Doaba Times

Watch “Doaba Kissan Sangharsh Committe kishangrh to singhu border delhi #DoabaTimes #FarmersProtest” on YouTube

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੱਸ ਅਤੇ ਕਾਰਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ

ਪੰਜਾਬ /ਕਿਸ਼ਨਗੜ (ਗੁਰਪ੍ਰੀਤ ਬੱਲ/ਸੁਰਜੀਤ ਪਾਲ) ਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਦਿੱਲੀ ਦੀ ਕਾਲ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੱਸਾਂ ਅਤੇ ਕਾਰਾਂ ਦਾ ਕਾਫਲਾ ਕਿਸ਼ਨਗੜ ਤੋਂ ਦਿੱਲੀ ਸਿੰਘੂ ਬਾਰਡਰ ਲਈ ਰਵਾਨਾ ਹੋਇਆ।

ਇਸ ਦੌਰਾਨ ਕਿਸਾਨਾਂ ਵੱਲੋਂ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ।

ਇਸ ਮੌਕੇ ਦਵਿੰਦਰ ਸਿੰਘ ਮਿੰਟਾ ਸੈਕਟਰੀ, ਹਰਵਿੰਦਰ ਪਾਲ ਸਿੰਘ ਸੋਢੀ ਡੱਲੀ, ਬਲਜੀਤ ਸਿੰਘ ਘੋੜਾ ਬਾਹੀ, ਹਰਜਿੰਦਰ ਸਿੰਘ ਦੂਹੜਾ, ਹਰਿੰਦਰ ਸਿੰਘ ਢੀਂਡਸਾ, ਬਿੱਲੂ ਲੰਬਰਦਾਰ ਸੰਘਵਾਲ, ਰਾਜਵਿੰਦਰ ਸਿੰਘ ਰਾਜਾ ਸਰਪੰਚ ਈਸਪੁਰ, ਓਂਕਾਰ ਸਿੰਘ ਦੌਲਤਪੁਰ, ਗੁਰਵਿੰਦਰ ਸਿੰਘ ਗੋਲਡੀ, ਪ੍ਰਭਜੋਤ ਸਿੰਘ ਜੋਤੀ, ਜੁਗਰਾਜ ਸਿੰਘ ਮਦਾਰਾ, ਬਲਵਿੰਦਰ ਸਿੰਘ ਮੱਲੀ ਨੰਗਲ, ਜੀਤਾ ਨੰਗਲ, ਗੁਰਪ੍ਰੀਤ ਡੀੰਗਰੀਆ, ਸ਼ਾਹ ਜੀ ਨੁੱਸੀ ਅਤੇ ਸਮੂਹ ਇਲਾਕੇ ਦੇ ਕਿਸਾਨ ਹਾਜ਼ਰ ਸਨ।
ਕਿਸਾਨਾਂ ਦੁਆਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਘਰ ਵਾਪਸ ਆਉਣਗੇ ਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।

Doaba Times

ਕਿਸਾਨਾਂ ਦੇ ਸਮਰੱਥਨ ਵਿੱਚ ਕਰਤਾਰਪੁਰ ਵਿਖੇ 26 ਮਈ 2021 ਨੂੰ ਕਾਲੇ ਝੰਡੇ ਲਹਿਰਾਂ ਕੇ ਕਾਲਾ ਦਿਵਸ ਮਨਾਇਆ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਪੁੱਤਲਾ ਫੂਕਿਆ ਗਿਆ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ

Next News

https://youtu.be/HtA9eP0uF4Y
👆👆👆👆👆👆👆👆
ਪੂਰੀ ਵੀਡੀਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ ।
✍ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਚ ਨਕੋਦਰ, ਜੰਡਿਆਲਾ, ਨੂਰਮਹਿਲ, ਕੰਗ ਸਾਹਬੂ, ਜਲੰਧਰ ਡੀ. ਸੀ. ਦਫਤਰ ਦੇ ਸਾਹਮਣੇ, ਜੰਡੂ ਸਿੰਘਾਂ ਤੇ ਜਮਸ਼ੇਰ ਵਿਖੇ ਰੋਸ ਮੁਜ਼ਾਹਰੇ ਕੀਤੇ ਗਏ ਤੇ ਮੋਦੀ ਦਾ ਪੁਤਲਾ ਫੂਕਿਆ ਗਿਆ ।
👉Doaba Times ਚੈਨਲ ਨੂੰ ਸਪੋਰਟ ਕਰਨ ਲਈ ਸਬਸਕ੍ਰਾਈਬ ਕਰੋ।

https://youtu.be/7Xe12bITH5o
✍ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੰਜਾਬ ਜਲੰਧਰ ਰਿੰਗ ਰੋਡ ਕਮੇਟੀ ਦੇ ਸਮੂਹ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀ ਰਾਜੇਵਾਲ ਗਰੁੱਪ ਦਾ ਪੂਰਾ ਸਮਰਥਨ ਦਿੰਦੇ ਹੋਏ ਮੋਦੀ ਦਾ ਪੁਤਲਾ ਫੂਕ ਰੋਸ ਮੁਜ਼ਾਹਰੇ ਕੀਤੇ ਗਏ ਤੇ ਕਾਲੇ ਝੰਡੇ ਲਹਿਰਾਏ ਗਏ ।
✍26ਮਈ ਕਾਲੇ ਦਿਵਸ ਨੂੰ ਸਿਰਫ਼ ਪੰਜਾਬ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸਮਰਥਨ ਮਿਲਿਆ । ਜਿੱਥੇ ਬਰਮਿੰਘਮ ਵਿਖੇ ਭਾਰਤੀ ਅੰਬੈਸੀ ਦੇ ਬਾਹਰ ਕਿਸਾਨਾਂ ਦੀ ਸਪੋਰਟ ਵਿੱਚ ਕਾਲੇ ਝੰਡੇ ਲਹਿਰਾਏ ਗਏ ਤੇ No Farmers No Food ਦੇ ਪੋਸਟਰ ਰੋਸ ਮੁਜ਼ਾਹਰਾ ਕੀਤਾ ਗਿਆ ।
👉ਦੋਆਬਾ ਟਾਈਮਜ਼ ਚੈਨਲ ਸਬਸਕਰਾਈਬ ਕਰੋ।

DOABA TIMES

संत बाबा प्रीतम दास जी महाराज बाबे जोड़े सलाना बरसी समागम श्रद्धापूर्वक मनाया गया

* इस दौरान कोविड की सरकारी हिदायतों का पूरा ध्यान रखा गया

पंजाब/जलंधर (सुरजीत पाल /दिलबाग सिंह ) ब्रह्मलीन सन्त प्रीतम दास जी महाराज बाबे जोड़े रायपुर रसूलपुर वालों की सलाना बरसी श्री गुरु रविदास साधु सम्प्रदाय सोसाइटी रजि. पंजाब के प्रधान संत बाबा निर्मल दास जी महाराज की अगुवाई में श्रद्धापूर्वक मनाई गई ।

इस मौके पर सुबह श्री अखंड पाठ साहिब के भोग डालने उपरांत सरबत के भले के लिए अरदास की गई । इस उपरांत कीर्तनी जत्थों द्वारा संगतों को कीर्तन द्वारा निहाल किया गया। इस उपरांत संगतों को अटूट लंगर वरताए गए ।

इस मौके पर नारी शक्ति फाउंडेशन भारत के प्रधान बहन संतोष कुमारी जी द्वारा संत बाबा प्रीतम दास जी को श्रद्धांजलि भेंट करते हुए बताया कि संत बाबा प्रीतम दास जी द्वारा अपना पूरा जीवन नाम सिमरन और मानवता की भलाई के लिए लगाया ,सभी संगतों को उनके जीवन से प्रेरणा लेनी चाहिए ।
इस मौके पर संत बलवंत सिंह डिगरीया, संत सोढी सिंह , संत निरंजन दास जी शेरपुर, संत प्रकाश सिंह जेजो, संत राम सरूप जी , शांत जोगा सिंह , संत अजमेर सिंह , संत बाबा जगीर सिंह , संत गुरमीत सिंह , संत मोहनलाल और हल्का करतारपुर के एम एल ए चौधरी सुरेंद्र सिंह , जत्थेदार गुरदीप सिंह , प्रदीप कुमार सरपंच बल्ला ,प्रि. परमजीत जस्सल , राज कुमार डोगर, एक्सियन बलबीर कुमार , महेन्द्र पाल और समूह संगत विशेष मौके पर हाजिर थीं ।

