ਰੇਲਵੇ ਬੋਰਡ ਨੇ ਕੋਟ ਖਾਲਸਾ ਰੇਲਵੇ ਫਾਟਕ ‘ਤੇ 100 ਸਾਲ ਤੋ ਜਿਆਦਾ ਪੁਰਾਣਾ ਬੋਹੜ ਵੱਢਿਆ


ਅੰਮ੍ਰਿਤਸਰ (ਬਿਓਰੋ ਨਿਊਜ) ਰੇਲਵੇ ਬੋਰਡ ਨੇ ਕੋਟ ਖਾਲਸਾ ਰੇਲਵੇ ਫਾਟਕ ਤੇ 100 ਸਾਲ ਤੋਂ ਵੱਧ ਪੁਰਾਣਾ ਬੋਹੜ ਕਰੇਨ ਨਾਲ ਵੱਢ ਦਿੱਤਾ ਤੇ ਦਰੱਖਤ ਰੇਲਵੇ ਫਾਟਕਾਂ ਦੇ ਵਿਚਕਾਰ ਡਿੱਗ ਗਿਆ । ਜਿਸ ਕਾਰਨ ਕੋਟ ਖਾਲਸਾ ਰੇਲਵੇ ਫਾਟਕ ਤੇ ਲੰਬੇ ਸਮੇਂ ਤੱਕ ਜਾਮ ਰਿਹਾ। ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਨੂੰ ਰੇਲਵੇ ਫਾਟਕ ਪਾਰ ਕਰਨ ਵੇਲੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜਦ ਕਟਾਈ ਕਰਨ ਵਾਲੇ ਕਰਮਚਾਰੀਆਂ ਤੋਂ ਜਾਣਕਾਰੀ ਲਈ ਤਾ ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਤੇ ਇਕ ਪੁਲ ਬਣਾਇਆ ਜਾਣਾ ਹੈ, ਜਿਸ ਕਾਰਨ ਇਹ ਕਟਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਬੋਹੜ ਦੀ ਠੰਢੀ ਛਾਂ ਕਈ ਰਾਹਗੀਰਾਂ, ਲੋਕਾਂ ਅਤੇ ਆਸਪਾਸ ਦੇ ਦੁਕਾਨਦਾਰਾਂ ਲਈ ਵੱਡੀ ਰਾਹਤ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾਵੇ।