Doaba Times

ਹਰ ਘਰ ਤਿਰੰਗਾ ਮੁਹਿੰਮ ਪਹੁੰਚਾਉਣ ਲਈ ਤੰਦਰੁਸਤ ਪੰਜਾਬ ਸਿਹਤ ਕੇਂਦਰ ਰਾਹੀਂ ਰਾਸ਼ਟਰੀ ਝੰਡੇ ਵੰਡੇ ਗਏ

ਕਾਲਾ ਬੱਕਰਾ(ਮੁਕੇਸ਼ ਕੁਮਾਰ) ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾਂ ਦੇ ਨਿਰਦੇਸ਼ਾਂ ਹੇਠ ਹਰ ਘਰ ਤਿਰੰਗਾ’ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਪਿੰਡਾਂ ਤੱਕ ਹਰ ਘਰ ਤਿਰੰਗਾ ਮੁਹਿੰਮ ਪਹੁੰਚਾਉਣ ਲਈ ਤੰਦਰੁਸਤ ਪੰਜਾਬ ਸਿਹਤ ਕੇਂਦਰ ਰਾਹੀਂ ਰਾਸ਼ਟਰੀ ਝੰਡੇ ਦਿੱਤੇ ਗਏ।
ਡਾ ਓਹਰੀ ਨੇ ਦੱਸਿਆ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਤਿਰੰਗਾ ਹਰ ਘਰ ਲਿਆਉਣ ਅਤੇ ਇਸ ਨੂੰ ਲਹਿਰਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਗਵਾਈ ਹੇਠ 13 ਅਗਸਤ ਤੋਂ 15 ਅਗਸਤ ਤੱਕ ਇਹ ਮੁਹਿੰਮ ਚੱਲੇਗੀ।ਜਿਸ ਅਧੀਨ ਨੇ ਸਟਾਫ ਨੇ ਕਾਰਜ ਸਥਾਨ ਤੇ ਰਹਾਇਸ਼ੀ ਅਸਥਾਨਾ ਤੇ ਦੇਸ਼ ਦੀ ਅਜ਼ਾਦੀ ਤੇ ਅਖੰਡਤਾ ਦਾ ਪ੍ਰਤੀਕ ਤਿਰੰਗਾ ਲਗਾਇਆ ਜਾਵੇਗਾ।

Doaba Times

ਡਾ. ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਨਿਗਰਾਨੀ ਹੇਠ PMSMA ਅਭਿਆਨ ਤਹਿਤ ਗਰਭਵਤੀ ਲਾਭਪਾਤਰੀਆਂ ਦਾ ਚੈੱਕ ਅੱਪ

ਕਾਲਾ ਬੱਕਰਾ (ਹਰਪ੍ਰੀਤ ਸਿੰਘ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਆਦੇਸ਼ਾਂ ਅਧੀਨ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਨਿਗਰਾਨੀ ਹੇਠ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵਾ ਅਭਿਆਨ ਤਹਿਤ ਡਾ ਗਗਨਦੀਪ ਸਰੋਆ ਵੱਲੋ ਗਰਭਵਤੀ ਲਾਭਪਾਤਰੀਆਂ ਦਾ ਚੈੱਕ ਅੱਪ ਕੀਤਾ ਗਿਆ।ਡਾ ਓਹਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਹਰ ਮਹੀਨੇ ਦੀ 9 ਤਰੀਕ ਨੂੰ ਸਾਰੀਆਂ ਗਰਭਵਤੀ ਔਰਤਾਂ ਨੂੰ ਮੁਫਤ, ਯਕੀਨੀ,ਸੁਰਿਖਿਅਤ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਪ੍ਰਦਾਨ ਕਰਨਾ ਹੈ।PMSMA ਅਧੀਨ ਸਰਕਾਰੀ ਸੰਸਥਾਵਾਂ ਵਿੱਚ ਗਰਭ ਅਵਸਥਾ ਦੇ ਦੂਜੇ/ਤੀਜੇ ਤਿਮਾਹੀ ਵਿੱਚ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਦੇਖਭਾਲ ਸੇਵਾਵਾਂ ਦੇਣ ਲਈ ਸ਼ੁਰੂ ਕੀਤਾ ਗਿਆ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ANM ਤੇ ASHA ਗਰਭਵਤੀ ਔਰਤਾਂ ਨੂੰ ਨਜ਼ਦੀਕੀ ਸਰਕਾਰੀ ਸਿਹਤ ਸਹੂਲਤ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਜਿੱਥੇ PMSMA ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ।ਜਿਥੇ ਰਜਿਸਟ੍ਰੇਸ਼ਨ ਮਗਰੋ ਸਟਾਫ ਨਰਸ/ਏਐਨਐਮ ਗਰਭਵਤੀ ਔਰਤ ਦਾ ਕੱਦ ਅਤੇ ਭਾਰ ਜਾਂਚ ਕੇ ਉਸਦੀ ਨਬਜ਼ ਅਤੇ ਬੀਪੀ ਦੀ ਜਾਂਚ ਕਰਦੀ ਹੈ ਤਾਂ ਜੋ ਪਤਾ ਲੱਗ ਸਕੇ ਕੇ ਮਾਂ ਨੂੰ ਕੋਈ ਅਜਿਹੀ ਮੁਸ਼ਕਿਲ ਤੇ ਨਹੀ।