Doaba Times

ਜਲੰਧਰ ਪਠਾਨਕੋਟ ਰੋਡ ਤੇ ਪਿੰਡ ਰਾਏਪੁਰ ਰਸੂਲਪੁਰ ਨਜਦੀਕ ਇਕ ਗੋਦਾਮ ਨੂੰ ਲੱਗੀ ਭਿਆਨਕ ਅੱਗ :—————–Breaking

ਦੋਆਬਾ ਟਾਈਮਜ਼: (ਸੁਰਜੀਤਪਾਲ) ਕਿਸ਼ਨਗਡ਼੍ਹ:-

ਗੋਦਾਮ ਅੰਦਰ ਪਿਆ ਸਾਰਾ ਸਾਮਾਨ ਸੜ ਗਿਆ :————
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਦੇ ਉੱਪਰ ਸਥਿਤ ਪਿੰਡ ਰਾਏਪੁਰ ਰਸੂਲਪੁਰ ਦੇ ਨਜ਼ਦੀਕ ਮਿਲੀ ਜਾਣਕਾਰੀ ਦੇ ਮੁਤਾਬਕ ਇਕ ਕਿਸਾਨ ਵੱਲੋਂ ਆਪਣੇ ਖੇਤ ਦੀ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ । ਜੋ ਕਿ ਹਵਾ ਦੇ ਰੁਖ਼ ਕਾਰਨ ਨੇੜੇ ਦੇ ਗੁਦਾਮ ਤੱਕ ਪਹੁੰਚ ਗਈ। ਅਤੇ ਅੱਗ ਨੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਜਿਸ ਕਾਰਨ ਗੁਦਾਮ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ । ਇਸ ਮੌਕੇ ਤੇ ਗੋਦਾਮ ਮਾਲਕ ਵੱਲੋਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਗੋਦਾਮ ਨੂੰ ਅੱਗ ਲੱਗਣ ਨਾਲ ਕਿੰਨਾ ਕੁ ਨੁਕਸਾਨ ਹੋਇਆ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਖਬਰ ਲਿਖਣ ਤੱਕ ਫਾਇਰ ਬ੍ਰਿਗੇਡ ਵਾਲਿਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।

ਰੋਜ਼ੀ ਰੋਟੀ ਕਮਾਉਣ ਖ਼ਾਤਰ ਪੰਜਾਬ ਤੋਂ ਸਾਊਦੀ ਅਰੇਬੀਆ ਗਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

*ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਸਬੰਧੀ ਸਰਕਾਰਾਂ ਅਤੇ ਸੇਵਾ ਸੁਸਾਇਟੀਆਂ ਨੂੰ ਲਗਾਈ ਮਦਦ ਦੀ ਗੁਹਾਰ

ਮ੍ਰਿਤਕ ਬਲਵਿੰਦਰ ਕੁਮਾਰ ਦੀ ਫ਼ਾਈਲ ਫੋਟੋ
ਪਰਿਵਾਰਕ ਮੈਂਬਰ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਸੰਬੰਧੀ ਸਰਕਾਰ ਅੱਗੇ ਮੰਗ ਰੱਖਦੇ ਹੋਏ

*10 ਦਿਨ ਬੀਤ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੇਹ ਭਾਰਤ ਨਹੀਂ ਪੁੱਜੀ


