮਿੰਟ ਤੇ ਡਾਇਰੀ(ਕਿਤਾਬ) ਲਿਖ ਰਿਹਾ ਸੀ, ਤਾ ਕਲਮ ਚੱਲਣੋ ਹਟ ਗਈ ।
ਫਿਰ ਅਚਾਨਕ ਇਲੈਕਟ੍ਰੋ ਮੈਗਨੈਟਿਕ ਫੀਲਡ ਰੇਡੀਏਸ਼ਨ ਡਿਟੈਕਟਰ ਮੀਟਰ ਆਨ ਕੀਤਾ ਤਾਂ ਜੋ ਲੈਵਲ ਆਮ ਤੌਰ 55 ਤੋਂ ਹੇਠਾਂ ਰਹਿੰਦਾ ਹੈ, ਉਹ 137 ਤੋਂ 178 Point ਦਿਖਾ ਰਿਹਾ ਸੀ ।
20 ਸੈਕਿੰਡ ਬਾਅਦ ਇਹ ਨਾਰਮਲ ਹੋ ਗਿਆ।

Doaba Times

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ(ਰਜਿ:)ਗੋਲਡਨ ਐਵਨਿਊ ਮਕਸੂਦਾਂ ਜਲੰਧਰ ਵਿੱਖੇ ਕੋਵਿਡ ਟੀਕਾ ਕਰਨ ਕੈਪ (ਪ੍ਰਧਾਨ ਗੁਰਮੁੱਖ ਸਿੰਘ ਐਮ ਏ)

ਰਿਟਾ. ਅਵਤਾਰ ਸਿੰਘ ਕਾਨੂੰਗੋ ਜੀ ਕਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਗਵਾਉਦੇ ਹੋਏ।


ਜਲੰਧਰ/ਮਕਸੂਦਾ 7ਅਗਸਤ 21(ਸੁਰਜੀਤ ਪਾਲ/ਦਿਲਬਾਗ ਸਿੰਘ /ਬੱਲ) ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਪ੍ਰਬੰਧਕ ਕਮੇਟੀ ਗੁਰਮੁੱਖ ਸਿੰਘ ਐਮ ਏ ਪ੍ਰਧਾਨ ਰਣਜੀਤ ਸਿੰਘ ਗੋਲਡੀ ਮੀਤ ਪ੍ਰਧਾਨ ,ਗੁਰਜੀਤ ਸਿੰਘ ਜਰਨਲ ਸਕੱਤਰ, ਕੁਲਵੰਤ ਸਿੰਘ ਸਹਾਇਕ ਸਕੱਤਰ ,ਭੁਪਿੰਦਰ ਸਿੰਘ ਕੈਸੀਅਰ ,ਹਰਜੀਤ ਸਿੰੰਘ ਸਹਾਇਕ ਕੈਸੀਅਰ,ਅਵਤਾਰ ਸਿੰਘ ਕਾਨੂੰਗੋ ਪਰੈਸ ਸਕੱਤਰ,ਜੋਗਿੰਦਰ ਸਿੰਘ ਸੋਢੀ,ਜਸਮੀਰ ਸਿੰਘ ਸਮਾਜ ਸੇਵਿਕ ਕਾਗਰਸ ਸੇਵਾਦਾਰ ਇੰਦਰਜੀਤ ਸਿੰਘ ਨਾਗਰਾ, ਤਜਿੰਦਰ ਸਿੰਘ ,ਹਰਭਜਨ ਸਿੰਘ ਕਾਹਲੋਅਮਰਜੀਤ ਸਿੰਘ,ਅਮਰੀਕ ਸਿੰਘ ਟਾਹਲੀ,ਕਸਮੀਰ ਸਿੰਘ ਸੈਣੀ ਚੰਚਲਦੀਪ ਸਿੰਘ ਅਤੇ ਸਮੂਹ ਸੰਗਤ ਦੇ ਸੰਯੋਗ ਨਾਲ ਕੋਵਿਡ ਟੀਕਾ ਕਰਣ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਕ ਸਿਵਲ ਹਸਪਤਾਲ ਜਲੰਧਰ ਦੇ ਸਿਵਲ ਸਰਜਨ ਦੇ ਸੰਯੋਗ ਨਾਲ ਡਾਕਟਰ ਸ੍ਰੀ ਮਤੀ ਤਜਿੰਦਰ ਕੌਰ ਆਪਣੀ ਟੀਮ ਨਾਲ ਡਾਕਟਰ ਬਲਵੰਤ ਸਿੰਘ ਹੰਸ,ਸ੍ਰੀ ਮਤੀ ਸੁੱਖਮਨ ਮਾਣ,ਡਾਕਟਰ ਸ੍ਰੀ ਮਤੀ ਵਨੀਤਾ ਨੇ ਫਸਟ ਡੋਜ (100)ਤੇਦੂਜੀ ਡੋਜ(110) ਕੋਵਿਡ ਸੀਲਡ ਦਾ ਟੀਕਾ ਕਰਣ ਕੀਤਾ ਗਿਆ ਪ੍ਰਧਾਨ ਗੁਰਮੁੱਖ ਸਿੰਘ ਐਮ ਏ, ਗੁਰਜੀਤ ਸਿੰਘ ਸੈਕਟਰੀ ਪੰਜਾਬ ਸਰਕਾਰ ਅਤੇ ਆਏ ਡਾਕਟਰ ਸਾਹਿਬਾਨ ਸਮੂਹ ਸੰਗਤ ਦਾ ਧੰਨਵਾਦ ਕੀਤਾ ਪ੍ਰਬੰਧਕ ਕਮੇਟੀ ਨੇ ਸੰਗਤਾ ਵਾਸਤੇ ਗੁਰੂ ਅਟੱਟ ਲੰਗਰ ਲਗਵਾਇਆਂ ਗਿਆ

