Doaba Times

ਰਾਜਨੀਤਿਕ ਲੋਕਾਂ ਦੇ ਲਾਲਚ ਕਾਰਨ ਪਿੰਡ ਜਰਗ ਦਾ ਟੋਭਾ ਦੇ ਰਿਹਾ ਹੈ ਬੁੱਢੇ ਨਾਲੇ ਨੂੰ ਮਾਤ-ਕਾਲੀ ਪਾਇਊ

ਪਿੰਡ ਜਰਗ ਵਿੱਚ ਟੋਭੇ ਦੇ ਗੰਦੇ ਪਾਣੀ ਨੇ ਕੀਤਾ, ਪੀਣ ਵਾਲਾ ਪਾਣੀ ਖਰਾਬ
ਪੀਣ ਵਾਲਾ ਪਾਣੀ, ਨਾ ਪੀਣ ਯੋਗ ਹੋਣ ਕਾਰਨ ਸਥਿਤੀ ਵਿਸਫੋਟਿਕ -ਜੱਸੀ ਮੰਡੇਰ
ਸਿਹਤ ਵਿਭਾਗ ਨੇ ਲਾਲ ਅੱਖਰਾਂ ਵਿੱਚ ਚਿਪਕਾਏ ਪਾਣੀ, ਨਾ ਪੀਣ ਹੋਣ ਯੋਗ ਦੇ ਪੋਸਟਰ

ਖੰਨਾ,18 ਫਰਵਰੀ (ਸੰਜੀਵ ਕੁਮਾਰ) ਦੁਨੀਆਂ ਦੇ ਨਕਸ਼ੇ ਤੇ ਜਰਗ ਦੇ ਮੇਲੇ ਨਾਲ ਮਸ਼ਹੂਰ ਹੋਇਆ ਪਿੰਡ ਜਰਗ ਅੱਜ ਆਪਣੀ ਹੋਣੀ ਅਤੇ ਬੇਸਿਕ ਸਹੂਲਤਾਂ ਨੂੰ ਵੀ ਤਰਸ ਰਿਹਾ ਹੈ |ਪਿਛਲੀ ਕਾਂਗਰਸ ਸਰਕਾਰ ਵੱਲੋਂ ਪਿੰਡ ਦਾ ਟੋਭਾ ਬਿਨਾਂ ਕਿਸੇ ਮਨਜੂਰੀ ਅਤੇ ਗਰਾਂਟ ਤੋਂ 60 ਫੁੱਟ ਪੁੱਟ ਦਿੱਤਾ| ਪੰਚਾਇਤ ਵੱਲੋਂ ਆਪਣੀ ਕੀਤੀ ਹੋਈ ਗਲਤੀ ਨੂੰ ਛੁਪਾਉਣ ਲਈ ਪਿੰਡ ਦਾ ਗੰਦਾ ਪਾਣੀ ਇਸ ਟੋਭੇ ਵਿੱਚ ਪਾ ਦਿੱਤਾ| ਪਿੰਡ ਦਾ ਗੰਦਾ ਪਾਣੀ ਪੱਤਣ ਤੱਕ ਜਾਣ ਕਾਰਨ ਪੀਣ ਵਾਲਾ ਪਾਣੀ ਬਿਲਕੁਲ ਹੀ ਪੀਣ ਯੋਗ ਨਹੀਂ ਰਿਹਾ| ਸਰਕਾਰ ਵੱਲੋਂ ਲੋਕਾਂ ਦੇ ਘਰਾਂ ਬਾਹਰ ਲਾਲ ਅੱਖਰਾਂ ਵਿੱਚ ਲਿਖ ਕੇ ਲਗਾ ਦਿੱਤਾ ਕਿ ਇੱਥੇ ਸਮਰਸੀਬਲ ਆਦਿ ਦਾ ਪਾਣੀ, ਪੀਣ ਯੋਗ ਨਹੀਂ ਹੈ| ਇਸ ਤੋਂ ਸਪੱਸ਼ਟ ਹੈ ਕਿ ਰਾਜਨੀਤਿਕ ਪਾਰਟੀਆਂ ਨੇ ਆਮ ਲੋਕਾਂ ਨੂੰ ਵੋਟ ਬੈਂਕ ਸਮਝਿਆ ਹੈ। ਰਾਜਨੀਤਿਕ ਪਾਰਟੀਆਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਲੈ ਕੇ ਸਰਕਾਰ ਬਣਾਉਂਦੀਆਂ ਹਨ | ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਂ ਉੱਤੇ ਉਹਨਾਂ ਨੂੰ ਡਰਾਉਂਦੀਆਂ ਧਮਕਾਉਂਦੀਆਂ ਹਨ |ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਪਿੰਡ ਜਰਗ ਲਗਭਗ 50- 60 ਫੁੱਟ ਡੂੰਘੇ ਪੱਟੇ ਟੋਬੇ ਨੂੰ ਦੇਖਣ ਤੋਂ ਬਾਅਦ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਅਤੇ ਐਨਆਰਆਈ ਜੱਸੀ ਨੇ ਕੀਤਾ |