ਇਸ ਤੋਂ ਇਲਾਵਾ ਹੀਮੋਗਲੋਬਿਨ, ਯੂਰੀਨ ਐਲਬਿਊਮਿਨ ਅਤੇ ਸ਼ੂਗਰ, ਮਲੇਰੀਆ, ਵੀਡੀਆਰਐਲ, ਐੱਚਆਈਵੀ, ਬਲੱਡ ਗਰੁੱਪਿੰਗ, ਟੈਸਟ ਵੀ ਕਰਵਾਏ ਜਾਂਦੇ ਹਨ।ਇਸ ਮੌਕੇ ਗਰਭਵਤੀਆਂ ਨੂੰ ਫੱਲ ਵੀ ਵੰਡੇ ਗਏ।

Doaba Times

ਸੀਐਚਸੀ ਕਾਲਾ ਬੱਕਰਾ ਵਿੱਚ ਦਿਵਿਆਂਗਜਨਾਂ ਦੇ ਸਰਟੀਫਿਕੇਟ ਬਣਾਏ

ਕਿਸ਼ਨਗੜ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਸੀਐਚਸੀ ਕਾਲਾ ਬੱਕਰਾ ਵਿੱਚ ਦਿਵਿਆਂਗਜਨਾਂ ਦੇ ਸਰਟੀਫਿਕੇਟ ਬਣਾਏ ਗਏ ਕਰੀਬ 77 ਲੋਕ ਦਿਵਿਆਂਗਤਾ ਸਰਟੀਫਿਕੇਟ ਬਣਾਉਣ ਲਈ ਸੀ.ਐਚ.ਸੀ ‘ਚ ਆਏ ਸਨ, 36 ਲੋਕਾਂ ਦੇ ਮੌਕੇ ‘ਤੇ ਹੀ ਸਰਟੀਫਿਕੇਟ ਬਣਾਏ
ਦਿਵਿਆਂਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਉਨ੍ਹਾਂ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਹ ਸਰਟੀਫਿਕੇਟ ਬਣਾਉਣ ਲਈ ਸ਼ੁੱਕਰਵਾਰ ਨੂੰ ਸੀ.ਐਚ.ਸੀ ਕਾਲਾ ਬੱਕਰਾ ਵਿਖੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਰਿਚਰਡ ਓਹਰੀ ਦੀ ਦੇਖ-ਰੇਖ ਹੇਠ ਕਰਵਾਏ ਇਸ ਸਮਾਗਮ ਵਿੱਚ 36 ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਐਸ.ਐਮ.ਓ ਡਾ.ਰਿਚਰਡ ਓਹਰੀ ਨੇ ਦੱਸਿਆ ਕਿ ਕਿਸੇ ਵੀ ਅਪੰਗ ਵਿਅਕਤੀ ਦੀ ਜਾਂਚ ਕਰਨ ਅਤੇ ਸਰਟੀਫਿਕੇਟ ਬਣਾਉਣ ਲਈ ਤਿੰਨ ਡਾਕਟਰਾਂ ਵੱਲੋਂ ਪੁਸ਼ਟੀ ਕਰਨੀ ਜ਼ਰੂਰੀ ਹੈ। ਇਸ ਵਿੱਚ ਮੁੱਖ ਡਾਕਟਰ ਉਹ ਹੁੰਦੇ ਹਨ ਜੋ ਅਪਾਹਜਤਾ ਦੀ ਸਥਿਤੀ ਦਾ ਮੁਲਾਂਕਣ ਕਰਦੇ ਹਨ। ਸ਼ੁੱਕਰਵਾਰ ਨੂੰ ਸੀਐਚਸੀ ਵਿੱਚ ਆਰਥੋਪੀਡਿਕ, ਅੱਖਾਂ ਦੇ ਰੋਗ, ਮਨੋਰੋਗ, ਕੰਨ-ਨੱਕ ਅਤੇ ਗਲੇ ਦੇ ਡਾਕਟਰ ਅਤੇ ਮੈਡੀਸਨ ਦੇ ਡਾਕਟਰ ਮੌਜੂਦ ਸਨ। ਇਨ੍ਹਾਂ ਡਾਕਟਰਾਂ ਦੀ ਪੁਸ਼ਟੀ ਤੋਂ ਬਾਅਦ 36 ਵਿਅਕਤੀਆਂ ਨੂੰ ਮੌਕੇ ‘ਤੇ ਹੀ ਸਰਟੀਫਿਕੇਟ ਦਿੱਤੇ ਗਏ।
ਡਾ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਸ਼ਨ ਵਿੱਚ 77 ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ।ਓਹਨਾਂ ਫੀਲਡ ਸਟਾਫ ਤੇ ਖਾਸ ਕਰਕੇ ਆਸ਼ਾ ਵਰਕਰਾਂ ਦਾ ਧੰਨਵਾਦ ਕੀਤਾ।

Doaba Times

ਹਰ ਘਰ ਤਿਰੰਗਾ’ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਕਮਿਊਨਟੀ ਹੈਲਥ ਅਫਸਰਾਂ ਦੀ ਮੀਟਿੰਗ

ਕਾਲਾ ਬੱਕਰਾ(ਮੁਕੇਸ਼ ਕੁਮਾਰ)ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾਂ ਦੇ ਨਿਰਦੇਸ਼ਾਂ ਹੇਠ ਹਰ ਘਰ ਤਿਰੰਗਾ’ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਡਾ ਰਿਚਰਡ ਓਹਰੀ ਐਸ ਐਮ ਓ ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਕਮਿਊਨਟੀ ਹੈਲਥ ਅਫਸਰਾਂ ਦੀ ਮੀਟਿੰਗ ਕੀਤੀ ਗਈ।ਡਾ ਓਹਰੀ ਨੇ ਦੱਸਿਆ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਤਿਰੰਗਾ ਹਰ ਘਰ ਲਿਆਉਣ ਅਤੇ ਇਸ ਨੂੰ ਲਹਿਰਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਗਵਾਈ ਹੇਠ ਇੱਕ ਮੁਹਿੰਮ ਹੈ। ਇਸ ਤਰ੍ਹਾਂ ਆਜ਼ਾਦੀ ਦੇ 75ਵੇਂ ਸਾਲ ਵਿੱਚ ਇੱਕ ਰਾਸ਼ਟਰ ਦੇ ਰੂਪ ਵਿੱਚ ਸਮੂਹਿਕ ਤੌਰ ‘ਤੇ ਝੰਡੇ ਨੂੰ ਘਰ ਪਹੁੰਚਾਉਣਾ ਤਿਰੰਗੇ ਨਾਲ ਨਾ ਸਿਰਫ਼ ਨਿੱਜੀ ਸਬੰਧ ਦਾ ਪ੍ਰਤੀਕ ਬਣਦੀ ਹੈ, ਸਗੋਂ ਰਾਸ਼ਟਰ ਨਿਰਮਾਣ ਪ੍ਰਤੀ ਸਾਡੀ ਵਚਨਬੱਧਤਾ ਦਾ ਵੀ ਪ੍ਰਤੀਕ ਬਣਦਾ ਹੈ। ਪਹਿਲਕਦਮੀ ਦੇ ਪਿੱਛੇ ਦਾ ਵਿਚਾਰ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣਾ ਅਤੇ ਭਾਰਤੀ ਰਾਸ਼ਟਰੀ ਝੰਡੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਰਾਸ਼ਟਰੀ ਝੰਡਾ ਸਾਡੇ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਦੀ ਪ੍ਰਤੀਕ ਹੈ ਇਸ ਨੂੰ ਲਹਿਰਾਉਣ ਸਮੇਂ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।ਜਿਸ ਵਿੱਚ ਰਾਸ਼ਟਰੀ ਝੰਡੇ ਨੂੰ ਉਲਟੇ ਢੰਗ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਜਾਵੇਗਾ ਭਾਵ ਕੇਸਰੀ ਰੰਗ ਉਪਰ ਰੱਖਿਆ ਜਾਵੇ।ਖਰਾਬ ਜਾਂ ਕਿਸੇ ਵੀ ਕਿਸਮ ਨਾਲ ਵਿਗਾੜਿਆ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਨਹੀਂ ਕੀਤਾ ਜਾਵੇ।ਰਾਸ਼ਟਰੀ ਝੰਡੇ ਨੂੰ ਕਿਸੇ ਵਿਅਕਤੀ ਜਾਂ ਚੀਜ਼ ਨੂੰ ਸਲਾਮੀ ਵਿੱਚ ਨਹੀਂ ਝੁਕਾਇਆ ਨਾ ਜਾਵੇ।ਇਸ ਤਰ੍ਹਾਂ ਦੀਆਂ ਕਈ ਹੋਰ ਸਾਵਧਾਨੀਆਂ ਦਾ ਝੰਡਾ ਲਹਿਰਾਉਣ ਲੱਗੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।ਡਾ ਓਹਰੀ ਨੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਅਪਣੇ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰਕੇ ਇਸ ਮੁਹਿੰਮ ਨੂੰ ਸਫਲ ਕਰਵਾਉਣ।ਇਸ ਸਮੇਂ ਅਜੀਤ ਸਿੰਘ MPHS ਹਾਜ਼ਿਰ ਸਨ।

Doaba Times

ਸੀ ਐਚ ਸੀ ਕਾਲਾ ਬੱਕਰਾ ਵਿਖੇ ‘ਮਾਂ ਦੇ ਦੁੱਧ ਦਾ ਮਹੱਤਵ’ ਹਫ਼ਤਾ ਹਰ ਸਾਲ 1 ਤੋਂ 7 ਅਗਸਤ ਤੱਕ ਮਨਾਇਆ ਜਾਵੇਗਾ

ਕਾਲਾ ਬੱਕਰਾ(ਗੁਰਪ੍ਰੀਤ ਬੱਲ)ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਤਹਿਤ ਡਾ ਕੁਲਦੀਪ ਸਿੰਘ ਐਮ ਓ ਦੀ ਅਗਵਾਈ ਹੇਠ ਸੀ ਐਚ ਸੀ ਕਾਲਾ ਬੱਕਰਾ ਵਿਖੇ ਮਾਂ ਦੇ ਦੁੱਧ ਦਾ ਮਹੱਤਵ ਹਫ਼ਤਾ ਹਰ ਸਾਲ 1 ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ ਤਾਂ ਜੋ ਵਿਸ਼ਵ ਭਰ ਵਿੱਚ ਮਾਂ ਦਾ ਦੁੱਧ ਪਿਆਉਣ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ। ਇਹ ਅਗਸਤ 1990 ਵਿੱਚ ਸਰਕਾਰੀ ਨੀਤੀ ਨਿਰਮਾਤਾਵਾਂ, WHO, UNICEF ਅਤੇ ਹੋਰ ਸੰਸਥਾਵਾਂ ਦੁਆਰਾ ਮਾਂ ਦੇ ਦੁੱਧ ਪਿਆਉਣ ,ਪ੍ਰਚਾਰ ਅਤੇ ਸਮਰਥਨ ਲਈ ਹਸਤਾਖਰ ਕੀਤੇ ਗਏ।
ਡਾ ਤਰਨਪ੍ਰੀਤ ਕੌਰ ਐਮ ਓ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚਿਆਂ ਨੂੰ ਲੋੜੀਂਦੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਡਬਲਯੂ.ਐਚ.ਓ. ਬੱਚੇ ਦੇ 6 ਮਹੀਨੇ ਦੇ ਹੋਣ ਤੱਕ ਜਨਮ ਤੋਂ ਬਾਅਦ ਇੱਕ ਘੰਟੇ ਦੇ ਅੰਦਰ ਹੀ ਛਾਤੀ ਦਾ ਦੁੱਧ ਚੁੰਘਾਉਣ ਦੀ ਸਿਫ਼ਾਰਸ਼ ਕਰਦਾ ਹੈ। ਪੌਸ਼ਟਿਕ ਪੂਰਕ ਭੋਜਨ ਨੂੰ ਫਿਰ 2 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੱਚੇ ਲਈ ਮਾਂ ਦਾ ਦੁੱਧ ਦੇ ਲਾਭ ਦੱਸਦਿਆਂ ਕਿਹਾ ਮਾਂ ਦਾ ਦੁੱਧ ਬੱਚਿਆਂ ਲਈ ਆਦਰਸ਼ ਪੋਸ਼ਣ ਪ੍ਰਦਾਨ ਕਰਦਾ ਹੈ। ਇਸ ਵਿੱਚ ਵਿਟਾਮਿਨ, ਪ੍ਰੋਟੀਨ, ਅਤੇ ਚਰਬੀ ਦਾ ਲਗਭਗ ਸੰਪੂਰਨ ਮਿਸ਼ਰਣ ਹੈ।ਜੋ ਕੇ ਬੱਚੇ ਨੂੰ ਵਾਧੇ ਲਈ ਜਰੂਰੀ ਹੈ। ਛਾਤੀ ਦੇ ਦੁੱਧ ਵਿੱਚ ਐਂਟੀਬਾਡੀਜ਼ ਹੁੰਦੇ ਹਨ ਜੋ ਬੱਚੇ ਨੂੰ ਵਾਇਰਸ ਅਤੇ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰਦੇ ਹਨ। ਛਾਤੀ ਦਾ ਦੁੱਧ ਚੁੰਘਾਉਣਾ ਤੁਹਾਡੇ ਬੱਚੇ ਦੇ ਦਮੇ ਜਾਂ ਐਲਰਜੀ ਹੋਣ ਦੇ ਜੋਖਮ ਨੂੰ ਘਟਾਉਂਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਬੱਚਿਆਂ ਨੂੰ ਬਿਨਾਂ ਕਿਸੇ ਫਾਰਮੂਲੇ ਦੇ ਪਹਿਲੇ 6 ਮਹੀਨਿਆਂ ਲਈ ਸਿਰਫ਼ ਛਾਤੀ ਦਾ ਦੁੱਧ ਪਿਲਾਇਆ ਜਾਂਦਾ ਹੈ, ਉਨ੍ਹਾਂ ਨੂੰ ਕੰਨ ਦੀ ਲਾਗ, ਸਾਹ ਦੀਆਂ ਬਿਮਾਰੀਆਂ, ਅਤੇ ਦਸਤ ਦੀ ਕਮੀ ਹੁੰਦੀ ਹੈ।ਬਲਾਕ ਕਾਲਾ ਬੱਕਰਾ ਦੇ ਹਰੇਕ ਸਿਹਤ ਕੇਂਦਰ ਅਧੀਨ ਪਿੰਡਾਂ ਵਿੱਚ 7 ਤਰੀਖ ਤੱਕ ਜਾਗਰੂਕ ਕੀਤਾ ਜਾਵੇਗਾ।

Doaba Times

ਸੀ ਐਚ ਸੀ ਕਾਲਾ ਬੱਕਰਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

ਕਿਸ਼ਨਗੜ(ਗੁਰਪ੍ਰੀਤ ਬੱਲ) ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਅਨੁਸਾਰ ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਸੀ ਐਚ ਸੀ ਕਾਲਾ ਬੱਕਰਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ।ਡਾ ਓਹਰੀ ਨੇ ਬੋਲਦਿਆਂ ਦੱਸਿਆ।ਹੈਪੇਟਾਈਟਸ ‘ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯਤਨਾਂ ਨੂੰ ਤੇਜ਼ ਕਰਨ, ਵਿਅਕਤੀਆਂ, ਭਾਈਵਾਲਾਂ ਅਤੇ ਜਨਤਾ ਨੂੰ ਜਾਗਰੁਕ ਕਰਨ ਲਈ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਜਾਂਦਾ ਹੈ।ਓਹਨਾ ਦੱਸਿਆ 28 ਜੁਲਾਈ ਦੀ ਤਾਰੀਖ ਇਸ ਲਈ ਚੁਣੀ ਗਈ ਸੀ ਕਿਉਂਕਿ ਇਹ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾ: ਬਾਰੂਚ ਬਲਮਬਰਗ ਦਾ ਜਨਮ ਦਿਨ ਹੈ, ਜਿਸ ਨੇ ਹੈਪੇਟਾਈਟਸ ਬੀ ਵਾਇਰਸ (HBV) ਦੀ ਖੋਜ ਕੀਤੀ ਸੀ ਅਤੇ ਵਾਇਰਸ ਲਈ ਇੱਕ ਡਾਇਗਨੌਸਟਿਕ ਟੈਸਟ ਅਤੇ ਵੈਕਸੀਨ ਵਿਕਸਿਤ ਕੀਤੀ ਸੀ।ਡਾ. ਬਲਮਬਰਗ ਨੇ 1967 ਵਿੱਚ ਹੈਪੇਟਾਈਟਸ ਬੀ ਵਾਇਰਸ ਦੀ ਖੋਜ ਕੀਤੀ, ਅਤੇ 2 ਸਾਲ ਬਾਅਦ ਉਸਨੇ ਪਹਿਲੀ ਹੈਪੇਟਾਈਟਸ ਬੀ ਵੈਕਸੀਨ ਵਿਕਸਿਤ ਕੀਤੀ।
ਬੀ ਈ ਈ ਨੀਤੀਰਾਜ ਬੀ ਸਿੰਘ ਨੇ ਹੈਪੇਟਾਈਟਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰੀਕਿਆਂ ਬਾਰੇ ਬੋਲਦਿਆਂ ਦੱਸਿਆ ਸੁਰੱਖਿਅਤ ਸਰੀਰਕ ਸੰਬੰਧ।ਹਮੇਸ਼ਾ ਰੋਗਾਣੂ ਮੁਕਤ ਟੀਕੇ ਦੀ ਵਰਤੋਂ ਕਰੋ।ਆਪਣੇ ਖੁਦ ਦੇ ਰੇਜ਼ਰ ਅਤੇ ਬਲੇਡ ਦੀ ਵਰਤੋਂ ਕਰੋ।ਸੁਰੱਖਿਅਤ ਟੈਟੂ ਅਤੇ ਵਿੰਨ੍ਹਣ ਵਾਲੇ ਉਪਕਰਣ ਦੀ ਵਰਤੋਂ ਕਰੋ।ਹੈਪੇਟਾਈਟਸ ਬੀ ਦੇ ਵਿਰੁੱਧ ਬੱਚਿਆਂ ਨੂੰ ਟੀਕਾਕਰਨ ਕਰੋ।ਹਮੇਸ਼ਾਂ ਟੈਸਟ ਕੀਤਾ ਭਰੋਸੇਯੋਗ ਵਿਅਕਤੀ ਕੋਲੋਂ ਖੂਨਦਾਨ ਲਓ।ਇਸ ਦਾ ਇਲਾਜ਼ ਸਾਰੇ ਸਰਕਾਰੀ ਜ਼ਿਲ੍ਹਾ ਹਸਪਤਾਲਾ ਵਿੱਚ ਉਪਲਭਧ ਹੈ।ਇਸ ਸਮੇਂ ਅਜੀਤ ਸਿੰਘ,ਅਮਰਜੀਤ ਸਿੰਘ,MPHS,ਰਣਜੀਤ ਸਿੰਘ MLT,ਰਜਿੰਦਰ ਕੌਰ MPHS (F) ਹਾਜ਼ਿਰ ਸਨ।

Doaba Times

ਵਿਜੀਲੈਂਸ ਬਿਊਰੋ ਵੱਲੋਂ ਅਲਾਵਲਪੁਰ ਪੀਐੱਸਪੀਸੀਐੱਲ ਦਾ ਜੇਈ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਕਿਸ਼ਨਗੜ/ਅਲਾਵਲਪੁਰ(ਗੁਰਪ੍ਰੀਤ ਬੱਲ/ਮੁਕੇਸ਼ ਕੁਮਾਰ) ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਪੀਐਸਪੀਸੀਐਲ ਅਲਾਵਲਪੁਰ ਦੇ ਜੂਨੀਅਰ ਇੰਜੀਨੀਅਰ ਸ਼ਾਮ ਸਿੰਘ ਨੂੰ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਬਦਲੇ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਰਲੋਚਨ ਸਿੰਘ ਵਾਸੀ ਪਿੰਡ ਸਰਮਸਤਪੁਰ ਦੀ ਸ਼ਿਕਾਇਤ ’ਤੇ ਮੁਲਜ਼ਮ ਸ਼ਾਮ ਸਿੰਘ ਜੇ.ਈ ਨੂੰ ਗ੍ਰਿਫ਼ਤਾਰ ਕੀਤਾ ਗਿਆ । ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਹ ਇੱਕ ਛੋਟਾ ਕਿਸਾਨ ਹੈ ਅਤੇ ਉਸਨੇ ਟਿਊਬਵੈੱਲ ਲਈ ਬਿਜਲੀ ਸਪਲਾਈ ਲਈ ਟਰਾਂਸਫਾਰਮਰ ਲਈ ਅਰਜ਼ੀ ਦਿੱਤੀ ਹੋਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜੇ.ਈ. ਨੇ ਪੀ.ਐਸ.ਪੀ.ਸੀ.ਐਲ. ਵੱਲੋਂ ਉਸ ਨੂੰ ਟਰਾਂਸਫਾਰਮਰ ਲਗਾਉਣ ਦਾ ਦਿੱਤਾ ਕੰਮ ਪਹਿਲਾਂ ਹੀ ਪੂਰਾ ਕਰ ਲਿਆ ਸੀ ਪਰ ਉਸ ਨੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੌਦਾ 10,000 ਰੁਪਏ ਵਿੱਚ ਤੈਅ ਹੋਇਆ।
ਸ਼ਿਕਾਇਤਕਰਤਾ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਸ਼ਿਕਾਇਤਕਰਤਾ ਤੋਂ 10,000 ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਰੰਗੇ ਹੱਥੀ ਕਾਬੂ ਕਰ ਲਿਆ। ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਉਸ ਦੀ ਜੇਬ ਵਿੱਚੋਂ ਰਿਸ਼ਵਤ ਦੇ ਪੈਸੇ ਵੀ ਬਰਾਮਦ ਕੀਤੇ । ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

ਕਾਰਗਿਲ ਵਿਜੇੈ ਦਿਵਸ ਸੰਬੰਧੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਸ਼ਨਗੜ੍ਹ ਵਿਖੇ ਬੂਟੇ ਲਗਾਏ ਗਏ

Jalandhar

ਸੀਨੀਅਰ ਸਕੈਡਰੀ ਸਕੂਲ ਪਿੰਡ ਕਾਲਾ ਬਾਹੀਆਂ ਵਿਖੇ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

ਕੈਪਸ਼ਨ :
ਸੰਤ ਬਾਬਾ ਉਂਕਾਰ ਨਾਥ ਪਿੰਡ ਕਾਲਾ ਬਾਹੀਆਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਂਦੇ ਹੋਏ ਲੈਂਸ ਨਾਇਕ ਬੀਰ ਚੰਦ ,ਜੀ.ਓ .ਜੀ. ਦਰਸ਼ਨ ਸਿੰਘ ਬਾਹੀਆ ,ਜੀ,ਓ ,ਜੀ,ਰੇਸ਼ਮ ਸਿੰਘ ਮਡਾਰ ਅਤੇ ਹੋਰ ਜੀ.ਓ. ਜੀ,ਮੈਂਬਰ ਪੰਚਾਇਤ ਅਤੇ ਹੋਰ।

ਜਲੰਧਰ / 24 ਜੁਲਾਈ ( ਮੁਕੇਸ਼ ਕੁਮਾਰ) ਸੰਤ ਬਾਬਾ ਉਕਾਰ ਨਾਥ ਸੀਨੀਅਰ ਸਕੈਡਰੀ ਸਕੂਲ ਪਿੰਡ ਕਾਲਾ ਬਾਹੀਆਂ ਵਿਖੇ ਵਾਤਾਵਰਨ ਦੀ ਸ਼ੁੱਧਤਾ ਅਤੇ ਚੌਗਿਰਦਾ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਪਿੰਡ ਦੀ ਸਮੂਹ ਗਰਾਮ ਪੰਚਾਇਤ ਤੇ ਜੰਲਧਰ 2 ਦੇ ਜੀ ੳ ਜੀ ਨੇ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮੁਹਿੰਮ ਅਰੰਭੀ ਗਈ । ਇਸ ਵਿੱਚ ਸਰਪੰਚ ਬੀਬੀ ਸੁਰਿਦਰ ਕੋਰ ਤੇ ਪੰਚਾਇੰਤ ਮੇਬਰ ਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਤੇ ਪ੍ਰਿਸੀਪਲ ਦੇਵ ਕਮਾਰ ਮਾਹੀ,ਮਾਸਟਰ ਗੇਂਦੀ ਰਾਮ, ਜੰਲਧਰ 2 ਦੇ ਸੁਪਰਵਾਈਜ਼ਰ ਸੁਬੇਦਾਰ ਸੁਰਿੰਦਰ ਕੁਮਾਰ ਜੀ. ੳ. ਜੀ ,ਸੁਬੇਦਾਰ ਰੇਸਮ ਸਿੰਘ ਜੀ .ੳ. ਜੀ , ਹੋਲਦਾਰ ਦੋਲਤ ਰਾਮ ਜੀ. ੳ. ਜੀ, ਹੋਲਦਾਰ ਗਿਆਨ ਚੰਦ ਜੀ .ੳ. ਜੀ, ਹੋਲਦਾਰ ਦਰਸਨ ਸਿੰਘ ਜੀ .ੳ. ਜੀ ,ਲਾਇਸ ਨੇਕ ਬੀਰ ਚੰਦ ਆਦਿ ਵੱਲੋਂ ਸਾਂਝੇ ਤੌਰ ਤੇ ਸਕੂਲ ਦੀ ਗਰਾਊਂਡ ਵਿੱਚ ਛਾਂਦਾਰ ,ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ । ਅਤੇ ਉਪਰੋਕਤ ਸਾਰਿਆਂ ਨੇ ਪ੍ਰਣ ਕੀਤਾ ਕਿ ਉਹ ਉਕਤ ਪੌਦੇ ਲਗਾਉਣ ਤੱਕ ਹੀ ਸੀਮਤ ਨਹੀਂ ਰਹਿਣਗੇ ਇਨ੍ਹਾਂ ਨੂੰ ਪਾਲਣ ਤੱਕ ਵੀ ਹਰ ਸੰਭਵ ਸਹਾਇਤਾ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਦੇ ਰਹਿਣਗੇ ।ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਸਮੂਹ ਸਕੂਲ ਸਟਾਫ ਵੀ ਹਾਜ਼ਰ ਸੀ ।