Doaba Times

ਕਿਸ਼ਨਗੜ੍ਹ ਵਿੱਚ ਕਾਂਗਰਸ ਨੂੰ ਵੱਡਾ ਝਟਕਾ

*ਪੱਕੇ ਕੱਟੜ 20-22 ਪਰਿਵਾਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਚ ਹੋਏ ਸ਼ਾਮਲ

ਕਿਸ਼ਨਗੜ੍ਹ/ਜਲੰਧਰ(ਸੁਰਜੀਤ ਪਾਲ)
ਪਿੰਡ ਕਿਸ਼ਨਗਡ਼੍ਹ ਵਿਖੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਚਾਹਲ (ਛਿੰਦਾ ਨਿਜ਼ਾਮਦੀਨਪੁਰ) ਅਤੇ ਜਸਪ੍ਰੀਤ ਜੱਸਾ (ਸੰਘਵਾਲ) ਦੀ ਅਗਵਾਈ ਦੇ ਵਿੱਚ ਸਮੂਹ ਅਕਾਲੀ ਵਰਕਰਾਂ ਵੱਲੋਂ ਪਿੰਡ ਕਿਸ਼ਨਗਡ਼੍ਹ ਵਿਖੇ ਭਾਰੀ ਇਕੱਠ ਕੀਤਾ ਗਿਆ। ਜਿਸ ਦੌਰਾਨ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਇਸ ਇਕੱਠ ਨੂੰ ਸੰਬੋਧਨ ਕੀਤਾ ਗਿਆ। ਅਤੇ ਕਾਂਗਰਸ ਦੀਆਂ ਮਾਰੂ ਨੀਤੀਆਂ ਤੋਂ ਆਮ ਜਨਤਾ ਅਤੇ ਹਰ ਵਰਗ ਦੁਖੀ ਹੇੇੈ। ਇਸ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਕਾਂਗਰਸ ਦੀਆਂ ਗਲਤ ਅਤੇ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਪੱਕੇ ਕੱਟੜ ਪੁਰਾਣੇ ਕਾਂਗਰਸੀ ਲਗਪਗ 20-22 ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ! ਇਸ ਦੌਰਾਨ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਵੱਲੋਂ ਸਾਰੇ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ !ਇਸ ਦੌਰਾਨ ਪਿੰਡ ਕਿਸ਼ਨਗੜ੍ਹ ਦੀ ਫੁੱਟਬਾਲ ਟੀਮ ਦੇ ਖਿਡਾਰੀ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਏ।ਇਸ ਦੌਰਾਨ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਵੱਲੋਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਗਿਆ। ਅਤੇ ਨਾਲ ਹੀ ਭਰੋਸਾ ਦਿਵਾਇਆ ਗਿਆ ਕਿ ਅਕਾਲੀ ਸਰਕਾਰ ਆਉਣ ਸਮੇਂ ਖਿਡਾਰੀਆਂ ਨੂੰ ਖੇਡਾਂ ਸਬੰਧੀ ਹਰ ਇੱਕ ਸਮਾਨ ਮੁਹੱਈਆ ਕਰਵਾਇਆ ਜਾਏਗਾ। ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿੱਚੋਂ ਡਾ: ਕਰਮ ਚੰਦ ਸੋਂਧੀ,ਰਿਟਾ:ਪ੍ਰਿੰਸੀਪਲ ਧਰਮਪਾਲ, ਰਿਟਾ: ਏ ਡੀ ਓ ਗੁਰਦੇਵ ਰਾਮ,ਅਮਨਦੀਪ ਸੋਂਧੀ, ਅਨਿਲ ਸ਼ਰਮਾ (ਸ਼ਰਮਾ ਸਵੀਟਸ ਸ਼ਾਪ),ਸੰਦੀਪ ਚੋਪੜਾ (ਚੋਪੜਾ ਹਾਰਡਵੇਅਰ ਸਟੋਰ),ਸਤਿੰਦਰ ਪਾਲ (ਸਾਬਕਾ ਪੰਚ), ਪਿਆਰਾ ਸਿੰਘ (ਭਚਾ) ਜਸਕਰਨ ਮਹੇ, ਕਮਲਪ੍ਰੀਤ ਮਹੇ, ਵਿਨੋਦ ਕੁਮਾਰ, ਅਨਿਲ ਗੁਪਤਾ, ਜੋਗਾ ਸਿੰਘ ਦਿਲਜੀਤ ਸਿੰਘ, ਸੁਖਪ੍ਰੀਤ ਕੁਮਾਰ, ਗੁਰਪ੍ਰੀਤ ਸਿੰਘ ਆਦਿ ਆਪਣੇ ਪਰਿਵਾਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਚਾਹਲ
(ਸ਼ਿੰਦਾ ਨਿਜਾਮਦੀਨਪੁਰ) ਜਸਪ੍ਰੀਤ ਚਾਹਲ (ਜੱਸਾ ਸੰਘਵਾਲ) ਨਰਿੰਦਰ ਸਿੰਘ, ਸਾਬਕਾ ਮੈਂਬਰ ਪੰਚਾਇਤ ਸੁਰਜੀਤ ਪਾਲ, ਰਿੱਕੀ ਸਹੋਤਾ,ਪ੍ਰੋ; ਸੁਰਿੰਦਰ ਛਿੰਦਾ, ਮਾਸਟਰ ਭਾਗ ਰਾਮ (ਸਰਪੰਚ ਸੰਘਵਾਲ), ਲਖਵਿੰਦਰ ਸਿੰਘ ਲੱਕੀ ( ਪ੍ਰਧਾਨ ਬੀ ਸੀ ਵਿੰਗ), ਰਵਿੰਦਰ ਸਿੰਘ, ਮਾ: ਹਰਦੀਪ ਸਿੰਘ ਕਿਸ਼ਨਗਡ਼੍ਹ, ਰਿਟਾ: ਡੀ ਐੱਸ ਪੀ ਜੋਗਿੰਦਰ ਸਿੰਘ, ਸਰਵਣ ਕੁਮਾਰ ਆਦਿ ਸਮੇਤ ਸਮੂਹ ਕਿਸ਼ਨਗੜ੍ਹ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