ਐਨਆਰਆਈ ਜੱਸੀ ਅਤੇ ਪਿੰਡ ਨਿਵਾਸੀਆਂ ਨੇ ਕਿਹਾ ਕਿ ਨੇ ਕਿਹਾ ਕਿ ਅਸੀਂ ਇੱਥੇ ਜੰਮਪਲੇ ਹਾਂ |ਸਾਡਾ ਪਿੰਡ ਨਾਲ ਇੱਕ ਰਿਸ਼ਤਾ ਹੈ| ਅਸੀਂ ਪਿੰਡ ਦੇ ਹਾਲਾਤ ਦੇਖ ਕਿ ਬਹੁਤ ਦੁਖੀ ਹਾਂ |ਇੱਥੇ ਬਹੁ ਗਿਣਤੀ ਵਸੋ ਨੂੰ ਪੀਣ ਯੋਗ ਪਾਣੀ ਵੀ ਸ਼ੁੱਧ ਨਹੀਂ ਮਿਲ ਰਿਹਾ|ਹੋਰ ਸਹੂਲਤਾਂ ਦਾ ਬਹੁਤ ਦੂਰ ਦੀ ਗੱਲ| ਸਰਕਾਰੀ ਅਧਿਕਾਰੀ ਸੱਚੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਇਥੇ ਪਾਣੀ ਨੂੰ ਸਾਫ ਦਿਖਾ ਰਹੇ ਹਨ| ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਇਸ ਮਸਲੇ ਸਬੰਧੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਰਹੇ| ਪਿੰਡ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇਹ ਟੋਭੇ ਵਿੱਚ ਜੋ ਮਾਈਨਿੰਗ ਹੋਈ ਹੈ ਇਸ ਵਿੱਚੋਂ ਨਿਕਲੀ ਮਿੱਟੀ ਅਤੇ ਰੇਤਾ ਪਿੰਡ ਦੇ ਗੁਰਦੁਆਰੇ ਤੇ ਹੋਰ ਲੋਕਾਂ ਨੂੰ ਵੇਚਿਆ ਗਿਆ ਹੈ |ਉਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸੰਬੰਧਤ ਪੰਚਾਇਤ ਅਤੇ ਹੋਰ, ਜਿਨਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ ਉਹਨਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ |ਕਿਉਂਕਿ ਉਹਨਾਂ ਨੇ ਮਨੁੱਖੀ ਜੀਵਨ ਨਾਲ ਖਿਲਵਾੜ ਕੀਤਾ ਹੈ।ਜਲਦ ਤੋਂ ਜਲਦ ਪਿੰਡ ਅੰਦਰ ਮੈਡੀਕਲ ਟੀਮਾਂ ਭੇਜ ਕੇ ਲੋਕਾਂ ਦੇ ਟੈਸਟ ਹੋਣੇ ਚਾਹੀਦੇ ਹਨ ਅਤੇ ਪਿੰਡ ਨਿਵਾਸੀਆਂ ਨੂੰ ਸਾਫ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਉੱਘੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਕਾਂਗਰਸ ਦਾ ਪੰਜ ਸਾਲ ਦਾ ਸ਼ਾਸਨ ਪਾਇਲ ਵਿਧਾਨ ਸਭਾ ਹਲਕੇ ਅੰਦਰ ਭਰਿਸ਼ਟਾਚਾਰ ਅਤੇ ਗੁੰਡਾਗਰਦੀ ਵਾਲਾ ਰਿਹਾ ਹੈ |ਜਦੋਂ ਇਹਨਾਂ ਖਿਲਾਫ ਕੋਈ ਆਵਾਜ਼ ਉਠਾਉਂਦਾ ਸੀ ਤਾਂ ਫਿਰ ਅਧਿਕਾਰੀ ਆਪਣੀ ਗੁੰਡਾਗਰਦੀ ਦਿਖਾ ਕੇ ਉਹਨਾਂ ਉੱਪਰ ਸੱਚੇ ਝੂਠੇ ਪਰਚੇ ਦਰਜ ਕਰਵਾਉਂਦੇ ਸਨ|ਪਹਿਲਾਂ ਤਾਂ ਬਾਹੋਮਾਜਰਾ ਨਕਲੀ ਸ਼ਰਾਬ ਫੈਕਟਰੀ ਵਗਾ ਕੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਗਈ, ਜੋ ਕੁਝ ਬਚ ਰਿਹਾ ਸੀ ਇਸ ਤਰ੍ਹਾਂ ਦੇ ਟੋਭੇ ਪੱਟ ਕੇ ਉਹਨਾਂ ਵਿੱਚ ਗੰਦਾ ਪਾਣੀ ਪਾ ਕੇ ਲੋਕਾਂ ਨੂੰ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਦੇ ਕੇ ਲੋਕਾਂ ਨੂੰ ਬਿਮਾਰ ਬਿਮਾਰ ਕਰ ਦਿੱਤਾ ਤਾਂ ਜੋ ਇਹ ਲੋਕ ਇਹਨਾਂ ਰਾਜਨੀਤਿਕ ਪਾਰਟੀਆਂ ਉੱਪਰ ਨਿਰਭਰ ਹੋ ਜਾਣ| ਦੂਜੇ ਪਾਸੇ ਬਦਲਾਅ ਦੇ ਨਾਂ ਤੇ ਬਣੀ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਹਲਕਾ ਪਾਇਲ ਵਿੱਚ ਕੰਮ ਕਰਨ ਦਾ ਗਰਾਫ ਜ਼ੀਰੋ ਹੈ |ਆਮ ਆਦਮੀ ਪਾਰਟੀ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਕਾਂਗਰਸ ਸਰਕਾਰ ਦੇ ਕੀਤੇ ਹੋਏ ਭਰਿਸ਼ਟਾਚਾਰ ਲੋਕਾਂ ਸਾਹਮਣੇ ਲਿਆ ਕੇ ਇਹਨਾਂ ਉੱਪਰ ਕਾਰਵਾਈ ਕੀਤੀ ਜਾਵੇਗੀ {ਹੁਣ ਮੌਜੂਦਾ ਵਿਧਾਇਕ ਕਾਂਗਰਸ ਵੇਲੇ ਹੋਏ ਘੁਟਾਲਿਆਂ ਨੂੰ ਆਪ ਹੀ ਦਰਕਿਨਾਰ ਕਰ ਰਿਹਾ ਹੈ| ਜਿਸ ਤੋਂ ਸਪੱਸ਼ਟ ਹੈ ਕਿ ਮੌਜੂਦਾ ਵਿਧਾਇਕ ਅਤੇ ਸਾਬਕਾ ਵਿਧਾਇਕ ਆਪਸ ਵਿੱਚ ਰਲਗੱਡ ਹੋ ਚੁੱਕੇ ਹਨ ਤੇ ਲੋਕ ਇਹਨਾਂ ਤੋਂ ਇਨਸਾਫ ਦੀ ਆਸ ਨਾ ਰੱਖਣ| ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ,ਜਸਬੀਰ ਸਿੰਘ ,ਅਮਰਜੀਤ ਸਿੰਘ, ਜਿੰਦਰ ਸਿੰਘ, ਹੈਪੀ ਪੈਂਟਰ ਅਤੇ ਜਸਪ੍ਰੀਤ ਸਿੰਘ ਮੰਡੇਰ ਮੌਜੂਦ ਸਨ|
