ਪਿੰਡ ਬੱਲਾ ਦੇ ਬੰਦ ਪਏ ਵਿਕਾਸ ਕਾਰਜਾਂ ਨੂੰ ਸੁਚਾਰੂ ਕਰਾਉਣ ਲਈ ਅਧਿਕਾਰੀਆ ਨਾਲ ਮੀਟਿੰਗ



ਕਿਸ਼ਨਗੜ੍ਹ : (ਗੁਰਪ੍ਰੀਤ ਬੱਲ)
ਪਿੰਡ ਬੱਲਾ ਨਿਵਾਸੀ ਪੱਤਰਕਾਰ ਕੁਲਦੀਪ ਹੋਠੀ ਨੂੰ ਪਿਛਲੇ ਦਿਨੀ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਗੁਰਬਖਸ਼ ਕੌਰ ਪਤਨੀ ਸਰਦਾਰ ਜਗਤ ਸਿੰਘ ਸੁਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ! ਕਾਫਲੇ ਚ ਵਿਛੜੀ ਰੂਹ ਦੀ ਆਤਮਕ ਸ਼ਾਂਤੀ ਲਈ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਹਿਜ ਪਾਠਾਂ ਦੇ ਭੋਗ ਪਾਉਣ ਉਪਰੰਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਕੀਤੀ ਗਈ! ਇਸ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਬਲਦੇਵ ਰਾਹੀ ਅਤੇ ਜਥੇਦਾਰ ਅਵਤਾਰ ਸਿੰਘ ਕਾਨੂੰਗੋ ਵੱਲੋਂ ਮਾਤਾ ਗੁਰਬਖਸ਼ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਮਾਤਾ ਗੁਰਬਖਸ਼ ਕੌਰ ਦੀ ਅਚਨਚੇਤ ਮੌਤ ਕਾਰਨ ਪਰਿਵਾਰ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਮਾਂ ਇੱਕ ਪਰਿਵਾਰ ਦਾ ਮੁੱਢ ਹੁੰਦੀ ਹੈ ਮਾਂ ਦਾ ਘਾਟਾ ਕੋਈ ਵੀ ਪੂਰਾ ਨਹੀਂ ਕਰ ਸਕਦਾ। ਇਸ ਮੌਕੇ ਤੇ ਸਰਪੰਚ ਪ੍ਰਦੀਪ ਕੁਮਾਰ ਜੀ ਦੀਪਾ, ਸਾਬਕਾ ਸਰਪੰਚ ਮਾਸਟਰ ਸਰਵਣ ਸਿੰਘ, ਪੀਟੀ ਪਰਮਜੀਤ ਸਿੰਘ ਜੋੜਾ, ਬੂਟਾ ਸਿੰਘ ਲੰਬੜਦਾਰ, ਅਮਰੀਕ ਸਿੰਘ ਨੰਬਰਦਾਰ,ਪੱਤਰਕਾਰ ਜਸਵਿੰਦਰ ਬੱਲ, ਪੱਤਰਕਾਰ ਬਲਵੀਰ ਬੈਂਸ, ਪੱਤਰਕਾਰ ਹੁਸਨ ਲਾਲ, ਪੱਤਰਕਾਰ ਗੁਰਦੀਪ ਸਿੰਘ, ਮੇਵਾ ਸਿੰਘ ਹੋਠੀ, ਜਥੇਦਾਰ ਭੁਪਿੰਦਰ ਸਿੰਘ ਮੰਨਣ, ਹਰਜਿੰਦਰ ਸਿੰਘ ਫੌਜੀ, ਗੁਰਪਿਆਰ ਸਿੰਘ ਹੋਠੀ, ਜਿੰਦਰ ਸਿੰਘ ਹੋਠੀ, ਤਰਨਜੀਤ ਸਿੰਘ ਹੋਠੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਸੰਗਤਾਂ ਵਿੱਚ ਅਟੁੱਟ ਲੰਗਰ ਵਰਤਾਏ ਗਏ।