डेरा सचखंड बल्लां में हुए नतमस्तक कांग्रेस पंजाब प्रधान नवजोत सिंह संधू 


किशनगढ़ (Surjit Pal) कांग्रेस के नवनियुक्त पंजाब प्रधान नवजोत सिंह सिद्धू डेरा सचखंड बल्लां में नतमस्तक हुए । जहां पर उन्होंने मौजूदा गद्दीनशीन संत निरंजन दास जी महाराज चेयरमैन श्री गुरु रविदास जन्मस्थान पब्लिक चैरिटेबल ट्रस्ट वाराणसी (यू पी ) जी से आशीर्वाद प्राप्त किया । इस उपरांत कांग्रेस पंजाब प्रधान नवजोत सिंह सिद्धू को डेरा के स्थापना इतिहास की जानकारी दी और वाराणसी यूपी में श्री गुरु रविदास महाराज जी के मन्दिर की उसारी, डेरा तरफों समाज प्रति किए काम जैसे विद्या से संबंधी सेवाएं और जगत गुरु रविदास महाराज के मिशन के प्रचार प्रसार और खास करके कोविड-19 महामारी में किये गये योगदान की जानकारी दी गई ।  इस मौके पर नवनियुक्त कांग्रेस पंजाब प्रधान नवजोत  सिंह सिद्धू के साथ पार्टी के प्रमुख ओहदेदार  चौधरी सुरिंदर सिंह हलका करतारपुर विधायक, प्रदीप कुमार दीपा वाइस चेयरमैन मार्केट कमेटी जालन्धर , सुखविंदर सिंह डैनी , चरणजीत सिंह चन्नी , महिंदर सिंह केपी, सुशील रिंकू , अरुणा चौधरी , नत्थूराम , जोगिंदर सिंह, निर्मल सिंह एमएलए डेरा सचखंड बल्लां में नतमस्तक हुए। इस मौके पर डेरा सचखंड  बल्ला के समूह सेवादार एसपी विरदी जनरल सैक्टरी , जोगिंदर पाल ज्वाइंट सेक्रेटरी, रिटा. इंकम टैक्स आई आर एस , परविंदर कुमार ट्रस्टी, के एल सरोया, टी एस सरोया,  एम डी चीमा, पाखर चंद, हरदेवराम ट्रस्टी, प्रीतम कुमार मैनेजर  ,निर्मल सिंह मैनेजर , आर एस भँट्टी , ओ पी महिमी सैक्ट्री , एस पी हीर ज्वाइंट सेक्रेटरी, सतीश कुमार, धरम कुमार, गुरमीत चंद, मा. बी के महमी, वरिंद्र दास ,दविन्द्र कुमार सेवादार, एस पी गुरमीत सिंह रिटा., डेरे के समूह ट्रस्ट मेंबर और  सेवादार मौजूद थे । इस मौके पर डेरा बल्लां को जाती हुई सड़कों पर पुलिस प्रशासन की चाक चौबंद सुरक्षा देखने को मिली ।

Doaba Times

ਪਿੰਡ ਬੱਲਾ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ


ਕਿਸ਼ਨਗੜ੍ਹ(ਸੁਰਜੀਤ ਪਾਲ) ਪਿੰਡ ਬੱਲਾਂ ਵਿਖੇ ਪਿੰਡ ਦੀਆਂ ਲੜਕੀਆਂ ਤੇ ਮਹਿਲਾਵਾਂ ਦੁਆਰਾ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ , ਇਸ ਦੌਰਾਨ ਨੌਜਵਾਨ ਲੜਕੀਆਂ ਤੇ ਮਹਿਲਾਵਾਂ ਵੱਲੋਂ ਤੀਆਂ ਦੇ ਤਿਉਹਾਰ ਸਬੰਧੀ ਰੰਗ ਬਰੰਗੀਆਂ ਪਹਿਰਾਵੇ ਪਹਿਨ ਕੇ ਪੰਜਾਬੀ ਵਿਰਸੇ ਨੂੰ ਸਮਰਪਿਤ ਗਿੱਧਾ ਅਤੇ ਪੰਜਾਬੀ ਬੋਲੀਆਂ ਪਾ ਕੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਤੇ ਸਾਬਕਾ ਸਰਪੰਚ ਸੇਵਾ ਸਿੰਘ , ਪਰਮਜੀਤ ਸਿੰਘ , ਭਾਈ ਸੁਰਿੰਦਰ ਸਿੰਘ , ਸਰਪੰਚ ਪ੍ਰਦੀਪ ਕੁਮਾਰ ਦੀਪਾ , ਹਰਵਿੰਦਰ ਸਿੰਘ ਪੰਚ,ਸਿਮਰਨਜੀਤ ਸਿੰਘ ਤੇ ਲੜਕੀਆਂ ਵਿੱਚੋਂ ਜਸਪਾਲ ਕੌਰ, ਕੁਲਵਿੰਦਰ ਕੌਰ, ਗੁਰਪ੍ਰੀਤ ਕੌਰ ਗੋਪੀ, ਨਵਜੋਤ ਕੌਰ, ਹਰਪ੍ਰੀਤ ਕੌਰ , ਅਮਰਜੋਤ ਕੌਰ ,ਜਗਦੀਪ ਕੌਰ, ਨਵਦੀਪ ਕੌਰ, ਸਤਿੰਦਰ, ਰਾਜਵੀਰ ਕੌਰ, ਅਮਨਜੋਤ ਕੌਰ ਤੇ ਪਿੰਡ ਦੀਆਂ ਮਹਿਲਾਵਾਂ ਅਤੇ ਬੱਚੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇਸ ਮੌਕੇ ਤੇ ਚਾਹ ਪਕੌਡ਼ਿਆਂ ਅਤੇ ਠੰਢੇ ਦੇ ਲੰਗਰ ਵੀ ਲਗਾਏ ਗਏ।