ਦੋਆਬਾ ਟਾਈਮਜ਼: (ਸੁਰਜੀਤਪਾਲ) ਕਿਸ਼ਨਗਡ਼੍ਹ:-ਰੋਜ਼ੀ ਰੋਟੀ ਕਮਾਉਣ ਖ਼ਾਤਰ ਪੰਜਾਬ ਤੋਂ ਸਾਊਦੀ ਅਰੇਬੀਆ ਦੇ ਰਿਆਦ ਸ਼ਹਿਰ ਵਿੱਚ ਕਿਸ਼ਨਗੜ੍ਹ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੇਹ ਭਾਰਤ ਨਹੀਂ ਪੁੱਜੀ । ਪਰਿਵਾਰ ਦੀ ਸਰਕਾਰਾਂ ਅੱਗੇ ਤੇ ਸੇਵਾ ਸੋਸਾਇਟੀਆਂ ਅੱਗੇ ਕੀਤੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ।

ਕਿਸ਼ਨਗੜ ਨਿਵਾਸੀ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬਲਵਿੰਦਤਰ ਕੁਮਾਰ ਰੋਜ਼ੀ ਰੋਟੀ ਖਾਤਰ 8 ਸਾਲ ਤੋਂ ਸਾਊਦੀ ਅਰੇਬੀਆ ਵਿੱਚ ਕੰਮ ਦੇ ਸਿਲਸਿਲੇ ਲਈ ਰਹਿ ਰਹੇ ਸਨ।

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾਡ਼ਾ ਮਨਾਇਆ ਗਿਆ

ਜਲੰਧਰ (ਸੁਰਜੀਤ ਪਾਲ )ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ।

ਕਰੋਨਾ ਮਹਾਮਾਰੀ ਦੇ ਚੱਲਦਿਆਂ ਕੋਵਿਡ ਹਦਾਇਤਾਂ ਦੀ ਪਾਲਣਾ ਕੀਤੀ ਗਈ ਮਾਸਕ ਸੇਨੇਟਾਈਜ਼ਰ ਤੇ ਸੋਸ਼ਲ ਡਿਸਟੇਂਸੀ ਦਾ ਪੂਰਾ ਧਿਆਨ ਰੱਖਿਆ ਗਿਅਾ

ਕੁਦਰਤੀ ਆਕਸੀਜਨ ਦਾ ਮੁੱਲ ਅਤੇ ਅਹਿਮੀਅਤ :——

Doaba Times

ਰਿੰਗ ਰੋਡ ਸੰਘਰਸ਼ ਕਮੇਟੀ ਪੰਜਾਬ ਦੇ ਸਮੂਹ ਮੈਂਬਰਾਂ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਦਫ਼ਤਰ ਵਿੱਚ ਮੰਗ ਪੱਤਰ ਦਿੱਤਾ