ਕਿਸ਼ਨਗੜ(ਗੁਰਪ੍ਰੀਤ ਸਿੰਘ ਬੱਲ)ਜਲੰਧਰ ਦੋਆਬਾ ਰਾਸ਼ਟਰੀ ਰਾਜਮਾਰਗ ਸਥਿਤ ਪਿੰਡ ਬੱਲਾਂ ਵਿਖੇ ਗੁਰੂਦੁਆਰਾ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਭਾਗੋ ਜੀ ਟਰੱਸਟ ਅਤੇ ਸਮੂਹ ਨਗਰ ਨਿਵਾਸੀ ਸਾਧ ਸੰਗਤ ਵਲੋਂ 29 ਸਤੰਬਰ ਦਿਨ ਸ਼ੁਕਰਵਾਰ ਨੂੰ ਬੜੇ ਹੀ ਸਤਿਕਾਰ ਅਤੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਜਿਸਦੇ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾ ਦੀ ਲੜੀ ਦੀ ਅਰੰਭਤਾ ਸਵੇਰ ਕਰੀਬ 11 ਵਜੇ ਦੇ ਕਰੀਬ ਕੀਤੀ ਗਈ। ਇਸ ਸਾਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਪ੍ਰਧਾਨ ਜਗਜੀਤ ਸਿੰਘ, ਸਰਪੰਚ ਪ੍ਰਦੀਪ ਕੁਮਾਰ ਅਤੇ ਰਣਵੀਰ ਸਿੰਘ ਬੱਲ ਨੇ ਦੱਸਿਆ ਕਿ 27 ਸਤੰਬਰ ਦਿਨ ਬੁੱਧਵਾਰ ਸ਼ਾਮ 6:30 ਵਜੇ ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ 28 ਸਤੰਬਰ ਦਿਨ ਵੀਰਵਾਰ ਸ਼ਾਮ 6:30 ਵਜੇ ਭਾਈ ਅਮਰਜੀਤ ਸਿੰਘ ਜੀ ਪਟਿਆਲਾ ਵਾਲਿਆਂ ਵਲੋਂ ਗੁਰੂਜਸ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 29 ਸਤੰਬਰ ਸ਼ੁਕਰਵਾਰ ਮੇਲੇ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਪਾਵਨ ਗੁਰਬਾਣੀ ਦੇ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ, ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਦੇ ਢਾਡੀ ਜਥਿਆਂ ਵੱਲੋਂ ਗੁਰੂਆਂ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ। ਇਸ ਉਪਰੰਤ ਬਾਅਦ ਦੁਪਹਿਰ ਪ੍ਰਸਿੱਧ ਪੰਜਾਬੀ ਲੋਕ ਗਾਇਕ ਰਵਿੰਦਰ ਗਰੇਵਾਲ, ਕੁਲਵਿੰਦਰ ਬਿੱਲਾ, ਹਸਨ ਮਾਣਕ, ਫ਼ਿਰੋਜ਼ ਖਾਨ ਅਤੇ ਕਲੇਰ ਕੰਠ ਆਦਿ ਕਲਾਕਾਰਾਂ ਵੱਲੋਂ ਆਪਣੇ ਧਾਰਮਿਕ ਸ਼ਬਦਾ ਰਾਹੀਂ ਸੰਗਤਾਂ ‘ਚ ਆਪਣੀ ਹਾਜ਼ਰੀ ਲਗਵਾਉਣਗੇ। ਇਸ ਉਪਰੰਤ ਆਈਆਂ ਹੋਈਆਂ ਸੰਗਤਾਂ ਚ ਗੁਰੂ ਕੇ ਅਟੁੱਟ ਲੰਗਰ ਵਰਤਾਏ ਜਾਣਗੇ।



ਕਿਸ਼ਨਗੜ (ਗੁਰਪ੍ਰੀਤ ਬੱਲ) ਅਮਰ ਸ਼ਹੀਦ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਸੰਬੰਧੀ ਪਿੰਡ ਬੱਲਾਂ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਂਝੇ ਤੌਰ ਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਛੋਲਿਆਂ ਦੇ ਅਤੁੱਟ ਲੰਗਰ ਲਗਾਏ ਗਏ। ਸਭ ਤੋਂ ਪਹਿਲਾ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

ਕਿਸ਼ਨਗੜ੍ਹ(ਗੁਰਪ੍ਰੀਤ ਬੱਲ) ਅਮਰ ਸ਼ਹੀਦ ਬ੍ਰਹਮਲੀਨ ਸੰਤ ਰਾਮਾਨੰਦ ਜੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਦਾ 14ਵਾਂ ਬਰਸੀ ਸਮਾਗਮ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਚੇਅਰਮੈਨ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਾਸੀ (ਯੂ.ਪੀ) ਜੀ ਦੀ ਸਰਪ੍ਰਸਤੀ ਹੇਠ 25 ਮਈ ਨੂੰ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਸ਼ਰਧਾ ਪੂਰਵਕ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਬਰਸੀ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਪ੍ਰਬੰਧਕਾ ਵਲ਼ੋ ਦੱਸਿਆ ਕਿ ਬਰਸੀ ਸਮਾਗਮ ਵਾਲੇ ਦਿਨ ਪਾਵਨ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਕੀਤੇ ਜਾਣਗੇ। ਉਪਰੰਤ ਸਤਿਗੁਰੂ ਰਵਿਦਾਸ ਸਤਿਸੰਗ ਭਵਨ ‘ਚ ਕੀਰਤਨ ਦਰਬਾਰ ਸਜਾਏ ਜਾਣਗੇ ਅਤੇ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਡੇਰਿਆਂ ਤੋ ਆਏ ਸੰਤ ਮਹਾਪੁਰਸ਼ਾਂ, ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਸੰਤ ਰਾਮਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਮੌਕੇ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੱਖ ਵੱਖ ਪਿੰਡ ਲਗਾਈਆਂ ਜਾਣਗੀਆਂ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਆਈਆ ਹੋਈਆ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ।


ਕਿਸ਼ਨਗੜ (ਗੁਰਪ੍ਰੀਤ ਬੱਲ ) ਗੁ:ਬਾਬਾ ਭਾਗੋ ਜੀ ਵੈਲਫ਼ੇਅਰ ਟਰੱਸਟ ਦੇ ਸਰਪ੍ਰਸਤ ਰਣਵੀਰ ਸਿੰਘ ਬੱਲ , ਪ੍ਰਧਾਨ ਜਗਜੀਤ ਸਿੰਘ ਅਤੇ ਸਰਪੰਚ ਪ੍ਰਦੀਪ ਕੁਮਾਰ ਦੀ ਸਰਪ੍ਰਸਤੀ ਹੇਠ ਜੁਗਿੰਦਰ ਸਿੰਘ ਬੱਲ ਦੀ ਪਹਿਲੀ ਬਰਸੀ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਉਪਰੰਤ ਭਾਈ ਜਗਿੰਦਰ ਸਿੰਘ ਰਿਆੜ, ਸੰਤ ਬਾਬਾ ਨਿਰਮਲ ਦਾਸ ਬਾਬੇ ਜੋੜੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਵਲੋ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ! ਇਸ ਮੌਕੇ ਤੇ ਸਿੱਖ ਪੰਥ ਦੇ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਸਰਦਾਰ ਜੋਗਿੰਦਰ ਸਿੰਘ ਬੱਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਹ ਇਲਾਕੇ ਦੀ ਮੰਨੀ-ਪ੍ਰਮੰਨੀ ਸਮਾਜ ਸੇਵੀ ਹਸਤੀ ਸਨ ਪ੍ਰੰਤੂ ਇਸ ਦੇ ਨਾਲ ਉਹ ਸੰਗੀਤ ਕਲਾ ਅਤੇ ਖੇਡਾਂ ਨੂੰ ਵੀ ਦਿਲੋਂ ਪਿਆਰ ਕਰਦੇ ਸਨ । ਇਸ ਮੋਕੇ ਸੰਤ ਬਾਬਾ ਨਿਰਮਲ ਦਾਸ ਬਾਬੇ ਜੋੜੇ ,ਸਾਸਦ ਸੁਸ਼ੀਲ ਰਿੰਕੂ ,ਪਵਨ ਕੁਮਾਰ ਟੀਨੂੰ ਸਾਬਕਾ ਵਿਧਾਇਕ, ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ,ਸਾਬਕਾ ਸਾਂਸਦ ਮਹਿੰਦਰ ਸਿੰਘ ਕੇਪੀ,ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਸਾਬਕਾ ਚੇਅਰਮੈਨ ,ਦਿਨੇਸ਼ ਢੱਲ ,ਸ਼ਿਵ ਕੰਵਰਪਾਲ ਸਿੰਘ ਸੰਧੂ , ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ,ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਉਂਡੇਸ਼ਨ ਇੰਡੀਆ ,ਅਮਰਦੀਪ ਸਿੰਘ ਢੀਂਡਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ , ਲੇਖਕ ਹਰਵਿੰਦਰ ਉਹੜਪੁਰੀ ਵੱਲੋਂ ਵੀ ਸਰਦਾਰ ਜੋਗਿੰਦਰ ਸਿੰਘ ਬੱਲ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਇਸ ਮੌਕੇ ਤੇ ਸੇਵਾਮੁਕਤ ADC ਸੁਖਵਿੰਦਰਪਾਲ ਮਰਾੜ, ਜਗਜੀਤ ਸਿੰਘ ਆਈ ਜੀ ਜੇਲ੍ਹ ,ਐਸਪੀ ਹਰਵਿੰਦਰਪਾਲ ਸਿੰਘ ਡੱਲੀ , SP ਮਨਪ੍ਰੀਤ ਸਿੰਘ ਢਿੱਲੋਂ ,ਡੀਐਸਪੀ ਹੈਡਕੁਆਰਟਰ ਜਗਮੋਹਨ ਸਿੰਘ , ਨਿਰਮਲ ਸਿੰਘ ਡੀਐਸਪੀ, ਸੇਵਾਮੁਕਤ ਐਸਐਸਪੀ ਰਜਿੰਦਰ ਸਿੰਘ ,ਅਵਤਾਰ ਸਿੰਘ ਭੁੱਲਰ ਸਾਬਕਾ ਡੀਡੀਪੀ ਓ ,ਪਰਮਜੀਤ ਸਿੰਘ ਮੱਕੜ ,ਸਰਦਾਰ ਪ੍ਰਦੁੱਮਣ ਸਿੰਘ ਜੌਲੀ ,ਬੁੱਕਣ ਸਿੰਘ ਯੂਕੇ, ਮੱਖਣ ਸਿੰਘ ਯੂਕੇ , ਜਸਕਰਨ ਸਿੰਘ ਬੱਲ ,ਰਾਜੇਸ਼ ਕੁਮਾਰ ਸਰਮਸਤਪੁਰ ,ਸੁੁਰਜੀਤ ਸਿੰਘ ਗਾਖਲ ਸਾਬਕਾ ਚੇਅਰਮੈਨ ,ਜਤਿੰਦਰਪਾਲ ਸਿੰਘ ਢਿੱਲੋਂ ਦੁੱਗਰੀ ਸਾਬਕਾ ਡਰੈਕਟਰ ਡੀਸੀਯੂ ,ਗੁਰਚਰਨ ਸਿੰਘ ਔਜਲਾ, ਬਲਵੀਰ ਸਿੰਘ ਬਿੱਲੂ ਸਿੰਘਾਪੁਰੀਆ ,ਸਰਪੰਚ ਹਰਬੰਸ ਕੌਰ ਰਾਏਪੁਰ ਰਸੂਲਪੁਰ ,ਸਾਬਕਾ ਸਰਪੰਚ ਅਵਤਾਰ ਸਿੰਘ ਰਾਏਪੁਰ ,ਗੁਰਮੁਖ ਸਿੰਘ ਬੱਬੂ ਬੱਲ ,ਪਿਅਾਰਾ ਸਿੰਘ ਸਾਬਕਾ ਸਰਪੰਚ, ਲੰਬੜਦਾਰ ਜੁਗਲ ਕਿਸ਼ੋਰ ਰੰਧਾਵਾ , ਸਰਪੰਚ ਰਾਜ ਕੁਮਾਰ ਸਰਮਸਤਪੁਰ ,ਸਾਧੂ ਸਿੰਘ ਕਨੇਡਾ ,ਲੰਬੜਦਾਰ ਅਮਰੀਕ ਸਿੰਘ ,ਸਰਦਾਰ ਭੁੱਲਾ ਸਿੰਘ ਹੋਠੀ ,ਸੇਵਾ ਮੁਕਤ ਥਾਣੇਦਾਰ ਰਾਜ ਕੁਮਾਰ, ਗੁਰਚਰਨ ਸਿੰਘ ਕੋਟਲੀ ,ਪਿ੍ਥੀਪਾਲ ਸਿੰਘ ਰਾਏਪੁਰ ,ਅਰਜਨ ਸਿੰਘ ਬਿੱਟੂ ,ਮੇਵਾ ਸਿੰਘ ਹੋਠੀ ਆਦਿ ਵੀ ਹਾਜਰ ਸਨ ।



ਕਿਸ਼ਨਗੜ(ਗੁਰਪ੍ਰੀਤ ਬੱਲ) ਜਲੰਧਰ ਦੇ ਪਿੰਡ ਬੱਲਾ ਵਿਖੇ ਵਿਕਾਸ ਦੇ ਕਾਰਜ ਜੋਰਾ ਸ਼ੋਰਾ ਨਾਲ ਜਾਰੀ ਹਨ। ਪਰੰਤੂ ਬਿਜਲੇ ਦੇ ਬਕਸੇ ਦੇ ਬਾਹਰ ਤਾਰਾ ਦੇ ਨੰਗੇ ਜੋੜ ਕਿਸੇ ਵਿਅਕਤੀ ਦੀ ਮੰਗ ਰਹੇ ਹਨ ਮੌਤ।


ਇਸ ਮੌਕੇ ਤੇ ਬਸਪਾ ਪੰਜਾਬ ਪ੍ਰਧਾਨ ਸ੍ਰੀ ਬਲਵਿੰਦਰ ਕੁਮਾਰ , ਕਰਤਾਰਪੁਰ ਪ੍ਰਧਾਨ ਸ਼ਾਦੀ ਲਾਲ , ਐਡਵੋਕੇਟ ਦੀਪਕ , ਡਾ. ਚਮਨ ਲਾਲ, ਪੰਚਾਇਤ ਮੈਂਬਰ ਹਰਵਿੰਦਰ ਸਿੰਘ ,ਸੰਦੀਪ ਸਿੰਘ , ਸਿਮਰਨਜੀਤ ਸਿੰਘ ,ਜਗਜੀਤ ਸਿੰਘ ,ਨੋਨਾ ,ਰੋਹਿਤ,ਜੀਤਾ,ਅਰਜਨ ਸਿੰਘ ਬਿੱਟੂ ਤੇ ਵੱਡੀ ਗਿਣਤੀ ਵਿੱਚ ਔਰਤਾਂ ਤੋਂ ਇਲਾਵਾ ਪਿੰਡ ਬੱਲਾ, ਮੰਨਣਾ , ਸਰਮੱਸਤਪੁਰ ਦੇ ਪਿੰਡ ਨਿਵਾਸੀ ਮੌਜੂਦ ਸਨ। ਪ੍ਰਸ਼ਾਸਨ ਵਿੱਚ ਐਕਸੂਕਿਉਟਿਵ ਮੈਜੀਸਟਰੇਟ ਸ੍ਰੀ ਵਿਜੈ ਕੁਮਾਰ ਜੀ, ਪ੍ਰਸ਼ਾਸਨ ਵਲੋ ਐਸ ਪੀ ਹੈੱਡਕੁਆਟਰ ਮੰਜੀਤ ਕੌਰ ਜਲੰਧਰ ਦਿਹਾਤੀ ,ਹੈੱਡਕੁਆਟਰ ਡੀ ਐਸ ਪੀ ਰੰਜੀਤ ਸਿੰਘ ਰੰਧਾਵਾ , ਡੀ ਐਸ ਪੀ ਕਰਤਾਰਪੁਰ ਸੁਰਿੰਦਰਪਾਲ ਧੋਗੜੀ, ਐਸ ਐਚ ਓ ਰਮਨਦੀਪ ਕਰਤਾਰਪੁਰ , ਕਿਸ਼ਨਗੜ ਚੌਕੀ ਇੰਚਾਰਜ ਬਲਵੀਰ ਸਿੰਘ ਬੁੱਟਰ ਤੋਂ ਇਲਾਵਾ ਭਾਰੀ ਪੁਲਿਸ ਫੋਰਸ ਤੈਨਾਤ ਸੀ। ਦੁਪਹਿਰ ਦੇ1.30 ਵਜੇ ਦੇ ਕਰੀਬ ਸਰਕਾਰੀ ਸਿਹਤ ਕੇਂਦਰ ਬੰਦ ਨਾ ਕਰਨ ਸੰਬੰਧੀ ਮੰਗ ਪੱਤਰ ਦੇਣ ਉਪਰੰਤ ਐਡਵੋਕੇਟ ਬਲਵਿੰਦਰ ਕੁਮਾਰ ਪੰਜਾਬ ਪ੍ਰਧਾਨ ਬਸਪਾ ਵਲੋ ਕਿਹਾ ਕਿ ਜੇਕਰ ਸਿਹਤ ਕੇਂਦਰ ਦੀ ਦੁਬਾਰਾ ਸ਼ੁਰੂਆਤ ਨਹੀਂ ਹੁੰਦੀ ਤਾ ਫਿਰ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ , ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।



