Doaba Times

ਸਮੂਹ ਮਹੇ ਪਰਿਵਾਰ ਵੱਲੋਂ ਪੀਰ ਬਾਬਾ ਲੱਖਦਾਤਾ ਲਾਲਾਂ ਵਾਲੀ ਸਰਕਾਰ ਦੇ ਦਰਬਾਰ ਤੇ ਚਾਹ ਪਕੌਡ਼ਿਆਂ ਦਾ ਲੰਗਰ ਲਗਾਇਆ ਗਿਆ

ਦੋਆਬਾ ਟਾਈਮਜ਼(22 ਜੁਲਾਈ) (ਸੁਰਜੀਤ ਪਾਲ)ਕਿਸ਼ਨਗੜ੍ਹ/ਜਲੰਧਰ



ਸਮੂਹ ਮਹੇ ਪਰਿਵਾਰ ਕਿਸ਼ਨਗੜ੍ਹ ਵੱਲੋਂ ਪਿੰਡ ਪੰਡੋਰੀ ਰਾਜਪੂਤਾਂ ਨੇੜੇ ਸ਼ਾਮਚੁਰਾਸੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੀਰ ਬਾਬਾ ਸਖੀ ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਦੇ ਦਰਬਾਰ ਤੇ ਸਰਬੱਤ ਦੇ ਭਲੇ ਦੀ ਅਰਦਾਸ ਦੁਆ ਅਤੇ ਚਿਰਾਗ ਰੌਸ਼ਨ ਕਰਨ ਉਪਰੰਤ ਆਈ ਹੋਈ ਸੰਗਤ ਲਈ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਉਪਰੰਤ ਕੱਵਾਲੀਆਂ ਦਾ ਦੌਰ ਚਲਦਾ ਰਿਹਾ ।ਇਸ ਦੌਰਾਨ ਸਮੂਹ ਨਗਰ ਨਿਵਾਸੀਆਂ ਸਮੇਤ ਇਲਾਕੇ ਦੀ ਸਾਧ ਸੰਗਤ ਪੀਰਾਂ ਦੇ ਦਰਬਾਰ ਤੇ ਨਤਮਸਤਕ ਹੋਈ । ਇਸ ਸ਼ੁੱਭ ਅਵਸਰ ਮੌਕੇ ਜੀਤਰਾਮ, ਜੋਗਿੰਦਰ ਪਾਲ, ਦੇਵ ਰਾਮ, (ਸਾਬਕਾ ਮੈਂਬਰ ਪੰਚਾਇਤ) ਕੇਵਲ ਕ੍ਰਿਸ਼ਨ, ਬਾਰੂ ਰਾਮ, ਹੁਸਨ ਲਾਲ, ਸਤਿੰਦਰ ਕੁਮਾਰ (ਬੱਗਾ), ਸਾਬਕਾ ਮੈਂਬਰ ਪੰਚਾਇਤ ਸੁਰਜੀਤ ਪਾਲ, ਹੁਸਨ ਲਾਲ, ਬਲਵੀਰ ਬੀਰਾ, ਵਿਜੇ ਕੁਮਾਰ, ਜਸਵਿੰਦਰ ਕੌਰ (ਪੰਚ), ਅਸ਼ੋਕ ਕੁਮਾਰ, ਧਰਮਪ੍ਰੀਤ ਧਾਮੀ, ਹਰਪਰੀਤ ਮਹੇ, ਮਨਿੰਦਰ ਕੁਮਾਰ, ਨਰਿੰਦਰ ਕੁਮਾਰ, ਬੂਟਾ ਰਾਮ ਮਹੇ, ਜਸਕਰਨ ਮਹੇ, ਕਮਲ ਮਹੇ, ਮਨਕਰਨ ਮਹੇ, ਰੋਹਿਤ ਮਹੇ, ਰਾਜ ਕੁਮਾਰ ਰਾਜਾ, ਅਕਸ਼ੇ ਮਹੇ, ਬਲਵੀਰ ਕੁਮਾਰ (ਗੋਲੂ), ਚਮਨ ਲਾਲ ਆਦਿ ਮੌਜੂਦ ਸਨ।

Doaba Times

ਬ੍ਰਹਮਲੀਨ ਸੰਤ ਗਰੀਬ ਦਾਸ ਮਹਾਰਾਜ ਜੀ ਦਾ 27 ਵਾਂ ਬਰਸੀ ਸਮਾਗਮ ਸ਼ਰਧਾਪੂਰਵਕ ਮਨਾਇਆ ਗਿਆ

ਵੀਡੀਓ ਨੂੰ ਪੂਰਾ ਦੇਖਣ ਲਈ ਲਿੰਕ ਤੇ ਕਲਿੱਕ ਕਰੋ

ਕਿਸ਼ਨਗੜ੍ਹ (ਸੁਰਜੀਤ ਪਾਲ) ਡੇਰਾ ਸੱਚਖੰਡ ਬੱਲਾਂ ਵਿਖੇ ਬ੍ਰਹਮਲੀਨ ਸ਼੍ਰੀ 108 ਸੰਤ ਗਰੀਬ ਦਾਸ ਮਹਾਰਾਜ ਜੀ ਦਾ 27ਵਾਂ ਬਰਸੀ ਸਮਾਗਮ ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਯੂ ਪੀ ਜੀ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਮਨਾਇਆ ਗਿਆ।

ਇਸ ਮੌਕੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਜਾਪ ਕਰਵਾਏ ਗਏ ਅਤੇ ਕੀਰਤਨ ਦੀਵਾਨ ਸਜਾਏ ਗਏ ।

ਇਸ ਮੌਕੇ ਤੇ ਸੰਤ ਗਰੀਬ ਦਾਸ ਮਹਾਰਾਜ ਜੀ ਵੱਲੋਂ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਵਾਰਾਣਸੀ ਦੀ ਉਸਾਰੀ ਵਿੱਚ ਨਿਭਾਈਆਂ ਸੇਵਾਵਾਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਤੇ ਸਮਾਜ ਪ੍ਰਤੀ ਨਿਭਾਈਆਂ ਅਦੁੱਤੀਆਂ ਸੇਵਾ ਸੇਵਾਵਾਂ ਨੂੰ ਯਾਦ ਕੀਤਾ ਗਿਆ ।

ਇਸ ਮੌਕੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਸੰਤ ਗਰੀਬ ਦਾਸ ਮਹਾਰਾਜ ਜੀ ਦੁਆਰਾ ਦਿੱਤੇ ਉਪਦੇਸ਼ ਪ੍ਰਭੂ ਭਗਤੀ, ਮਾਨਵ ਏਕਤਾ, ਸਮਾਨਤਾ, ਵਿਸ਼ਵ ਭਾਈਚਾਰਾ, ਸੰਤਾਂ ਦੀ ਸੰਗਤ, ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣਾ ਅਤੇ ਹਰ ਕਿਸਮ ਦੇ ਨਸ਼ੇ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਗਿਆ। ਇਸ ਮੌਕੇ ਸੰਤਾਂ ਮਹਾਪੁਰਸ਼ਾਂ ਕੀਰਤਨੀ ਜਥਿਆਂ ਵੱਲੋਂ ਅੰਮ੍ਰਿਤਮਈ ਪ੍ਰਵਚਨਾਂ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਜੀਵਨ ਤੇ ਚਾਨਣਾ ਪਾਇਆ ਗਿਆ ।

ਇਸ ਮੌਕੇ ਤੇ ਰਾਜਨੀਤਕ ਸ਼ਖ਼ਸੀਅਤਾਂ ਤੋਂ ਇਲਾਵਾ ਸੰਤ ਮਹਾਂਪੁਰਸ਼ ਪਹੁੰਚੇ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰ, ਸੰਤ ਸੁਖਵਿੰਦਰ ਦਾਸ ਜੀ ਢੱਡੇ, ਸੰਤ ਅਚਾਰੀਆ ਗੰਧਾਰੀ ਜੀ ਮੁਜ਼ੱਫਰਪੁਰ (ਯੂ.ਪੀ.), ਸੰਤ ਹਰਚਰਨ ਦਾਸ ਜੀ ਸ਼ਾਮਚੁਰਾਸੀ, ਸੰਤ ਪ੍ਰਦੀਪ ਦਾਸ ਕਠਾਰ,  ਸੰਤ ਸਤਪਾਲ ਜੀ ਚਾਹੜ ਵਾਲਾ ਹਰਿਆਣਾ, ਸੰਤ ਰਾਜਾ ਰਾਮ ਜੀ ਬਠਿੰਡਾ, ਸੰਤ ਮਿਲਖਾ ਸਿੰਘ ਲੁਧਿਆਣਾ, ਸੰਤ ਭਗਤ ਰਾਮ ਜੀ, ਸੰਤ ਹਰਵਿੰਦਰ ਦਾਸ ਜੀ, ਸੰਤ ਮੁਕੇਸ਼ ਦਾਸ ਜੀ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਸੰਤਗੜ੍ਹ ਦਿੱਲੀ ਸਮੂਹ ਸਾਧ ਸੰਗਤ ਸਵਾਮੀ ਚਰਨ ਜੀ, ਪਰਵੇਸ਼ ਜੀ ਦੁਆਰਾ ਬ੍ਰਹਮਲੀਨ ਸੰਤ ਗਰੀਬ ਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।

ਰਾਜਨੀਤਕ ਸ਼ਖ਼ਸੀਅਤਾਂ ਪਵਨ ਕੁਮਾਰ ਟੀਨੂੰ, ਸਾਬਕਾ ਸਰਪੰਚ ਸੁਖਦੇਵ ਸੁੱਖੀ, ਬਲਵਿੰਦਰ ਕੁਮਾਰ ਬਸਪਾ, ਬਸਪਾ ਪ੍ਰਧਾਨ ਸ਼ਾਦੀ ਲਾਲ ਬੱਲਾਂ, ਚੰਦਨ ਗਰੇਵਾਲ, ਸੁਭਾਸ਼ ਸੋਢੀ, ਸੇਠ ਸੱਤਪਾਲ ਮੱਲ ਆਦਿ ਪਹੁੰਚੇ। ਸੇਵਾਦਾਰ ਹਰਦੇਵ ਦਾਸ ਵਰਿੰਦਰ ਦਾਸ ਬੱਬੂ ਮਨਦੀਪ ਦਾਸ ਮੌਜੂਦ ਸਨ।

