BiasPind

ਬਿਆਸ ਪਿੰਡ ਫਿਰਨੀ ਵਾਲੀ ਖਸਤਾਹਾਲਤ ਸੜਕ ਦੀ ਉਸਾਰੀ ਸ਼ੁਰੂ


ਬਿਆਸਪਿੰਡ (ਹਰਪ੍ਰੀਤ ਸਿੰਘ ਹੈਪੀ)ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਪੈਂਦੇ ਬਿਆਸ ਪਿੰਡ ਫਿਰਨੀ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ। ਪਿਛਲੇ ਕਈ ਸਾਲਾ ਤੋ ਸੜਕ ਨਾ ਬਣਨ ਕਰਕੇ ਰਾਹਗੀਰਾ ਨੂੰ ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਟਨਾ ਪੈਂਦਾ ਸੀ ਤੇ ਬਰਸਾਤ ਦੇ ਦਿਨਾ ਵਿੱਚ ਸੜਕ ਵਿੱਚ ਟੋਏ ਪੈਣ ਕਾਰਨ ਸਕੂਲ ਬੱਸਾ ਕਿਸਾਨਾ ਦੇ ਟਰੈਂਕਟਰ ਟਰਾਲੀਆ ਤੇ ਪਰਾਈਵੇਟ ਗੱਡੀਆ ਦੇ ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਆਉਦੀ ਸੀ , ਦੋ ਬਈ ਚਲ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਸਨ । ਪਿੰਡ ਵਾਸਿਆ ਵਲੋਂ ਕਈ ਵਾਰ ਨਵੀ ਸੜਕ ਬਣਾਉਣ ਦੀ ਮੰਗ ਰੱਖੀ।

      ਆਖਿਰ ਹਲਕਾ ਇੰਚਾਰਜ ਪਵਨ ਕੁਮਾਰ ਟਿਨੂੰ ਆਦਮਪੁਰ ਵਲੋਂ ਪਿੰਡ ਵਾਸਿਆ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ.ਜਿਸ ਨਾਲ ਪਿੰਡ ਵਾਸਿਆ ਵਿੱਚ ਖੁਸ਼ੀ ਦੀ ਲਹਿਰ ਹੈਂ.ਤੇ ਨਾਲ ਇਹ ਭਰੋਸਾ ਦਵਾਇਆ ਕਿ ਜਲਦ ਤੋ ਜਲਦ ਇਹ ਸੜਕ ਦਾ ਕੰਮ ਪੂਰਾ ਕਿੱਤਾ ਜਾਵੇਗਾ.
ਇਸ ਮੋਕੇ ਤੇ ਮੋਂਜੂਦ ਸਰਪੰਚ ਉਸ਼ਾ ਰਾਣੀ ਜੂਥ ਪ੍ਧਾਨ ਜੋਰਾ ਸਿੰਘ ਕੋਰਡੀਨੇਟਰ (ਪੰਚ) ਬਲਾਕ ਪ੍ਧਾਨ ਅਮਰੀਕ ਲਾਲ.ਬਲਰਾਜ ਮਡਾਰ ਮੋਜੂਦਾ (ਪੰਚ), ਸਿਖਿਆ ਸ਼ਾਸ਼ਤਰੀ ਗੁਰਪੀ੍ਤ ਸਿੰਘ, ਪਲਵਿੰਦਰ ਸਿੰਘ (ਲਾਲਾ) ਆਦਿ ਮੋਜੂਦ ਸਨ।

Fir

ਰਾਜਾ ਵੜਿੰਗ ਨੇ ਕੋਟਲੀ ਅਤੇ ਵਿਰੋਧ ਕਰ ਰਹੇ ਲੋਕਾਂ ‘ਤੇ ਕੀਤੀ ਐਫਆਈਆਰ ਦੀ ਨਿੰਦਾ ਕੀਤੀ

ਅਧਿਕਾਰੀਆਂ ਨੂੰ ਲਾਹਪਰਵਾਹੀ ਵਰਤਣ ਪ੍ਰਤੀ ਚੇਤਾਵਨੀ ਦਿੱਤੀ

ਚੰਡੀਗੜ੍ਹ/ਜਲੰਧਰ (ਸੰਜੀਵ ਕੁਮਾਰ)ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜਲੰਧਰ ਪੁਲਿਸ ਵੱਲੋਂ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਨਿੰਦਾ ਕੀਤੀ ਹੈ।

ਵੜਿੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਬਦਲਾਖੋਰੀ ਦੀ ਭਾਵਨਾ ਹੈ।

ਉਨ੍ਹਾਂ ਕਿਹਾ, ਜੇਕਰ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਉਹ ਕਾਂਗਰਸੀਆਂ ਨੂੰ ਇਸ ਤਰ੍ਹਾਂ ਡਰਾ ਸਕਦੀ ਹੈ, ਤਾਂ ਇਹ ਉਹਨਾਂ ਦਾ ਵਹਿਮ ਹੈ।

“ਇਹ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ, ਭਾਵੇਂ ਉਹ ਪੁਲਿਸ ਤੋਂ ਹੋਣ ਜਾਂ ਪ੍ਰਸ਼ਾਸਨ ਤੋਂ, ਕਿਰਪਾ ਕਰਕੇ ਕਾਨੂੰਨ ਦੀ ਉਲੰਘਣਾ ਨਾ ਕਰੋ। ਕਾਂਗਰਸੀਆਂ ਅਤੇ ਆਮ ਲੋਕਾਂ ਉੱਤੇ ਜ਼ੁਲਮ ਕਰਨ ਵਿੱਚ ‘ਆਪ’ ਦੇ ਸਹਿਯੋਗੀ ਵਜੋਂ ਕੰਮ ਨਾ ਕਰੋ”, ਉਨ੍ਹਾਂ ਨੂੰ ਲਾਹਪਰਵਾਹੀ ਵਰਤਣ ਪ੍ਰਤੀ ਚੇਤਾਵਨੀ ਦਿੱਤੀ ਤੇ ਕਿਹਾ ਕਿ ਉਹ ਉਹਨਾਂ ਨੂੰ ਜਵਾਹਦੇਹ ਠਹਿਰਾਉਣ ਲਈ ਵਚਨਬੱਧ ਹਨ।

ਕੋਟਲੀ ਦੇ ਸਬੰਧ ਵਿੱਚ, ਉਨ੍ਹਾਂ ਅੱਗੇ ਕਿਹਾ, ਪੂਰੀ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ। “ਸਾਡੇ ਬਹਾਦਰ ਕਾਂਗਰਸੀ ਸਿਪਾਹੀ ਦੇ ਹੌਂਸਲੇ ਬੁਲੰਦ ਹਨ, ਜਿਵੇਂ ਕਿ ਰਾਹੁਲ ਗਾਂਧੀ ਪਾਰਟੀ ਦੇ ਅਜਿਹੇ ਨੇਤਾਵਾਂ ਦਾ ਵਰਣਨ ਕਰਦੇ ਰਹਿੰਦੇ ਹਨ”, ਉਨ੍ਹਾਂ ਨੇ ਅੱਗੇ ਕਿਹਾ।

Doaba Times

ਬਿਆਸ ਪਿੰਡ ਦੀ ਖਸਤਾ ਹਾਲ ਸੜਕ ਦਾ ਰੱਖਿਆ ਗਿਆ ਨੀਹ ਪੱਥਰ

ਬਿਆਸ ਪਿੰਡ(ਹਰਪ੍ਰੀਤ ਸਿੰਘ) ਹਲਕਾ ਆਦਮਪੁਰ ਬਿਆਸ ਪਿੰਡ ਵਿਖੇ ਪਿੰਡ ਦੀ ਮੇਨ ਸੜਕ ਜੋ ਕਾਫੀ ਸਮੇ ਤੋ ਖਸਤਾਹਾਲ ਸੀ ਅਤੇ ਮੀਂਹ ਦੇ ਦਿਨਾਂ ਵਿੱਚ ਇਸ ਸੜਕ ਤੋਂ ਲੰਘਣਾ ਬਹੁਤ ਮੁਸ਼ਕਿਲ ਸੀ ਅਤੇ ਰਾਹਗੀਰ ਆਪਣੇ ਵਾਹਨਾਂ ਤੋਂ ਡਿੱਗ ਕੇ ਸੱਟਾ ਲਗਾਉਂਦੇ ਸਨ ।

   ਅੱਜ ਉਸ ਦਾ ਉਦਘਾਟਨ ਜੀਤ ਲਾਲ ਭੱਟੀ ਹਲਕਾ ਇੰਚਾਰਜ /ਡਾਇਰੈਕਟਰ ਪਨਬੱਸ ਪੰਜਾਬ ਵਲੋਂ ਕੀਤਾ ਗਿਆ ਤੇ ਕੰਮ ਸ਼ੁਰੂ ਕਰਵਾਇਆ ਗਿਆ। ਪਿੰਡ ਵਾਸੀਆਂ ਵਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਦਾ ਧੰਨਵਾਦ ਕੀਤਾ ਗਿਆ। 

   ਇਸ ਮੌਕੇ ਬਲਾਕ ਪ੍ਰਧਾਨ ਅਮਰੀਕ ਲਾਲ, ਸਾਬਕਾ ਸਰਪੰਚ ਸੰਜੀਵ ਰੌਕੀ,ਬਲਾਕ ਪ੍ਰਧਾਨ ਪ੍ਰਦੀਪ ਸਿੰਘ,ਬਲਾਕ ਪ੍ਰਧਾਨ ਸਤਨਾਮ ਸਿੰਘ ਮਨਕੋਟੀਆ, ਦਰਸ਼ਨ ਪਾਲ, ਸੁਖਬੀਰ ਸਿੰਘ,ਵੀਰ ਸਿੰਘ,ਸੰਜੀਵ ਕੁਮਾਰ ਪਿੰਡ ਵਾਸੀ ਮੌਜੂਦ ਸਨ।

Doaba Times

ਆਮ ਆਦਮੀ ਪਾਰਟੀ ਵਰਕਰਾਂ ਦਾ ਕਿਸ਼ਨਗੜ੍ਹ ਵਿਖੇ ਭਾਰੀ ਇਕੱਠ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਜਲੰਧਰ ਜ਼ਿਮਨੀ ਚੋਣ ਸਬੰਧੀ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਕਿਸ਼ਨਗੜ੍ਹ ਵਿਖੇ ਸੁਖਦੇਵ ਸਿੰਘ ਜੂੜੀ ਤੇ ਬਬਲੂ ਕਿਸ਼ਨਗੜ੍ਹ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਰਕਰਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਨਾਭੇ ਦੇ ਐਮ ਐਲ ਏ ਮਾਨ ਸਿੰਘ, ਆਦਮਪੁਰ ਤੋਂ ਜੀਤ ਲਾਲ ਭੱਟੀ ਪਾਰਟੀ ਵਰਕਰਾਂ ਨੂੰ ਮਿਲੇ ਅਤੇ ਆਮ ਆਦਮੀ ਪਾਰਟੀ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਚਰਚਾ ਕੀਤੀ। ਇਸ ਮੌਕੇ ਤੇ ਕਰੱਪਸ਼ਨ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਪਿਛਲੀ ਸਰਕਾਰ ਵੱਲੋਂ ਐਸੀ ਬੱਚਿਆਂ ਦੇ ਵਜੀਫਿਅਾ ਤੇ ਚਰਚਾ ਕੀਤੀ ਗਈ । ਇਸ ਦੌਰਾਨ ਸੁਖਦੇਵ ਸਿੰਘ ਜੂੜੀ ਬਬਲੂ ਕਿਸ਼ਨਗੜ, ਸੋਨੂੰ ਕਿਸ਼ਨਗੜ੍ਹ, ਦੀਪਕ ਸਮੀਰ, ਸੁਰਿੰਦਰ ਕੁਮਾਰ ਕਿਸ਼ਨਗੜ, ਜਸਵਿੰਦਰ ਸਿੰਘ, ਪਿੰਦਾ ਟਿਵਾਣਾਂ, ਹਰਪ੍ਰੀਤ ਸਿੰਘ ਗੌਰਵ ਦੁੱਗਰੀ ਸਰਕਲ ਇੰਚਾਰਜ, ਜਸਵਿੰਦਰ ਸਿੰਘ ਬਿੰਦਾ ਦੁਗਰੀ ਪ੍ਰਧਾਨ, ਸਮੀਰ ਤੁੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।