ਕਿਸ਼ਨਗੜ ਵਿਖੇ ਪੀਰ ਬਾਬਾ ਧਮਾਲੀ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ
ਕਿਸ਼ਨਗੜ( ਗੁਰਪ੍ਰੀਤ ਬੱਲ)ਕਿਸ਼ਨਗੜ ਵਿਖੇ ਪੀਰ ਬਾਬਾ ਧਮਾਲੀ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਦਰਬਾਰ ਪੀਰ ਬਾਬਾ ਧਮਾਲੀ ਸ਼ਾਹ ਜੀ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਕਿਸ਼ਨਗੜ੍ਹ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ 8 ਵਜੇ ਦੇ ਕਰੀਬ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਕੀਤੀ ਗਈ ਤੇ ਸੰਗਤਾਂ ਵਿੱਚ ਅਟੁੱਟ ਲੰਗਰ ਵਰਤਾਏ ਗਏ ਤੇ ਕਿਸ਼ਨਗੜ ਫੁਟਬਾਲ ਸਪੋਰਟਸ ਨੌਜਵਾਨਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
ਕਲਾਕਾਰ ਮਨੀ ਬਾਸਲ , ਚਮਨ ਇਲਾਹੀ ਚਿਸਤੀ ਕੱਵਾਲ ਪਾਰਟੀ ਅਤੇ ਸੂਫ਼ੀ ਗਾਇਕ ਤਾਜ ਨਗੀਨਾ ਵਲੋਂ ਸੂਫ਼ੀ ਕਲਾਮਾ ਰਾਹੀ ਸੰਗਤਾਂ ਵਿਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਤੇ ਸ਼ਾਮ ਦੇ ਸਮੇਂ ਨੀਲੀ ਬੂਟਾ ਨਕਾਲ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਗਈਆਂ ।
ਇਸ ਮੌਕੇ ਤੇ ਸਮੂਹ ਗ੍ਰਾਮ ਪੰਚਾਇਤ ਕਿਸ਼ਨਗੜ ਵੱਲੋਂ ਫਸਟ ,ਸੈਕਿੰਡ ਤੇ ਥਰਡ ਪੁਜੀਸ਼ਨ ਤੇ ਆਉਣ ਵਾਲੇ ਸਕੂਲੀ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ ਤੇ ਬੱਚਿਆਂ ਨੂੰ ਉੱਚ ਵਿੱਦਿਆ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਕਰਮਜੀਤ ਕੌਰ,ਕੁਲਵੰਤ ਸਿੰਘ ਨੰਬਰਦਾਰ , ਸਾਬਕਾ ਸਰਪੰਚ ਪਰਮਜੀਤ ਕੁਮਾਰ , ਸੁਰਜੀਤ ਸਿੰਘ ਜੱਸਲ , ਗੁਰਬਖਸ਼ ਸਿੰਘ ਸਵਾਮੀ , ਬਹਾਦਰ ਚੰਦ , ਜਸਵੀਰ ਕੁਮਾਰ , ਵਿਜੈਦੀਪ ਸਿੰਘ , ਜਸਵਿੰਦਰ ਕੌਰ , ਨੀਲਮ ਰਾਣੀ , ਲਖਵਿੰਦਰ ਕੌਰ (ਸਾਰੇ ਪੰਚ) ਅਮਰੀਕ ਸਿੰਘ , ਮਨਪ੍ਰੀਤ ਸਿੰਘ , ਗੁਰਪ੍ਰੀਤ ਸਿੰਘ, ਚੌਕੀਦਾਰ ਦੇਵਰਾਜ ,ਮਲਕੀਤ ਚੰਦ , ਰਵੀ ਕੁਮਾਰ, ਸਾਬਕਾ ਸਰਪੰਚ ਗੁਰਮੀਤ ਕੌਰ ਤੋਂ ਇਲਾਵਾ ਇਲਾਕੇ ਦੀ ਸਮੂਹ ਸੰਗਤ ਮੌਜੂਦ ਸੀ।
NEXT NEWS
ਡੀ.ਐਸ.ਐਸ.ਡੀ ਸਕੂਲ 10ਵੀੰ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
ਫੋਟੋ ਕੈਪਸ਼ਨ : ਡੀ.ਐਸ.ਐਸ.ਡੀ ਸਕੂਲ ਬੱਲਾਂ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਸਕੂਲ ਦੇ ਪ੍ਰਿਸੀਪਲ ਮੈਡਮ ਜਗਦੀਪ ਕੌਰ ਸਮੇਤ ਸਮੂਹ ਸਕੂਲ ਸਟਾਫ।
ਰਾਏਪੁਰ ਰਸੂਲਪੁਰ(ਮੁਕੇਸ਼ ਕੁਮਾਰ) ਡੀ.ਐਸ.ਐਸ.ਡੀ ਸਕੂਲ ਬੱਲਾਂ ਜਲੰਧਰ ਵਿਖੇ 10ਵੀੰ ਕਲਾਸ ਦੇ P.S.E.B. ਵਲੋਂ ਐਲਾਨੇ ਨਤੀਜੇ ਸੌ ਫੀਸਦ ਰਹੇ। ਪ੍ਰਿੰਸੀਪਲ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ 10ਵੀੰ ਕਲਾਸ ਦੇ ਸਾਰੇ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਵਿੱਚ ਪਾਸ ਰਹੇ ਕੁੱਲ 51 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਤੇ ਸਾਰੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਚੰਗੇ ਅੰਕਾ ਨਾਲ ਪਾਸ ਹੋਏ । ਪ੍ਰੀਖਿਆ ਵਿੱਚੋਂ ਯਸਕਰਨ ਮਡਾਰ ਵਲੋਂ 590/650 ਅੰਕ ਪ੍ਰਾਪਤ ਕਰਕੇ ਪਹਿਲਾਂ ,ਰਾਜਨ ਕੁਮਾਰ 539/650 ਅੰਕ ਪ੍ਰਾਪਤ ਕਰਕੇ ਦੂਸਰਾ, ਸ਼ੁਭਕਰਮਨਦੀਪ ਸਿੰਘ ਨੇ 507/650 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ । ਸਕੂਲੀ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੈਡਮ ਜਗਦੀਪ ਕੌਰ ਤੇ ਸਮੂਹ ਸਕੂਲ ਸਟਾਫ ਵੱਲੋਂ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ,ਤੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਮੌਕੇ ਮੈਡਮ ਸੋਮਾ ਦੇਵੀ, ਸਾਨੀਆ ਸ਼ਰਮਾ,ਰਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਜੀਤ ਕੌਰ , ਗੁਰਪ੍ਰੀਤ ਕੌਰ, ਕਾਜਲ ਵਰਮਾ , ਜਯਾ ਵਰਮਾ ਮੌਜੂਦ ਸਨ।