ਇਸ ਮੌਕੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਬੇਗਮਪੁਰਾ ਸ਼ਹਿਰ ਸਪਤਾਹਿਕ ਪੱਤ੍ਰਿਕਾ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।

ਇਸ ਮੌਕੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਅਤੇ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਦੇ ਟਰੱਸਟ ਮੈਂਬਰਾਂ ਅਤੇ ਸੇਵਾਦਾਰਾਂ ਨੇ ਵਡਮੁੱਲੀਆਂ ਸੇਵਾਵਾਂ ਨਿਭਾਈਆਂ। ਸੰਗਤਾਂ ਵਿਚ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

Doaba Times

पेटीएम से गुरूवार की रात यूजर्स को पेमेंट करने में दिक्कत आ रही थी. पेटीएम मनी ने ट्वीट करते हुए कहा है कि अकमाई, डीएनएस प्रोवाइडर की वजह से सेवाएं प्रभावित हुई हैं.

दुनियाभर में जोमैटो पेटीएम, डिजनी प्लस, सोनी लाइव, प्ले स्टेशन नेटवर्क (PSN) के काम नहीं करने की वजह से गुरूवार की रात इसके यूजर्स को काफी दिक्कतें आई. करीब एक घंटे तक इसकी दिक्कत झेलने के बाद जब यूजर्स की तरफ से इसकी रिपोर्ट की गई तो इंटरनेट प्रोवाइडर अकमाई ने इसकी पुष्टि की है कि इसमें दिक्कतें आई हैं. अब एक बार फिर से सभी साइट्स की सेवाओं बहाल हो गई हैं.

इंटरनेट ट्रैकर डाउन डिटेक्टर के अनुसार गुरूवार की शाम करीब 8 बजकर 55 मिनट पर यह दिक्कत शुरू हुई थी.

Doaba Times

ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਰਾਏਪੁਰ ਰਸੂਲਪੁਰ ਨਜ਼ਦੀਕ ਏ ਸੀ ਸੀ ਡੰਪ ਸੜਕ ਕਿਨਾਰੇ ਨੌਜਵਾਨ ਦੀ ਬੁਰੀ ਤਰ੍ਹਾਂ ਸਿਰ ਕੁਚਲੀ ਲਾਸ਼ ਬਰਾਮਦ