  • ਇਸ ਮੌਕੇ ਤੇ ਮਾਸਕ, ਸੈਨੀਟਾਈਜ਼ਰ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਗਈ.
    ਜਲੰਧਰ (ਸੁਰਜੀਤ ਪਾਲ) ਪੰਜਾਬ ਰਿੰਗ ਰੋਡ ਸੰਘਰਸ਼ ਕਮੇਟੀ ਕੋ ਆਰਡੀਨੇਟਰ ਹਰਦੀਪ ਸਿੰਘ ਕੰਗ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਜਲੰਧਰ ਡੀਸੀ ਦਫਤਰ ਵਿੱਚ ਏਡੀਸੀ ਜਸਵੀਰ ਸਿੰਘ ਅਤੇ ਡੀਆਰਓ ਜਸ਼ਨਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।
    ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਰਿੰਗ ਰੋਡ ਅਤੇ ਦਿੱਲੀ-ਜੰਮੂ ਕਟੜਾ ਹਾਈਵੇਅ ਉਨ੍ਹਾਂ ਦੇ ਪਿੰਡਾਂ ਵਿੱਚ ਜ਼ਮੀਨਾਂ ’ਤੇ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਜ਼ਮੀਨ ਸਰਕਾਰ ਵੱਲੋਂ ਕੌਡੀਆਂ ਦੀ ਕੀਮਤ’ ਤੇ ਐਕੁਆਇਰ ਕੀਤੀ ਜਾ ਰਹੀ ਹੈ। ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਕੁਝ ਸਮੇਂ ਲਈ ਜ਼ਮੀਨ ਦੇ ਕੁਲੈਕਟਰ ਰੇਟ ਵੀ ਘਟਾ ਦਿੱਤੇ ਹਨ, ਜਿਸ ਕਾਰਨ ਇੱਕ ਖੇਤ ਦੇ 6 ਲੱਖ ਤੋਂ 9 ਲੱਖ ਰੁਪਏ ਦਾ ਮੁਆਵਜ਼ਾ ਮੁੱਲ ਸਿਰਫ ਮਿਲ ਰਿਹਾ ਹੈ ਅਤੇ ਖੇਤਾਂ ਨੂੰ ਰਸਤਾ ਨਹੀਂ ਦਿੱਤਾ ਜਾ ਰਿਹਾ।
    ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਜ਼ਮੀਨ ਦੀ ਦਰ ਨਿਰਧਾਰਤ ਕੀਮਤ ਨਾਲੋਂ 4 ਗੁਣਾ ਵਧੇਰੇ ਦਿੱਤੀ ਜਾਵੇ, ਅਤੇ ਖੇਤਾਂ ਵਿੱਚ ਜਾਣ ਅਤੇ ਖੇਤ ਵਿੱਚ ਪਾਣੀ ਦਾ ਰਸਤਾ ਦਿੱਤਾ ਜਾਵੇ।
    ਰਿੰਗ ਰੋਡ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਰਿੰਗ ਰੋਡ ਸੰਘਰਸ਼ ਕਮੇਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਲੀ ਯੋਜਨਾਬੰਦੀ ਕੀਤੀ ਜਾਵੇਗੀ।
    ਇਸ ਮੌਕੇ ਵਡਿਆਨਾ ਦੇ ਕਿਸਾਨ ਜਸਪਾਲ ਸਿੰਘ ਖੇੜਾ, ਮੈਨੇਜਰ ਵੀਰ ਹਰਦੀਪ ਸਿੰਘ ਕੰਗ, ਜੀਵਨ ਸਿੰਘ ਪਰਸਰਾਮਪੁਰ, ਸੁਖਵਿੰਦਰ ਸਿੰਘ ਕਾਦੀਆਂ, ਲਖਵਿੰਦਰ ਸਿੰਘ, ਯੋਗਾ ਪ੍ਰਤਾਪਰਾ, ਸੰਦੀਪ ਸਿੰਘ ਅਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ। ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਸਿਰਫ 4 ਮੈਂਬਰ ਮੰਗ ਪੱਤਰ ਦੇਣ ਲਈ ਦਫ਼ਤਰ ਗਏ ਸਨ।

Doaba Times

ਐਨ.ਆਰ.ਆਈ ਵੀਰਾ ਵੱਲੋਂ ਸਹਾਇਤਾ ਰਾਂਸ਼ੀ ਭੇਟ

ਜਲੰਧਰ/ਕਾਲਾ ਬੱਕਰਾ (ਹਰਪ੍ਰੀਤ ਸਿੰਘ /ਦਿਲਬਾਗ ਸੰਧੂ )ਐਨ.ਆਰ.ਆਈ ਵੀਰਾ ਵੱਲੋਂ ਰਾਜਵੀਰ ਕੌਰ ਪੁੱਤਰੀ ਰਵਿਦਰ ਕੌਰ ਪਿੰਡ ਰਾਣੀ ਭੱਟੀ ਜਿਸ ਦੇ ਪਿਤਾ ਦਾ ਵੀ ਦਿਹਾਤ ਹੋ ਚੁੱਕਿਆਂ ਸੀ ਕੁਝ ਸਮੇ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ।ਅੱਜ ਐਨ.ਆਰ.ਆਈ ਵੀਰਾ ਵੱਲੋਂ ਸਹਾਇਤਾ ਰਾਂਸ਼ੀ ਭੇਜੀ ਗਈ ਇਸ ਰਾਂਸ਼ੀ ਨੂੰ ਚੌਂਕੀ ਇਚਾਰਜ ਪੰਚਰੰਗਾ ਨੇ ਆਪਣੇ ਹੱਥੀ ਭੇਟ ਕੀਤਾ।

