ਐਸ.ਸੀ,ਬੀ.ਸੀ ਅਧਿਆਪਕ ਯੂਨੀਅਨ ਇਕਾਈ ਜ਼ਿਲਾ ਕਪੂਰਥਲਾ ਦੀ ਅਹਿਮ ਮੀਟਿੰਗ ਪ੍ਰਧਾਨ ਨਰਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ

ਕਪੂਰਥਲਾ (ਸੰਜੀਵ ਕੁਮਾਰ) ਐਸ.ਸੀ,ਬੀ.ਸੀ ਅਧਿਆਪਕ ਯੂਨੀਅਨ ਇਕਾਈ ਜ਼ਿਲਾ ਕਪੂਰਥਲਾ ਦੀ ਬਹੁਤ ਹੀ ਅਹਿਮ ਮੀਟਿੰਗ ਪ੍ਰਧਾਨ ਨਰਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸੰਪੰਨ ਹੋਈ। ਜਿਸ ਵਿੱਚ ਕੁਝ ਅਹਿਮ ਬਿੰਦੂਆਂ ਤੇ ਚਰਚਾ ਕੀਤੀ ਗਈ । ਜਿਸ ਵਿੱਚ ਅਧਿਆਪਕ ਆਗੂ ਕੁਸ਼ਲ ਕੁਮਾਰ ਨੇ ਕਿਹਾ ਕਿ ਪੰਜਾਬ ਅੰਦਰ ਬਹੁਤ ਲੰਬੇ ਸਮੇਂ ਤੋਂ ਰੁਕੀ ਹੋਈ 85ਵੀਂ ਸੋਧ ਨੂੰ ਲਾਗੂ ਕਰਵਾਉਣਾ, 10-10-2014 ਦਾ ਪਰਸੋਨਲ ਵਿਭਾਗ ਵੱਲੋਂ ਜਾਰੀ ਗੈਰ ਸੰਵਿਧਾਨਿਕ ਪੱਤਰ ਵਾਪਸ ਕਰਵਾਉਣਾ, ਜਾਤੀ ਆਧਾਰਿਤ ਜਨਗਣਨਾ ਕਰਵਾਉਣੀ, ਸਿੱਖਿਆ ਵਿਭਾਗ ਵਿੱਚ ਜਿੰਨਾ ਵੀ ਬੈਕਲੋਗ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਬਣਦਾ ਹੈ, ਉਸ ਨੂੰ ਤੁਰੰਤ ਬਹਾਲ ਕਰਵਾ ਕੇ ਭਰਤੀ ਕਰਨਾ । ਇਸ ਤੋਂ ਇਲਾਵਾ ਪਿਛਲੇ ਦਿਨੀ 01 ਅਗਸਤ 2024 ਨੂੰ ਆਏ ਸੁਪਰੀਮ ਕੋਰਟ ਦੇ ਫੈਸਲੇ ਨਾਲ ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਦੇ ਦਰਮਿਆਨ ਜੋ ਆਪਸੀ ਖਿੱਚਤਾਨ ਰਾਖਵੇਂਕਰਨ ਨੂੰ ਲੈ ਕੇ ਬਣੀ ਹੋਈ ਹੈ, ਉਸ ਵਿੱਚ ਕੁਝ ਜਥੇਬੰਦੀਆਂ ਵੱਲੋਂ 21 ਅਗਸਤ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਸਾਰੀ ਦੁਬਿਧਾ ਦੇ ਉੱਤੇ ਜਿਲਾ ਕਾਰਕੁੰਨਾ ਵੱਲੋਂ ਆਪਣੇ ਆਪਣੇ ਸੁਝਾਅ ਦਿੱਤੇ ਗਏ । ਲੈਕਚਰਾਰ ਬਲਦੇਵ ਸਿੰਘ ਵਲੋਂ ਅਪੀਲ ਕੀਤੀ ਕਿ ਅਧਿਆਪਕ ਜਥੇਬੰਦੀ ਕਿਸੇ ਵੀ ਤਰ੍ਹਾਂ ਦੇ ਆਪਸੀ ਟਕਰਾ ਵਿੱਚ ਸ਼ਾਮਿਲ ਨਹੀਂ ਹੋਵੇਗੀ । ਇਸ ਤੋਂ ਇਲਾਵਾ ਸਮੂਹ ਧਾਰਮਿਕ, ਸਮਾਜਿਕ ਅਤੇ ਕਰਮਚਾਰੀ ਵਰਗ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਆਪਸੀ ਟਕਰਾਅ ਤੋਂ ਬਚਿਆ ਜਾਵੇ ਅਤੇ ਮਿਲ ਬੈਠ ਕੇ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਜਾਵੇ। ਇਸ ਮੌਕੇ ਸੀਨੀਅਰ ਆਗੂ ਲੈਕਚਰਾਰ ਸੁਰਿੰਦਰ ਪਾਲ ਚੀਦਾ, ਸੰਦੀਪ ਕੁਮਾਰ, ਜਸਵੀਰ ਚੰਦ, ਹਰਨੇਕ ਸਿੰਘ, ਅਤੇ ਕੁਲਦੀਪ ਸਿੰਘ ਆਦਿ ਹਾਜਰ ਸਨ।