ਮ੍ਰਿਤਕ ਨੌਜਵਾਨ ਦੀ ਫਾੲੀਲ ਫੋਟੋ
ਮੌਕੇ ਤੇ ਪੁਲਸ ਦੇ ਉੱਚ ਅਧਿਕਾਰੀ ਜਾਂਚ ਕਰਦੇ ਹੋਏ


ਕਿਸ਼ਨਗੜ(ਸੁਰਜੀਤ ਪਾਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਰਾਏਪੁਰ ਨਜ਼ਦੀਕ ਏ ਸੀ ਸੀ ਡੰਪ ਨਜ਼ਦੀਕ ਬੁਰੀ ਤਰ੍ਹਾਂ ਸਿਰ ਕੁਚਲੀ ਹੋਈ ਲਾਸ਼ ਬਰਾਮਦ ਹੋਈ, ਜਿਸ ਨੂੰ ਦੇਖਣ ਤੇ ਲੱਗਦਾ ਹੈ ਕਿ ਦੇਰ ਰਾਤ ਅਣਪਛਾਤੇ ਵਾਹਨ ਵੱਲੋਂ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ। ਜਿਸ ਕਾਰਨ ਰਾਤ ਵੇਲੇ ਸਮੇਂ ਇਸ ਦਾ ਪਤਾ ਨਹੀਂ ਚੱਲਿਆ । ਸਵੇਰ ਦੇ ਸਮੇਂ ਰਾਹਗੀਰਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ।
ਮੌਕੇ ਤੇ ਪਹੁੰਚੀ ਕਿਸ਼ਨਗੜ੍ਹ ਦੀ ਸਥਾਨਕ ਪੁਲਿਸ ਪਾਰਟੀ ਵਲੋਂ ਇਲਾਕਾ ਨਾ ਹੋਣ ਤੇ ਮਕਸੂਦਾਂ ਪੁਲਿਸ ਚੌਕੀ ਨੂੰ ਇਤਲਾਹ ਦਿੱਤੀ ਗਈ ।
ਇਸ ਮੌਕੇ ਤੇ ਡੀ ਐੱਸ ਪੀ ਸੁਖਪਾਲ ਸਿੰਘ ਰੰਧਾਵਾ ਪੁਲੀਸ ਪਾਰਟੀ ਸਮੇਤ ਪਹੁੰਚੇ ਤੇ ਮੌਕੇ ਤੇ ਜਾਂਚ ਪੜਤਾਲ ਕੀਤੀ , ਮ੍ਰਿਤਕ ਦੀ ਲਾਸ਼ ਤੇ ਟਾਇਰ ਦੇ ਨਿਸ਼ਾਨ ਪਾਏ ਗਏ । ਤਲਾਸ਼ੀ ਲੈਣ ਤੇ ਮ੍ਰਿਤਕ ਦੀ ਜੇਬ ਵਿੱਚੋਂ ਉਸ ਦਾ ਆਧਾਰ ਕਾਰਡ ਨਿਕਲਿਆ ਜਿਸ ਤੇ ਖਿਲਾਲ ਅਹਿਮਦ ਪੁੱਤਰ ਫਾਕਰ ਦਿਨ ਉਮਰ 29ਸਾਲ ਦੇ ਕਰੀਬ, ਅਡਰੈੱਸ ਸ਼ਰੂਰ ਕਾਂਗਾ ਡਿਸਟ੍ਰਿਕ ਰਾਮਬਾਣ ਕਾਂਗਾ, ਡੋਡਾ, ਜੰਮੂ ਐਂਡ ਕਸ਼ਮੀਰ ਪਿੰਨ 182144 ਲਿਖਿਆ ਪਾਇਆ ਗਿਆ । ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ । ਪੁਲੀਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਪੁਲੀਸ ਵੱਲੋਂ ਘਟਨਾ ਸਥਲ ਦੇ ਨੇੜੇ ਤੇੜੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਅਣਪਛਾਤੇ ਵਾਹਨ ਦੀ ਸ਼ਨਾਖਤ ਹੋ ਸਕੇ ਜਿਸ ਨਾਲ ਹਾਦਸਾ ਵਾਪਰਿਆ।

ਜੇਕਰ ਕੋਈ ਵੀ ਖ਼ਬਰ ਦੀ ਕਾਪੀ ਕਰੇਗਾ ਅਤੇ ਉਸਦੇ ਵਿਰੁੱਧ ਕਾਪੀ ਰਾਈਟ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ । ਵੱਲੋਂ ਮੁੱਖ ਸੰਪਾਦਕ ਗੁਰਪ੍ਰੀਤ ਬੱਲ

Doaba

ਦਿਨੋਂ ਦਿਨ ਚੋਰੀ ਦੀਆਂ ਵਧ ਰਹੀਆਂ ਵਾਰਦਾਤਾਂ ਦਾ ਜ਼ਿੰਮੇਵਾਰ ਕੌਣ

ਬਿਜਲੀ ਦੇ ਟਰਾਂਸਫਾਰਮਰ ਚੋਂ ਤੇਲ ਚੋਰੀ ਕਰਦੇ ਦੋ ਕਾਬੂ ਦੋ ਫਰਾਰ -ਮੌਕੇ ਤੋਂ ਬਰਾਮਦ ਹੋਇਆ ਪੰਜ ਲੀਟਰ ਟਰਬੋ ਫ਼ਰਮ ਦਾ ਤੇਲ , ਇੱਕ ਟਰੱਕ ਚ ਟਰਾਂਸਫਾਰਮਰ ਦੇ ਨਟ ਖੋਲਣ ਵਾਲੇ ਔਜ਼ਾਰ ਚਾਬੀਆਂ ਪਾਨੇ ਆਦਿ।

Doaba Times

ਵਿਕਾਸ ਦੇ ਨਾਮ ਤੇ ਵਿਕਾਸ ਹੀ ਗਾਏਬ ਵਿਕਾਸ ਦਾ ਨਾਹਰਾ ਲਗਾਉਣ ਵਾਲੇ ਦਸਣੱ ਕਿਥੇ , ਕਿੱਥੇ ਹੋਇਆ ਵਿਕਾਸ : ਬਿੰਦੀਆ

ਲੋਕਾਂ ਦੁਆਰਾ ਚੁਣੇ ਗਏ ਲੋਕ ਨੁਮਾਇੰਦੇ ਆਪਣੇ ਪਿੰਡ, ਵਾਰਡ ਅਤੇ ਖੇਤਰ ਦੇ ਲੋੜਵੰਦ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਦੀ ਕੋਸ਼ਿਸ਼ ਕਰਣ ਤਾਂ ਜੋ ਇਹ ਜਰੂਰਤਮੰਦ ਲੋਕ ਆਪਣੀ ਜ਼ਿੰਦਗੀ ਵੀ ਚੰਗੀ ਤਰ੍ਹਾਂ ਜੀ ਸਕਣ। ਸਮਾਜ ਸੇਵਿਕਾ ਅਤੇ ਸੀਨੀਅਰ ਭਾਜਪਾ ਆਗੂ ਬਿੰਦੀਆ ਨੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਬਿੰਦੀਆ ਨੇ ਕਿਹਾ ਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਮਿਲੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਸਨੇ ਦੱਸਿਆ ਕਿ ਲੋਕ ਬਹੁਤ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਸਕਿਆ, ਨਾ ਹੀ ਲੋਕਾਂ ਨੂੰ ਕੱਚੇ ਘਰ ਬਣਾਉਣ ਲਈ ਗ੍ਰਾਂਟਾਂ ਮਿਲੀਆਂ ਅਤੇ ਨਾ ਹੀ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਭਲਾਈ ਸਕੀਮਾਂ ਦਾ ਲਾਭ ਮਿਲਿਆ। ਉਨ੍ਹਾਂ ਕਿਹਾ ਕਿ ਜੇ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਚਾਹੁਣ ਤਾਂ ਉਹ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮੁਹੱਈਆ ਕਰਵਾ ਸਕਦੇ ਹਨ, ਪਰ ਕੁਝ ਚੁਣੇ ਹੋਏ ਨੁਮਾਇੰਦੇ ਲੋੜਵੰਦ ਲੋਕਾਂ ਦਾ ਪੱਖ ਨਹੀਂ ਲੈਂਦੇ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਦਿੰਦੇ, ਅਜਿਹੇ ਨੁਮਾਈ ਲੋਕਾਂ ਨੂੰ ਨਹੀਂ ਬਣਾਉਣੇ ਚਾਹੀਦੇ। ਉਹਨਾਂ ਕਿਹਾ ਕਿ ਉਹ ਜਰੂਰਤਮੰਦ ਲੋਕਾਂ ਦੀ ਆਵਾਜ਼ ਬਣਕੇ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਲਾਉਣ ਲਈ ਹਰ ਕੋਸ਼ਿਸ਼ ਕਰੇਗੀ, ਭਾਵੇਂ ਉਸਨੂੰ ਇਸ ਲਈ ਡੀ ਸੀ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੀ ਕਿਓਂ ਨਾ ਕਰਨਾ ਪਵੇ । ਉਹ ਨਿਸ਼ਚਤ ਰੂਪ ਵਿੱਚ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਵਾ ਕੇ ਰਹੇਗੀ ।

Doaba Times

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਅੱਜ ਸਾਂਝੇ ਤੌਰ ਤੇ ਡੇਰਾ ਸੱਚਖੰਡ ਬੱਲਾਂ ਵਿੱਚ ਹੋਈ ਨਤਮਸਤਕ

Kishangarh (ਨਰਿੰਦਰ ਸਿੰਘ ਸੋਂਧੀ) ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਸਾਂਝੇ ਤੌਰ ਤੇ ਡੇਰਾ ਸੱਚਖੰਡ ਬੱਲਾਂ ਵਿੱਚ ਨਤਮਸਤਕ ਹੋ ਕੇ ਸ੍ਰੀ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਤੋਂ ਕੌਮ ਦੀ ਚਡ਼੍ਹਦੀ ਕਲਾ ਲਈ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਸ੍ਰੀ ਪਵਨ ਕੁਮਾਰ ਟੀਨੂੰ ਜੀ ਵਿਧਾਇਕ ਆਦਮਪੁਰ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਰਦਾਰ ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਵਿਧਾਨ ਸਭਾ,ਸਰਦਾਰ ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਡਾ ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਬਲਦੇਵ ਖਹਿਰਾ ਵਿਧਾਇਕ ਫਿਲੌਰ,ਸ੍ਰੀ ਵਿਜੈ ਦਾਨਵ,ਸੇਠ ਸੱਤਪਾਲ ਮੱਲ, ਬਲਵਿੰਦਰ ਕੁਮਾਰ ਬਸਪਾ,ਵਿੱਜ ਬੰਧਨ ਐਡਵੋਕੇਟ, ਸੁਭਾਸ਼ ਸੌਂਧੀ,ਚੰਦਨ ਗਰੇਵਾਲ, ਰਾਜ ਕੁਮਾਰ ਅਤੀਕਾਏ,ਦਿਲਬਾਗ ਜੀ ਲੁਧਿਆਣਾ ਧਰਮਪਾਲ ਲੇਸੜੀਵਾਲ,ਮਦਨ ਲਾਲ ਮੱਦੀ, ਰਾਕੇਸ਼ ਬੱਗਾ ਵੀ ਹਾਜ਼ਰ ਸਨ ਲਲਿਤ ਅੰਬੇਡਕਰੀ ਹਰਜਿੰਦਰ ਬਿੱਲਾ ਵੀ ਪਹੁੰਚੇ

Doaba Times

ਕੀ ਤੁਸੀਂ ਸਾਡਾ ਇਹ ਸੰਦੇਸ਼ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਘਰ-ਘਰ ਪਹੁੰਚਾ ਸਕਦੇ ਹੋ? ਜੇਕਰ ਹੋ ਸਕੇ ਤਾਂ ਸਾਰੇ ਲੀਡਰਾਂ ਤੱਕ ਵੀ ਜ਼ਰੂਰ ਪਹੁੰਚਾ ਦਵੋ। ਧੰਨਵਾਦ।
ਪੰਜਾਬ ਦੀ Higher education ਦਾ ਹਾਲ