ਨਾਲ ਹੀ ਅਪੀਲ ਕੀਤੀ ਕਿ ਇਸ ਲੌੜਵੰਦ ਬੱਚੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ । ਇਸ ਦੌਰਾਨ ਮੰਨਦੀਪ ਸਿੰਘ ਮੰਨਾਂ ਪ੍ਰਧਾਨ ,ਹਰਿਮੰਦਰ ਸ਼ੈਫੀ ਨਿਜਾਮਦੀਪੁਰ,ਲਾਡੀ ਬੱਤਰਾ,ਭੁਪਿੰਦਰ ਲੱਕੀ 108 ਡਾਕਟਰ.ਮੌਜੂਦ ਸਨ।

ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਧਰਨਾ ਲਗਾਤਾਰ ਜਾਰੀ

ਪੰਜਾਬ (ਹਰਪ੍ਰੀਤ ਸਿੰਘ )

ਦਿੱਲੀ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਧਰਨੇ ਜਾਰੀ ਹਨ.ਉੱਥੇ ਨਾਲ ਹੀ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਦੇ ਕਿਸਾਨਾਂ ਵੱਲੋਂ ਧਰਨਾ ਲਗਾਤਾਰ ਜਾਰੀ ਹਨ ਜਿਸ ਦੀ ਮਿਸਾਲ ਦੇ ਤੌਰ ਤੇ ਅੱਜ ਅਜ਼ੀਜ਼ ਅਜ਼ੀਜ਼ਪੁਰ ਟੋਲ ਪਲਾਜ਼ਾ ਚੰਡੀਗੜ੍ਹ ਵਿਖੇ ਦੇਖਣ ਨੂੰ ਮਿਲਿਆ

ਜਿੱਥੇ ਕਿਸਾਨ ਜਥੇਬੰਦੀਆਂ ਦੇ ਮੁੱਖ ਆਗੂਆਂ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ ਜਿੰਨੀ ਦੇ ਸੈਂਟਰ ਸਰਕਾਰ ਏ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਓਨੀ ਦੇਰ ਕਿਸਾਨਾਂ ਵੱਲੋਂ ਲਗਾਤਾਰ ਟੌਲ ਪਲਾਜ਼ਾ ਤੇ ਤਾਂ ਨੇ ਇਸੇ ਤਰ੍ਹਾਂ ਜਾਰੀ ਰਹਿਣਗੇ.ਤੇ ਆਉਣ ਵਾਲੇ ਸਮੇਂ ਦੇ ਵਿਚ ਜਿੱਥੇ ਵੀ ਇਲੈਕਸ਼ਨ ਹੋਵੇਗੀ ਕਿਸਾਨਾਂ ਵੱਲੋਂ ਵੱਧ ਚੜ੍ਹ ਕੇ ਇਸ ਦਾ ਵਿਰੋਧ ਕੀਤਾ ਜਾਊਗਾ.ਜਿਸ ਦਾ ਨਤੀਜਾ ਬੀਜੇਪੀ ਨੂੰ ਹਾਰ ਦਾ ਮੂੰਹ ਦੇਖਣਾ ਹੋਏਗਾ.ਬੰਗਾਲ ਦੇ ਵਿੱਚ ਹੋਈ ਇਲੈਕਸ਼ਨ ਦਾ ਮੁੱਖ ਕਾਰਨ ਮਮਤਾ ਬੈਨਰਜੀ ਦੀ ਜਿੱਤ ਦਾ ਮਕਸਦ ਕਿਸਾਨਾਂ ਵੱਲੋਂ ਦਿੱਲੀ ਵਿਚ ਧਰਨੇ ਦਾ ਹੀ ਹੈ.ਜੇਕਰ ਸੈਂਟਰ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਇਹ ਧਰਨੇ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਹਿਣਗੇ.