Doaba Times

ਹਲਕਾ ਆਦਮਪੁਰ ਤੋ ਵਾਲਮੀਕ ਸਮਾਜ ਦੇ ਸੀਨੀ. ਆਗੂ ਬਲਕਾਰ ਸਿੰਘ ਨੂੰ ਮੰਤਰੀ ਬਨਣ ਤੇ ਮੁਬਾਰਕਾ ਦੇਣ ਪਹੁੰਚੇ

ਫੋਟੋ ਕੈਪਟਨ: ਸ. ਬਲਕਾਰ ਸਿਘ ਜੀ ਨੂੰ ਮੁਬਾਰਕਾ ਦਿੰਦੇ ਹੋੲੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ ਤੋ।

ਕਿਸ਼ਨਗੜ੍ਹ( ਗੁਰਪ੍ਰੀਤ ਬੱਲ ) ਹਲਕਾ ਕਰਤਾਰਪੁਰ ਦੇ ਵਿਧਾਇਕ ਸ. ਬਲਕਾਰ ਸਿੰਘ ਨੂੰ ਮੰਤਰੀ ਦਾ ਅਹੁਦਾ ਮਿਲਣ ਤੇ ਹਲਕਾ ਆਦਮਪੁਰ ਤੋਂ ਬਾਲਮੀਕਿ ਸਮਾਜ ਦੇ ਸੀਨੀਅਰ ਆਗੂ ਮੁਬਾਰਕਾ ਦੇਣ ਪਹੁੰਚੇ।

ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ  ਵੱਲੋਂ ਪੱਤਰਕਾਰਾਂ ਨੂੰ ਦੱਸਿਆ ਕਿ ਸ. ਬਲਕਾਰ ਸਿੰਘ ਜੀ ਨੂੰ ਸਖਤ ਮਿਹਨਤ ਕਾਰਣ ਹੀ ਵਿਧਾਇਕ ਤੋ ਮੰਤਰੀ ਦਾ ਅਹੁਦਾ ਮਿਲਿਆ।

ਇਸ ਮੌਕੇ ਤੇ ਵਿਨੋਦ ਕੁਮਾਰ ਮੰਗੀ ਜੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੁਨੀਅਨ ਸ਼ਾਖਾ ਅਲਾਵਲਪੁਰ , ਬਾਲਮੀਕਿ ਸਮਾਜ ਤੋ ਸੀਨੀ ਅਾਗੂ ਜੇ ਪੀ ਸਹੋਤਾ , ਕਸ਼ਮੀਰੀ ਲਾਲ , ਸੋਨੂੰ ਧੀਰੋਵਾਲ , ਸ਼ੁਸ਼ੀਲ ਕੁਮਾਰ , ਰੰਜੀਤ ਕੁਮਾਰ ਰਾਜਾ ਸਰਪੰਚ ਧੀਰੋਵਾਲ , ਸਤਪਾਲ(ਧੋਗੜੀ) ਜੀ ਮੌਜੂਦ ਸਨ।

Doaba Times

ਆਪ ਪਾਰਟੀ ਵਰਕਰਾਂ ਵੱਲੋਂ ਬਿਕਰਮਜੀਤ ਮਜੀਠੀਆ ਦਾ ਪੁਤਲਾ ਫੂਕ ਨਾਅਰੇਬਾਜੀ ਕੀਤੀ

ਕਿਸ਼ਨਗੜ(ਗੁਰਪ੍ਰੀਤ ਬੱਲ )ਜਲੰਧਰ ਪਠਾਂਨਕੋਟ ਰਾਸਟਰੀ ਮਾਰਗ ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਆਪ ਪਾਰਟੀ ਦੇ ਵਰਕਰਾਂ ਵੱਲੋਂ ਬਿਕਰਮਜੀਤ ਮਜੀਠੀਆ ਦਾ ਪੁਤਲਾ ਫੂਕਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਪ ਵਰਕਰ ਜਸਵਿੰਦਰ ਸਿੰਘ ਬਿੰਦਾ ਦੁਗਰੀ ਸੀਨੀਅਰ ਯੂਥ ਆਗੂ, ਪਲਵਿੰਦਰ ਸਿੰਘ ਟਿਵਾਣਾ,ਗੋਰਵ ਦੁਗਰੀ , ਗੋਲਡੀ ਨੌਗਜਾ, ਬੰਟੀ ਨੌਗੱਜਾ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਗੁਰਜਿੰਦਰ ਸਿੰਘ, ਪਲਵਿੰਦਰ ਸਿੰਘ ਦੁੱਗਰੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਜ਼ਿਮਨੀ ਚੋਣ ਮੀਟਿੰਗ ਦੌਰਾਨ ਕਰਤਾਰਪੁਰ ਦੇ ਇਕ ਪਿੰਡ ਵਿਚ ਮੌਜੂਦਾ ਕਰਤਾਰਪੁਰ ਹਲਕਾ ਵਿਧਾਇਕ ਬਲਕਾਰ ਸਿੰਘ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਜਿਸ ਕਾਰਨ ਆਪ ਪਾਰਟੀ ਦੇ ਵਰਕਰਾ ਵੱਲੋਂ ਗਲਤ ਸ਼ਬਦਾਵਲੀ ੳੁੱਤੇ ਨਰਾਜ਼ਗੀ ਜਤਾਉਂਦੇ ਹੋਏ ਅੱਜ ਜਲੰਧਰ ਪਠਾਂਨਕੋਟ ਰਾਸਟਰੀ ਮਾਰਗ ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਭਾਰੀ ਗਿਣਤੀ ਵਿੱਚ ਇਕੱਤਰ ਹੋ ਕੇ ਬਿਕਰਮਜੀਤ ਸਿੰਘ ਮਜੀਠੀਆ ਦਾ ਪੁਤਲਾ ਫੂਕਿਆ ਗਿਆ ਅਤੇ ਬਿਕਰਮ ਸਿੰਘ ਮਜੀਠੀਏ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਮੰਗ ਕੀਤੀ ਕਿ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਐਸ ਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਤੇ ਜਸਵਿੰਦਰ ਸਿੰਘ ਬਿੰਦਾ ਦੁੱਗਰੀ ਸੀਨੀਅਰ ਯੂਥ ਆਗੂ, ਪਲਵਿੰਦਰ ਸਿੰਘ ਟਿਵਾਨਾ,ਗੁਰਮਿੰਦਰਜੀਤ ਬੰਟੀ ਨੌਗੱਜਾ,ਹੈਪੀ ਫਰੀਦਪੁਰ, ਸਰਪੰਚ ਕੁੰਦਨ ਲਾਲ ਫਰੀਦਪੁਰ,ਸਰਪੰਚ ਪਲਵਿੰਦਰ ਸਿੰਘ ਦੁਗਰੀ, ਪਿੰਦਾ ਟਿਵਾਣਾ , ਗੌਰਵ ਦੁੱਗਰੀ ਸਰਕਲ ਪ੍ਰਧਾਨ , ਦਲਜੀਤ ਸਿੰਘ, ਰਾਜ ਕੁਮਾਰ ,ਬੱਬਲੂ ਕਿਸ਼ਨਗੜ ,ਸ਼ੰਟੂ ,ਸਮੀਰ ਅਬਰੋਲ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਆਪ ਪਾਰਟੀ ਦੇ ਵਰਕਰ ਹਾਜ਼ਰ ਸਨ।

Doaba Times

ਜਲੰਧਰ ਦੇ ਪਿੰਡ ਰਾਏਪੁਰ ਵਿਖੇ 27 ਤੋਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ -ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਵਲੋਂ ਕੀਤਾ ਗਿਆ ਦੌਰਾ

ਪਿੰਡ ਰਾਏਪੁਰ ਰਸੂਲਪੁਰ ਵਿਖੇ 27 ਜਨਵਰੀ ਤੋਂ ਸ਼ੁਰੂ ਹੋ ਰਹੇ ਮੁਹੱਲਾ ਕਲੀਨਿਕ ਦੇ ਨਿਰੀਖਣ ਦੌਰਾਨ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਤੇ ਪਤਨੀ ਹਰਪ੍ਰੀਤ ਕੌਰ ਨਾਲ ਭੈਣ ਸੰਤੋਸ਼ ਕੁਮਾਰੀ (ਪ੍ਰਧਾਨ ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ) ਤੇ ਪਿੰਡ ਦੇ ਨਿਵਾਸੀ।
ਪਿੰਡ ਰਾਏਪੁਰ ਰਸੂਲਪੁਰ ਵਿਖੇ ਵਿਕਾਸ ਕਾਰਜਾ ਦਾ ਨਿਰੀਖਣ ਕਰਦੇ ਸਮੇ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਪਤਨੀ ਹਰਪ੍ਰੀਤ ਕੌਰ ਤੇ ਪਿੰਡ ਦੇ ਪਤਵੰਤੇ।