ਪੰਜਾਬ
ਕੁਲ ਆਬਾਦੀ – 2.80 ਕਰੋੜ
ਸਰਕਾਰੀ ਕਾਲਜ – 47

ਹਰਿਆਣਾ
ਕੁਲ ਆਬਾਦੀ – 2.50 ਕਰੋੜ
ਸਰਕਾਰੀ ਕਾਲਜ – 170

ਹਿਮਾਚਲ
ਕੁਲ ਆਬਾਦੀ – ਇਕ ਕਰੋੜ ਤੋਂ ਘੱਟ
ਸਰਕਾਰੀ ਕਾਲਜ – 94

ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 1990 ਵਿੱਚ ਪੱਕੇ ਤੌਰ ‘ਤੇ ਕੰਮ ਕਰਦੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 1873,
ਹੁਣ ਕੰਮ ਕਰ ਰਹੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 347 ਤੇ ਉਨ੍ਹਾਂ ਵਿੱਚੋਂ ਵੀ 39 ਚੰਡੀਗੜ੍ਹ ਡਿਪੂਟੇਸ਼ਨ ‘ਤੇ ਹਨ। ਬਾਕੀ ਦੇ ਲੈਕਚਰਾਰਾਂ ਵਿੱਚੋਂ
9 ਵੱਡੇ ਕਾਲਜਾਂ ਵਿੱਚ – 170
ਤੇ 38 ਕਾਲਜਾਂ ਵਿੱਚ – 138

ਹੋਰ ਸੁਣੋ ਪੰਜਾਬੀ ਦਾ ਬੜਾ ਰੌਲਾ ਪਾਉਂਦੇ ਹਾਂ ਅਸੀਂ,
47 ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ 18 ਪੱਕੇ ਲੈਕਚਰਾਰ ਹਨ। ਗਿਆਰਾਂ ਕਾਲਜ ਜਿਹੇ ਨੇ ਜਿਨ੍ਹਾਂ ਵਿੱਚ ਇਕ ਵੀ ਪੱਕਾ ਲੈਕਚਰਾਰ ਨਹੀਂ ਹੈ।

ਪਿਛਲੇ 25 ਸਾਲਾਂ ਤੋਂ ਕੋਈ ਨਵਾਂ ਲੈਕਚਰਾਰ ਭਰਤੀ ਨਹੀਂ ਕੀਤਾ ਗਿਆ। 2025 ਤੱਕ ਇਨ੍ਹਾਂ ਲੈਕਚਰਾਰਾਂ ਵਿੱਚੋਂ ਵੀ 200 ਰਿਟਾਇਰ ਹੋ ਜਾਣਗੇ।

ਪਰ ਕੋਈ ਮੁੱਦਾ ਨਹੀਂ, ਕਿਸੇ political ਧਿਰ ਦੇ ਏਜੰਡੇ ‘ਤੇ ਨਹੀਂ, ਨਾ ਹੀ ਮੀਡੀਆ/ਸੋਸ਼ਲ ਮੀਡੀਆ ਕੁਝ ਬੋਲ ਰਿਹਾ ਹੈ।

Doaba Times

ਗਿਆਨੀ ਹਰਨਾਮ ਸਿੰਘ ਖ਼ਾਲਸਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਜੀ ਦੀ ਅਗਵਾਈ ਹੇਠ ਬ੍ਰਾਂਚ ਸਰਮਸਤਪੁਰ ਗੁਰਦੁਆਰਾ ਬਾਬੇ ਸ਼ਹੀਦਾਂ ਵਿਖੇ ਮੁੱਖ ਸੇਵਾਦਾਰ ਗਿਆਨੀ ਜੀਵਾ ਸਿੰਘ ਜੀ ਦੇ ਪ੍ਰਬੰਧ ਹੇਠ ਘਰੇਲੂ ਲੜਾਈ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ

ਪਰਿਵਾਰ ਦੇ ਲੜਾਈ ਝਗੜੇ ਨੂੰ ਨਿਪਟਾਉਣ ਤੋਂ ਬਾਅਦ ਦੋਨਾਂ ਪਰਿਵਾਰਾਂ ਨੂੰ ਇਕੱਠੇ ਕਰਦੇ ਹੋਏ ਕਾਨੂੰਨੀ ਸਲਾਹਕਾਰ ਰਿਟਾ.ਸ੍ਰੀ ਅਵਤਾਰ ਸਿੰਘ ਕਾਨੂਗੋ।

ਜਲੰਧਰ/ਕਿਸ਼ਨਗੜ੍ਹ (ਗੁਰਪ੍ਰੀਤ ਬੱਲ /ਸੁਰਜੀਤ ਪਾਲ) ਗਿਆਨੀ ਹਰਨਾਮ ਸਿੰਘ ਖ਼ਾਲਸਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ  ਜੀ ਦੀ ਅਗਵਾਈ ਹੇਠ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਮੁੱਖ ਸੇਵਾਦਾਰ ਗਿਆਨੀ ਜੀਵਾ ਸਿੰਘ ਜੀ ਦੇ ਪ੍ਰਬੰਧ ਹੇਠ ਕਾਨੂੰਨੀ ਸਲਾਹਕਾਰ ਸ. ਅਵਤਾਰ ਸਿੰਘ ਰਿਟਾ. ਕਾਨੂੰਗੋ ਜੀ ਦੁਆਰਾ ਘਰੇਲੂ ਲੜਾਈ ਝਗੜਿਆਂ ਦੇ ਕੇਸਾ ਦਾ ਨਿਪਟਾਰਾ ਕੀਤਾ ਜਾਂਦਾ ਹੈ, ਜਿਸ ਨਾਲ ਕਿ ਪਰਿਵਾਰਾ ਨੂੰ ਦੁਬਾਰਾ ਇਕੱਠਿਆਂ ਕਰਕੇ ਮੁੜ ਵਸੇਵਾ ਕੀਤਾ ਜਾਂਦਾ ਹੈ।

ਖੰਨੇ ਤੋਂ ਪਰਿਵਾਰ ਆਇਆ ਸੀ ਜਿਸ ਦੇ ਕਿ ਬਜ਼ੁਰਗ ਮਾਤਾ ਦੇ ਪਤੀ ਦੀ ਅਕਾਲ ਚਲਾਣਾ ਕਰਨ ਤੇ ਕਾਨੂੰਨੀ ਸਲਾਹਕਾਰ ਰਿਟਾ. ਕਾਨੂੰਗੋ ਸ੍ਰੀ ਅਵਤਾਰ ਸਿੰਘ ਜੀ ਦੁਆਰਾ ਦੁੱਖ ਪ੍ਰਗਟ ਕੀਤਾ ਗਿਆ ।

ਜਿਸ ਕਾਰਨ ਗਰੀਬ ਤੇ ਆਮ ਲੋਕਾਂ ਦਾ ਪ੍ਰਸ਼ਾਸਕੀ ਅਦਾਲਤਾਂ ਦੀ ਖੱਜਲ ਖੁਆਰੀ ਤੋਂ ਬਚਾਇਆ ਜਾਂਦਾ ਹੈ।

ਕਾਨੂੰਨੀ ਸਲਾਹਕਾਰ ਰਿਟਾ. ਕਾਨੂੰਗੋ ਸ੍ਰੀ ਅਵਤਾਰ ਸਿੰਘ ਜੀ ਦੁਆਰਾ ਦੋਆਬਾ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਚੋਂ ਸਾਡੇ ਕੋਲ ਘਰੇਲੂ ਝਗਡ਼ਿਆਂ ਦੇ ਮਸਲਿਆਂ ਸੰਬੰਧੀ ਕੇਸ ਆਉਂਦੇ ਹਨ , ਜਿਨ੍ਹਾਂ ਦਾ ਕਿ ਦੋਵੇਂ ਧਿਰਾਂ ਦਾ ਪੱਖ ਸੁਣ ਕੇ ਮੌਕੇ ਤੇ ਹੀ ਝਗੜਾ ਖ਼ਤਮ ਕੀਤਾ ਜਾਂਦਾ ਹੈ ਦੋਵੇਂ ਧਿਰਾ ਦਾ ਰਾਜੀਨਾਮਾ ਕਰਵਾ ਕੇ ਲੰਮੇ ਅਦਾਲਤੀ ਚੱਕਰਾਂ ਤੋਂ ਛੁਟਕਾਰਾ ਦਿਵਾਇਆ ਜਾਂਦਾ ਹੈ।

ਕਾਨੂੰਨੀ ਸਲਾਹਕਾਰ ਰਿਟਾ. ਕਾਨੂੰਗੋ ਸ੍ਰੀ ਅਵਤਾਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ 2019 ਚ’ 14 ਦਰਖਾਸਤਾਂ ਆਈਆਂ ਸਨ,2020 ਚ’ 10 ਤੇ 2021 ਚ’ 18 ਦਰਖਾਸਤਾਂ ਜੁਲਾਈ ਮਹੀਨੇ ਤੱਕ ਆਈਆਂ ਸਨ , ਜਿਨ੍ਹਾਂ ਵਿਚ ਦੋਵੇਂ ਧਿਰਾਂ ਦਾ ਪੱਖ ਸੁਣ ਕੇ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ । ਕਈ ਦਰਖਾਸਤਾਂ ਚ’ ਕੇਸ ਅਦਾਲਤਾਂ ਚ ਵੀ ਚੱਲ ਰਹੇ ਸਨ।

