Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਾਂਝੇ ਤੌਰ ਤੇ ਜਲੰਧਰ ਦੇ ਐੱਮ ਪੀ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਮੰਗ ਪੱਤਰ ਦਿੰਦੇ ਹੋਏ -ਸੂਬਾ ਪ੍ਰਧਾਨ ਸ. ਬਲਵਿੰਦਰ ਸਿੰਘ ਮੱਲੀਨੰਗਲ ਅਤੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ

ਜਲੰਧਰ (ਦੁਿਲਬਾਗ ਸਿੱਧੂ/ ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਕਿਸਨਗੜ ਜਲੰਧਰ ਪੰਜਾਬ ਅਤੇ ਲੱਖੋਵਾਲ ਕਮੇਟੀ ਵਲੋਂ ਸ, ਬਲਵਿੰਦਰ ਸਿੰਘ ਮੱਲੀ ਨੰਗਲ ਦੀ ਦੀ ਪ੍ਰਧਾਨਗੀ ਹੇਠ ਐਮ ਪੀ ਸੁਸ਼ੀਲ ਰਿੰਕੂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਹੜ ਪੀੜਿਤਾਂ ਦਾ ਜੋ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਜਲਦੀ ਤੋ ਜਲਦੀ ਦਿੱਤਾ ਜਾਵੇ ਅਗਰ ਮੁਆਵਜ਼ਾ ਜਲਦੀ ਨਾ ਦਿੱਤਾ ਗਿਆ ਤਾਂ ਸੰਘਰਸ਼ ਕਮੇਟੀ ਨੂੰ ਕੋਈ ਹੋਰ ਰਸਤਾ ਚੁਣਨ ਲਈ ਮਜਬੂਰ ਹੋਣਾ ਪਵੇਗਾ
ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਓਕਾਰ ਸਿੰਘ ਚੇਅਰਮੈਨ, ਦਵਿੰਦਰ ਸਿੰਘ ਮਿੰਟਾ, ਬਿੱਲੂ ਲੰਬੜਦਾਰ, ਹਰਜੀਤ ਸਿੰਘ, ਬਲਜੀਤ ਸਿੰਘ, ਬਲਜਿੰਦਰ ਸਿੰਘ, ਨਰਿੰਦਰ, ਗੁਰਮੱਖ, ਗੁਰਜਿੰਦਰ, ਸਤਨਾਮ ਸਿੰਘ ਦਿੱਲੀ ਪ੍ਰਧਾਨ ਲੱਖੋਵਾਲ ਹਾਜਰ ਸਨ।

Doaba Times

ਭੋਗਪੁਰ ਦਾਣਾ ਮੰਡੀ ਵਿਖੇ 13 ਮਾਰਚ ਦੁਪਿਹਰ 1 ਵਜੇ ਮੀਟਿੰਗ ਸੱਦੀ ਗਈ

ਕਰਤਾਰਪੁਰ /ਕਿਸ਼ਨਗੜ (ਗੁਰਪ੍ਰੀਤ ਬੱਲ/ ਗੁਰਪ੍ਰੀਤ ਸਿੰਘ ਗੋਰਾ) ਭੋਗਪੁਰ ਸ਼ੂਗਰ ਮਿੱਲ ਵਿਚ ਪਿਛਲੇ ਲੰਬੇ ਸਮੇਂ ਤੋਂ ਬੇਨਿਯਮੀਆਂ ਅਤੇ ਮਨਮਾਨੀਆਂ ਹੋ ਰਹੀਆਂ ਹਨ ਅਤੇ ਇਸ ਤੇ ਹੀ ਲੜੀ ਵਿਚ ਭੋਗਪੁਰ ਸ਼ੂਗਰ ਮਿੱਲ ਦੇ ਚੇਅਰਮੈਨ ਅਤੇ ਜੀ ਐਮ ਵੱਲੋਂ ਕੈਲੰਡਰ ਵਿਚ ਧਾਂਦਲੀਆਂ ਕੀਤੀਆਂ ਗਈਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਬੇਹਿਸਾਬ ਨੁਕਸਾਨ ਹੋਇਆ, ਗੰਨੇ ਦਾ ਬਾਂਡ ਪੂਰਾ ਨਹੀਂ ਕਰ ਸਕੇ ਜਿਸ ਕਰਕੇ ਕਿਸਾਨਾਂ ਨੂੰ ਪੈਨਲਟੀ ਪਈ । ਪੈਨਲਟੀ ਨੂੰ ਮੁਆਫ ਕਰਵਾਉਣ, ਗੰਨੇ ਦੀ ਪੇਮੈਂਟ 15 ਦਿਨਾਂ ਵਿੱਚ ਯਕੀਨੀ ਕਰਾਉਣ, ਭੋਗਪੁਰ ਸ਼ੂਗਰ ਮਿੱਲ ਦੇ ਚੇਅਰਮੈਨ ਅਤੇ ਜੀ ਐਮ ਉੱਪਰ ਕਾਨੂੰਨੀ ਕਾਰਵਾਈ ਕਰਵਾਉਣ ਲਈ ਅਤੇ ਕਿਸਾਨਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕਣ ਲਈ ਭੋਗਪੁਰ ਦਾਣਾ ਮੰਡੀ ਵਿਖੇ 13 ਮਾਰਚ ਠੀਕ ਦੁਪਿਹਰੇ 1 ਵਜੇ ਮੀਟਿੰਗ ਸੱਦੀ ਗਈ ਹੈ । ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੇ ਆਪਣੇ ਸਾਥੀ ਕਿਸਾਨਾਂ ਨਾਲ ਉਹ ਵੱਧ ਤੋਂ ਵੱਧ ਇਸ ਮੀਟਿੰਗ ਵਿੱਚ ਪਹੁੰਚਣ ਅਤੇ ਜਿੰਨਾ ਸੱਜਣਾਂ ਦਾ ਨੁਕਸਾਨ ਹੋਇਆ ਹੈ ਉਹ ਆਪਣੇ ਕਾਰਡ ਵੀ ਨਾਲ ਲੈ ਕੇ ਆਉਣ। ਇਸ ਮੁੱਦੇ ਦੇ ਸਬੰਧ ਵਿਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੀ ਅਗਵਾਈ ਹੇਠ ਚਰਨਜੀਤ ਸਿੰਘ ਜੀ ਦੇ ਗ੍ਰਹਿ ਫਰੀਦਪੁਰ ਵਿਖੇ ਵਿਚਾਰ ਚਰਚਾ ਵੀ ਕੀਤੀ ਗਈ ।

Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਆਹੁਦੇਦਾਰਾ ਵੱਲੋਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨਾਲ ਮੀਟਿੰਗ

ਚੰਡੀਗੜ੍ਹ (ਦਿਲਬਾਗ ਸਿੰਘ ਸਿੱਧੂ /ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੀ ਅਗਵਾਈ ਹੇਠ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ। ਇਸ ਮੀਟਿੰਗ ਦੌਰਾਨ ਕਿਸਾਨਾਂ ਨੂੰ ਸ਼ੂਗਰ ਮਿੱਲ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ।
ਜਿਸ ਵਿੱਚ ਚੇਅਰਮੈਨ ਪਰਮਬੀਰ ਸਿੰਘ ਵੱਲੋਂ ਆਪਣੇ ਚਹੇਤੇ ਜਿਮੀਂਦਾਰਾਂ ਦੀ ਸਹੂਲਤ ਵਾਸਤੇ ਗੰਨਾਂ ਪਰਚੀਆਂ ਦੇ ਨੰਬਰ ਪਹਿਲੇ ਗਰੁੱਪ ਵਿੱਚ ਪਵਾਏ ਗਏ ਅਤੇ ਕੈਲੰਡਰ ਤੋੜ ਕੇ ਆਪਣੇ ਚਹੇਤੇ ਜ਼ਿਮੀਂਦਾਰਾਂ ਨੂੰ ਪਰਚੀਆਂ ਦੇਣ ਬਾਰੇ ਚਰਚਾ ਕੀਤੀ ਗਈ। ਇਸ ਗਲਤ ਕਾਰਗੁਜ਼ਾਰੀ ਲਈ ਚੇਅਰਮੈਨ ਤੇ ਬਣਦੀ ਕਾਰਵਾਈ ਕਰ ਕੇ ਉਸ ਨੂੰ ਬਰਖਾਸਤ ਕੀਤਾ ਜਾਵੇ।
ਚੇਅਰਮੈਨ ਵੱਲੋਂ ਆਪਣੇ ਚਹੇਤੇ ਜਿਮੀਂਦਾਰਾਂ ਨੂੰ ਪਹਿਲ ਦੇਣ ਕਾਰਨ ਛੋਟੇ ਜ਼ਿਮੀਂਦਾਰਾਂ ਦੀ ਸਮੇਂ ਸਿਰ ਪਰਚੀ ਨਾ ਆਉਣ ਕਰਕੇ ਅਤੇ ਮਿੱਲ ਵੱਲੋਂ 35 ਕੁਇੰਟਲ ਦੇ ਕੀਤੇ ਬਾਂਡ ਵਿੱਚੋਂ ਸਿਰਫ 20 ਲੱਖ ਕੁਇੰਟਲ ਹੀ ਕੈਸ਼ ਦੇ ਸਕਿਆ ਹੈ। ਜਿਸ ਕਾਰਨ ਛੋਟੇ ਜ਼ਿਮੀਂਦਾਰਾਂ ਨੂੰ ਪਲੈਨਟੀਂ ਮੁਆਫ਼ ਕੀਤੀ ਜਾਵੇ।
ਇਸ ਦੌਰਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਇਹ ਵੀ ਮੰਗ ਉਠਾਈ ਗਈ ਕਿ ਸ਼ੂਗਰਫੈੱਡ ਦੇ ਐਕਟ ਅਨੁਸਾਰ 14 ਦਿਨਾਂ ਦੇ ਅੰਦਰ ਪੇਮੈਂਟ ਕੀਤੀ ਜਾਵੇ ।
ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਚੇਅਰਮੈਨ ਓਂਕਾਰ ਸਿੰਘ ਦੌਲਤਪੁਰ, ਵਾਇਸ ਪ੍ਰਧਾਨ ਮੁਕੇਸ਼ ਚੰਦਰ ਰਾਣੀ ਭੱਟੀ, ਜਰਨਲ ਸਕੱਤਰ ਦਵਿੰਦਰ ਸਿੰਘ ਮਿੰਟਾ ਕਾਲਾ ਬੱਕਰਾ ਅਤੇ ਇੰਦਰਜੀਤ ਸਿੰਘ ਬਿੱਲੂ ਨੰਬਰਦਾਰ ਸੰਘਵਾਲ ਮੌਜੂਦ ਸਨ।

ਇਸ ਦੌਰਾਨ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਉਪਰੋਕਤ ਸਾਰੇ ਮੁੱਦਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Dksc

ਇੱਕ ਸਾਲ ਦੇ ਅੰਦਰ ਹੀ ਆਮ ਆਦਮੀ ਪਾਰਟੀ ਦੀ ਖੁੱਲੀ ਪੋਲ- ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ, ਚੇਅਰਮੈਨ ਉਕਾਰ ਸਿੰਘ ਦੌਲਤਪੁਰ

ਕਿਸ਼ਨਗੜ(ਗੁਰਪ੍ਰੀਤ ਬੱਲ) ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਪਰ ਇੱਕ ਸਾਲ ਦੇ ਅੰਦਰ ਹੀ ਆਮ ਆਦਮੀ ਪਾਰਟੀ ਦੀ ਪੋਲ ਖੁੱਲ੍ਹ ਗਈ ਹੈ । ਆਪਣੇ ਕੀਤੇ ਹੋਏ ਵਾਅਦੇ ਤਾ ਕੀ ਪੂਰੇ ਕਰਨੇ ਸੀ ਇਹ ਸਰਕਾਰ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਰਹੀ ਹੈ । ਜਿਵੇਂ ਪਹਿਲਾਂ ਸਰਕਾਰ ਨੇ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਪੰਜਾਬ ਸਰਕਾਰ ਆਮ ਘਰਾਂ ਅਤੇ ਕਾਰਖਾਨਿਆਂ ਵਿਚ ਪਰੀ-ਪੇਡ ਬਿਜਲੀ ਦੇ ਮੀਟਰ ਲਾਉਣੇ ਸ਼ੁਰੂ ਕਰ ਰਹੀ ਹੈ । ਜਿਸ ਨਾਲ ਬਿਜਲੀ ਦੀ ਵਰਤੋਂ ਤੇ ਵੱਡੀ ਕਟੌਤੀ ਬੱਝ ਸਕਦੀ ਹੈ । ਇਸ ਦੇ ਨਾਲ ਹੀ ਜੁੜਿਆ ਹੋਇਆ ਮਸਲਾ ਬਿਜਲੀ ਸੰਸ਼ੋਧਨ ਬਿੱਲ 2020 ਦਾ ਹੈ । ਕਿਸਾਨ ਅੰਦੋਲਨ ਦੇ ਦੌਰਾਨ ਤਾਂ ਸਰਕਾਰ ਨੇ ਇਸ ਬਿਲ ਨੂੰ ਆਰਜ਼ੀ ਤੌਰ ਤੇ ਰੋਕ ਦਿੱਤਾ ਸੀ ਪਰ ਹੁਣ ਫਿਰ ਸਰਕਾਰਾਂ ਇਸ ਬਿਲ ਨੂੰ ਲਾਗੂ ਕਰਨ ਦੀ ਮੰਸ਼ਾ ਵਿਚ ਹਨ। ਇਸ ਬਿੱਲ ਦੇ ਲਾਗੂ ਹੋਣ ਨਾਲ ਹਰ ਆਮ ਗਰੀਬ ਵਰਗ ਦੇ ਵਿਅਕਤੀ ਦਾ ਨੁਕਸਾਨ ਹੋਵੇਗਾ। ਇਸ ਲਈ ਪੰਜਾਬ ਦੇ ਸਾਰੇ ਵਾਸੀਆਂ ਨੂੰ ਬੇਨਤੀ ਹੈ ਕਿ ਜੇ ਸਰਕਾਰ ਵੱਲੋਂ ਤੁਹਾਡੇ ਘਰ ਅਤੇ ਕਾਰੋਬਾਰ ਵਿਖੇ ਧੱਕੇ ਨਾਲ ਪ੍ਰੀਪੇਡ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਸੰਪਰਕ ਕਰ ਸਕਦੇ ਹੋ । ਜੇ ਸਰਕਾਰ ਆਪਣੀ ਇਹ ਕੂਟਨੀਤੀਆਂ ਬੰਦ ਨਹੀਂ ਕਰਦੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ਼ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ।

Kapurthala

ਅੱਖਾਂ ਦਾ ਮੁਫ਼ਤ ਜਾਂਚ ਅਪ੍ਰੇਸ਼ਨ ਕੈਂਪ ਸੁਭਾਸ਼ ਚੰਦਰ ਧੁੰਨਾਂ ਦੀ ਬਰਸੀ ਤੇ ਵਿਸ਼ਾਲ ਕੈਂਪ ਲਗਾਇਆ ਗਿਆ

ਕਪੂਰਥਲਾ (ਰਵੀ ਕੁਮਾਰ) ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸਮਾਜ ਸੇਵਕ ਸਵਰਗੀ ਸੁਭਾਸ਼ ਚੰਦਰ ਧੁੰਨਾਂ ਦੀ ਯਾਦ ਵਿੱਚ ਸੁਭਾਸ਼ ਚੰਦਰ ਧੁੰਨਾਂ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਗਿਆਨ ਚੰਦ ਧੁੰਨਾਂ ਪ੍ਰਧਾਨ ਪਵਨ ਕੁਮਾਰ ਧੁੰਨਾਂ ਤੇ ਟਰੱਸਟੀਆਂ ‌ਦੀ ਅਗਵਾਈ ਹੇਠ ਸੁਭਾਸ਼ ਪੈਲੇਸ ਟਾਵਰ ਮਾਰਕਫੈੱਡ ਰੋਡ ਕਪੂਰਥਲਾ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਟਰੱਸਟ ਦੇ ਚੇਅਰਮੈਨ ਸ੍ਰੀ ਗਿਆਨ ਚੰਦ ਧੁੰਨਾਂ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਦੂਬੇ ਨੇ ਕੀਤਾ। ਇਸ ਮੋਕੇ ਤੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਚੇਅਰਮੈਨ ਗਿਆਨ ਚੰਦ ਧੁੰਨਾਂ, ਗ੍ਰਾਮੀਣ ਬੈਂਕ ਦੇ ਚੇਅਰਮੈਨ ਸੰਜੀਵ ਦੁਬੇ ਪ੍ਰਧਾਨ ਪਵਨ ਕੁਮਾਰ ਧੁੰਨਾਂ, ਰਾਜਨ ਆਈ ਹਸਪਤਾਲ ਜਲੰਧਰ ਪ੍ਰਸਿੱਧ ਡਾਕਟਰ ਸਚਿਨ, ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਅੱਖਾਂ ਮਨੁੱਖਤਾ ਦੀ ਜ਼ਿੰਦਗੀ ਦੀ ਨਿਆਮਤ ਹਨ ਇਹਨਾਂ ਦੀ ਸੰਭਾਲ ਕਰਨੀ ਮਹੱਤਵ ਪੂਰਨ ਹੈ, ਸਮੇਂ ਸਮੇਂ ਅੱਖਾਂ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਅੱਖਾਂ ਮਨੁੱਖਤਾ ਦਾ ਸਰਮਾਇਆ ਹਨ। ਮੁੱਫਤ ਕੈਂਪ ਟਰੱਸਟ ਵੱਲੋਂ ਲਗਾਉਣਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਇਹਨਾਂ ਤੋਂ ਇਲਾਵਾ ਅਵਿਨਾਸ਼ ਚੰਦਰ ਧੰਨਾ, ਅਸ਼ਵਨੀ ਕੁਮਾਰ ਧੁੰਨਾਂ, ਕੈਂਪ ਭੂਸ਼ਨ ਧੁੰਨਾਂ , ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਤੇ ਬਲਵੰਤ ਸਿੰਘ ਬਾਜਵਾ ਨੇ ਦੱਸਿਆ ਕਿ ਲੋੜਵੰਦਾਂ ਦੇ ਮੁਫ਼ਤ ਅੱਖਾਂ ਦੇ ਆਪ੍ਰੇਸ਼ਨ ਰਾਜਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰ ਸਚਿਨ ਦੀ ਅਗਵਾਈ ਹੋਣਗੇ ਤੇ ਇਸ ਟੀਮ ਨੇ ਅੱਖਾਂ ਦੀ ਜਾਂਚ ਕੀਤੀ ।ਚੇਅਰਮੈਨ ਸ੍ਰੀ ਗਿਆਨ ਚੰਦ ਧੁੰਨਾਂ ਪ੍ਰਧਾਨ ਪਵਨ ਕੁਮਾਰ ਧੁੰਨਾਂ ਕੈਂਪ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ 120 ਮਰੀਜ਼ਾਂ ਦੀ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣ ਗੇ ਅੱਖਾਂ ਦੀ ਜਾਂਚ 460 ਅੱਖਾਂ ਦੇ ਮਰੀਜ਼ਾਂ ਦੀ ਕੀਤੀ ਦਵਾਈਆਂ ਐਨਕਾਂ ਮੁਫ਼ਤ ਵੰਡੀਆਂ ਗਈਆਂ ਲੈਨਜ ਫਰੀ ਪਾਏ ਜਾਣਗੇ ਮਰੀਜ਼ਾਂ ਲਈ ਲੰਗਰ ਤੇ ਫਰੂਟ ਮੁਹਈਆ ਕੀਤਾ ਜਾਵੇਗਾ ਇਸ ਮੌਕੇ ਤੇ ਚੇਅਰਮੈਨ ਸ੍ਰੀ ਗਿਆਨ ਚੰਦ ਧੁੰਨਾਂ ,ਪ੍ਰਧਾਨ ਪਵਨ ਕੁਮਾਰ ਧੁੰਨਾਂ ਟਰੱਸਟੀਆਂ ਵਿਚ ਅਵਿਨਾਸ਼ ਚੰਦਰ ਧੁੰਨਾਂ ,ਅਸ਼ਵਨੀ ਕੁਮਾਰ ਧੁੰਨਾਂ ,ਭੁਸ਼ਨ ਧੁੰਨਾਂ ,ਅਜੈ ਧੁੰਨਾਂ ,ਸਾਹਿਲ ਧੁੰਨਾਂ, ਕੈਂਪ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ, ਡਾਕਟਰ ਰਾਜ ਕੁਮਾਰ, ਬਲਵੰਤ ਸਿੰਘ ਬਾਜਵਾ’ ਸ਼ਿਵ ਧੁੰਨਾਂ , ਮਦਨ ਮੋਹਨ, ਸੁਰਿੰਦਰਪਾਲ ਸਿੰਘ ਖਾਲਸਾ, ਕਪੂਰ ਚੰਦ, ਸ. ਨਰਿੰਦਰ ਪੰਛੀ , ਸਰਦਾਰੀ ਲਾਲ ਸ਼ਰਮਾ, ਗਰਗ , ਸਰਬਜੀਤ ਕੁਮਾਰ ਸੂਦ, ਸੁਖਦੇਵ ਵਰਮਾ, ਸੁਭਾਸ਼ ਗੁਪਤਾ ,ਅਸ਼ਵਨੀ ਰਾਜਪੂਤ, ਸਮਾਜ ਸੇਵਕ ਅਸ਼ੋਕ ਗੋਗਨਾ, ਮਨਪ੍ਰੀਤ ਸਿੰਘ ਭਾਟੀਆ, ਮਾਸਟਰ ਇੰਦਰ ਸਿੰਘ ,ਮਦਨ ਮੋਹਨ ਤੋ ਇਲਾਵਾ ਹੋਰ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜਰ ਸਨ।

Kala Bakra

ਸੀਐਚਸੀ ਕਾਲਾ ਬੱਕਰਾ ਵਿਖੇ ਲਗਾਇਆ ਗਿਆ ਦੰਦਾਂ ਦੀ ਸਿਹਤ ਪੰਦਰਵਾੜਾ

ਕਾਲਾ ਬੱਕਰਾ(ਦਿਲਬਾਗ ਸਿੰਘ ਸਿੱਧੂ / ਗੁਰਪ੍ਰੀਤ ਬੱਲ) ਸਿਹਤ ਵਿਭਾਗ ਵੱਲੋਂ ਸੀਐਚਸੀ ਕਾਲਾ ਬੱਕਰਾ ਵਿਖੇ ਲਗਾਇਆ ਗਿਆ ਦੰਦਾਂ ਦੀ ਸਿਹਤ ਪੰਦਰਵਾੜਾ ਸ਼ੁਕਰਵਾਰ ਨੂੰ ਖਤਮ ਹੋ ਗਿਆ। ਸਮਾਪਨ ਸਮਾਰੋਹ ਵਿੱਚ ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਬਲਜੀਤ ਕੌਰ ਰੂਬੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਲੋੜਵੰਦ ਵੀਹ ਮਰੀਜਾਂ ਦੇ ਮੁਫ਼ਤ ਬਣਾਏ ਗਏ ਡੈਂਚਰ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ,ਡਾ ਭਵਦੀਪ ਕੌਰ,ਡਾ ਜਤਿੰਦਰ ਕੌਰ,ਡਾ ਅਨੁਦੀਪ ਪੱਡਾ,ਡਾ ਪੂਜਾ ਅਤੇ ਹੋਰ ਮੌਜੂਦ ਸਨ।  ੦ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ. ਬਲਜੀਤ ਕੌਰ ਰੂਬੀ ਨੇ ਦੱਸਿਆ ਕਿ ਪੰਦਰਵਾੜੇ ਦਰਮਿਆਨ 853 ਮਰੀਜਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ 170 ਸਕੂਲੀ ਵਿਦਿਆਰਥੀ ਵੀ ਸ਼ਾਮਲ ਹਨ। ਕੈਂਪ ‘ਚ 22 ਮਰੀਜਾਂ ਨੂੰ ਦੰਦਾਂ ਦੀ ਪੀੜ (ਡੈਂਚਰ) ਲਗਾਈ ਗਈ, ਜਦਕਿ 233 ਮਰੀਜਾਂ ਦੇ ਖਰਾਬ ਹੋ ਚੁੱਕੇ ਦੰਦ ਕੱਡੇ ਗਏ। ਇਸੇ ਤਰ੍ਹਾਂ 171 ਮਰੀਜਾਂ ਦੀ ਫਿਲਿੰਗ, 53 ਮਰੀਜਾਂ ਦੀ ਸਕੇਲਿੰਗ ਅਤੇ 31 ਮਰੀਜਾਂ ਦੀ ਆਰ.ਸੀ.ਟੀ. ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਗੇ ਵੀ ਵਿਭਾਗ ਵੱਲੋਂ ਅਜੀਹੇ ਕੈਂਪ ਲਗਾਏ ਜਾਣਗੇ, ਤਾਂ ਜੋ ਲੋਕਾਂ ਨੂੰ ਮੁਫਤ ਸਹੂਲਤਾਂ ਮਿਲਦੀਆਂ ਰਹਿਣ। ਐਸਐਮਓ ਡਾ. ਰਿਚਰਡ ਓਹਰੀ ਨੇ ਕਿਹਾ ਕਿ ਲੋਕ ਸਿਰਫ ਇਲਾਜ ‘ਤੇ ਹੀ ਨਿਰਭਰ ਨਾ ਰਹਿਣ, ਸਗੋਂ ਆਪਣੇ ਦੰਦਾਂ ਦੀ ਸਾਂਭ ਸੰਭਾਲ ਰੱਖਣ ਬਾਰੇ ਵੀ ਜਾਗਰੂਕ ਹੋਣ। ਖਾਣ ਖਾਣ ਤੋਂ ਬਾਅਦ ਕੁਰਲੀ ਕਰਨ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫਾਈ ਕਰਨ ਦੀ ਆਦਤ ਪਾਉਣ।

Doaba Times

ਬੰਦੀ ਸਿੰਘਾ ਦੀ ਰਿਹਾਈ ਵਾਸਤੇ ਚੰਡੀਗੜ੍ਹ ਵਿਖੇ ਚੱਲ ਰਹੇ ਮੋਰਚੇ ਵਿੱਚ ਸ, ਬਲਵਿੰਦਰ ਸਿੰਘ ਮੱਲੀ ਨੰਗਲ ਦੋਆਬਾ ਕਿਸਾਨ ਸੰਘਰਸ਼ ਕਮੇਟੀ ਕਿਸਨਗੜ ਜਲੰਧਰ ਪੰਜਾਬ ਦੇ ਪ੍ਰਧਾਨ ਆਪਣੇ ਵਿਚਾਰ ਪੇਸ਼ ਕਰਦੇ ਹੋਏ

ਕਰਤਾਰਪੁਰ/ਕਿਸ਼ਨਗੜ(ਦਿਲਬਾਗ ਸਿੱਧੂ/ਗੁਰਪ੍ਰੀਤ ਬੱਲ)

Doaba Times

ਬੰਦੀ ਸਿੰਘਾਂ ਦੀ ਰਿਹਾਈ ਲਈ 20 ਤਰੀਕ ਨੂੰ ਕਿਸ਼ਨਗੜ ਤੋਂ ਰਵਾਨਾ ਹੋਵੇਗਾ ਜੱਥਾ

ਕਿਸ਼ਨਗੜ(ਗੁਰਪ੍ਰੀਤ ਬੱਲ)ਦੋਆਬਾ ਕਿਸਾਨ ਸੰਘਰਸ਼ ਕਮੇਟੀ ਰਜਿ: ਪੰਜਾਬ ਦੇ ਮੁੱਖ ਦਫਤਰ ਕਿਸ਼ਨਗੜ ਤੋਂ 20 ਜਨਵਰੀ ਸਵੇਰੇ 8 ਵਜੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਨੂੰ ਮਜ਼ਬੂਤ ਬਣਾਉਣ ਲਈ ਚੰਡੀਗੜ੍ਹ ਵਿਖੇ ਜਥਾ ਰਵਾਨਾ ਹੋਵੇਗਾ ।ਇਸ ਦੌਰਾਨ ਜਥੇਬੰਦੀ ਦੇ ਮੈਂਬਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੰਦੀ ਸਿੰਘਾਂ ਦੀਆਂ ਸਜਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ।
ਇਸ ਮੌਕੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਚੇਅਰਮੈਂਨ ਉਂਕਾਰ ਸਿੰਘ ਦੌਲਤਪੁਰ, ਵਾਇਸ ਪ੍ਰਧਾਨ ਮੁਕੇਸ਼ ਚੰਦਰ ਰਾਣੀਭੱਟੀ, ਜਰਨਲ ਸਕੱਤਰ ਦਵਿੰਦਰ ਸਿੰਘ ਮਿੰਟਾ ਧਾਰੀਵਾਲ, ਨੰਬਰਦਾਰ ਇੰਦਰਜੀਤ ਸਿੰਘ ਬਿੱਲੂ (ਸੰਘਵਾਲ) ਆਦਿ ਸਮੇਤ ਸਮੂਹ ਅਹੁਦੇਦਾਰ ਮੌਜੂਦ ਸਨ

Doaba Times

ਕੈਬਨਿਟ ਮੰਤਰੀ ਧਾਲੀਵਾਲ ਨਾਲ ਮੀਟਿੰਗ ਉਪਰੰਤ ਕਿਸਾਨ ਜਥੇਬੰਦੀ ਨੇ ਧਰਨਾ ਕੀਤਾ ਮੁਲਤਵੀ, ਡਿਪਟੀ ਕਮਿਸ਼ਨਰ ਨੂੰ ਜਾਂਚ ਕਰਨ ਦੇ ਦਿੱਤੇ ਨਿਰਦੇਸ਼

ਜਲੰਧਰ (ਗੁਰਪ੍ਰੀਤ ਬੱਲ/ ਸੌਰਬ ਗੁਪਤਾ) : ਭੋਗਪੁਰ ਖੰਡ ਮਿੱਲ ਦੀ ਮੈਨਜਮੈਂਟ ਅਤੇ ਬੋਰਡ ਆਫ ਡਾਇਰੈਕਟਰਜ ਦੇ ਚੇਅਰਮੈਨ ਵੱਲੋ ਛੋਟੇ ਕਿਸਾਨਾਂ ਨਾਲ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਮਨਮਰਜੀਆਂ ਦੇ ਵਿਰੁੱਧ ਦੋਆਬਾ ਕਿਸਾਨ ਸੰਘਰਸ਼ ਕਮੇਟੀ(ਰਜਿ) ਪੰਜਾਬ ਵੱਲੋ ਬੀਤੇ ਕੱਲ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੰਦਿਆ ਜਾਂਚ ਦੀ ਮੰਗ ਕੀਤੀ ਗਈ ਸੀ ਤੇ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾ ਭੋਗਪੁਰ-ਭੁਲੱਥ ਟੀ-ਪੁਆਇੰਟ ਨੈਸ਼ਨਲ ਹਾਈਵੇ ਤੇ ਸਮੂਹ ਗੰਨਾ ਕਾਸ਼ਤਕਾਰਾਂ ਵੱਲੋ ਆਪਣੀਆਂ ਮੰਗਾ ਮਨਵਾਉਣ ਲਈ ਪ੍ਰਸ਼ਾਸ਼ਨ ਖਿਲਾਫ਼ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ । ਜਿਸ ਸਬੰਧੀ ਜਥੇਬੰਦੀ ਵੱਲੋ ਦਿੱਤੇ ਮੰਗ-ਪੱਤਰ ਤੇ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਜਨਰਲ ਸਕੱਤਰ ਦਵਿੰਦਰ ਸਿੰਘ ਮਿੰਟਾ ਤੇ ਕਮੇਟੀ ਮੈਬਰਾਂ ਨਾਲ ਸਰਕਟ ਹਾਊਸ ਵਿਖੇ ਦੇਰ ਸ਼ਾਮ ਮੀਟਿੰਗ ਕੀਤੀ ਗਈ । ਜਿਸ ਵਿਚ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਖੰਡ ਮਿੱਲ ਭੋਗਪੁਰ ਵਿਚ ਪਰਚੀ ਵੰਡ ਪ੍ਰਣਾਲੀ ਲਈ ਬਣਾਏ ਗਏ ਕਲੰਡਰ ਸਿਸਟਮ ਨੂੰ ਤੋੜਨ, 2 ਰੁਪਏ ਪ੍ਰਤੀ ਕੁਇੰਟਲ ਕਟੋਤੀ, ਬੰਦ ਪਲਾਂਟ ਦੀ ਟਰਬਾਈਨ ਸੜਨ, 3 ਹਜ਼ਾਰ ਟੀਡੀਐਸ ਪਲਾਂਟ ਨੂੰ ਲਗਾਉਣ ਵਾਲੀ ਪ੍ਰਾਇਵੇਟ ਕੰਪਨੀ ਵੱਲੋ ਕੀਤੀਆਂ ਧਾਂਧਲੀਆਂ ਤੇ ਐਗਰੀਮੈਂਟਾਂ ਦੀ ਜਾਂਚ ਕਰਨ ਦੇ ਅਹਿਮ ਮੁੱਦਿਆਂ ਨੂੰ ਮੀਟਿੰਗ ਵਿਚ ਉਠਾਇਆ ਗਿਆ । ਉਹਨਾਂ ਕਿਹਾ ਕਿ ਜਥੇਬੰਦੀ ਵੱਲੋ ਅਨੇਕਾਂ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀ ਹੋ ਰਿਹਾ ਤੇ ਖੰਡ ਮਿੱਲ ਦੀ ਮੈਨਜਮੈਂਟ ਆਪਣੀਆਂ ਮਨ-ਮਰਜੀਆਂ ਕਰ ਰਹੀ ਹੈ । ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਵਲੋਂ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਵੱਲੋ ਦਿੱਤੇ ਅਸ਼ਵਾਸ਼ਨ ਉਪਰੰਤ ਅੱਜ ਭੋਗਪੁਰ ਨੈਸ਼ਨਲ ਹਾਇਵੇ ਤੇ ਲਗਾਇਆ ਜਾਣ ਵਾਲਾ ਧਰਨਾ 19 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ ਤੇ ਜੇਕਰ ਪ੍ਰਸ਼ਾਸ਼ਨ ਉਹਨਾਂ ਦੀਆਂ ਮੰਗਾ ਦਾ ਹੱਲ ਨਹੀ ਕਰਦਾ ਤਾਂ 20 ਦਸੰਬਰ ਨੂੰ ਦੁਬਾਰਾ ਰਣਨੀਤੀ ਬਣਾ ਕੇ ਪੱਕਾ ਮੋਰਚਾ ਲਗਾ ਕੇ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਤੇ ਬਲਾਕ ਭੋਗਪੁਰ ਦੇ ਪ੍ਰਧਾਨ ਹਰਵਿੰਦਰਪਾਲ ਸਿੰਘ ਡੱਲੀ, ਸੁਖਵਿੰਦਰ ਸਿੰਘ ਦਰਾਵਾਂ, ਬਲਜੀਤ ਸਿੰਘ ਘੋੜਾਵਾਹੀ, ਰਵਿੰਦਰ ਸਿੰਘ ਨੰਗਲ ਅਰਾਈਆਂ ਸਮੇਤ ਹੋਰ ਮੌਜੂਦ ਸਨ ।

DKSC

ਸਰਕਾਰ ਨੇ ਜੇਕਰ ਭੋਗਪੁਰ ਸ਼ੂਗਰ ਮਿੱਲ ਨਾ ਚਲਾਈ ਤਾਂ ਕਿਸਾਨਾ ਵਲੋ ਕੀਤਾ ਜਾਵੇਗਾ ਵੱਡੇ ਪੱਧਰ ਤੇ ਚੱਕਾ ਜਾਮ-ਪ੍ਰਧਾਨ ਬਲਵਿੰਦਰ ਸਿੰਘ ਮੱਲੀਨੰਗਲ , ਚੇਅਰਮੈਨ ਓਂਕਾਰ ਸਿੰਘ ਦੌਲਤਪੁਰ

ਕਿਸ਼ਨਗੜ(ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ ਜਲੰਧਰ ਪੰਜਾਬ ਦੀ ਜੋ ਮੀਟਿੰਗ 22/11/2022 ਨੂੰ ਬਾਬਾ ਬਾਦੋਆਣਾ ਸਾਹਿਬ ਰੱਖੀ ਗਈ ਸੀ ਉਸ ਮੀਟਿੰਗ ਨੂੰ ਅੱਗੇ ਕਰ ਦਿੱਤਾ ਗਿਆ ਹੈ ਕਿਉਕਿ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਕਿ 25 ਨਵੰਬਰ ਨੂੰ ਭੋਗਪੁਰ ਗੰਨਾ ਮਿੱਲ ਚਲਾ ਦਿੱਤੀ ਜਾਵੇਗੀ ਕਿਸਾਨ ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ 25 ਨਵੰਬਰ ਨੂੰ ਮਿੱਲ ਨਾ ਚਲਾਈ ਗਈ ਤਾਂ ਦੋਆਬਾ ਕਿਸਾਨ ਕਮੇਟੀ ਵਲੋਂ ਵੱਡੇ ਪੱਧਰ ਤੇ ਕਿਸਾਨਾਂ ਦਾ ਇਕੱਠ ਕੀਤਾ ਜਾਵੇਗਾ।