ਕਿਸ਼ਨਗੜ (ਗੁਰਪ੍ਰੀਤ ਬੱਲ) ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਵਿਖੇ 27 ਜਨਵਰੀ ਤੋਂ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਹਲਕਾ ਕਰਤਾਰਪੁਰ ਵਿਧਾਇਕ ਸ. ਬਲਕਾਰ ਸਿੰਘ ਵਲੋਂ ਚਲ ਰਹੇ ਕੰਮ ਦੇ ਨਿਰੀਖਣ ਸੰਬੰਧੀ ਦੌਰਾ ਪਿੰਡ ਰਾਏਪੁਰ ਰਸੂਲਪੁਰ ਵਿਖੇ ਕੀਤਾ ਗਿਆ। ਜਿਸ ਦੌਰਾਨ ਪਿੰਡ ਦੀਆਂ ਬਜ਼ੁਰਗ ਔਰਤਾਂ ਵਲੋ ਪਿੰਡ ਦੀਆਂ ਸਮੱਸਿਆਵਾਂ ਸੰਬੰਧੀ ਲਹਿੰਦੇ ਪਾਸੇ ਛੱਪੜ ਦੀ ਖਸਤਾ ਹਾਲਤ ਵਿਧਾਇਕ ਸ. ਬਲਕਾਰ ਸਿੰਘ ਜੀ ਨੂੰ ਦਿਖਾਈ ਤੇ ਪਿੰਡ ਦੇ ਵਿਕਾਸ ਕਾਰਜਾਂ ਦੇ ਨਿਰੀਖਣ ਸੰਬੰਧੀ ਕਿਹਾ ਕਿ ਅਸੀ ਪਹਿਲੀ ਵਾਰ ਦੇਖ ਰਹੇ ਹਾ ਕਿ ਹਲਕੇ ਦਾ ਵਿਧਾਇਕ ਪਹਿਲੀ ਵਾਰ ਪਿੰਡ ਵਿਚ ਸਮੱਸਿਆਵਾਂ ਜਾਨਣ ਲਈ ਪਹੁੰਚਾ ਹੈ ਤੇ ਪਿੰਡ ਦੇ ਚੌਕ ਵਿੱਚ ਖੜ ਕੇ ਪਿੰਡ ਨਿਵਾਸੀਆਂ ਤੋਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਲੈ ਰਿਹਾ ਹੈ।

Doaba Times

ਪਿੰਡ ਬੱਲਾਂ ਵਿਖੇ ਪਿੰਡ ਦੇ ਰੁਕੇ ਵਿਕਾਸ ਕਾਰਜ ਜਲਦ ਸ਼ੁਰੂ ਕੀਤੇ ਜਾਣਗੇ-ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ

ਜਲੰਧਰ (ਦਿਲਬਾਗ ਸਿੱਧੂ ) ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਵਲੋਂ ਪਿੰਡ ਬੱਲਾਂ ਵਿਖੇ ਪਿੰਡ ਦੇ ਰੁਕੇ ਵਿਕਾਸ ਕਾਰਜਾ ਸੰਬੰਧੀ ਜਿਵੇਂ ਕਿ ਪਿੰਡ ਦੇ ਸੀਵਰੇਜ ਸਿਸਟਮ, ਇੰਟਰਲਾਕ ਟਾਇਲਾ, ਗਲੀਆਂ-ਨਾਲੀਆਂ ,ਸੋਲਰ ਲਾਇਟਾਂ, ਰਸਤਿਆਂ ਦੇ ਨਿਰਮਾਣ ਦੇ ਰੁਕੇ ਹੋਏ ਕਾਰਜਾ ਦਾ ਨਿਰੀਖਣ ਕੀਤਾ ਤੇ ਪਿੰਡ ਨਿਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਦੌਰਾਨ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕਾਰਜਾ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਕਈ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਤੇ ਪਿੰਡ ਦੇ ਸਾਬਕਾ ਸਰਪੰਚ ਪਿਆਰਾ ਸਿੰਘ ਵਲੋਂ ਕਰਤਾਰਪੁਰ ਹਲਕਾ ਵਿਧਾਇਕ ਸ. ਬਲਕਾਰ ਸਿੰਘ ਜੀ ਨੂੰ ਸਿਰੋਪਾਉਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਤੇ ਇਲਾਕਾ ਨਿਵਾਸੀਆਂ ਵਲੋਂ ਆਪਣੀਆਂ ਮੁਸ਼ਕਿਲਾ ਹਲਕਾ ਵਿਧਾਇਕ ਸ. ਬਲਕਾਰ ਸਿੰਘ ਅੱਗੇ ਰੱਖੀਆਂ ਤੇ ਹਲਕਾ ਵਿਧਾਇਕ ਸ. ਬਲਕਾਰ ਸਿੰਘ ਜੀ ਵਲੋਂ ਮੌਕੇ ਤੇ ਹੀ ਹੱਲ ਕਰਵਾਇਆ ਗਿਆ ਤੇ ਕਿਹਾ ਕਿ ਰਿਵਾਇਤੀ ਪਾਰਟੀਆਂ ਤੋਂ ਉੱਪਰ ਉਠ ਕੇ ਆਮ ਆਦਮੀ ਪਾਰਟੀ ਆਮ ਲੋਕਾ ਦੀ ਪਾਰਟੀ ਹੈ ,ਕੋਈ ਵੀ ਸਰਕਾਰੀ ਕੰਮ ਵਿਚ ਭ੍ਰਿਸ਼ਟਾਚਾਰ ਨਹੀ ਹੋਣ ਦਿਤਾ ਜਾਵੇਗਾ। ਕੋਈ ਵੀ ਸਮੱਸਿਆ ਹੋਵੇ ਤਾ ਆਮ ਵਿਅਕਤੀ ਸਿੱਧਾ ਦਫਤਰ ਮਿਲ ਸਕਦਾ ਹੈ ।
ਇਸ ਮੌਕੇ ਤੇ ਸੀਨੀ. ਆਗੂ (ਲੰਬੜਦਾਰ) ਸੰਦੀਪ ਵਿਰਦੀ,ਪੰਚਾਇਤ ਮੈਂਬਰ ਹਰਵਿੰਦਰ ਸਿੰਘ ਹੋਠੀ, ਸਾਬਕਾ ਸਰਪੰਚ ਪਿਆਰਾ ਸਿੰਘ, ਬਾਬਾ ਸੁਖਦੇਵ ਸੁੱਖੀ ਸਾਬਕਾ ਸਰਪੰਚ,ਗੁਰਪ੍ਰੀਤ ਬੱਲ (ਮੁੱਖ ਸੰਪਾਦਕ ਅਤੇ ਪ੍ਰਧਾਨ ਕਿਸ਼ਨਗੜ ਪ੍ਰੈੱਸ ਕਲੱਬ , ਵਿਕਾਸ ਭਾਰਗਵ, ਵਿਵੇਕ ਭਾਰਗਵ, ਸੰਦੀਪ ਸਿੰਘ ਹੋਠੀ, ਸਾਗਰ ਤੋਂ ਇਲਾਵਾ ਵੱਡੀ ਗਿਣਤੀ ਚ’ ਇਲਾਕਾ ਨਿਵਾਸੀ ਮੌਜੂਦ ਸਨ।