ਇਸ ਮੌਕੇ ਤੇ ਇਕ ਘਰੇਲੂ ਝਗੜੇ ਦੇ ਕੇਸ ਦੇ ਸਬੰਧ ਵਿੱਚ ਗਿਆਨੀ ਸਾਹਿਬ ਸਿੰਘ, ਬਰਿੰਦਰ ਸਿੰਘ, ਮਨਿੰਦਰ ਸਿੰਘ ਮਾਨ, ਗੁਰਦਰਸ਼ਨ ਸਿੰਘ, ਸਤਨਾਮ ਸਿੰਘ, ਦਲੀਪ ਸਿੰਘ, ਪਲਵਿੰਦਰ ਸਿੰਘ ਢਿੱਲੋਂ, ਹੈਪੀ ਸਿੰਘ ਪ੍ਰਧਾਨ ਮੇਜਰ ਸਿੰਘ, ਸ. ਹਰਜੀਤ ਸਿੰਘ, ਸ. ਮਦਨ ਸਿੰਘ, ਸ. ਮੇਜਰ ਸਿੰਘ, ਹਰਦੀਪ ਸਿੰਘ, ਕਮਲਜੀਤ ਸਿੰਘ, ਇਕਬਾਲਜੀਤ ਸਿੰਘ, ਚਰਨ ਸਿੰਘ, ਕੁਲਦੀਪ ਕੁਮਾਰ, ਮਲਕੀਤ ਕੌਰ, ਸੇਵਾਦਾਰ ਆਤਮਾ ਸਿੰਘ ਤੇ ਮੋਹਤਬਰ ਮੌਜੂਦ ਸਨ ।

Under Section 107 ਜੇਕਰ ਕੋਈ ਵੀ ਖਬਰ ਦੀ ਕਾਪੀ ਕਰੇਗਾ ਤਾ ਉਸ ਵਿਰੁੱਧ IPC 107 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

Doaba Times

ਦਰਬਾਰ ਬਾਬਾ ਫੀਨੇ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਅਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ


ਜਲੰਧਰ/ਕਿਸ਼ਨਗਡ਼੍ਹ17,ਜੁਲਾਈ(ਸੁਰਜੀਤ ਪਾਲ)
ਪਿੰਡ ਦੌਲਤਪੁਰ ਅੱਡਾ ਕਿਸ਼ਨਗੜ੍ਹ ਜੀ.ਟੀ.ਰੋਡ ਜਲੰਧਰ ਵਿਖੇ ਪੀਰ ਬਾਬਾ ਫੀਨੇ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਮੌਜੂਦਾ ਗੱਦੀ ਨਸ਼ੀਨ ਬਾਬਾ ਬੋਹੜ ਸ਼ਾਹ ਜੀ ਦੀ ਰਹਿਨੁਮਾਈ ਹੇਠ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਸ਼ਰਧਾ ਪੂਰਵਕ ਅਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਦੁਆ ਕਰਨ ਤੋਂ ਬਾਅਦ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਆਈਆਂ ਹੋਈਆਂ ਸੰਗਤਾਂ ਨੂੰ ਚਾਹ ਪਕੌਡ਼ਿਆਂ ਦਾ ਲੰਗਰ ਛਕਾਇਆ ਗਿਆ। ਇਸ ਉਪਰੰਤ ਕੱਵਾਲ ਮਾਸਟਰ ਅਨੂਪ ਐਂਡ ਪਾਰਟੀ ਅਤੇ ਕੱਵਾਲ ਰਹਿਮਤ ਬੈਂਚਾਂ ਟਾਂਡੇ ਵਾਲਿਆਂ ਵੱਲੋਂ ਸੂਫੀਆਨਾ ਕਲਾਮਾਂ ਰਾਹੀਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

ਇਸ ਮੌਕੇ ਪੰਮੀ ਐਂਡ ਪਾਰਟੀ ਦੇ ਕਲਾਕਾਰਾਂ ਵੱਲੋਂ ਨਕਲਾਂ ਅਤੇ ਡਾਂਸ ਦੀਆਂ ਪੇਸ਼ਕਾਰੀਆਂ ਨਾਲ ਸੰਗਤਾਂ ਦਾ ਮਨੋਰੰਜਨ ਕੀਤਾ ਗਿਆ ਇਸ ਉਪਰੰਤ ਪੀਰਾਂ ਦੇ ਅਟੁੱਟ ਲੰਗਰ ਵਰਤਾਏ ਗਏ। ਇਸ ਸ਼ੁੱਭ ਮੌਕੇ ਤੇ ਪ੍ਰਧਾਨ ਜੋਗਿੰਦਰ ਪਾਲ,(ਖਜ਼ਾਨਚੀ), ਪ੍ਰਧਾਨ ਵਿਜੇ ਕੁਮਾਰ, ਪ੍ਰਧਾਨ/ ਸੈਕਟਰੀ ਬਹਾਦਰ ਚੰਦ, ਪ੍ਰਧਾਨ ਗੋਲੀ ਰਾਮ, ਪ੍ਰਧਾਨ ਰਾਹੁਲ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਸਮੂਹ ਸਾਧ ਸੰਗਤ ਅਤੇ ਨਗਰ ਨਿਵਾਸੀ ਹਾਜ਼ਰ ਸਨ।