ਕੀ ਕਹਿੰਦੇ ਹਨ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ? ਉਪਰੋਕਤ ਲਗਾਏ ਗਏ ਦੋਸ਼ਾਂ ਸਬੰਧੀ ਜਦੋਂ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ਨਾਲ ਰਾਬਤਾ ਕੀਤਾ ਤਾਂ ਉਹਨਾਂ ਕਿਹਾ ਕਿ ਅਜਿਹੀ ਪਾਣੀ ਖਰਾਬ ਹੋਣ ਵਾਲੀ ਕੋਈ ਗੱਲ ਨਹੀਂ| ਪਾਣੀ ਦਾ ਟੀਡੀਐਸ ਵੀ ਠੀਕ ਹੈ |ਟੋਭੇ ਵਿੱਚੋਂ ਕੱਢ ਕੇ ਕਿਸੇ ਤਰ੍ਹਾਂ ਦੀ ਵੀ ਮਿੱਟੀ ਨਹੀਂ ਵੇਚੀ ਗਈ| ਜਿਨਾਂ ਕੁਝ ਘਰਾਂ ਦਾ ਪਾਣੀ ਖਰਾਬ ਹੈ ਉਹਨਾਂ ਵੱਲੋਂ ਆਪਣੇ ਘਰ ਵਿੱਚ ਕੱਚੀਆਂ ਫਲੱਸ਼ ਵਾਲੀਆਂ ਹੌਦੀਆਂ ਬਣਾਈਆਂ ਗਈਆਂ ਹਨ| ਜਿਸ ਕਾਰਨ ਉਹਨਾਂ ਘਰਾਂ ਦਾ ਹੀ ਪਾਣੀ ਪੀਣ ਯੋਗ ਨਹੀਂ|

ਕੀ ਕਹਿੰਦੇ ਹਨ ਮੌਜੂਦਾ ਸਰਪੰਚ ਸਰਬਜੀਤ ਸਿੰਘ ? ਜਦੋਂ ਮੌਜੂਦਾ ਸਰਪੰਚ ਸਰਬਜੀਤ ਸਿੰਘ ਨਾਲ ਪਾਣੀ, ਪੀਣ ਯੋਗ ਨਾ ਹੋਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਪਿੰਡ ਵਿੱਚ ਕਈ ਘਰਾਂ ਦਾ ਪਾਣੀ ਪੀਣ ਯੋਗ ਨਹੀਂ ਹੈ| ਜਦੋਂ ਖਰਾਬ ਪਾਣੀ ਦੇ ਹਲ ਸਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਟੂਟੀ ਦੇ ਕਨੈਕਸ਼ਨ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਸਾਫ ਪਾਣੀ ਮਿਲ ਸਕੇ|
ਕੀ ਕਹਿੰਦੇ ਹਨ ਸਿਹਤ ਵਿਭਾਗ ਦੇ ਮੁਲਾਜ਼ਮ ?ਸਿਹਤ ਵਿਭਾਗ ਤੋਂ ਡਾਕਟਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਪਿੰਡ ਦੇ ਕਈ ਘਰਾਂ ਦੇ ਪਾਣੀ ਦੇ ਸੈਂਪਲ ਲਏ ਗਏ ਸੀ| ਜਿਨਾਂ ਨੂੰ ਜਾਚਣ ਉਪਰੰਤ ਪਤਾ ਚੱਲਿਆ ਕਿ ਉਹ ਮਨੁੱਖੀ ਜਿੰਦਗੀਆਂ ਦੇ ਪੀਣ ਯੋਗ ਪਾਣੀ ਨਹੀਂ ਹੈ| ਇਹ ਦੂਸ਼ਿਤ ਪਾਣੀ ਪੀਣ ਨਾਲ ਮਨੁੱਖਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ| ਜਿਵੇਂ ਪੇਟ ਦੀਆਂ ਬਿਮਾਰੀਆਂ ,ਚਮੜੀ ਦੀਆਂ ਬਿਮਾਰੀਆਂ, ਕਾਲਾ ਪੀਲੀਆ ਅਤੇ ਇੱਥੋਂ ਤੱਕ ਕੈਂਸਰ ਵੀ ਹੋ ਸਕਦਾ ਹੈ|
ਕੈਪਸ਼ਨ ——-,ਸਿਹਤ ਵਿਭਾਗ ਵੱਲੋਂ ਲਗਾਏ ਪੋਸਟਰ ਅਤੇ ਟੋਭੇ ਦਾ ਜਾਇਜ਼ਾ ਲੈਂਦੇ ਸਮਾਜ ਸੇਵੀ