ਕਿਸ਼ਨਗੜ (ਗੁਰਪ੍ਰੀਤ ਬੱਲ ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਪਿੰਡ ਬੱਲਾਂ ਵਿਖੇ ਗੁ: ਛਪਡ਼ੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੂਰੇ ਪਿੰਡ ਵਿੱਚ ਕੱਢਿਆ ਗਿਆ । ਜਿਸ ਦੌਰਾਨ ਅਲੱਗ ਅਲੱਗ ਪੜਾਵਾਂ ਤੇ ਸੰਗਤਾਂ ਲਈ ਚਾਹ ਪਕੌੜੇ, ਪੂਡ਼ੀ -ਛੋਲੇ ਤੇ ਕੜਾਹ ਦੇ ਅਤੁੱਟ ਲੰਗਰ ਵਰਤਾਏ ਗਏ। ਜਿਸ ਜਿਸ ਦੌਰਾਨ ਕੀਰਤਨੀ ਜਥੇਆ ਦੁਆਰਾ ਇਲਾਹੀ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਛੋਟੇ ਛੋਟੇ ਬੱਚਿਆਂ ਦੁਆਰਾ ਵੀ ਗੁਰਬਾਣੀ ਸ਼ਬਦ ਪੜ੍ਹੇ ਗਏ। ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਕਰੀਬਨ ਸ਼ਾਮ ਪੰਜ ਵਜੇ ਗੁਰਦੁਆਰਾ ਛਪਡ਼ੀ ਸਾਹਿਬ ਵਿੱਚ ਵਾਪਸੀ ਹੋਈ। ਪਿੰਡ ਦੀਆਂ ਸੰਗਤਾਂ ਨਗਰ ਕੀਰਤਨ ਵਿਚ ਉਤਸ਼ਾਹ ਨਾਲ ਪਹੁੰਚੀਆ।ਇਸ ਮੌਕੇ ਤੇ ਪ੍ਰਧਾਨ ਕੁਲਦੀਪ ਸਿੰਘ ਹੋਠੀ , ਚੇਅਰਮੈਨ ਸਰਦਾਰ ਭੁਪਿੰਦਰ ਸਿੰਘ, ਅਰਜੁਨ ਸਿੰਘ ਬਿੱਟੂ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ ਸ਼ਿਵਾ ਸਿੰਘ ਮੀਤ ਪ੍ਰਧਾਨ ਮਨਜੀਤ ਸਿੰਘ ਮੰਨਾਂ ਤੇ ਸਮੂਹ ਨਗਰ ਦੀਆਂ ਸੰਗਤਾਂ ਮੌਜੂਦ ਸਨ। ਇਸ ਮੌਕੇ ਤੇ ਕਿਸ਼ਨਗੜ੍ਹ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਤੇ ਮੁੱਖ ਸੰਪਾਦਕ ਦੋਆਬਾ ਟਾਇਮਜ਼ ਗੁਰਪ੍ਰੀਤ ਸਿੰਘ ਬੱਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।



ਜਨਮ ਦਿਨ ਦੀ ਮੁਬਾਰਕਬਾਦ
ਰਾਘਵ ਸੋਂਧੀ
ਪਿਤਾ ਅੰਮਿ੍ਤਪਾਲ ਸਿੰਘ ਸੋਂਧੀ
ਮਾਤਾ ਸੰਗੀਤਾ ਸੋਂਧੀ
ਪਿੰਡ ਤੇ ਡਾਕਖਾਨਾ ਕਿਸ਼ਨਗੜ੍ਹ ਜ਼ਿਲ੍ਹਾ ਜਲੰਧਰ