Kala Bakra

ਭੋਗਪੁਰ ਵਿੱਚ ਡੇਂਗੂ ਮਲੇਰੀਆ ਜਾਗਰੁਕਤਾ ਰੈਲੀ ਕੱਢੀ

ਕਾਲਾ ਬੱਕਰਾ( ਮੁਕੇਸ਼ ਕੁਮਾਰ)ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅੰਤਰਗਤ ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਆਦੇਸ਼ਾਂ ਅਧੀਨ ਨੈਸ਼ਨਲ ਵੈਕਟਰ ਬੋਰਨ ਕੰਟਰੋਲ ਪ੍ਰੋਗਰਾਮ ਦੇ ਚੱਲ ਰਹੇ ਡੇਂਗੂ ਮਲੇਰੀਆ ਮਹੀਨੇ ਸੰਬੰਧੀ ਡਾ ਰਿਚਰਡ ਓਹਰੀ ਐਸ ਐਮ ਓ,ਸੀ ਐਚ ਸੀ ਕਾਲਾ ਬੱਕਰਾ ਦੀ ਅਗਵਾਈ ਵਿੱਚ ਲੋਕ ਜਾਗਰੁਕਤਾ ਹਿੱਤ ਸਿਹਤ ਕਰਮੀਆਂ ਅਤੇ ਸੀਨੀਅਰ ਸਕੈਂਡਰੀ ਸਕੂਲ ਲੜਕਿਆਂ ਦੇ ਵਿਦਿਆਰਥੀਆਂ ਵੱਲੋ ਸਿਹਤ ਬਲਾਕ ਕਾਲਾ ਬੱਕਰਾ ਅਧੀਨ ਆਉੰਦੇ ਭੋਗਪੁਰ ਵਿੱਚ ਡੇਂਗੂ ਮਲੇਰੀਆ ਜਾਗਰੁਕਤਾ ਰੈਲੀ ਕੱਢੀ ਗਈ।
ਡਾ ਅਮਨ ਚੋਪੜਾ ਨੇ ਜਾਗਰੁਕਤਾ ਰੈਲੀ ਦੀ ਸ਼ੁਰੁਆਤ ਸਿਵਲ ਡਿਸਪੈਂਸਰੀ ਭੋਗਪੁਰ ਤੋਂ ਕਰਦਿਆਂ ਕਿਹਾ ਇਸ ਗਤੀਵਿਧੀ ਦਾ ਮੁੱਖ ਮਨੋਰਥ ਡੇਂਗੂ ਦੇ ਰੋਕਥਾਮ ਵਿੱਚ ਭਾਗੀਦਾਰ ਬਣਾਉਦਿਆਂ ਜਾਗਰੁਕ ਕਰਨਾ ਤਾਂ ਜੋ ਇਸ ਬਿਮਾਰੀ ਜੋ ਕੇ ਜਾਨਲੇਵਾ ਵੀ ਹੋ ਸਕਦੀ ਹੈ ਪ੍ਰਤੀ ਜਾਗਰੁਕ ਕਰਨਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਕਿ ਇਸ ਦੀ ਰੋਕਥਾਮ ਲਈ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਸਿਰਫ ਆਪਣੇ ਆਲੇ-ਦੁਆਲੇ ਦਾ ਸਫਾਈ ਰੱਖਣ ਨਾਲ ਇਸ ਦੇ ਮੱਛਰ ਤੋਂ ਬਚਿਆ ਜਾ ਸਕਦਾ ਏ।ਜਿਵੇਂ ਸਿਹਤ ਵਿਭਾਗ ਵਲੋਂ ਹਰ ਹਫਤੇ ਸ਼ੁਕਰਵਾਰ ਨੂੰ ਘਰਾਂ ਵਿੱਚ ਡਰਾਈ ਡੇ ਫਰਾਈ ਡੇ ਮਨਾ ਕੇ ਲੋਕਾਂ ਨੂੰ ਜਾਗਰੁਕ ਕੀਤੀ ਜਾਂਦਾ ਹੈ ਓਸੇ ਤਰਾਂ ਦੁਕਾਨਦਾਰਾਂ ਨੂੰ ਵੀ ਇਸ ਸੰਬੰਧੀ ਜਾਗਰੁਕ ਕੀਤਾ ਗਿਆ।
ਸਿਹਤ ਨਿਗਰਾਨ ਅਜੀਤ ਸਿੰਘ,ਗੁਰਮੇਜ ਸਿੰਘ ਤੇ ਰਛਪਾਲ ਸਿੰਘ ਨੇ ਸਿਹਤ ਵਰਕਰਾਂ ਨਾਲ ਦੁਕਾਨਾਂ ਦਾ ਨਰੀਖਣ ਕਰ ਆਈ ਈ ਸੀ ਮਟੀਰੀਅਲ ਵੰਡ ਕੇ ਦੁਕਾਨਦਾਰਾਂ ਨੂੰ ਸਖਤ ਹਦਾਇਤ ਕੀਤੀ ਕਿ ਦੁਕਾਨਾਂ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਗੂ ਦਾ ਲਾਰਵਾ ਪੈਦਾ ਨਾ ਹੋ ਸਕੇ।ਓਹਨਾ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਇਲਾਕੇ ਦੇ ਛੱਪੜਾਂ ਵਿੱਚ ਗੰਬੂਸ਼ੀਆ ਮੱਛੀਆਂ ਪਾਈਆਂ ਗਈਆਂ ਹਨ ਜੋ ਡੇਂਗੂ ਦਾ ਲਾਰਵਾ ਖਤਮ ਕਰਦੀਆਂ ਹਨ ਤੇ ਲੋਕਾਂ ਨੂੰ ਸੁਚਿਤ ਕਰਨ ਲਈ ਬੋਰਡ ਵੀ ਲਗਾਇਆ ਗਿਆ ਹੈ ਤਾਂ ਜੋ ਲੋਕ ਕਿਸੇ ਕਿਸਮ ਦਾ ਰਸਾਇਣ ਜਾਂ ਤੇਲ ਉਸ ਛੱਪੜ ਵਿੱਚ ਨਾ ਪਾਉਣ।ਅੰਤ ਵਿੱਚ ਡਾ ਓਹਰੀ ਨੇ ਪ੍ਰਿੰਸੀਪਲ ਮਨੀਲਾ ਅਰੋੜਾ ਅਤੇ ਵਾਈਸ ਪ੍ਰਿੰਸੀਪਲ ਵਿਜੇ ਕੁਮਾਰ ਦਾ ਧੰਨਵਾਦ ਕੀਤਾ।