Doaba Times

Featured

ਐਮ.ਐਲ.ਏ ਸ. ਬਲਕਾਰ ਸਿੰਘ ਜੀ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਈ

ਜਲੰਧਰ (ਮੁਕੇਸ਼ ਕੁਮਾਰ /ਸੌਰਬ ਗੁਪਤਾ) ਵਾਤਾਵਰਨ ਪ੍ਰੇਮੀ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਵੱਲੋਂ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਬਲਕਾਰ ਸਿੰਘ ਵੱਲੋਂ ਦੱਸਿਆ ਗਿਆ ਕਿ ਕਈ ਵਾਰੀ ਫ਼ਸਲ ਦੀ ਬਚੀ ਨਾੜ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਕਈ ਵਾਰ ਕੁਝ ਕਿਸਾਨਾਂ ਵੱਲੋਂ ਫਸਲ ਦੀ ਜਲਦੀ ਬਿਜਾਈ ਦੇ ਚੱਕਰ ਵਿੱਚ ਪਰਾਲੀ ਦੀ ਉਚਿਤ ਸਾਂਭ ਸੰਭਾਲ ਨਾ ਹੋਣ ਕਾਰਨ ਇਸ ਦਾ ਨਿਪਟਾਰਾ ਕਰਨ ਲਈ ਅੱਗ ਲਾ ਕੇ ਫ਼ਸਲ ਦੀ ਨਾੜ ਨੂੰ ਸਾੜਿਆ ਜਾਂਦਾ ਜਿਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਸਾਹ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਐਮ.ਐਲ.ਏ ਸ ਬਲਕਾਰ ਸਿੰਘ ਜੀ ਦਾ ਕਾਫ਼ਲਾ ਪਿੰਡ ਘੋੜਾਵਾਹੀ ਦੇ ਕੋਲੋਂ ਲੰਘ ਰਿਹਾ ਸੀ ਅਚਾਨਕ ਪਰਾਲੀ ਨੂੰ ਅੱਗ ਲੱਗੀ ਦੇਖ ਕੇ ਐਮ.ਐਲ.ਏ ਸਾਬ ਨੇ ਆਪਣਾ ਕਾਫ਼ਲਾ ਰੋਕ ਕੇ ਖੁਦ ਖੇਤ ਵਿੱਚ ਅੱਗ ਬੁਝਾਈ। ਜਿਸ ਤੋਂ ਕਿ ਵਾਤਾਵਰਨ ਸਬੰਧੀ ਪ੍ਰੇਮ ਦੀ ਵੱਡੀ ਮਿਸਾਲ ਦੇਖਣ ਨੂੰ ਮਿਲਦੀ ਹੈ।

NEXT

ਸੀ ਐਚ ਸੀ ਕਾਲਾ ਬੱਕਰਾ ਵਿਖੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਦੀ ਪਛਾਣ ਅਤੇ ਜਾਗਰੁਕਤਾ ਸੰਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ


ਕਿਸ਼ਨਗੜ(ਗੁਰਪ੍ਰੀਤ ਬੱਲ) ਡਾ. ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ,ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਡਾ ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਚੱਲ ਰਹੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਦੀ ਪਛਾਣ ਅਤੇ ਜਾਗਰੁਕ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ।ਡਾ ਕੁਲਦੀਪ ਸਿੰਘ ਹੋਰਾਂ ਨੇ ਬੋਲਦਿਆਂ ਦੱਸਿਆ ਕਿ ਡੇਂਗੂ ਦੇ ਮੱਛਰ ਬਦਲਦੇ ਮੌਸਮ ਵਿੱਚ ਖਾਸ ਕਰਕੇ ਜਦੋਂ ਨਾ ਬਹੁਤੀ ਗਰਮੀ ਹੋਵੇ ਤੇ ਜ਼ਿਆਦਾ ਠੰਡ ਹੋਵੇ ਵਿੱਚ ਜ਼ਿਆਦਾ ਪੈਦਾ ਹੁੰਦੇ ਹਨ ਜਿਸ ਤੋਂ ਬਚਾਓ ਲਈ ਜਿਥੇ ਸਾਫ ਸਫਾਈ ਸਭ ਤੋਂ ਜਿਆਦਾ ਜ਼ਰੂਰੀ ਹੈ ਓਥੇ ਡੇਂਗੂ ਦੀ ਪੁਸ਼ਟੀ ਲਈ ਐਨ ਐਸ ਵਨ ਐਨਟੀਜਨ,ਮੈਕ ਅਲਾਈਜ਼ਾ ਟੈਸਟ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਕੀਤੇ ਜਾਂਦੇ ਹਨ ਜਿਥੇ ਡੇਂਗੂ ਪੋਜ਼ਟਿਵ ਆਉਣ ਤੇ ਮੁਫਤ ਇਲਾਜ ਵੀ ਕੀਤਾ ਜਾਂਦਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੋਲਦਿਆਂ ਦੱਸਿਆ ਕਿ ਘਰਾਂ ਦੇ ਨਾਲ ਹੀ ਕੰਮ ਕਾਜੀ ਸਥਾਨਾਂ ਉਪਰ ਵੀ ਆਲੇ ਦੁਆਲੇ ਦੀ ਸਫਾਈ ਰੱਖਣ ਦੇ ਨਾਲ ਨਾਲ ਸਰੀਰ ਨੂੰ ਵੀ ਢੱਕ ਕੇ ਰੱਖਣਾਂ ਚਾਹੀਦਾ ਹੈ।ਬੁਖਾਰ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਸਿਹਤ ਕੇਂਦਰ ਵਿੱਚ ਨਰੀਖਣ ਕਰਵਾ ਕੇ ਹੀ ਦਵਾਈ ਦਾ ਸੇਵਨ ਕਰੋ।
ਅਜੀਤ ਸਿੰਘ ਮਪਹਸ ਨੇ ਟ੍ਰੇਨਿੰਗ ਦਿੰਦਿਆਂ ਮਪਹਵ ਨੂੰ ਡੇਂਗੂ ਮਰੀਜ਼ ਦੇ ਇਲਾਕੇ ਚ ਸਰਵੇ ਕਰਨ ਅਤੇ ਪਿੰਡਾਂ ਵਿੱਚ ਅਨਾਂਊਸਮੈਂਟ ਕਰਵਾਉਣ ਲਈ ਸਖਤ ਹਦਾਇਤਾਂ ਦਿੱਤੀਆਂ।ਇਸ ਸਮੇ ਰਣਜੀਤ ਸਿੰਘ ਐਸ ਐਮ ਐਲ ਟੀ ਤੋੰ ਇਲਾਵਾ ਬਹੁਮੰਤਵੀ ਸਿਹਤ ਕਰਮੀ ਹਾਜ਼ਿਰ ਸਨ।

Doaba Times

ਕਰਤਾਰਪੁਰ ਹਲਕਾ ਵਿਧਾਇਕ ਬਲਕਾਰ ਸਿੰਘ ਗੁ: ਬਾਬਾ ਭਾਗੋ ਜੀ ਵਿਖੇ ਹੋਏ ਨਤਮਸਤਕ

ਕਿਸ਼ਨਗੜ੍ਹ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਜਲੰਧਰ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਗੁਰਦੁਆਰਾ ਬਾਬਾ ਭਾਗੋ ਜੀ ਦੇ ਸਾਲਾਨਾ ਜੋੜ ਮੇਲੇ ਤੇ ਇਲਾਕੇ ਦੇ ਰੁਝੇਵੇਂ ਹੋਣ ਕਾਰਨ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਹਾਜ਼ਰੀ ਨਹੀਂ ਲਗਾ ਸਕੇ ਤਾਂ ਅੱਜ ਸ਼ਾਮ ਕਰੀਬ ਚਾਰ ਵਜੇ ਗੁਰਦੁਆਰਾ ਬਾਬਾ ਭਾਗੋ ਜੀ ਵਿਖੇ ਨਤਮਸਤਕ ਹੋਏ, ਜਿਸ ਦੌਰਾਨ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਅਤੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ ਜਿਸ ਦੌਰਾਨ ਪਿੰਡ ਵਿਚ ਸ਼ਹੀਦਾਂ ਦੀ ਯਾਦ ਵਿਚ ਇਕ ਯਾਦਗਾਰੀ ਗੇਟ ਦੇ ਨਿਰਮਾਣ ਸਬੰਧੀ ਅਤੇ ਪਿੰਡ ਦੇ ਹੋਰ ਸਮੱਸਿਆ ਸਬੰਧੀ ਜਾਣੂ ਕਰਵਾਇਆ ਗਿਆ । ਇਸ ਮੌਕੇ ਤੇ ਕਿਸ਼ਨਗੜ ਪ੍ਰੈੱਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ਵੱਲੋਂ ਪਿੰਡ ਵਿੱਚ ਡਿਸਪੈਂਸਰੀ ਦੀਆਂ ਸਮੱਸਿਆਵਾਂ ਅਤੇ ਸੜਕ ਕਿਨਾਰੇ ਇੰਟਰਲੌਕ ਟਾਈਲਾਂ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਤਾਂ ਹਲਕਾ ਵਿਧਾਇਕ ਬਲਕਾਰ ਸਿੰਘ ਵਲੋ ਤੁਰੰਤ ਸਿਵਲ ਸਰਜਨ ਜਲੰਧਰ ਨੂੰ ਡਿਸਪੈਂਸਰੀ ਸਮੱਸਿਆ ਹਲ ਸੰਬੰਧੀ ਕਿਹਾ ਗਿਆ।
ਇਸ ਮੌਕੇ ਤੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਪਿੰਡ ਬੱਲਾ ਦੇ ਸਰਪੰਚ ਪ੍ਰਦੀਪ ਕੁਮਾਰ, ਨੰਬਰਦਾਰ ਸੰਦੀਪ ਵਿਰਦੀ, ਪਾਖਰ ਸਿੰਘ, ਰੰਜੀਤ ਸਿੰਘ ,ਲਹਿੰਬਰ ਰਾਮ, ਅਜੀਤ ਸਿੰਘ,ਲੰਬੜਦਾਰ ਅਮਰੀਕ ਸਿੰਘ, ਸੰਦੀਪ ਸਿੰਘ, ਰਘਬੀਰ ਸਿੰਘ , ਵਿਵੇਕ ਭਾਰਗਵ ਮੌਜੂਦ ਸਨ।

Doaba Times

ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਰ. ਓ. ਦਾ ਬਲਕਾਰ ਸਿੰਘ ਨੇ ਕੀਤਾ ਉਦਘਾਟਨ

ਕੈਪਸ਼ਨ: ਰਾਏਪੁਰ ਰਸੂਲਪੁਰ ਦੇ ਸਕੂਲ ਵਿੱਚ ਆਰ ਓ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਸ.ਬਲਕਾਰ ਸਿੰਘ ਨਾਲ ਹਰਨੇਕ ਸਿੰਘ, ਸੁਰੇਸ਼ ਕਲੇਰ, ਮਾ.ਕੁਲਵੀਰ ਰਾਮ ਤੇ ਪਤਵੰਤੇ।

ਜਲੰਧਰ 17 ਸਤੰਬਰ ( ਸੌਰਬ ਗੁਪਤਾ) ਹਲਕਾ ਵਿਧਾਇਕ ਸ. ਬਲਕਾਰ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ, ਰਾਏਪੁਰ ਰਸੂਲਪੁਰ ਵਿੱਚ ਦਾਨੀ ਹਰਨੇਕ ਸਿੰਘ ਵਲੋਂ ਲਗਾਏ ਗਏ ਆਰ ਓ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹਨਾਂ ਦਾ ਪਰਿਵਾਰ ਪਿੰਡ ਦੇ ਵਿਕਾਸ ਲਈ ਲੰਮੇ ਸਮੇਂ ਤੋਂ ਦਿਲ ਖੋਲ੍ਹ ਕੇ ਸੇਵਾ ਕਰ ਰਿਹਾ ਹੈ। ਸੇਵਾ-ਭਾਵਨਾ ਬਦਲੇ ਹਰਨੇਕ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ ਤੋਂ ਬਿਨਾਂ ਉਹਨਾਂ ਨਾਲ ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ਼ ਕਲੇਰ,ਮੁਕੇਸ਼ ਕੁਮਾਰ ਸਰਮਸਤਪੁਰ, ਮਾ. ਕੁਲਵੀਰ ਰਾਮ ਭਤੀਜਾ, ਅਵਤਾਰ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਵਿੰਦਰ ਨਵਾਬ, ਇੰਦਰਜੀਤ ਮਹੇ, ਹਰਮਨ ਤੇ ਮਦਨ ਲਾਲ ਝੱਮਟ ਆਦਿ ਹਾਜ਼ਰ ਸਨ।