ਕਿਸ਼ਨਗੜ੍ਹ(ਗੁਰਪ੍ਰਿਤ ਬੱਲ ) ਪਿਛਲੇ ਦਿਨੀਂ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਪਿੰਡ ਬੱਲਾਂ ਵਿਖੇ ਗੁ: ਭਾਗੋ ਜੀ ਵਿਖੇ ਨਤਮਸਤਕ ਹੋਣ ਪਹੁੰਚੇ ਸਨ ਤਾਂ ਪਿੰਡ ਨਿਵਾਸੀਆਂ ਵੱਲੋ ਪਿੰਡ ਦੇ ਵਿਕਾਸ ਸਬੰਧੀ ਕੁਝ ਮੰਗਾਂ ਵਿਧਾਇਕ ਬਲਕਾਰ ਸਿੰਘ ਅੱਗੇ ਰੱਖੀਆਂ ਸਨ ਜਿਸਦੇ ਵਿੱਚ ਸ਼ਹੀਦਾ ਦੀ ਯਾਦ ਵਿੱਚ ਗੇਟ ਦੇ ਨਿਰਮਾਣ ਸਬੰਧੀ ਅਤੇ ਕਿਸ਼ਨਗੜ੍ਹ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ਵੱਲੋਂ ਪਿੰਡ ਦੀ ਡਿਸਪੈਂਸਰੀ ਦੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ ਗਿਆ ਸੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਵੱਲੋਂ ਸਿਵਲ ਸਰਜਨ ਜਲੰਧਰ ਨੂੰ ਡਿਸਪੈਂਸਰੀ ਦੀਆਂ ਸਮੱਸਿਆਵਾਂ ਸਬੰਧੀ ਧਿਆਨ ਦੇਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਸਨ, ਜਿਸ ਦੇ ਚੱਲਦਿਆਂ ਡਾ. ਜਸਵਿੰਦਰ ਐਸ ਐਮ ਓ ਸੀ ਐਚ ਸੀ ਕਰਤਾਰਪੁਰ , ਹੈਲਥ ਇੰਸਪੈਕਟਰ ਸ੍ਰੀ ਕੇਵਲ ਜੀ ਵੱਲੋਂ ਪਿੰਡ ਬੱਲਾਂ ਸਥਿਤ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਰਕਾਰੀ ਡਿਸਪੈਂਸਰੀ ਦਾ ਜਾਇਜ਼ਾ ਲਿਆ ਗਿਆ ਤੇ ਮਰੀਜ਼ਾਂ ਦੇ ਰਿਕਾਰਡ ਚੈੱਕ ਕੀਤੇ ਗਏ। ਜਿਸ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਦੀ ਕਮੀ ਨੂੰ ਪਾਇਆ ਗਿਆ , ਅਤੇ ਹੋਰ ਸਮੱਸਿਆਵਾਂ ਸਬੰਧੀ ਜਾਇਜ਼ਾ ਲਿਆ ਗਿਆ ਤੇ ਵਿਸ਼ਵਾਸ ਦਿੱਤਾ ਕਿ ਜਲਦ ਹੀ ਦਵਾਈਆਂ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੇ ਦੌਰਾਨ ਡਿਸਪੈਂਸਰੀ ਵਿਚ ਮੌਜੂਦ ਮੈਡੀਕਲ ਸਟਾਫ ਦੀਆਂ ਡਿਊਟੀਆਂ ਕਰੋਨਾ ਵਾਰਡ ਵਿੱਚ ਲਗਾ ਦਿੱਤੀਆਂ ਗਈਆਂ ਸਨ ਜਿਸ ਕਾਰਨ ਪੂਰੇ ਕਰੋਨਾ ਕਾਲ ਦੇ ਸਮੇ ਡਿਸਪੈਂਸਰੀ ਬੰਦ ਰਹੀ ਜਿਸ ਕਾਰਨ ਇਲਾਕੇ ਦੇ ਗ਼ਰੀਬ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਕੁੱਝ ਦਿਨ ਪਹਿਲਾ ਹੀ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਜੀ ਦੇ ਯਤਨਾ ਸਦਕਾ ਹੀ ਡਿਸਪੈਂਸਰੀ ਦੀ ਮੁੜ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਤੇ ਡਾ ਪਰਮਿੰਦਰ ਕੌਰ ਐਮਬੀਬੀਐਸ , ਬਲਦੇਵ ਸਿੰਘ ਫਾਰਮਸਿਸਟ ਦੁਆਰਾ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਮੈਡੀਕਲ ਦਵਾਈਆਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਡਿਸਪੈਂਸਰੀ ਵਿਖੇ ਪਹੁੰਚਦੀਆਂ ਹਨ ਉਨ੍ਹਾਂ ਦੀ ਮਾਤਰਾ ਕਾਫ਼ੀ ਸੀਮਿਤ ਹੁੰਦੀ ਹੈ।ਜਿਸ ਕਾਰਨ ਦਵਾਈਆ ਜਲਦ ਹੀ ਮੁੱਕ ਜਾਂਦੀਆਂ ਹਨ, ਤੇ ਦਵਾਈ ਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਤੱਕ ਫ੍ਰੀ ਮੈਡੀਕਲ ਸੇਵਾਵਾਂ ਪਹੁੰਚ ਸਕਣ । ਜ਼ਿਕਰਯੋਗ ਹੈ ਕਿ ਪਿੰਡ ਬੱਲਾਂ ਦੇ ਆਲੇ ਦੁਆਲੇ ਪਿੰਡਾਂ ਤੋਂ ਵੀ ਮਰੀਜ਼ ਦਵਾਈ ਲੈਣ ਵਾਸਤੇ ਆਉਂਦੇ ਹਨ ਤੇ ਸਿਹਤ ਸੇਵਾਵਾਂ ਨੂੰ ਫਰੀ ਵਿੱਚ ਪ੍ਰਾਪਤ ਕਰਦੇ ਹਨ। ਇਸ ਮੌਕੇ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ਵੱਲੋਂ ਬਹੁਤ ਜਲਦ ਹੀ ਡਿਸਪੈਂਸਰੀ ਦੀ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਡਿਸਪੈਂਸਰੀ ਨੂੰ ਅਪਗਰੇਡ ਕਰਨ ਤੇ ਡਿਸਪੈਂਸਰੀ ਵਿੱਚ ਲੈਬੋਰਟਰੀ ਖੋਲ੍ਹਣ ਅਤੇ ਡਿਸਪੈਂਸਰੀ ਵਿਚ ਦਵਾਈਆਂ ਦੀ ਕਮੀ ਨੂੰ ਪੂਰਾ ਕਰਨ ਸੰਬੰਧੀ ਮੰਗਾਂ ਹੋਣਗੀਆਂ ,ਜ਼ਿਕਰਯੋਗ ਹੈ ਕਿ ਪਿੰਡ ਬੱਲਾਂ ਵਿਖੇ ਹੋਰ ਵੀ ਕਈ ਸੰਸਥਾਵਾਂ ਬਣਾ ਕੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਕੇ ਆਪਣੀ ਫੋਕੀ ਬੱਲੇ ਬੱਲੇ ਕੀਤੀ ਜਾ ਰਹੀ ਹੈ, ਜਿੱਥੇ ਸਮਾਜ ਸੇਵਾ ਦੀ ਲੋੜ ਹੈ ਉੱਥੇ ਕੋਈ ਵੀ ਸਮਾਜ ਸੇਵਾ ਨਹੀਂ ਕਰਦਾ ਆਪਣੀਆਂ ਫੋਟੋਆਂ ਬਣਾ ਕੇ ਫੋਕੀ ਬੱਲੇ ਬੱਲੇ ਨੂੰ ਸਾਰੇ ਪਏ ਹਨ, ਜਿਸ ਦੇ ਚਲਦਿਆਂ ਵਿਦੇਸ਼ਾਂ ਵਿੱਚ ਬੈਠੇ ਇਨ੍ਹਾਂ ਰਹੇ ਵੀ ਇਨ੍ਹਾਂ ਸੰਸਥਾਵਾਂ ਦੀ ਵੱਡੀ ਠੱਗੀ ਦਾ ਸ਼ਿਕਾਰ ਹੁੰਦੇ ਹਨ । ਇਸ ਮੌਕੇ ਤੇ ਗੁ: ਛਪਡ਼ੀ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਹੋਠੀ ਵੱਲੋਂ ਦੱਸਿਆ ਗਿਆ ਕਿ ਜਲਦ ਹੀ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਡਿਸਪੈਂਸਰੀਆਂ ਦੀ ਦਵਾਈਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ।