Health

ਸੀ ਐਚ ਸੀ ਕਾਲਾ ਬੱਕਰਾ ਵਿਖੇ ਪਰਿਵਾਰ ਭਲਾਈ ਸਕੀਮਾਂ ਤਹਿਤ ਪਰਿਵਾਰ ਨਿਯੋਜਨ ਦੇ ਸਥਾਈ ਸਾਧਨਾ ਲਈ ਵਿਸ਼ੇਸ਼ ਸੈਸ਼ਨ ਲਗਾਇਆ

ਜਲੰਧਰ/ਕਾਲਾ ਬੱਕਰਾ (ਮੁਕੇਸ਼ ਕੁਮਾਰ)ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਵਧਦੀ ਅਬਾਦੀ ਦੇ ਸੰਬੰਧ ਵਿੱਚ ਡਾ ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਆਦੇਸ਼ਾ ਡਾ ਰਮਨ ਗੁਪਤਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦੇ ਨਿਰਦੇਸ਼ਾ ਅਧੀਨ ਅੱਜ ਸੀ ਐਚ ਸੀ ਕਾਲਾ ਬੱਕਰਾ ਵਿਖੇ ਪਰਿਵਾਰ ਭਲਾਈ ਸਕੀਮਾਂ ਤਹਿਤ ਪਰਿਵਾਰ ਨਿਯੋਜਨ ਦੇ ਸਥਾਈ ਸਾਧਨਾ ਲਈ ਵਿਸ਼ੇਸ਼ ਸੈਸ਼ਨ ਡਾ ਰਿਚਰਡ ਓਹਰੀ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਕਾਲਾ ਬੱਕਰਾ ਵਿਖੇ ਲਗਾਇਆ ਗਿਆ।
ਅੱਜ ਦੇ ਇਸ ਸੈਸ਼ਨ ਵਿੱਚ ਡਾ ਸੁਰਿੰਦਰ ਜਗਤ ਵੱਲੋਂ ਪਰਿਵਾਰ ਭਲਾਈ ਦੇ ਸਥਾਈ ਸਾਧਨ ਨਲਬੰਦੀ ਤੇ ਨਸਬੰਦੀ ਦੀਆਂ ਸੇਵਾਵਾਂ ਦਾ ਲਾਭ ਦਿੱਤਾ ਗਿਆ।ਇਸ ਸੈਸ਼ਨ ਵਿੱਚ ਪ੍ਰੋਤਸਾਹਨ ਲਈ ਲਾਭਪਾਤਰੀ ਔਰਤਾਂ ਨੂੰ 600 ਅਤੇ ਪੁਰਸ਼ਾ ਨੂੰ 1100 ਰੁਪਏ ਸਿੱਧੇ ਖਾਤਿਆਂ ਵਿੱਚ ਪਾਏ ਗਏ।
ਨੀਤੀਰਾਜ ਬੀ ਸਿੰਘ ਬੀਈਈ ਨੇ ਦੱਸਿਆ ਇਹ ਸੈਸ਼ਨ ਆਬਾਦੀ ਸਥਿਰਤਾ ਪੰਦਰਵਾੜੇ ਅਧੀਨ ਲਗਾਇਆ ਗਿਆ ਏ ਜਦਕਿ ਅਸਥਾਈ ਸਾਧਨਾ ਦਾ ਲਾਭ ਲੈਣ ਲਈ ਕਾਲਾ ਬੱਕਰਾ ਦੇ 17 ਤੰਦਰੁਸਤ ਪੰਜਾਬ ਕੇਂਦਰਾਂ ਵਿੱਚ MPHS ਫੀਮੇਲ ਦੀ ਨਿਗਰਾਨੀ ਹੇਠ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।