Kala Bakra

ਸੀ ਐਚ ਸੀ ਕਾਲਾ ਬੱਕਰਾ ਵਿਖੇ ਵਿਸ਼ਵ ਡਾਇਬੀਟੀਜ਼ ਦਿਵਸ ਮਨਾਇਆ ਗਿਆ

ਕਾਲਾਬੱਕਰਾ (ਗੁਰਪ੍ਰੀਤ ਬੱਲ ) ਡਾ. ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਡਾ ਰਿਚਰਡ ਓਹਰੀ ਐਸ ਐਮ ਓ ਦੀ ਅਗਵਾਈ ਵਿੱਚ ਕਾਲਾ ਬੱਕਰਾ ਹਸਪਤਾਲ ਵਿਖੇ ਨੀਰਜ ਸ਼ਰਮਾ ਜ਼ਿਲ੍ਹਾ ਬੀ ਸੀ ਸੀ ਦੀ ਮੌਜੁਦਗੀ ਵਿੱਚ ਵਿਸ਼ਵ ਡਾਇਬੀਟੀਜ਼ ਦਿਵਸ ਮਨਾਇਆ ਗਿਆ ਡਾ ਓਹਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਡਾਈਬਟੀਜ਼ ਦਿਵਸ ਇੱਕ ਪ੍ਰਾਇਮਰੀ ਵਿਸ਼ਵਵਿਆਪੀ ਜਾਗਰੂਕਤਾ ਮੁਹਿੰਮ ਹੈ ਜੋ ਡਾਇਬੀਟੀਜ਼ ‘ਤੇ ਕੇਂਦਰਿਤ ਹੈ ਅਤੇ ਹਰ ਸਾਲ 14 ਨਵੰਬਰ ਨੂੰ ਆਯੋਜਿਤ ਕੀਤੀ ਜਾਂਦੀ ਹੈ । ਵਿਸ਼ਵ ਡਾਇਬੀਟੀਜ਼ ਦਿਵਸ ਸ਼ੂਗਰ ਨਾਲ ਸਬੰਧਤ ਥੀਮ ‘ਤੇ ਕੇਂਦਰਿਤ ਹੈ ਜਿਸ ਦਾ ਮੁੱਖ ਮੰਤਵ ਜਾਗਰੁਕਤਾ ਵਧਾਉਣੀ ਹੈ।; ਟਾਈਪ-2 ਡਾਇਬਟੀਜ਼ ਵੱਡੇ ਪੱਧਰ ‘ਤੇ ਰੋਕਥਾਮਯੋਗ ਅਤੇ ਇਲਾਜਯੋਗ ਗੈਰ-ਸੰਚਾਰੀ ਬਿਮਾਰੀ ਹੈ ਜੋ ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਟਾਈਪ 1 ਡਾਇਬਟੀਜ਼ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਨਸੁਲਿਨ ਦੇ ਟੀਕਿਆਂ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਕਵਰ ਕੀਤੇ ਗਏ ਵਿਸ਼ਿਆਂ ਵਿੱਚ ਸ਼ੂਗਰ ਅਤੇ ਮਨੁੱਖੀ ਅਧਿਕਾਰ, ਸ਼ੂਗਰ ਅਤੇ ਜੀਵਨ ਸ਼ੈਲੀ, ਸ਼ੂਗਰ ਅਤੇ ਮੋਟਾਪਾ, ਵਾਂਝੇ ਅਤੇ ਕਮਜ਼ੋਰ ਲੋਕਾਂ ਵਿੱਚ ਸ਼ੂਗਰ, ਅਤੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸ਼ੂਗਰ. ਇਹ ਦਿਨ ਖੁਦ ਫਰੈਡਰਿਕ ਬੈਂਟਿੰਗ ਦੇ ਜਨਮਦਿਨ ਨੂੰ ਦਰਸਾਉਂਦਾ ਹੈ, ਜਿਸ ਨੇ ਚਾਰਲਸ ਬੈਸਟ ਅਤੇ ਜੌਹਨ ਮੈਕਲੀਓਡ ਦੇ ਨਾਲ, ਪਹਿਲੀ ਵਾਰ ਇਸ ਵਿਚਾਰ ਦੀ ਕਲਪਨਾ ਕੀਤੀ ਸੀ ਜਿਸ ਨਾਲ 1922 ਵਿੱਚ ਇਨਸੁਲਿਨ ਦੀ ਖੋਜ ਹੋਈ ਸੀ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੋਲਦਿਆਂ ਕਿਹਾ ਆਪਣੀ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਨ ਨਾਲ ਤੁਹਾਨੂੰ ਭਵਿੱਖ ਵਿੱਚ ਡਾਇਬਟੀਜ਼ ਦੀਆਂ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ, ਜਿਵੇਂ ਕਿ ਨਸਾਂ, ਗੁਰਦੇ ਅਤੇ ਦਿਲ ਨੂੰ ਨੁਕਸਾਨ।ਇਸ ਲਈ ਕੁਝ ਤਰੀਕੇ ਵਰਤ ਕੇ ਜੀਵਨ ਨੂੰ ਨਿਰੋਗ ਰੱਖ ਸਕਦੇ ਹਾ ਜਿਹਨਾਂ ਵਿੱਚ ਵਾਧੂ ਭਾਰ ਘਟਾਓਣਾ,ਸਰੀਰਕ ਕਸਰਤ ਕਰਨੀ ਕਿਉੰਕਿ ਨਿਯਮਤ ਸਰੀਰਕ ਗਤੀਵਿਧੀ ਦੇ ਬਹੁਤ ਸਾਰੇ ਫਾਇਦੇ ਹਨ। ਕਸਰਤ ਤੁਹਾਡੀ ਮਦਦ ਕਰ ਸਕਦੀ ਹੈ।
ਭਾਰ ਘਟਾਓਣ ਚ,ਆਪਣੇ ਬਲੱਡ ਸ਼ੂਗਰ ਨੂੰ ਘੱਟ ਕਰਨ ਚ,ਇਨਸੁਲਿਨ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਨੂੰ ਵਧਾਓ – ਜੋ ਤੁਹਾਡੀ ਬਲੱਡ ਸ਼ੂਗਰ ਨੂੰ ਇੱਕ ਆਮ ਸੀਮਾ ਦੇ ਅੰਦਰ ਰੱਖਣ ਵਿੱਚ ਮਦਦ ਕਰਦਾ ਹੈ।
ਨੀਰਜ ਸ਼ਰਮਾ ਬੀਸੀਸੀ ਨੇ ਬੋਲਦਿਆਂ ਕਿਹਾ ਕਿ ਇਸ ਬਿਮਾਰੀ ਵਿੱਚ ਸਾਡੇ ਖਾਣ ਪੀਣ ਵਾਲੀਆਂ ਵਸਤਾਂ ਦਾ ਬਹੁਤ ਮਹੱਤਵ ਹੈ ਸੋ ਸਾਨੂੰ ਸਿਹਤਮੰਦ ਸ਼ਾਕਾਹਾਰੀ ਭੋਜਨ ਅਪਣਾਓਣਾ ਚਾਹੀਦਾ ਹੈ।ਸਿਹਤਮੰਦ ਦੇ ਚਰਬੀ ਵਾਲੇ ਭੋਜਨ ਕੈਲੋਰੀ ਵਿੱਚ ਉੱਚੇ ਹੁੰਦੇ ਹਨ ਅਤੇ ਸੰਜਮ ਵਿੱਚ ਖਾਣਾ ਚਾਹੀਦਾ ਹੈ। ਭਾਰ ਘਟਾਉਣ ਅਤੇ ਪ੍ਰਬੰਧਨ ਵਿੱਚ ਮਦਦ ਕਰਨ ਲਈ, ਤੁਹਾਡੀ ਖੁਰਾਕ ਵਿੱਚ ਅਸੰਤ੍ਰਿਪਤ ਚਰਬੀ ਵਾਲੇ ਕਈ ਤਰ੍ਹਾਂ ਦੇ ਭੋਜਨ ਸ਼ਾਮਲ ਹੋਣੇ ਚਾਹੀਦੇ ਹਨ, ਜਿਨ੍ਹਾਂ ਨੂੰ ਕਈ ਵਾਰ “ਚੰਗੀ ਚਰਬੀ” ਕਿਹਾ ਜਾਂਦਾ ਹੈ।ਅਸੰਤ੍ਰਿਪਤ ਚਰਬੀ – ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ – ਸਿਹਤਮੰਦ ਖੂਨ ਦੇ ਕੋਲੇਸਟ੍ਰੋਲ ਦੇ ਪੱਧਰਾਂ ਅਤੇ ਦਿਲ ਅਤੇ ਨਾੜੀ ਦੀ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਦੇ ਹਨ। ਚੰਗੀ ਚਰਬੀ ਦੇ ਸਰੋਤਾਂ ਵਿੱਚ ਸ਼ਾਮਲ ਹਨ:ਜੈਤੂਨ, ਸੂਰਜਮੁਖੀ, ਕੇਸਰਫਲਾਵਰ, ਕਪਾਹ ਬੀਜ ਅਤੇ ਕੈਨੋਲਾ ਤੇਲ ਅਤੇ ਬੀਜ, ਜਿਵੇਂ ਕਿ ਬਦਾਮ, ਮੂੰਗਫਲੀ, ਫਲੈਕਸਸੀਡ ਅਤੇ ਕੱਦੂ ਦੇ ਬੀਜ।ਇਸ ਲਈ ਘਟੀਆ ਖੁਰਾਕਾਂ ਨੂੰ ਛੱਡੋ ਅਤੇ ਸਿਹਤਮੰਦ ਵਿਕਲਪ ਬਣਾਓ।ਇਸ ਸਮੇਂ ਅਜੀਤ ਸਿੰਘ ਮਪਹਸ ਵੀ ਮੌਜੂਦ ਸਨ।

Kala Bakra

ਡਾ: ਰਿਚਰਡ ਓਹਰੀ ਦੀ ਸੁਚੱਜੀ ਅਗਵਾਈ ਹੇਠ ਸੀ ਐਚ ਸੀ ਅਤੇ ਬਲਾਕ ਕਾਲਾ ਬੱਕਰਾ ਅਧੀਨ ਪੈਂਦੇ ਵੱਖ-ਵੱਖ ਸਬ ਸੈਂਟਰਾਂ ਵਿਖੇ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ

ਕਾਲਾ ਬੱਕਰਾ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ)12 ਨਵੰਬਰ ਨੂੰ ਵਿਸ਼ਵ ਭਰ ਵਿਚ ਨਿਮੋਨੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਤਹਿਤ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ: ਰਿਚਰਡ ਓਹਰੀ ਦੀ ਸੁਚੱਜੀ ਅਗਵਾਈ ਹੇਠ ਸੀ ਐਚ ਸੀ ਅਤੇ ਬਲਾਕ ਕਾਲਾ ਬੱਕਰਾ ਅਧੀਨ ਪੈਂਦੇ ਵੱਖ-ਵੱਖ ਸਬ ਸੈਂਟਰਾਂ ਵਿਖੇ ਵਿਸ਼ਵ ਨਿਮੋਨੀਆ ਦਿਵਸ ਦੀ ਸ਼ੁਰੂਆਤ ਕਰਕੇ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਓਹਰੀ ਨੇ ਦੱਸਿਆ ਕਿ ਨਿਮੋਨੀਆ ਦੀਆਂ ਪੰਜ ਕਿਸਮਾਂ ਹਨ ਜਿਨ੍ਹਾਂ ਵਿੱਚ ਬੈਕਟੀਰੀਅਲ ਨਿਮੋਨੀਆ, ਵਾਇਰਲ ਨਿਮੋਨੀਆ, ਮਾਈਕੋਪਲਾਜ਼ਮਾ ਨਿਮੋਨੀਆ, ਐਸਪੀਰੇਸ਼ਨ ਨਿਮੋਨੀਆ, ਫੰਗਲ ਨਿਮੋਨੀਆ ਸ਼ਾਮਲ ਹਨ। ਉਨ੍ਹਾਂ ਨਿਮੋਨੀਆ ਦੇ ਲੱਛਣਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਐਮ.ਓ ਡਾ ਨੀਤੀਕਾ ਸੈਣੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਬੱਚਿਆਂ ਨੂੰ 10 ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਹੁਣ ਸਿਹਤ ਵਿਭਾਗ ਦੀ ਰੁਟੀਨ ਟੀਕਾਕਰਨ ਸੂਚੀ ਵਿੱਚ ਇੱਕ ਨਵਾਂ ਟੀਕਾ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਨਿਮੋਕੋਕਲ ਕੰਨਜੁਗੇਟ ਵੈਕਸੀਨ ਵੀ ਸ਼ਾਮਲ ਹੈ, ਜੋ ਬੱਚਿਆਂ ਦੀ ਜਾਨ ਬਚਾਉਂਦੀ ਹੈ।ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਚਿਆਂ ਦੀ ਮੌਤ ਨਿਮੋਕੋਕਲ ਬਿਮਾਰੀ ਕਾਰਨ ਹੁੰਦੀ ਹੈ। ਗੰਭੀਰ ਨਿਮੋਕੋਕਲ ਬਿਮਾਰੀ ਦਾ ਸਭ ਤੋਂ ਵੱਡਾ ਖਤਰਾ ਜੀਵਨ ਦੇ ਪਹਿਲੇ ਸਾਲ ਵਿੱਚ ਹੁੰਦਾ ਹੈ, ਪਰ ਇਹ ਜੋਖਮ ਜੀਵਨ ਦੇ ਪਹਿਲੇ 24 ਮਹੀਨਿਆਂ ਵਿੱਚ ਬਣਿਆ ਰਹਿੰਦਾ ਹੈ। ਪੀਸੀਵੀ ਟੀਕਾਕਰਨ ਨਾ ਸਿਰਫ਼ ਟੀਕਾਕਰਣ ਵਾਲੇ ਬੱਚੇ ਦੀ ਰੱਖਿਆ ਕਰੇਗਾ, ਸਗੋਂ ਇਸ ਕੀਟਾਣੂ ਦੇ ਸੰਚਾਰ ਨੂੰ ਰੋਕ ਕੇ ਸਮਾਜ ਦੇ ਦੂਜੇ ਬੱਚਿਆਂ ਵਿੱਚ ਨਿਮੋਕੋਕਲ ਬਿਮਾਰੀ ਫੈਲਣ ਦੇ ਜੋਖਮ ਨੂੰ ਵੀ ਘਟਾਏਗਾ।

Jalandhar

ਸੰਤ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਅੱਖਾ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ

ਜਲੰਧਰ/ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਦੇ ਗੱਦੀ ਨਸ਼ੀਨ ਸੰਤ ਬਾਬਾ ਨਿਰਮਲ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਾਲਿਆਂ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਸਰਦਾਰ ਸੁੱਚਾ ਸਿੰਘ ਬੇਗਲ ਦੇ ਸਮੂਹ ਪਰਿਵਾਰ ਵੱਲੋਂ ਤੇ ਡਾ ਜਸਵੰਤ ਸਿੰਘ ਸੋਹਲ, ਸ: ਰਜਿੰਦਰ ਸਿੰਘ ,ਸਰਦਾਰ ਮਨਜੀਤ ਸਿੰਘ ,ਸਰਦਾਰ ਗੁਰਮੀਤ ਸਿੰਘ,ਸਰਦਾਰ ਰਵਿੰਦਰ ਸਿੰਘ ਆਦਿ ਵੱਲੋਂ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਲਗਾਇਆ ਗਿਆ ।ਕੈਂਪ ਦਾ ਉਦਘਾਟਨ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਇਟੀ ਪੰਜਾਬ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ।ਇਸ ਮੌਕੇ ਦੇ ਸੰਤ ਨਿਰਮਲ ਦਾਸ ਬਾਬੇ ਜੌੜੇ ਵਾਲਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਰ ਦਾਨ ਇਕ ਮਹਾਦਾਨ ਹੈ । ਮਰਨ ਉਪਰੰਤ ਸਾਡੀਆਂ ਅੱਖਾਂ ਇਸ ਸੁੰਦਰ ਸੰਸਾਰ ਨੂੰ ਦੇਖ ਰਹੀਆਂ ਹੁੰਦੀਆਂ ਹਨ ।ਇਸ ਮੌਕੇ ਤੇ ਨੇਤਰਦਾਨ ਕਰਨ ਵਾਲਿਆਂ ਨੂੰ ਸੰਤ ਬਾਬਾ ਨਿਰਮਲ ਦਾਸ ,ਸੁੱਚਾ ਸਿੰਘ ਬੇਗਲ,ਭੈਣ ਸੰਤੋਸ਼ ਕੁਮਾਰੀ , ਸੰਤ ਬਾਬਾ ਜਗੀਰ ਸਿੰਘ ਵੱਲੋਂ ਸਾਂਝੇ ਤੌਰ ਤੇ ਸਰਟੀਫਿਕੇਟ ਵੀ ਦਿੱਤੇ ਗਏ ਅਤੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਤੇ ਸੰਤ ਬਾਬਾ ਨਿਰਮਲ ਦਾਸ ਤੇ ਭੈਣ ਸੰਤੋਸ਼ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ‘ਚ 2000 ਮਰੀਜ਼ਾਂ ਦੀਆਂ ਡਾ ਮਨਦੀਪ ਸੂਦ ,ਡਾ ਅਮਨਦੀਪ ਔਜਲਾ ਵਲੋਂ ਜਾਂਚ ਕੀਤੀ ਗਈ ਤੇ 2500 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ।

ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋਂ ਵੀ ਮਰਨ ਉਪਰੰਤ ਆਪਣੇ ਸਰੀਰ ਦੇ ਅੰਗਾਂ ਨੂੰ ਦਾਨ ਕੀਤਾ ਗਿਆ । ਇਸ ਮੌਕੇ ਤੇ ਭੈਣ ਸੰਤੋਸ਼ ਕੁਮਾਰੀ ਨੇ ਸੰਬੋਧਨ ਕਰਦੇ ਹੋਏ ਸੰਗਤਾਂ ਨੂੰ ਆਪਣੇ ਮਰਨ ਉਪਰੰਤ ਅੱਖਾਂ ਤੇ ਸਰੀਰ ਦੇ ਅੰਗਾਂ ਨੂੰ ਦਾਨ ਕਰਨ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਸਿਆਸੀ ਆਗੂਆਂ ਵੱਲੋਂ ਸਾਂਸਦ ਚੌਧਰੀ ਸੰਤੋਖ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ , ਸਦੀਕਾ ਖਾਨ ਵਿਧਾਇਕ ਜੰਮੂ ਕਸ਼ਮੀਰ, ਅਸ਼ਵਨ ਭੱਲਾ ਪ੍ਰਧਾਨ ਲੋਕ ਸਭਾ ਹਲਕਾ ਜਲੰਧਰ ਯੂਥ ਕਾਂਗਰਸ ਪ੍ਰਧਾਨ , ਆਪ ਆਗੂ ਸੁਸ਼ੀਲ ਅੰਗਰਾਲ , ਬੀਰ ਚੰਦ ਸੁਰੀਲਾ ਕੋਆਰਡੀਨੇਟਰ ਆਮ ਆਦਮੀ ਪਾਰਟੀ , ਸੁਰੇਸ਼ ਕਲੇਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ,ਕਰਮਪਾਲ ਢਿੱਲੋਂ ਲੋਕ ਕਲਾਵਾਂ ਕਲਚਰਲ ਸੁਸਾਇਟੀ ਕਰਤਾਰਪੁਰ ,ਦਲਵਿੰਦਰ ਦਿਆਲਪੁਰੀ ਪ੍ਰਸਿੱਧ ਪੰਜਾਬੀ ਗਾਇਕ , ਰਾਜ ਕੁਮਾਰ ਡੋਗਰ ,ਰੇਸ਼ਮ ਸਿੰਘ ਭੱਟੀ ਸੇਵਾਮੁਕਤ ਬੈਂਕ ਮੈਨੇਜਰ , ਪ੍ਰਿੰਸੀਪਲ ਪਰਮਜੀਤ ਜੱਸਲ ਆਦਿ ਵੀ ਹਾਜ਼ਰ ਸਨ ।ਇਸ ਮੌਕੇ ਤੇ ਕੈਂਪ ਚ’ ਆਈਆਂ ਸੰਗਤਾਂ ਲਈ ਲੰਗਰ ਦੇ ਅਤੁੱਟ ਪ੍ਰਬੰਧ ਕੀਤੇ ਗਏ ।

NEXT

Chandigarh

ਇੱਟਾਂ ਭੱਠੇ ਵਾਲਿਆਂ ਲਈ ਪਰਾਲੀ ਨੂੰ 20 ਫੀਸਦੀ ਬਾਲਣ ਵਜੋਂ ਵਰਤਣ ਲਈ ਲਾਜ਼ਮੀ ਕਰਨ ਦਾ ਫੈਸਲਾ-ਗੁਰਮੀਤ ਸਿੰਘ ਮੀਤ ਹੇਅਰ

ਚੰਡੀਗੜ੍ਹ (ਕੁਲਦੀਪ ਕੁਮਾਰ) ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਇੱਟਾਂ ਦੇ ਭੱਠੇ ਵਾਲੇ ਪਰਾਲੀ ਦੀਆਂ ਗਿੱਟੀਆਂ ਨੂੰ 20 ਫੀਸਦੀ ਬਾਲਣ ਵਜੋਂ ਲਾਜ਼ਮੀ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਇਸ ਨਵੇਂ ਪ੍ਰਬੰਧਨ ਦੀ ਤਿਆਰੀ ਲਈ ਭੱਠਾ ਮਾਲਕਾਂ ਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ 1 ਮਈ 2023 ਤੋਂ ਬਾਅਦ ਇਨ੍ਹਾਂ ਹਦਾਇਤਾਂ ਨੂੰ ਲਾਗੂ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਮੀਤ ਹੇਅਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਵਿੱਚ ਮੱਦਦ ਕਰਨ ਅਤੇ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਨ ਸੀਟੂ ਤੇ ਐਕਸ ਸੀਟੂ ਕੰਮ ਕੀਤੇ ਜਾ ਰਹੇ ਹਨ। ਇਨ ਸੀਟੂ ਵਿੱਚ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਸਤੇ ਸਵਾ ਲੱਖ ਦੇ ਕਰੀਬ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆ ਉਥੇ ਐਕਸ ਸੀਟੂ ਤਹਿਤ ਉਦਯੋਗਾਂ ਨੂੰ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਰਾਲੀ ਤੋਂ ਸੀ.ਐਨ.ਜੀ., ਬਿਜਲੀ ਅਤੇ ਹੋਰ ਊਰਜਾ ਸ੍ਰੋਤ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਮੀਤ ਹੇਅਰ ਨੇ ਕਿਹਾ ਕਿ ਨਵੇਂ ਫੈਸਲੇ ਤਹਿਤ ਇੱਟਾਂ ਦੇ ਭੱਠਿਆਂ ਵਿੱਚ ਪਰਾਲੀ ਦੀ ਬਾਲਣ ਵਜੋਂ 20 ਫੀਸਦੀ ਵਰਤੋਂ ਨਾਲ ਪਰਾਲੀ ਦੇ ਪ੍ਰਬੰਧਨ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਨੂੰ ਵੀ ਪਰਾਲੀ ਵੇਚ ਕੇ ਆਰਥਿਕ ਮੱਦਦ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਬੰਧਨ ਲਈ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਇੱਟਾਂ ਦੇ ਭੱਠਿਆਂ ਵਾਲਿਆਂ ਲਈ ਹਰ ਤਕਨੀਕੀ ਮੱਦਦ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਤਹਿਤ ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਆਖਿਆ ਗਿਆ ਹੈ।

Health

ਕਾਲਾ ਬੱਕਰਾ ‘ਚ ਡੇਂਗੂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟੀਮ ਨੇ ਘਰਾਂ ਦੀ ਜਾਂਚ ਕੀਤੀ ਅਤੇ ਇਲਾਕੇ ਵਿੱਚ ਸਰਵੇ ਕੀਤਾ

*ਡੇਂਗੂ ਕੇਸ ਨਿਕਲਣ ਤੋਂ ਬਾਅਦ ਕਾਲਾ ਬੱਕਰਾ ‘ਚ ਸਿਹਤ ਟੀਮ ਦਾ ਸਰਵੇ
ਕਿਸ਼ਨਗੜ (ਗੁਰਪ੍ਰੀਤ ਬੱਲ) ਇਲਾਕੇ ਵਿੱਚ ਵਾਇਰਲ ਬੁਖਾਰ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ। ਇਨ੍ਹਾਂ ਵਿੱਚੋਂ ਕੁਝ ਵਿੱਚ ਡੇਂਗੂ ਦੀ ਪੁਸ਼ਟੀ ਵੀ ਹੋਈ ਹੈ। ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਵੱਲੋਂ ਘਰਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਘਰਾਂ ਵਿੱਚ ਲਾਰਵਾ ਪਾਇਆ ਜਾਂਦਾ ਹੈ, ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਚਰਡ ਓਹਰੀ ਨੇ ਦੱਸਿਆ ਕਿ ਸਿਹਤ ਵਿਭਾਗ ਸਿਰਫ਼ ਉਸ ਵਿਅਕਤੀ ਨੂੰ ਡੇਂਗੂ ਪਾਜ਼ੀਟਿਵ ਮੰਨਦਾ ਹੈ ਜਿਸ ਦੇ ਖ਼ੂਨ ਦੇ ਨਮੂਨੇ ਦੀ ਵਿਭਾਗੀ ਲੈਬ ਵਿੱਚ ਜਾਂਚ ਕੀਤੀ ਗਈ ਹੈ। ਇਸ ਸਮੇਂ ਕਾਲਾ ਬੱਕਰਾ ਸਿਹਤ ਬਲਾਕ ਵਿੱਚ ਡੇਂਗੂ ਦਾ 1 ਐਕਟਿਵ ਕੇਸ ਹੈ। ਕਾਲਾ ਬੱਕਰਾ ‘ਚ ਡੇਂਗੂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟੀਮ ਨੇ ਘਰ ਦੀ ਜਾਂਚ ਕੀਤੀ ਅਤੇ ਇਲਾਕੇ ਵਿੱਚ ਸਰਵੇ ਕੀਤਾ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਠੰਡ ਦੇ ਨਾਲ ਤੇਜ਼ ਬੁਖਾਰ ਹੈ, ਸਿਰਦਰਦ ਮਹਿਸੂਸ ਹੋ ਰਿਹਾ ਹੈ ਅਤੇ ਉਲਟੀਆਂ ਆ ਰਹੀਆਂ ਹਨ, ਉਨ੍ਹਾਂ ਨੂੰ ਘਰ ‘ਚ ਬੈਠੇ ਨਹੀਂ ਰਹਿਣਾ ਚਾਹੀਦਾ। ਜਿੰਨੀ ਜਲਦੀ ਹੋ ਸਕੇ ਡਾਕਟਰ ਕੋਲ ਜਾ ਕੇ ਜਾਂਚ ਤੋਂ ਬਾਅਦ ਦਵਾਈ ਲੈਣੀ ਚਾਹੀਦੀ ਹੈ। ਅਜੀਤ ਸਿੰਘ ਮਪਹਸ ਨੇ ਸਰਵੇ ਸਮੇ ਲੋਕਾਂ ਨੂੰ ਦੱਸਿਆ ਕੇ ਜੇ ਕਰ ਬੁਖਾਰ ਕਾਰਨ ਕਮਜ਼ੋਰੀ ਜ਼ਿਆਦਾ ਮਹਿਸੂਸ ਹੁੰਦੀ ਹੈ, ਤਾਂ ਸਰਕਾਰੀ ਹਸਪਤਾਲ ਵਿੱਚ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡੇਂਗੂ ਦਾ ਇਲਾਜ ਸਮੇਂ ਸਿਰ ਸ਼ੁਰੂ ਕੀਤਾ ਜਾਂਦਾ ਹੈ ਤਾਂ ਮਰੀਜ਼ ਦੀ ਹਾਲਤ ਨਾਜ਼ੁਕ ਨਹੀਂ ਹੁੰਦੀ। ਦੇਰੀ ਦੇ ਕਾਰਨ, ਪਲੇਟਲੈਟਸ ਘਟਣ ਅਤੇ ਕਮਜ਼ੋਰੀ ਆਉਂਦੀ ਹੈ, ਜਿਸ ਕਾਰਨ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

Doaba Times

ਡਾ. ਰਿਚਰਡ ਓਹਰੀ ਦੀ ਦੇਖ ਰੇਖ ਹੇਠ ਸੀਐਚਸੀ ਕਾਲਾ ਬੱਕਰਾ ਵਿਖੇ ਦਿਵਿਆਂਗ ਜਨਾਂ ਦੇ ਸਰਟੀਫਿਕੇਟ ਬਣਾਏ ਗਏ

ਕਿਸ਼ਨਗੜ (ਗੁਰਪ੍ਰੀਤ ਬੱਲ) ਦਿਵਿਆਂਗਤਾ ਵਿਅਕਤੀ ਸਰਟੀਫਿਕੇਟ ਬਣਾਉਣ ਲਈ ਸੀਐਚਸੀ ਕਾਲਾ ਬੱਕਰਾ ਵਿਖੇ ਲਗਾਏ ਗਏ ਸੈਸ਼ਨ ਚ ਆਏ ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਉਨ੍ਹਾਂ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ।

ਦਿਵਿਆਂਗਤਾ ਵਿਅਕਤੀ ਸਰਟੀਫਿਕੇਟ ਬਣਾਉਣ ਲਈ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਲਗਾਏ ਗਏ ਸੈਸ਼ਨ ‘ਚ ਆਏ।ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਉਨ੍ਹਾਂ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਹ ਸਰਟੀਫਿਕੇਟ ਬਣਾਉਣ ਲਈ ਬੁੱਧਵਾਰ ਨੂੰ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਚਰਡ ਓਹਰੀ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਵਿੱਚ ਲੋੜਵੰਦ ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ।

Doaba Times

ਸੀ ਐਚ ਸੀ ਕਾਲਾ ਬੱਕਰਾ ਵਿਖੇ ਫੀਲਡ ਸਟਾਫ ਅਤੇ ਸਟਾਫ ਨਰਸਾਂ ਨੂੰ ਵੀ ਪੀ ਡੀ ਨਿਗਰਾਨੀ ਬਾਰੇ ਟ੍ਰੇਨਿੰਗ ਦਿੱਤੀ ਗਈ

ਕਾਲਾ ਬੱਕਰਾ ( ਗੁਰਪ੍ਰੀਤ ਬੱਲ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਆਦੇਸ਼ਾਂ ਅਤੇ ਡਾ ਰਿਚਰਜ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਨਿਗਰਾਨੀ ਵਿੱਚ ਡਾ ਗਗਨ ਸ਼ਰਮਾ ਮੈਡੀਕਲ ਅਫਸਰ (ਨਿਗਰਾਨੀ) WHO ਵੱਲੋਂ ਸੀ ਐਚ ਸੀ ਕਾਲਾ ਬੱਕਰਾ ਵਿਖੇ ਫੀਲਡ ਸਟਾਫ ਅਤੇ ਸਟਾਫ ਨਰਸਾਂ ਨੂੰ ਵੀ ਪੀ ਡੀ ਨਿਗਰਾਨੀ ਬਾਰੇ ਟ੍ਰੇਨਿੰਗ ਦਿੱਤੀ ਗਈ।ਡਾ ਓਹਰੀ ਨੇ ਬੋਲਦਿਆਂ ਕਿਹਾ ਵੈਕਸੀਨ ਰੋਕਣ ਯੋਗ ਬਿਮਾਰੀਆਂ (VPDs) ਬੈਕਟੀਰੀਆ ਅਤੇ ਵਾਇਰਸਾਂ ਦੁਆਰਾ ਪੈਦਾ ਹੋਣ ਵਾਲੀਆਂ ਸਥਿਤੀਆਂ ਹਨ ਜਿਨ੍ਹਾਂ ਨੂੰ ਵੈਕਸੀਨ ਦੁਆਰਾ ਰੋਕਿਆ ਜਾ ਸਕਦਾ ਹੈ। ਇਹ ਬਿਮਾਰੀਆਂ ਲੰਬੇ ਸਮੇਂ ਦੀ ਬਿਮਾਰੀ, ਹਸਪਤਾਲ ਵਿੱਚ ਭਰਤੀ ਹੋਣ, ਅਤੇ ਇੱਥੋਂ ਤੱਕ ਕਿ ਮੌਤ ਦਾ ਕਾਰਨ ਬਣ ਸਕਦੀਆਂ ਹਨ। VPDs ਦੀਆਂ ਉਦਾਹਰਨਾਂ ਹਨ: ਕਾਲੀ ਖਾਂਸੀ (ਪਰਟੂਸਿਸ),ਖਸਰਾ, ਮੈਨਿਨਜੋਕੋਕਲ ਬਿਮਾਰੀ, ਅਤੇ ਨਿਊਮੋਕੋਕਲ ਬਿਮਾਰੀਆਂ ਤੋਂ ਬਚਾਓ ਟੀਕਾਕਰਨ ਨਾਲ ਕੀਤਾ ਜਾ ਸਕਦਾ ਹੈ ਜੋ ਕਿ ਸਰਕਾਰ ਵੱਲੋਂ ਮੁਫਤ ਲਗਾਏ ਜਾਂਦੇ ਹਨ।
ਡਾ ਗਗਨ ਸ਼ਰਮਾ ਨੇ ਬੋਲਦਿਆਂ ਕਿਹਾ ਆਪਣੇ ਬੱਚਿਆਂ ਨੂੰ ਜਿਥੇ ਅਸੀਂ ਟੀਕਾਕਰਨ ਕਰਵਾ ਕੇ ਬੀਮਾਰੀਆਂ ਤੋ ਬਚਾਓ ਕਰਦੇ ਹੀ ਹਾਂ ਪਰ ਓਸ ਤੋਂ ਵੀ ਜ਼ਰੂਰੀ ਹੈ ਇਹਨਾਂ ਬੀਮਾਰੀਆਂ ਦੀ ਨਿਗਰਾਨੀ ।ਸਰੀਰਕ ਅੰਗਾਂ ਦੀ ਕਮਜ਼ੋਰੀ,ਸਰੀਰ ਉਪਰ ਲਾਲ ਨਿਸ਼ਾਨ ਆਦਿ ਹੋ ਸਕਦਾ ਕਿ ਵੀ ਪੀ ਡੀ ਦੇ ਲੱਛਣ ਹੋਣ ਇਸ ਲਈ ਸਮੇਂ ਸਿਰ ਰਿਪ੍ਰੋਟ ਤੇ ਸੈਂਪਲਿੰਗ ਬਹੁਤ ਜ਼ਰੂਰੀ ਹੈ।
ਇਸ ਸਮੇ ਜਿਥੇ ਰਿਪ੍ਰੋਟਿੰਗ ਕਰਨ ਤੇ ਫਾਰਮ ਭਰਨ ਦੀ ਸਿਖਲਾਈ ਦਿੱਤੀ ਗਈ ਡਾ ਨਿਤੀਕਾ ਸੈਣੀ ਨੋਡਲ ਅਫਸਰ,ਨੀਤੀਰਾਜ ਬੀ ਸਿੰਘ ਬੀਈਈ,ਡਾ ਜੋਤੀ ਬੀ ਸੀ ਜੀ ਅਫਸਰ ਤੇ ਮਨਪ੍ਰੀਤ ਸਿੰਘ ਫੀਲਡ ਸੁਪਰਵਾਈਜ਼ਰ ਹਾਜਿਰ ਸਨ।

Doaba Times

ਜਨਮ ਦਿਨ ਦੀ ਮੁਬਾਰਕਬਾਦ

ਰਾਘਵ ਸੋਂਧੀ

ਪਿਤਾ ਅੰਮਿ੍ਤਪਾਲ ਸਿੰਘ ਸੋਂਧੀ

ਮਾਤਾ ਸੰਗੀਤਾ ਸੋਂਧੀ

ਪਿੰਡ ਤੇ ਡਾਕਖਾਨਾ ਕਿਸ਼ਨਗੜ੍ਹ ਜ਼ਿਲ੍ਹਾ ਜਲੰਧਰ

ਖਬਰ ਦਾ ਅਸਰ-ਜ਼ਿਲ੍ਹਾ ਪ੍ਰੀਸ਼ਦ ਅਧੀਨ ਡਿਸਪੈਂਸਰੀ ਪਿੰਡ ਬੱਲਾਂ ਸੰਬੰਧੀ ਸੁਣੀਆ ਸਮੱਸਿਆਵਾਂ


ਕਿਸ਼ਨਗੜ੍ਹ(ਗੁਰਪ੍ਰਿਤ ਬੱਲ ) ਪਿਛਲੇ ਦਿਨੀਂ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਪਿੰਡ ਬੱਲਾਂ ਵਿਖੇ ਗੁ: ਭਾਗੋ ਜੀ ਵਿਖੇ ਨਤਮਸਤਕ ਹੋਣ ਪਹੁੰਚੇ ਸਨ ਤਾਂ ਪਿੰਡ ਨਿਵਾਸੀਆਂ ਵੱਲੋ ਪਿੰਡ ਦੇ ਵਿਕਾਸ ਸਬੰਧੀ ਕੁਝ ਮੰਗਾਂ ਵਿਧਾਇਕ ਬਲਕਾਰ ਸਿੰਘ ਅੱਗੇ ਰੱਖੀਆਂ ਸਨ ਜਿਸਦੇ ਵਿੱਚ ਸ਼ਹੀਦਾ ਦੀ ਯਾਦ ਵਿੱਚ ਗੇਟ ਦੇ ਨਿਰਮਾਣ ਸਬੰਧੀ ਅਤੇ ਕਿਸ਼ਨਗੜ੍ਹ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ਵੱਲੋਂ ਪਿੰਡ ਦੀ ਡਿਸਪੈਂਸਰੀ ਦੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ ਗਿਆ ਸੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਵੱਲੋਂ ਸਿਵਲ ਸਰਜਨ ਜਲੰਧਰ ਨੂੰ ਡਿਸਪੈਂਸਰੀ ਦੀਆਂ ਸਮੱਸਿਆਵਾਂ ਸਬੰਧੀ ਧਿਆਨ ਦੇਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਸਨ, ਜਿਸ ਦੇ ਚੱਲਦਿਆਂ ਡਾ. ਜਸਵਿੰਦਰ ਐਸ ਐਮ ਓ ਸੀ ਐਚ ਸੀ ਕਰਤਾਰਪੁਰ , ਹੈਲਥ ਇੰਸਪੈਕਟਰ ਸ੍ਰੀ ਕੇਵਲ ਜੀ ਵੱਲੋਂ ਪਿੰਡ ਬੱਲਾਂ ਸਥਿਤ ਜ਼ਿਲ੍ਹਾ ਪ੍ਰੀਸ਼ਦ ਅਧੀਨ ਸਰਕਾਰੀ ਡਿਸਪੈਂਸਰੀ ਦਾ ਜਾਇਜ਼ਾ ਲਿਆ ਗਿਆ ਤੇ ਮਰੀਜ਼ਾਂ ਦੇ ਰਿਕਾਰਡ ਚੈੱਕ ਕੀਤੇ ਗਏ। ਜਿਸ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਦੀ ਕਮੀ ਨੂੰ ਪਾਇਆ ਗਿਆ , ਅਤੇ ਹੋਰ ਸਮੱਸਿਆਵਾਂ ਸਬੰਧੀ ਜਾਇਜ਼ਾ ਲਿਆ ਗਿਆ ਤੇ ਵਿਸ਼ਵਾਸ ਦਿੱਤਾ ਕਿ ਜਲਦ ਹੀ ਦਵਾਈਆਂ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੇ ਦੌਰਾਨ ਡਿਸਪੈਂਸਰੀ ਵਿਚ ਮੌਜੂਦ ਮੈਡੀਕਲ ਸਟਾਫ ਦੀਆਂ ਡਿਊਟੀਆਂ ਕਰੋਨਾ ਵਾਰਡ ਵਿੱਚ ਲਗਾ ਦਿੱਤੀਆਂ ਗਈਆਂ ਸਨ ਜਿਸ ਕਾਰਨ ਪੂਰੇ ਕਰੋਨਾ ਕਾਲ ਦੇ ਸਮੇ ਡਿਸਪੈਂਸਰੀ ਬੰਦ ਰਹੀ ਜਿਸ ਕਾਰਨ ਇਲਾਕੇ ਦੇ ਗ਼ਰੀਬ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਕੁੱਝ ਦਿਨ ਪਹਿਲਾ ਹੀ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਜੀ ਦੇ ਯਤਨਾ ਸਦਕਾ ਹੀ ਡਿਸਪੈਂਸਰੀ ਦੀ ਮੁੜ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਤੇ ਡਾ ਪਰਮਿੰਦਰ ਕੌਰ ਐਮਬੀਬੀਐਸ , ਬਲਦੇਵ ਸਿੰਘ ਫਾਰਮਸਿਸਟ ਦੁਆਰਾ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਮੈਡੀਕਲ ਦਵਾਈਆਂ ਜ਼ਿਲ੍ਹਾ ਪ੍ਰੀਸ਼ਦ ਅਧੀਨ ਡਿਸਪੈਂਸਰੀ ਵਿਖੇ ਪਹੁੰਚਦੀਆਂ ਹਨ ਉਨ੍ਹਾਂ ਦੀ ਮਾਤਰਾ ਕਾਫ਼ੀ ਸੀਮਿਤ ਹੁੰਦੀ ਹੈ।ਜਿਸ ਕਾਰਨ ਦਵਾਈਆ ਜਲਦ ਹੀ ਮੁੱਕ ਜਾਂਦੀਆਂ ਹਨ, ਤੇ ਦਵਾਈ ਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਤੱਕ ਫ੍ਰੀ ਮੈਡੀਕਲ ਸੇਵਾਵਾਂ ਪਹੁੰਚ ਸਕਣ । ਜ਼ਿਕਰਯੋਗ ਹੈ ਕਿ ਪਿੰਡ ਬੱਲਾਂ ਦੇ ਆਲੇ ਦੁਆਲੇ ਪਿੰਡਾਂ ਤੋਂ ਵੀ ਮਰੀਜ਼ ਦਵਾਈ ਲੈਣ ਵਾਸਤੇ ਆਉਂਦੇ ਹਨ ਤੇ ਸਿਹਤ ਸੇਵਾਵਾਂ ਨੂੰ ਫਰੀ ਵਿੱਚ ਪ੍ਰਾਪਤ ਕਰਦੇ ਹਨ। ਇਸ ਮੌਕੇ ਦੋਆਬਾ ਪ੍ਰੈਸ ਕਲੱਬ ਪ੍ਰਧਾਨ ਗੁਰਪ੍ਰੀਤ ਬੱਲ ਵੱਲੋਂ ਬਹੁਤ ਜਲਦ ਹੀ ਡਿਸਪੈਂਸਰੀ ਦੀ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਡਿਸਪੈਂਸਰੀ ਨੂੰ ਅਪਗਰੇਡ ਕਰਨ ਤੇ ਡਿਸਪੈਂਸਰੀ ਵਿੱਚ ਲੈਬੋਰਟਰੀ ਖੋਲ੍ਹਣ ਅਤੇ ਡਿਸਪੈਂਸਰੀ ਵਿਚ ਦਵਾਈਆਂ ਦੀ ਕਮੀ ਨੂੰ ਪੂਰਾ ਕਰਨ ਸੰਬੰਧੀ ਮੰਗਾਂ ਹੋਣਗੀਆਂ ,ਜ਼ਿਕਰਯੋਗ ਹੈ ਕਿ ਪਿੰਡ ਬੱਲਾਂ ਵਿਖੇ ਹੋਰ ਵੀ ਕਈ ਸੰਸਥਾਵਾਂ ਬਣਾ ਕੇ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਕੇ ਆਪਣੀ ਫੋਕੀ ਬੱਲੇ ਬੱਲੇ ਕੀਤੀ ਜਾ ਰਹੀ ਹੈ, ਜਿੱਥੇ ਸਮਾਜ ਸੇਵਾ ਦੀ ਲੋੜ ਹੈ ਉੱਥੇ ਕੋਈ ਵੀ ਸਮਾਜ ਸੇਵਾ ਨਹੀਂ ਕਰਦਾ ਆਪਣੀਆਂ ਫੋਟੋਆਂ ਬਣਾ ਕੇ ਫੋਕੀ ਬੱਲੇ ਬੱਲੇ ਨੂੰ ਸਾਰੇ ਪਏ ਹਨ, ਜਿਸ ਦੇ ਚਲਦਿਆਂ ਵਿਦੇਸ਼ਾਂ ਵਿੱਚ ਬੈਠੇ ਇਨ੍ਹਾਂ ਰਹੇ ਵੀ ਇਨ੍ਹਾਂ ਸੰਸਥਾਵਾਂ ਦੀ ਵੱਡੀ ਠੱਗੀ ਦਾ ਸ਼ਿਕਾਰ ਹੁੰਦੇ ਹਨ  । ਇਸ ਮੌਕੇ ਤੇ ਗੁ: ਛਪਡ਼ੀ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਹੋਠੀ ਵੱਲੋਂ ਦੱਸਿਆ ਗਿਆ ਕਿ ਜਲਦ ਹੀ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਡਿਸਪੈਂਸਰੀਆਂ ਦੀ ਦਵਾਈਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ।

NEXT

ਕਰਵਾ ਚੌਥ ਸੰਬੰਧੀ ਦੁਕਾਨਾਂ ਤੇ ਲੱਗੀਆਂ ਰੌਣਕਾਂ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ ) ਕਰਵਾਚੌਥ ਵਰਤ ਸੰਬੰਧੀ ਪਿੰਡ ਬੱਲਾ ਵਿਖੇ ਕਰਿਆਨੇ ਦੀਆਂ ਦੁਕਾਨਾਂ ਤੇ ਲੱਗੀਆਂ ਰੌਣਕਾਂ

Doaba Times

ਆਂਗਨਵਾੜੀਆਂ ‘ਚ ਬੱਚਿਆਂ ਨੂੰ ਪਿਲਾਈ ਪੇਟ ਦੇ ਕੀੜੇ ਮਾਰ ਦਵਾਈ

ਕਿਸ਼ਨਗੜ (ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਿਚਰਡ ਓਹਰੀ ਦੀ ਦੇਖਰੇਖ ਵਿੱਚ ਆਂਗਨਵਾੜੀ ਕੇਂਦਰਾਂ ‘ਚ ਡੀ-ਵਰਮਿੰਗ ਦਿਵਸ ਮਨਾਇਆ ਗਿਆ। ਬਲਾਕ ਪੱਧਰੀ ਸਮਾਗਮ ਡਾ. ਸੁਮਿਤ ਕਪਾਹੀ ਰਾਸ਼ਟਰੀ ਬਾਲ ਸਵਾਸਥ ਕਾਰਿਅਕ੍ਰਮ ਦੀ ਅਗਵਾਈ ਹੇਠ ਆਂਗਨਵਾੜੀ ਕੇਂਦਰ ਪਚਰੰਗਾ ਵਿਖੇ ਹੋਇਆ। ਇੱਥੇ ਉਨ੍ਹਾਂ ਦੇ ਨਾਲ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਜੀਤ ਸਿੰਘ, ਏਐਨਐਮ ਕਮਲਜੀਤ ਕੌਰ, ਸੰਗੀਤਾ ਸਹੋਤਾ ਅਤੇ ਆਂਗਨਵਾੜੀ ਵਰਕਰ ਮੌਜੂਦ ਸਨ।
ਡਾ. ਸੁਮਿਤ ਨੇ ਦੱਸਿਆ ਕਿ ਪੇਟ ‘ਚ ਕੀੜੇ ਹੋਣ ਕਾਰਣ ਖੂਨ ਦੀ ਘਾਟ ਜਾਂ ਅਨੀਮੀਆ ਹੋ ਸਕਦਾ ਹੈ, ਬੱਚਾ ਕੁਪੋਸ਼ਿਤ ਹੋ ਸਕਦਾ ਹੈ, ਉਸ ਦੇ ਪੇਟ ‘ਚ ਦਰਦ ਜਾਂ ਉਲਟੀਆਂ ਹੋ ਸਕਦੀਆਂ ਹਨ ਜਾਂ ਪਿਸ਼ਾਬ-ਟੱਟੀ ਰਾਹੀਂ ਖੂਨ ਆ ਸਕਦਾ ਹੈ। ਸਾਲ ਵਿੱਚ ਦੋ ਵਾਰ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰ ਦਵਾਈ ਅਲਬੰਡਾਜੋਲ ਖਵਾਈ ਜਾਂਦੀ ਹੈ। ਆਂਗਨਵਾੜੀ ਵਿੱਚ ਰਜਿਸਟਰ ਕੀਤੇ ਗਏ ਇੱਕ ਤੋਂ ਦੋ ਸਾਲ ਦੇ ਬੱਚਿਆਂ ਨੂੰ ਸੀਰਪ ਦਿੱਤਾ ਜਾਂਦਾ ਹੈ। ਅੱਜ ਇਸੇ ਦੇ ਤਹਿਤ ਪੂਰੇ ਬਲਾਕ ਵਿੱਚ ਬੱਚਿਆਂ ਨੂੰ ਸੀਰਪ ਪਿਲਾਇਆ ਗਿਆ, ਤਾਂ ਜੋ ਉਹ ਪੇਟ ਦੇ ਕੀੜਿਆਂ ਤੋਂ ਮੁਕਤ ਰਹਿਣ।

Doaba Times

ਜਲੰਧਰ ਦੇ ਸੰਤੋਖਪੁਰਾ ਵਿਖੇ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ

*ਭੀਮ ਟਾਇਗਰ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਟੀਮ ਦੇ ਉੱਘੇ ਸਮਾਜ ਸੇਵਕ
ਸ੍ਰੀ ਵਿਜੈ ਮਡਾਰ ਰਵਿਦਾਸੀਆ ਦੀ ਅਗਵਾਈ ਹੇਠ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਦੌਰਾਨ ਕਰੀਬ 150 ਮਰੀਜ਼ਾ ਦਾ ਫ਼੍ਰੀ ਮੈਡੀਕਲ ਚੈੱਕਅਪ ਕੀਤਾ ਗਿਆ।

ਜਲੰਧਰ (ਗੁਰਪ੍ਰੀਤ ਬੱਲ / ਸੌਰਬ ਗੁਪਤਾ)ਅੱਜ ਜਲੰਧਰ ਦੇ ਸੰਤੋਖਪੁਰਾ ਵਿੱਚ ਭੀਮ ਟਾਇਗਰ
ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਟੀਮ ਦੇ ਉੱਘੇ ਸਮਾਜ ਸੇਵਕ
ਸ੍ਰੀ ਵਿਜੈ ਮਡਾਰ ਰਵਿਦਾਸੀਆ ਦੀ ਅਗਵਾਈ ਹੇਠ ਪਹਿਲਾਂ ਹੱਡੀਆਂ
ਅਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਗੁਲਾਬ ਦੇਵੀ
ਹੋਸਪੀਟਲ ਤੋਂ ਆਏ ਹੋਏ MBBS.Ms. ORTHOPAEDIcs ਡਾਕਟਰ ਹਰਪ੍ਰੀਤ ਸਿੰਘ ਨੇ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ
ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਆਮ ਆਦਮੀ
ਪਾਰਟੀ ਤੋਂ ਦਿਨੇਸ਼ ਡੱਲ ਦੇ ਛੋਟੇ ਭਰਾ ਬੋਬੀ ਡੱਲ ਨੇ ਸਰਿਕਤ ਅਤੇ
ਲੱਗੇ ਹੋਏ ਕੈਂਪ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ੍ਰੀ ਵਿਜੈ ਮਡਾਰ ਜੀ
ਨੇ ਦੱਸਿਆ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਡਾਕਟਰ ਭੀਮ ਰਾਓ
ਅੰਬੇਦਕਰ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ।
ਉਹਨਾਂ ਦੱਸਿਆ ਆਉਣ ਸਮੇਂ ਤੇ ਗਰੀਬ ਬੱਚਿਆਂ ਲਈ ਟਿਊਸ਼ਨ
ਸੈਂਟਰ ਦਾ ਵੀ ਉਦਘਾਟਨ ਕੀਤਾ ਜਾਵੇਗਾ। ਤਾਂ ਜ਼ੋ ਗਰੀਬ ਲੋਕਾਂ ਬੱਚੇ
ਉਚੇਰੀ ਸਿੱਖਿਆ ਪ੍ਰਾਪਤ ਕਰਨ ਸਕਣ। ਕਮੇਟੀ ਮੈਂਬਰਾਂ ਨੇ ਆਏ ਹੋਏ
ਮਹਿਮਾਨਾਂ ਨੂੰ ਸਰਿਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਰਮਨ,
ਹਰਦਿਆਲ ਮਡਾਰ,ਨਰੇਸ਼ ਕੁਮਾਰ,ਰਿਕਲਵੀਰ, ਰਮੇਸ਼ ਬੱਧਣ,
ਜਤਿੰਦਰ ਜੱਸਲ, ਵਿਨੋਦ ਕੁਮਾਰ, ਚਮਨ ਲਾਲ, ਰਵਿੰਦਰ ਆਦਿ
ਮੈਂਬਰ ਮੌਜੂਦ ਸਨ।

Doaba Times

ਬਜੁਰਗਾਂ ਦੀ ਸਿਹਤ ਸੰਭਾਲ ਲਈ ਪਰਿਵਾਰ ਦਾ ਸਾਥ ਬਹੁਤ ਜ਼ਰੂਰੀ ਹੈ – ਡਾ. ਓਹਰੀ


ਕਾਲਾ ਬੱਕਰਾ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕਾਲਾ ਬੱਕਰਾ ਸਿਹਤ ਕੇਂਦਰ ਵਿੱਚ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸਿਹਤ ਚੈੱਕਅੱਪ ਕੈਂਪ ਲਗਾਇਆ ਗਿਆ।ਡਾ ਓਹਰੀ ਨੇ ਬਜੁਰਗਾਂ ਨਾਲ ਸੰਬੰਧਿਤ ਸਿਹਤ ਸਹੂਲਤਾ ਲਈ ਜਾਗਰੁਕ ਕਰਦਿਆਂ ਦੱਸਿਆ ਜਿਵੇਂ ਕੋਵਿਡ ਮਾਹਾਮਾਰੀ ਦੌਰਾਨ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਜਰੂਰੀ ਸੀ ਓਸੇ ਤਰਾਂ ਹੁਣ ਵੀ ਪੰਜਾਬ ਸਰਕਾਰ ਬਜ਼ੁਰਗਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ।ਮਾਨਸਿਕ ਸਿਹਤ ਬਾਰੇ ਬੋਲਦਿਆਂ ਉਹਨਾਂ ਕਿਹਾ ਪਰਿਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਢਲਦੀ ਉਮਰ ਵਿੱਚ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਰਹਿਣਾ ਚਾਹੀਦਾ ਹੈ ਤੇ ਓਹਨਾ ਨੂੰ ਜਿੰਨਾ ਵੀ ਹੋ ਸਕੇ ਬਜ਼ਰੁਗਾਂ ਨੂੰ ਅਪਣੀ ਰੋਜਾਨਾ ਦੀ ਜੀਵਨ ਕਿਰਿਆ ਵਿੱਚ ਸੈਰ ਤੇ ਹਲਕੀਆਂ ਕਸਰਤਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕੇ ਬਜੁਰਗ ਸਮਾਜ ਦਾ ਸਰਮਾਇਆ ਹੁੰਦੇ ਨੇ ਇਸ ਲਈ ਸਰਕਾਰ ਨੇ ਬਜੁਰਗਾਂ ਦੀ ਸਹਾਇਤਾ ਲਈ ਟੋਲ ਫ੍ਰੀ ਨੰਬਰ 14567 ਸ਼ੁਰੂ ਕੀਤਾ ਗਿਆ ਹੈ।ਇਸ ਸਮੇਂ ਡਾ ਵਿਪਨ ਨੇ ਬਜ਼ੁਰਗਾਂ ਦਾ ਚੈੱਕਅੱਪ ਕੀਤੀ।


NEXT